ਕਰਕੇ ਖੂਨਦਾਨ, ਡੇਰਾ ਸ਼ਰਧਾਲੂ ਬਚਾ ਰਹੇ ਡੇਂਗੂ ਪੀੜ੍ਹਤਾਂ ਦੀ ਜਾਨ

Blood Donation Sachkahoon

ਡੇਂਗੂ ਪੀੜ੍ਹਤਾਂ ਦੀ ਮੱਦਦ ’ਚ ਜੁਟੇ ਹੋਏ ਨੇ ਬਲਾਕ ਮਾਨਸਾ ਦੇ ਖੂਨਦਾਨੀ

(ਸੁਖਜੀਤ ਮਾਨ) ਮਾਨਸਾ। ਡੇਂਗੂ ਬੁਖਾਰ ਤੋਂ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ ਖੂਨ ਅਤੇ ਸੈੱਲਾਂ ਦੀ ਵੱਡੇ ਪੱਧਰ ’ਤੇ ਪੈ ਰਹੀ ਲੋੜ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਰਾ ਕਰਨ ’ਚ ਜੁਟੇ ਹੋਏ ਹਨ ਬਲਾਕ ਮਾਨਸਾ ਦੇ ਖੂਨਦਾਨੀ ਲਾਤਾਰ ਬਲੱਡ ਬੈਂਕਾਂ ’ਚ ਜਾ ਕੇ ਖੂਨਦਾਨ ਕਰ ਰਹੇ ਹਨ ਤਾਂ ਜੋ ਖੂਨ ਦੀ ਘਾਟ ਕਾਰਨ ਕਿਸੇ ਦੀ ਜਾਨ ਨਾ ਚਲੀ ਜਾਵੇ ਪਿਛਲੇ ਦਿਨੀਂ ਬਲਾਕ ਦੇ ਖੂਨਦਾਨੀਆਂ ਵੱਲੋਂ 8 ਯੂਨਿਟ ਖੂਨਦਾਨ ਕੀਤਾ ਗਿਆ।

ਖੂਨਦਾਨ ਸੰਮਤੀ ਮਾਨਸਾ ਦੇ ਸੇਵਾਦਾਰ ਸ਼ੇਖਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਬਲਾਕ ਮਾਨਸਾ ਦੇ ਸੇਵਾਦਾਰ ਹੋਰ ਮਾਨਵਤਾ ਭਲਾਈ ਕਾਰਜਾਂ ਦੇ ਨਾਲ-ਨਾਲ ਖੂਨਦਾਨ ਦੇ ਖੇਤਰ ’ਚ ਵੀ ਅਹਿਮ ਯੋਗਦਾਨ ਪਾ ਰਹੇ ਹਨ ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸੇ ਡੇਂਗੂ ਪੀੜ੍ਹਤ ਵਿਅਕਤੀ ਦੇ ਇਲਾਜ ਲਈ ਖੂਨ ਦੀ ਜ਼ਰੂਰਤ ਦਾ ਸੁਨੇਹਾ ਮਿਲਦਾ ਹੈ ਤਾਂ ਤੁਰੰਤ ਖੂਨਦਾਨੀ ਭੇਜਕੇ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ ਪਿਛਲੇ ਦਿਨੀਂ ਰਮਨਦੀਪ ਇੰਸਾਂ, ਕਾਕਾ ਰਾਮ ਨੰਗਲ ਖੁਰਦ, ਕੁਲਵਿੰਦਰ ਕੌਰ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਖਾਰਾ, ਗੁਰਮੇਲ ਸਿੰਘ ਇੰਸਾਂ ਅਤਲਾ ਕਲਾਂ, ਰੇਨੂ ਇੰਸਾਂ, ਸੰਜੀਵ ਇੰਸਾਂ ਅਤੇ ਜੀਵਨ ਇੰਸਾਂ ਵੱਲੋਂ ਖੂਨਦਾਨ ਕੀਤਾ ਗਿਆ।

ਇਸ ਮੌਕੇ ਇਨ੍ਹਾਂ ਖੂਨਦਾਨੀਆਂ ਦੀ ਬਲਾਕ ਮਾਨਸਾ ਦੇ ਜਿੰਮੇਵਾਰ ਸੇਵਾਦਾਰਾਂ 25 ਮੈਂਬਰ ਬਿੰਦਰ ਇੰਸਾਂ, 15 ਮੈਂਬਰ ਹਰਬੰਸ ਇੰਸਾਂ, ਰੋਮੀ ਇੰਸਾਂ, ਸ਼ੇਖਰ ਇੰਸਾਂ, ਧਿਆਨ ਇੰਸਾਂ, ਸੰਜੀਵ ਇੰਸਾਂ, ਗੁਰਪ੍ਰੀਤ ਇੰਸਾਂ, ਗੁਰਤੇਜ ਇੰਸਾਂ, ਮਨੀ ਇੰਸਾਂ ਆਦਿ ਨੇ ਹੌਂਸਲਾ ਅਫਜ਼ਾਈ ਕੀਤੀ ਖੂਨਦਾਨ ਸੰਮਤੀ ਦੇ ਸੇਵਾਦਾਰਾਂ ਨੇ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਖੂਨਦਾਨ ਕਰਨ ਦੇ ਯੋਗ ਹਨ ਉਹ ਡੇਂਗੂ ਦੇ ਇਸ ਕਹਿਰ ਦੌਰਾਨ ਖੂਨਦਾਨ ਜ਼ਰੂਰ ਕਰਨ ਤਾਂ ਜੋ ਕੋਈ ਵੀ ਅਨਮੋਲ ਜਿੰਦਗੀ ਖੂਨ ਦੀ ਘਾਟ ਕਾਰਨ ਨਾ ਜਾ ਸਕੇ।

ਜਨਮ ਦਿਨ ਦੀ ਖੁਸ਼ੀ ਵੀ ਮਨਾ ਰਹੇ ਖੂਨਦਾਨ ਕਰਕੇ

ਖੂਨਦਾਨੀਆਂ ’ਚ ਸ਼ਾਮਿਲ ਰਮਨਦੀਪ ਇੰਸਾਂ ਨੇ ਆਪਣੀ 18 ਸਾਲ ਉਮਰ ਹੋਣ ’ਤੇ ਖੁਦ ਬਲੱਡ ਬੈਂਕ ’ਚ ਜਾ ਕੇ ਖੂਨਦਾਨ ਕੀਤਾ ਅਤੇ ਅੱਗੇ ਤੋਂ ਵੀ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਦਾ ਪ੍ਰਣ ਲਿਆ ਇਸ ਤੋਂ ਇਲਾਵਾ ਸੰਜੀਵ ਇੰਸਾਂ ਨੰਗਲ ਜਿੰਮੇਵਾਰ ਸੇਵਾਦਾਰ ਖੂਨਦਾਨ ਸੰਮਤੀ ਨੇ ਆਪਣਾ ਜਨਮ ਦਿਨ ਬਲੱਡ ਬੈਂਕ ’ਚ ਖੂਨਦਾਨ ਕਰਕੇ ਤੇ ਕੇਕ ਕੱਟਕੇ ਮਨਾਇਆ ਦੱਸਣਯੋਗ ਹੈ ਕਿ ਸੰਜੀਵ ਇੰਸਾਂ ਨੇ 58ਵੀਂ ਵਾਰ ਖੂਨਦਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ