Haryana Crime: ਸੋਨੀਪਤ ’ਚ ਔਰਤ ਦਾ ਬੇਰਹਿਮੀ ਨਾਲ ਕਤਲ

Ludhiana News
(ਸੰਕੇਤਕ ਫੋਟੋ)।

ਬੋਲੀ, ਪਤੀ ਨੇ ਚਾਕੂ ਮਾਰੇ | Haryana Crime

ਸੋਨੀਪਤ (ਸੱਚ ਕਹੂੰ ਨਿਊਜ਼)। Haryana Crime: ਹਰਿਆਣਾ ਦੇ ਸੋਨੀਪਤ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਚਾਕੂ ਲੱਗਣ ਤੋਂ ਬਾਅਦ ਜਦੋਂ ਜ਼ਖਮੀ ਹਾਲਤ ਵਿੱਚ ਔਰਤ ਬਾਹਰ ਆਈ ਤਾਂ ਇਕ ਦੁਕਾਨ ਦੇ ਬਾਹਰ ਡਿੱਗ ਪਈ। ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇੱਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਕੁੰਡਲੀ ਥਾਣੇ ’ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Read This : Virat Kohli Birthday: ODI ’ਚ ਸੈਂਕੜਿਆਂ ਦਾ ਅਰਧਸੈਂਕੜਾ ਬਣਾਉਣ ਤੋਂ ਲੈ ਕੇ World ਚੈਂਪੀਅਨ ਬਣਨ ਤੱਕ, ਜਾਣੋ ਵਿਰਾਟ…

ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਕੁੰਡਲੀ ਦੀ ਸ਼ਿਵਪੁਰੀ ਕਾਲੋਨੀ ’ਚ ਰਹਿਣ ਵਾਲੇ ਸੋਨੂੰ ਯਾਦਵ ਨੇ ਕੁੰਡਲੀ ਪੁਲਿਸ ਨੂੰ ਦੱਸਿਆ ਕਿ ਕੁੰਡਲੀ ’ਚ ਗੰਦੇ ਨਾਲੇ ਕੋਲ ਉਸ ਦੀ ਕਰਿਆਨੇ ਦੀ ਦੁਕਾਨ ਹੈ। ਸੋਮਵਾਰ ਰਾਤ ਕਰੀਬ 10.30 ਵਜੇ ਉਹ ਦੁਕਾਨ ’ਤੇ ਬੈਠ ਕੇ ਸਾਮਾਨ ਵੇਚ ਰਿਹਾ ਸੀ। ਉਸੇ ਸਮੇਂ ਨੀਲਕੰਠ ਕਾਂਟੇ ਵਾਲੇ ਪਾਸਿਓਂ ਇੱਕ ਔਰਤ ਆ ਕੇ ਉਸ ਦੀ ਦੁਕਾਨ ਨੇੜੇ ਡਿੱਗ ਪਈ। ਉਸਨੇ ਔਰਤ ਨੂੰ ਸੰਭਾਲਿਆ ਤੇ ਪੁੱਛਿਆ ਕਿ ਕੀ ਹੋਇਆ?

ਬੇਹੋਸ਼ ਹੋਣ ਤੋਂ ਪਹਿਲਾਂ ਦੁਕਾਰਨਦਾਰ ਨੂੰ ਦੱਸੀ ਸਾਰੀ ਗੱਲ | Haryana Crime

ਔਰਤ ਨੇ ਦੁਕਾਨਦਾਰ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਚਾਕੂ ਮਾਰਿਆ ਹੈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸਦੇ ਸਰੀਰ ’ਚੋਂ ਖੂਨ ਵਹਿ ਰਿਹਾ ਸੀ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਦੀ ਡਾਇਲ 112 ਗੱਡੀ ’ਚ ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਚਾਕੂ ਨਾਲ ਜ਼ਖਮੀ ਹੋਈ ਔਰਤ ਦੀ ਮੌਤ ਹੋ ਗਈ ਹੈ। Haryana Crime

ਮ੍ਰਿਤਕਾ ਦੀ ਨਹੀਂ ਹੋਈ ਪਛਾਣ | Haryana Crime

ਕੁੰਡਲੀ ਥਾਣੇ ਦੇ ਏਐਸਆਈ ਨਰੇਸ਼ ਕੁਮਾਰ ਅਨੁਸਾਰ ਉਹ ਆਪਣੀ ਟੀਮ ਨਾਲ ਰਾਤ ਸਮੇਂ ਕੁੰਡਲੀ ਸਰਹੱਦ ’ਤੇ ਗਸ਼ਤ ’ਤੇ ਸਨ। ਇਸੇ ਦੌਰਾਨ ਥਾਣਾ ਸਦਰ ’ਚ ਸੂਚਨਾ ਮਿਲੀ ਕਿ ਸੋਨੀਪਤ ਦੇ ਹਸਪਤਾਲ ’ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਪਈ ਹੈ। ਉਹ ਮੌਕੇ ’ਤੇ ਪਹੁੰਚੇ ਪਰ ਔਰਤ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਬਾਅਦ ਉਹ ਗੰਦੇ ਨਾਲੇ ਕੋਲ ਪਹੁੰਚਿਆ ਜਿੱਥੋਂ ਔਰਤ ਨੂੰ ਹਸਪਤਾਲ ਲਿਆਂਦਾ ਗਿਆ। ਉਥੇ ਦੁਕਾਨਦਾਰ ਸੋਨੂੰ ਯਾਦਵ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਪੁਲਿਸ ਨੇ ਧਾਰਾ 103 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।