ਵੈਸਟਇੰਡੀਜ ਦੀ ਜਿੱਤ ਤੇ ਅਫਗਾਨਿਸਤਾਨ ਦੀ ਨੌਵੀਂ ਹਾਰ ਨਾਲ ਵਿਦਾਈ

Winning, West Indies , Victory, Afghanistan, Ninth Defeat

ਅਫਗਾਨਿਸਤਾਨ ਨੇ ਅੰਕ ਸੂਚੀ ‘ਚ ਜ਼ੀਰੋ ਅੰਕ ਨਾਲ ਵਿਦਾਈ ਲਈ

ਲੀਡਸ, ਏਜੰਸੀ।

ਏਵਿਨ ਲੁਈਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ ਨੇ ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ‘ਚ ਵੀਰਵਾਰ ਨੂੰ 23 ਦੌੜਾਂ ਨਾਲ ਹਰਾ ਕੇ ਜੇਤੂ ਵਿਦਾਈ ਲਈ, ਜਦੋਂ ਕਿ ਅਫਗਾਨਿਤਸਾਨ ਨੂੰ ਲਗਾਤਾਰ ਨੌਵੀਂ ਹਾਰ ਝੱਲ ਕੇ ਟੂਰਨਾਮੈਂਟ ਤੋਂ ਵਿਦਾ ਹੋਣਾ ਪਿਆ। ਵਿੰਡੀਜ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 311 ਦੌੜਾਂ ਦਾ ਮਜਬੂਤ ਸਕੋਰ ਬਣਾਇਆ ਜਦੋਂ ਕਿ ਅਫਗਾਨਿਸਤਾਨ ਦੀ ਟੀਮ 50 ਓਵਰਾਂ ‘ਚ 288 ਦੌੜਾਂ ਹੀ ਬਣਾ ਸਕੀ। ਵਿੰਡੀਜ ਦੀ ਨੌਂ ਮੈਚਾਂ ‘ਚ ਇਹ ਦੂਜੀ ਜਿੱਤ ਰਹੀ ਤੇ ਉਸ ਨੇ ਪੰਜ ਅੰਕਾਂ ਦੇ ਨਾਲ ਟੂਰਨਾਮੈਂਟ ਨੂੰ ਅਲਵਿਦਾ ਕਿਹਾ। ਅਫਗਾਨਿਸਤਾਨ ਨੂੰ ਲਗਾਤਾਰ ਨੌਂਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ ਖਾਤੇ ‘ਚ ਇੱਕ ਵੀ ਅੰਕ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here