15 ਦਿਨਾਂ ’ਚ ਖਤਮ ਕਰਾਂਗਾ ਟਰਾਂਸਪੋਰਟ ਮਾਫੀਆ ਨੂੰ: ਰਾਜਾ ਵੜਿੰਗ
ਕਿਹਾ, 15 ਦਿਨਾਂ ’ਚ ਮੁਨਾਫੇ ’ਚ ਆ ਜਾਵੇਗੀ ਪੀਆਰਟੀਸੀ, ਪਨਬਸ ਤੇ ਪੰਜਾਬ ਰੋਡਵੇਜ
(ਰਾਜਵਿੰਦਰ ਬਰਾੜ) ਗਿੱਦੜਬਾਹਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯਤਨਾਂ ਸਦਕਾ ਸ਼੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਸੇਵਾ ਸੰਮਿਤੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਵਪਾਰਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗਿੱਦੜਬਾਹਾ ਵਿਖੇ ਜਿਲ੍ਹਾ ਪੱਧਰੀ ਦੁਸਹਿਰਾ ਮੇਲਾ ਲਗਾਇਆ ਗਿਆ। ਇਸ ਮੌਕੇ ਰਾਜਾ ਵੜਿੰਗ ਨੇ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ। ਇਸ ਤੋਂ ਪਹਿਲਾਂ ਸਵੇਰੇ ਬੈਂਟਾਬਾਦ ਤੋਂ ਸ਼ਾਨਦਾਰ ਝਾਕੀਆਂ ਕੱਢਿਆ ਗਈਆਂ। ਇਸ ਮੌਕੇ ਗਾਇਕ ਜਸਵੀਰ ਜੱਸੀ ਨੇ ਆਪਣੇ ਗੀਤ ਗਾ ਕੇ ਖੂਬ ਸਮਾਂ ਬੰਨਿਆ। ਇਸ ਮੌਕੇ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਬੰਧਕਾਂ, ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲ ਅਤੇ ਕੈਪਟਨ ਸਰਕਾਰ ਦੇ ਸਾਢੇ 4 ਸਾਲ ਟਰਾਂਸਪੋਰਟ ਮਾਫੀਆ ਦੇ ਨਕੇਨ ਨਹੀਂ ਪਾ ਸਕੇ ਪ੍ਰੰਤੂ ਉਹ ਪੰਜਾਬ ਦੀ ਜਨਤਾ ਨੂੰ ਯਕੀਨ ਦਿਵਾਉਦੇ ਹਨ ਕਿ 15 ਦਿਨਾਂ ਦੇ ਅੰਦਰ-ਅੰਦਰ ਟਰਾਂਸਪੋਰਟ ਮਾਫੀਆ ਖਤਮ ਕਰ ਦਿੱਤਾ ਜਾਵੇਗਾ ਅਤੇ ਇਸ ਗੱਲ ਦਾ ਵੀ ਭਰੋਸਾ ਦਿੰਦੇ ਹਨ ਕਿ 15 ਦਿਨਾਂ ਬਾਅਦ ਪੀ. ਆਰ. ਟੀ. ਸੀ., ਪਨਬਸ ਅਤੇ ਪੰਜਾਬ ਰੋਡਵੇਜ ਮੁਨਾਫੇ ਵਿੱਚ ਆ ਜਾਣਗੀਆਂ ਅਤੇ ਪੰਜਾਬ ਦੀਆਂ ਸੜਕਾਂ ’ਤੇ ਸਰਕਾਰੀ ਬੱਸਾਂ ਨਜਰ ਆਉਣਗੀਆਂ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਵੱਲੋਂ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਰੋਹ ਦੇ ਅਖੀਰ ਵਿੱਚ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲਿਆਂ ਨੂੰ ਰਿਮੋਰਟ ਰਾਹੀਂ ਅਗਨੀ ਭੇਂਟ ਕੀਤਾ। ਇਸ ਮੌਕੇ ਜਿਲ੍ਹਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਸੋਥਾ, ਐਸ. ਐਸ. ਪੀ. ਸਰਬਜੀਤ ਸਿੰਘ, ਕਮਰ ਕੁਲਾਰ, ਡੰਪੀ ਵਿਨਾਇਕ, ਐਸ. ਡੀ. ਐਮ. ਉਮ ਪ੍ਰਕਾਸ਼, ਭੋਲਾ ਐਮ. ਸੀ., ਨਰਿੰਦਰ ਕਾਉਣੀ, ਹਰਮੀਤ ਸਿੰਘ ਚੇਅਰਮੈਨ, ਜਸਪ੍ਰੀਤ ਸਿੰਘ ਭਲਾਇਆਣਾ ਪੀ. ਏ., ਛਿੰਦਾ ਮਾਨ, ਰੁਪਿੰਦਰ ਪਿਉਰੀ, ਜੱਜ ਰੁਖਾਲਾ, ਗੁਰਪੀਂਦਰ ਢਿੱਲੋਂ, ਬਿੰਦਰ ਖੁਣਨ, ਦਲਜੀਤ ਸਰਪੰਚ, ਸਿਪਾ ਬਾਠ, ਸੁੱਖੀ ਬਰਾੜ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ