ਲੰਦਨ (ਏਜੰਸੀ)। ਭਾਰਤ ਦਾ ਦਿਵਿਜ ਸ਼ਰਣ ਅਤੇ ਉਸਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਨੇ ਪੰਜ ਸੈੱਟਾਂ ਦਾ ਮੈਰਾਥਨਓ ਸੰਘਰਸ਼ ਜਿੱਤ ਕੇ ਵਿੰਬਲਡਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਸ਼ਰਣ ਅਤੇ ਸਿਤਾਕ ਨੇ ਇਜ਼ਰਾਈਲ ਦੇ ਜੋਨਾਥਨ ਅਰਲਿਚ ਅਤੇ ਪੋਲੈਂਡ ਦੇ ਮਾਰਸਿਨ ਨੂੰ ਤਿੰਨ ਘੰਟੇ 50 ਮਿੰਟ ਤੱਕ ਚੱਲੇ ਮੁਕਾਬਲੇ ‘ਚ 1-6, 6-7, 6-4, 6-4,6-4 ਨਾਲ ਹਰਾ ਕੇ ਆਖ਼ਰੀ ਅੱਠਾਂ ‘ਚ ਜਗ੍ਹਾ ਬਣਾਈ ਸ਼ਰਣ ਅਤੇ ਸਿਤਾਕ ਨੇ ਆਪਣਾ ਪਿਛਲਾ ਮੁਕਾਬਲਾ ਵੀ ਸਾਢੇ ਤਿੰਨ ਘੰਟੇ ‘ਚ ਜਿੱਤਿਆ ਸੀ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਸ਼ਰਣ ਅਤੇ ਸਿਤਾਕ ਦਾ ਮੁਕਾਬਲਾ ਸੱਤਵਾਂ ਦਰਜਾ ਅਮਰੀਕੀ ਜੋੜੀ ਮਾਈਕ ਬ੍ਰਾਇਨ ਅਤੇ ਜੈਕ ਸਾੱਕ ਨਾਲ ਹੋਵੇਗਾ। (Wimbledon Tennis)
ਪੁਰਾਣੇ ਰੰਗ ‘ਚ ਪਰਤਿਆ ਜੋਕੋਵਿਚ ਕੁਆਰਟਰਫਾਈਨਲ ‘ਚ | Wimbledon Tennis
ਸਾਬਕਾ ਨੰਬਰ 1 ਅਤੇ 12 ਗਰੈਂਡ ਸਲੈਮ ਖ਼ਿਤਾਬਾਂ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਆਪਣੇ ਪੁਰਾਣੇ ਰੰਗ ‘ਚ ਪਰਤ ਆਏ ਹਨ ਜੋਕੋਵਿਚ ਨੇ ਕੱਲ ਰਾਤ 29 ਵਿਨਰਜ਼ ਲਗਾਉਂਦੇ ਹੋਏ ਰੂਸ ਦੇ ਕਾਰੇਨ ਖਾਚਾਨੋਵ ਨੂੰ ਲਗਾਤਾਰ ਸੈੱਟਾਂ ‘ਚ 6-4, 6-2, 6-2 ਨਾਲ ਵਿੰਬਲਡਨ ਚੈਂਪਿਅਨਸ਼ਿਪ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿੰਬਲਡਨ ਦੇ ਗ੍ਰਾਸ ਕੋਰਟ ‘ਤੇ 2011, 2014 ਅਤੇ 2015 ‘ਚ ਜੇਤੂ ਰਹੇ ਜੋਕੋਵਿਚ ਨੇ ਆਪਣੀ ਪੁਰਾਣੀ ਕਲਾਸ ਦਿਖਾਉਂਦੇ ਹੋਏ ਸਾਬਤ ਕੀਤਾ ਕਿ ਉਹ ਫਿਰ ਤੋਂ ਪਟੜੀ ‘ਤੇ ਪਰਤ ਆਇਆ ਹੈ ਸੱਟਾਂ ਅਤੇ ਖ਼ਰਾਬ ਲੈਅ ਦੇ ਕਾਰਨ ਜੋਕੋਵਿਚ ਵਿਸ਼ਵ ਰੈਂਕਿੰਗ ‘ਚ ਟਾੱਪ 20 ਤੋਂ ਬਾਹਰ ਹੋ ਗਏ ਸਲ ਪਰ ਵਿੰਬਲਡਨ ਤੋਂ ਪਹਿਲਾਂ ਕਵੀਂਜ਼ ਕਲੱਬ ਚੈਂਪਿਅਨਸ਼ਿਪ ‘ਚ ਉਹਨਾਂ ਫਾਈਨਲ ਤੱਕ ਪਹੁੰਚ ਕੇ ਦਿਖਾਇਆ ਕਿ ਸਾਲ ਦੇ ਤੀਸਰੇ ਗਰੈਂਡ ਸਲੈਮ ‘ਚ ਕੁਝ ਕਰਨਾ ਹੈ।
31 ਸਾਲਾ ਜੋਕੋਵਿਚ ਦਾ ਕੁਆਰਟਰ ਫਾਈਨਲ ‘ਚ 24ਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੇਈ ਨਿਸ਼ੀਕੋਰੀ ਨਾ ਮੁਕਾਬਲਾ ਹੋਵੇਗਾ ਜੋਕੋਵਿਚ ਦਾ ਨਿਸ਼ੀਕੋਰੀ ਵਿਰੁੱਧ 13-2 ਦਾ ਏਟੀਪੀ ਰਿਕਾਰਡ ਹੈ ਪਰ ਦੋਵੇਂ ਅਜੇ ਤੱਕ ਘਾਹ ਦੇ ਮੈਦਾਨ ‘ਤੇ ਨਹੀਂ ਭਿੜੇ ਹਨ ਸਰਬਿਆਈ ਖਿਡਾਰੀ ਨੇ ਗਰੈਂਡ ਸਲੈਮ ‘ਚ ਆਪਣੀ 248ਵੀਂ ਜਿੱਤ ਦਰਜ ਕੀਤੀ ਅਤੇ ਉਹ 41ਵੀਂ ਵਾਰ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ ‘ਚ ਪਹੁੰਚਿਆ ਹੈ ਉਹ ਇਸ ਮਾਮਲੇ ‘ਚ ਰੋਜ਼ਰ ਫੈਡਰਰ (53) ਤੋਂ ਬਾਅਦ ਦੂਸਰੇ ਸਥਾਨ ‘ਤੇ ਹਨ। (Wimbledon Tennis)