‘ਔਰਤਾਂ ਜੰਗ ਵਾਲੀ ਭੂਮਿਕਾ ਲਈ ਤਿਆਰ ਨਹੀਂ ਹਨ, ਉਨ੍ਹਾਂ ਨੇ ਬੱਚੇ ਪਾਲਣੇ ਹੁੰਦੇ ਹਨ’

'Women are not ready for a war-racket, they have children.'

ਫੌਜ ਮੁਖੀ ਬਿਪਿਨ ਰਾਵਤ ਦਾ ਵਿਵਾਦਿਤ ਬਿਆਨ!

ਨਵੀਂ ਦਿੱਲੀ | ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਔਰਤਾਂ ਸਬੰਧੀ ਵਿਵਾਦਿਤ ਟਿੱਪਣੀ ਕੀਤੀ ਹੈ ਰਾਵਤ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਔਰਤਾਂ ਜੰਗ ਵਾਲੀ ਭੂਮਿਕਾ (ਕਾਂਮਬੈਟ ਰੋਲਸ) ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਉੱਪਰ ਬੱਚੇ ਪਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਪਿਨ ਰਾਵਤ ਨੇ ਇਹ ਵੀ ਕਿਹਾ ਕਿ ਅਜਿਹੀ ਸਥਿਤੀ ‘ਚ ਔਰਤਾਂ ਨੂੰ ਕੱਪੜੇ ਬਦਲਣ ‘ਚ ਅਸੁਵਿਧਾ ਹੋ ਸਕਦੀ ਹੈ ਤੇ ਉਹ ਹੋਰ ਜਵਾਨਾਂ ‘ਤੇ ਤਾਂਕ-ਝਾਂਕ ਦਾ ਦੋਸ਼ ਲਾ ਸਕਦੀਆਂ ਹਨ
ਜਨਰਲ ਰਾਵਤ ਨੇ ਕਿਹਾ ਕਿ ਉਹ ਔਰਤਾਂ ਨੂੰ ਜੰਗ ਵਾਲੀ ਭੂਮਿਕਾਵਾਂ ਦੇ ਸਕਦੇ ਹਨ ਪਰ ਫੌਜ ਇਸ ਸਬੰਧੀ ਤਿਆਰ ਨਹੀਂ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਜਵਾਨ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ ਤੇ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਣਗੇ ਕਿ ਇੱਕ ਔਰਤ ਉਨ੍ਹਾਂ ਨੂੰ ਲੀਡ ਕਰ ਰਹੀ ਹੈ ਬਿਪਿਨ ਰਾਵਤ ਨੇ ਇਸ ਮਾਮਲੇ ‘ਚ ਜਣੇਪਾ ਛੁੱਟੀ (ਮੈਟਰਨਿਟੀ ਲੀਵ) ਦੀ ਵੀ ਗੱਲ ਕੀਤੀ ਤੇ ਕਿਹਾ ਕਿ ਜੇਕਰ ਕੋਈ ਔਰਤ ਜੰਗ ਵਾਲੀ ਭੂਮਿਕਾ ‘ਚ ਹੈ ਤਾਂ ਉਸ ਜਣੇਪਾ ਛੁੱਟੀ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਛੇ ਮਹੀਨਿਆਂ ਤੱਕ ਉਹ ਆਪਣੀ ਯੂਨਿਟ ਛੱਡ ਕੇ ਨਹੀਂ ਜਾ ਸਕਦੀ ਹੈ
ਉਨ੍ਹਾਂ ਕਿਹਾ ਕਿ ਜਣੇਪਾ ਛੁੱਟੀ ‘ਤੇ ਇਤਰਾਜ਼ ਖੜਾ ਕਰਨ ‘ਤੇ ਵਿਵਾਦ ਹੋ ਸਕਦਾ ਹੈ ਬਿਪਿਨ ਰਾਵਤ ਨੇ ਕਿਹਾ, ਕੀ ਮੈਂ ਉਨ੍ਹਾਂ ‘ਤੇ ਇਹ ਪਾਬੰਦੀ ਲਾ ਸਕਦਾ ਹਾਂ ਕਿ ਜੰਗ ਵਾਲੀ ਭੂਮਿਕਾ ਦੌਰਾਨ ਉਨ੍ਹਾਂ ਜਣੇਪਾ                                  ਛੁੱਟੀ ਨਹੀਂ ਦਿੱਤੀ ਜਾਵੇਗੀ? ਜੇਕਰ ਮੈਂ ਅਜਿਹਾ ਕਹਿੰਦਾ ਹਾਂ, ਤਾਂ ਹੰਗਾਮਾ ਖੜਾ ਹੋ ਜਾਵੇਗਾ’ ਫੌਜ ਮੁਖੀ ਬਿਪਨ ਰਾਵਤ ਦੀ ਇਨ੍ਹਾਂ ਬਿਆਨਾਂ ਸਬੰਧੀ ਕਾਫ਼ੀ ਆਲੋਚਨਾ ਹੋਈ ਸੋਸ਼ਲ ਮੀਡੀਆ ‘ਤੇ ਬਿਪਿਨ ਰਾਵਤ ਨੂੰ ਉਨ੍ਹਾਂ ਦੇ ਬਿਆਨਾਂ ਸਬੰਧੀ ਕਾਫ਼ੀ ਟਰੋਲ ਕੀਤਾ ਗਿਆ
ਜ਼ਿਕਰਯੋਗ ਹੈ ਕਿ ਇਸ ਸਮੇਂ ਲਗਭਗ 3700 ਔਰਤਾਂ ਲਘੂ ਸੇਵਾ ਕਮਿਸ਼ਨ ‘ਤੇ ਫੌਜ ‘ਚ ਕੰਮ ਕਰ ਰਹੀਆਂ ਹਨ ਹੋਰਨਾਂ ਦੇਸ਼ਾਂ ਦੀਆਂ ਫੌਜਾਂ ‘ਚ ਜੰਗ ਦੀ ਭੂਮਿਕਾ ‘ਚ ਔਰਤਾਂ ਨੂੰ ਦੇਖਣਾ ਆਮ ਗੱਲ ਹੈ, ਹਾਲਾਂਕਿ ਭਾਰਤ ਨੇ ਉਨ੍ਹਾਂ ਹਾਲੇ ਤੱਕ ਫ੍ਰੰਟਲਾਈਨ ਇਕਾਈਆਂ ਜਿਵੇਂ ਕਿ ਪੈਦਲ ਫੌਜ (ਇੰਫੈਨਟ੍ਰੀ) ਜਾਂ ਬਖਤਰਬੰਦ ਕੋਰ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here