ਇੱਕ ਮਜ਼ਦੂਰ ਜਖ਼ਮੀ, ਹਸਪਤਾਲ ’ਚ ਭਰਤੀ
Wild Boar Attack: (ਮੇਵਾ ਸਿੰਘ) ਅਬੋਹਰ। ਅੱਜ ਸਵੇਰੇ ਪਿੰਡ ਹਿੰਮਤਪੁਰਾ ਵਿੱਚ ਕੁਝ ਜੰਗਲੀ ਸੂਰਾਂ ਨੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਜੰਗਲੀ ਸੂਰਾਂ ਦੇ ਹਮਲੇ ਤੋਂ ਬਾਅਦ ਪਿੰਡ ਦੇ ਲੋਕ ਡਰੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਜਗਨਾ ਰਾਮ ਦਾ ਪੁੱਤਰ ਬੇਗਾਰਾਮ ਅੱਜ ਸਵੇਰੇ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਕਰ ਰਿਹਾ ਸੀ, ਜਦੋਂ ਇੱਕ ਪੌਦੇ ਹੇਠ ਲੁਕੇ ਇੱਕ ਸੂਰ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਦੋ ਉਂਗਲਾਂ ਵੱਢ ਦਿੱਤੀਆਂ ਅਤੇ ਉਸਦੀ ਬਾਂਹ ਅਤੇ ਚਿਹਰੇ ’ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਉਹ ਖੂਨ ਨਾਲ ਲਥਪਥ ਹੋ ਗਿਆ। ਉਸਦਾ ਰੌਲਾ ਸੁਣ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰ ਆ ਗਏ ਅਤੇ ਸੂਰ ਉੱਥੋਂ ਭੱਜ ਗਏ।
ਇਹ ਵੀ ਪੜ੍ਹੋ: Yudh Nashe Virudh: ਸੁਨਾਮ ‘ਚ ਨਸ਼ਾ ਤਸਕਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ
ਇਸ ਤੋਂ ਬਾਅਦ ਹੋਰ ਮਜ਼ਦੂਰਾਂ ਨੇ ਐਂਬੂਲੈਂਸ ਦੀ ਮੱਦਦ ਨਾਲ ਜ਼ਖਮੀ ਬੇਗਾਰਾਮ ਨੂੰ ਹਸਪਤਾਲ ਪਹੁੰਚਾਇਆ। ਪਿੰਡ ਦੇ ਇੱਕ ਕਿਸਾਨ ਜਸਕਰਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਉਨਾਂ ਦੇ ਇਲਾਕੇ ਵਿੱਚ ਸੂਰਾਂ ਦੀ ਗਿਣਤੀ 400 ਦੇ ਕਰੀਬ ਪਹੁੰਚ ਗਈ ਹੈ ਅਤੇ ਉਨਾਂ ਨੂੰ ਅਕਸਰ ਖੇਤਾਂ ਵਿੱਚ ਸਮੂਹਾਂ ਵਿੱਚ ਘੁੰਮਦੇ ਦੇਖਿਆ ਜਾ ਸਕਦਾ ਹੈ। ਉਨਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਇਨਾਂ ਸੂਰਾਂ ਦੀ ਸਮੱਸਿਆ ਦਾ ਹੱਲ ਲੱਭਣ ਦੀ ਮੰਗ ਕੀਤੀ ਹੈ। Wild Boar Attack