ਹਾਥੀ ਦੇ ਹਮਲੇ ਕਾਰਨ ਔਰਤ ਦੀ ਮੌਤ

Pathalgaon News

ਪਥਲਗਾਓਂ (ਸੱਚ ਕਹੂੰ ਨਿਊਜ਼)। Pathalgaon News ਛੱਤੀਸਗੜ੍ਹ ਦੇ ਪਥਲਗਾਓਂ ਵਿੱਚ ਅੱਜ ਹਾਥੀਆਂ ਦੇ ਇੱਕ ਸਮੂਹ ਵੱਲੋਂ ਇੱਕ ਕਿਸਾਨ ਦੇ ਘਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਿਸਾਨ ਦਾ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਮਲਬੇ ਹੇਠਾਂ ਆਉਣ ਕਾਰਨ ਸੁਹਾਨੀ ਬਾਈ ਨਾਂਅ ਦੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਸ਼ਪੁਰ ਦੇ ਵਣ ਮੰਡਲ ਅਧਿਕਾਰੀ ਜਿਤੇਂਦਰ ਉਪਾਧਿਆਏ ਨੇ ਦੱਸਿਆ ਕਿ ਅੱਠ ਸਮੂਹਾਂ ਵਿੱਚ 40 ਤੋਂ ਵੱਧ ਹਾਥੀ ਇੱਥੇ ਘੁੰਮ ਰਹੇ ਹਨ।

ਇਹ ਵੀ ਪੜ੍ਹੋ: ਕਲਿਯੁਗੀ ਮਾਂ ਵੱਲੋਂ 4 ਸਾਲਾਂ ਬੇਟੇ ਦਾ ਬੇਰਹਿਮੀ ਨਾਲ ਕਤਲ

ਇਨ੍ਹਾਂ ਹਾਥੀਆਂ ਬਾਰੇ ਪਿੰਡ ਵਾਸੀਆਂ ਨੂੰ ਸੁਚੇਤ ਕਰਨ ਲਈ ਜੰਗਲਾਤ ਵਿਭਾਗ ਦਾ ਅਮਲਾ ਇੱਥੋਂ ਦੇ 30 ਪ੍ਰਭਾਵਿਤ ਪਿੰਡਾਂ ਦੀ 24 ਘੰਟੇ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਥਲਗਾਓਂ ਦੇ ਪਿੰਡ ਡੁਮਰਬਹਾਰ ਵਿੱਚ ਹਾਥੀ ਦੇ ਹਮਲੇ ਕਾਰਨ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਤੁਰੰਤ ਵਿੱਤੀ ਸਹਾਇਤਾ ਵਜੋਂ ਦਿੱਤੀ ਗਈ ਹੈ।  Pathalgaon News

LEAVE A REPLY

Please enter your comment!
Please enter your name here