ਵੋਕਸ ਨੇ ਦੁਹਰਾਇਆ ਸਾਲਾਂ ਪੁਰਾਣਾ ਕਾਰਨਾਮਾ

ਲਾਰਡਜ਼ ਮੈਦਾਨ ‘ਤੇ ਟੈਸਟ ‘ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਬੱਲੇਬਾਜ਼

 

ਲੰਦਨ

ਇੰਗਲੈਂਡ ਦੇ ਕ੍ਰਿਸ ਵੋਕਸ ਨੇ ਭਾਰਤ ਵਿਰੁੱਧ ਲਾਰਡਜ਼ ਟੈਸਟ ਦੇ ਤੀਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਪਹਿਲਾ ਟੈਸਟ ਲਗਾਇਆ ਲਾਰਡਜ਼ ਦੇ ਮੈਦਾਨ ‘ਤੇ ਟੈਸਟ ‘ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਉਹ ਹੁਣ ਦੁਨੀਆਂ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਉਹਨਾ ਤੋਂ ਪਹਿਲਾਂ ਇਸ ਕਾਰਨਾਮੇ ਨੂੰ ਗੁਬੀ ਅਲੇਨ, ਕੀਥ ਮਿਲਰ, ਇਆਨ ਬਾੱਥਮ ਅਤੇ ਸਟੁਅਰਟ ਬ੍ਰਾਡ ਦੇ ਚੁੱਕੇ ਹਨ ਵੋਕਸ ਨੇ ਲਾਰਡਜ਼ ਦੇ ਮੈਦਾਨ ‘ਤੇ ਇੱਕ ਮੈਚ ‘ਚ 10 ਵਿਕਟਾਂ ਲੈਣ ਦਾ ਕਾਰਨਾਮਾ 2016 ‘ਚ ਪਾਕਿਸਤਾਨ ਵਿਰੁੱਧ ਕੀਤਾ ਸੀ ਇਸ ਦੌਰਾਨ ਉਸਨੇ ਪਹਿਲੀ ਪਾਰੀ ‘ਚ 6 ਅਤੇ ਦੂਸਰੀ ਪਾਰੀ ‘ਚ 5 ਵਿਕਟਾਂ ਝਟਕਾਈਆਂ ਸਨ

ਵੋਕਸ ਨੇ ਆਪਣੀ ਪਾਰੀ ਦੌਰਾਨ ਇਕੱਲਿਆਂ ਹੀ ਭਾਰਤ ਦੇ ਪਹਿਲੀ ਪਾਰੀ
ਦੇ ਸਕੋਰ 107 ਦੌੜਾਂ ਨੂੰ ਪਿੱਛੇ ਛੱਡ ਦਿੱਤਾ

ਇਸ ਮੈਚ ‘ਚ ਨੰਬਰ 7 ‘ਤੇ ਬੱਲੇਬਾਜ਼ੀ ਕਰਨ ਆਏ ਕ੍ਰਿਸ ਵੋਕਸ ਨੇ ਆਪਣੀ ਪਾਰੀ ਦੌਰਾਨ ਇਕੱਲਿਆਂ ਹੀ ਭਾਰਤ ਦੇ ਪਹਿਲੀ ਪਾਰੀ
ਦੇ ਸਕੋਰ 107 ਦੌੜਾਂ ਨੂੰ ਪਿੱਛੇ ਛੱਡ ਦਿੱਤਾ ਹੈ ਇਹ ਦੂਸਰਾ ਮੌਕਾ ਹੈ ਜਦੋਂ ਨੰਬਰ 7 ਜਾਂ ਉਸ ਤੋਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਨ ਆਇਆ ਬੱਲੇਬਾਜ਼ ਭਾਰਤੀ ਟੀਮ ਦੀਆਂ ਕੁੱਲ ਦੌੜਾਂ ਤੋਂ ਵੱਧ ਦੌੜਾਂ ਬਣਾ ਗਿਆ ਇਸ ਤੋਂ ਪਹਿਲਾਂ 1952 ‘ਚ ਇੰਗਲੈਂਡ ਦੇ ਹੀ ਵਿਰੁੱਧ ਭਾਰਤੀ ਟੀਮ ਮੈਨਚੇਸਟਰ ਟੈਸਟ ‘ਚ 58 ਦੌੜਾਂ ‘ਤੇ ਆਲਆਊਟ ਹੋ ਗਈ ਸੀ ਅਤੇ ਇੰਗਲੈਂਡ ਦੇ ਸੱਤਵੇਂ ਨੰਬਰ ਦੇ ਬੱਲੇਬਾਜ਼ ਗਾੱਡਫਰੇ ਇਵਾਂਸ ਨੇ 71 ਦੌੜਾਂ ਬਣਾ ਦਿੱਤੀਆਂ ਸਨ, ਹਾਲਾਂਕਿ ਵੋਕਸ ਨੇ ਸੈਂਕੜਾ ਬਣਾ ਕੇ ਉਸ ਤੋਂ ਵੱਡੀ ਪਾਰੀ ਖੇਡੀ ਹੈ ਦਿਲਚਸਪ ਤੱਥ ਇਹ ਹੈ ਕਿ ਵੋਕਸ ਨੇ ਆਪਣੇ ਕਰੀਅਰ ਦੀ ਸਭ ਤੋਂ ਪਹਿਲਾਂ ਪਾਰੀ ‘ਚ ਪੰਜ ਵਿਕਟਾਂ ਲਾਰਡਜ਼ ਦੇ ਮੈਦਾਨ ‘ਤੇ ਹੀ ਲਈਆਂ ਸਨ ਅਤੇ ਮੈਚ ‘ਚ 10 ਵਿਕਟਾਂ ਵੀ ਉਹਨਾਂ ਸਭ
ਤੋਂ ਪਹਿਲਾਂ ਲਾਰਡਜ਼ ‘ਚ ਹੀ ਲਈਆਂ ਅਤੇ ਹੁਣ ਉਹਨਾਂ ਆਪਣਾ ਪਹਿਲਾ ਸੈਂਕੜੇ ਵੀ ਲਾਰਡਜ਼ ‘ਚ ਲਾਇਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।