ਫ਼ਿਲਮ ਸਿਟੀ ਨਿਰਮਾਣ ‘ਤੇ ਰੌਲਾ-ਰੱਪਾ ਕਿਉਂ?
ਉੱਤਰ ਪ੍ਰਦੇਸ਼ ‘ਚ ਫ਼ਿਲਮ ਸਿਟੀ ਦੇ ਨਿਰਮਾਣ ਲਈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇੱਕ ਸ਼ਲਾਘਾਯੋਗ ਅਤੇ ਬਹਾਦਰੀ ਭਰੀ ਸ਼ੁਰੂਆਤ ਕਰਦਿਆਂ ਯਮੁਨਾ ਐਕਸਪ੍ਰੈਸ ਵੇ ਕੋਲ ਇੱਕ ਹਜ਼ਾਰ ਏਕੜ ਜ਼ਮੀਨ ਮੁਹੱਈਆ ਕਰਾਉਣ ਨਾਲ ਅੱਗੇ ਦੀ ਕਾਰਵਾਈ ‘ਚ ਲੱਗ ਗਏ ਹਨ ਬੇਸ਼ੱਕ ਹੀ ਰਾਜਨੀਤੀ ‘ਚ ਉਨ੍ਹਾਂ ਦੀ ਇਸ ਅਨੌਖੀ ਪਹਿਲ ਸਬੰਧੀ ਅਲੋਚਨਾ ਹੋ ਰਹੀ ਹੈ, ਪਰ ਇਹ ਉਨ੍ਹਾਂ ਦੇ ਕੁਸ਼ਲ ਸ਼ਾਸਕ ਅਤੇ ਸੂਬੇ ਦੇ ਸਮੁੱਚੇ ਵਿਕਾਸ ਲਈ ਉਨ੍ਹਾਂ ਦੇ ਜ਼ਜ਼ਬੇ ਨੂੰ ਉਜਾਗਰ ਕਰਦਾ ਹੈ
ਨਿਸ਼ਚਿਤ ਹੀ ਉਨ੍ਹਾਂ ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਉੱਤਰ ਪ੍ਰਦੇਸ਼ ਨੂੰ ਸਗੋਂ ਆਸ-ਪਾਸ ਦੇ ਸੂਬਿਆਂ ਅਤੇ ਖੇਤਰਾਂ ਨੂੰ ਆਰਥਿਕ ਵਿਕਾਸ ਨਾਲ ਸੱਭਿਆਚਾਰਕ ਵਿਕਾਸ ਦਾ ਨਵਾਂ ਮਾਹੌਲ ਮਿਲੇਗਾ ਅੰਤਰਰਾਸ਼ਟਰੀ ਸਹਿਯੋਗ ਦੇ ਦਰਵਾਜੇ ਖੁੱਲ੍ਹਣਗੇ, ਰੁਜ਼ਗਾਰ ਵਧੇਗਾ, ਖੁਸ਼ਹਾਲੀ ਆਵੇਗੀ ਸੂਬੇ ਦੇ ਕਲਾਕਾਰ, ਸੰਗੀਤਕਾਰ, ਲੇਖਕ, ਫ਼ਿਲਮਕਾਰ ਆਦਿ ਲੋਕਾਂ ਦਾ ਕਰੀਅਰ ਬਣੇਗਾ ਇਸ ਸਬੰਧ ‘ਚ ਵੀ ਵਹਿਮ-ਭਰਮ ਪਲ਼ ਰਹੇ ਹਨ ਇਹ ਮੰਦਭਾਗਾ ਹੈ ਕਿ ਵਹਿਮ ਦੇ ਬਿਨਾਂ ਕੋਈ ਵਿਚਾਰ ਪ੍ਰਗਟਾਵਾ ਨਹੀਂ ਅਤੇ ਨਿੱਜੀ ਅਤੇ ਸਿਆਸੀ ਸਵਾਰਥਾਂ ਲਈ ਸਵਾਰਥੀ ਹੋ ਜਾਣਾ ਰਾਸ਼ਟਰ-ਨਿਰਮਾਣ ਦਾ ਵੱਡਾ ਅੜਿੱਕਾ ਹੈ
ਯੋਗੀ ਅਦਿੱਤਿਆਨਾਥ ਇੱਕ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਸਫ਼ਲ ਆਗੂ ਵੀ ਹਨ ਇੱਕ ਆਦਰਸ਼ ਸਿਆਸਤਦਾਨ ਵਾਂਗ ਉਨ੍ਹਾਂ ‘ਚ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾਵਾਂ ਸਮੋਏ ਹੋਏ ਹਨ ਫਿਰ ਉਹ ਫ਼ਿਲਮ ਸਿਟੀ ਬਣਾਉਣ ਤੋਂ ਪਰਹੇਜ਼ ਕਿਉਂ ਕਰਨ? ਆਪਣੇ ਸ਼ਾਸਨ ਅਤੇ ਸ਼ਾਸਕ ਦੇ ਦਾਇਰੇ ‘ਚ ਆਉਣ ਵਾਲੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਉਹ ਸਫ਼ਲਤਾਪੂਰਵਕ ਨਿਭਾ ਰਹੇ ਹਨ, ਜਿਸ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਨੀਂਦ ਉੱਡੀ ਹੋਈ ਹੈ ਫ਼ਿਲਮ ਸਿਟੀ ਦੇ ਐਲਾਨ ਸਬੰਧੀ ਉਨ੍ਹਾਂ ਦੀ ਮੁੰਬਈ ਯਾਤਰਾ ਅਤੇ ਬਾਲੀਵੁੱਡ ਹਸਤੀਆਂ ਨਾਲ ਮੁਲਾਕਾਤ ਨਾਲ ਬੇਸ਼ੱਕ ਹੀ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਪਰ ਇਹ ਉੱਤਰ ਪ੍ਰਦੇਸ਼ ਦੇ ਵਿਕਾਸ ਦੇ ਨਜ਼ਰੀਏ ਨਾਲ ਮੀਲ ਦਾ ਪੱਥਰ ਸਾਬਤ ਹੋਵੇਗਾ
ਮਹਾਂਰਾਸ਼ਟਰ ਦੇ ਸਿਆਸੀ ਆਗੂਆਂ ਅਤੇ ਹੋਰ ਪਾਰਟੀਆਂ ਦੇ ਆਗੂਆਂ ਦੀ ਬਿਆਨਬਾਜ਼ੀ ਨਾਲ ਅਜਿਹਾ ਲੱਗਣ ਲੱਗਾ ਹੈ ਜਿਵੇਂ ਹਿੰਦੀ ਫਿਲਮੀ ਇੰਡਸਟਰੀ ਨੂੰ ਮੁੰਬਈ ‘ਚ ਕੱਢਣ ਅਤੇ ਉਸ ਨੂੰ ਉੱਥੇ ਬਣਾਈ ਰੱਖਣ ਵਾਲੀਆਂ ਸ਼ਕਤੀਆਂ ਵਿਚਕਾਰ ਰੱਸਾਕਸ਼ੀ ਸ਼ੁਰੂ ਹੋ ਗਈ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਹਾਸੋਹੀਣੀ ਅਤੇ ਬੁਖਲਾਹਟ ਹੀ ਕਹੀ ਜਾਵੇਗੀ, ਪਰ ਸਿਆਸਤ ਦੀ ਆਪਣੀ ਵੱਖਰੀ ਲੈਅ ਹੁੰਦੀ ਹੈ ਜੋ ਉਸ ਦੇ ਆਪਣੇ ਤਕਾਜਿਆਂ ਨਾਲ ਬਣਦੀ ਹੈ ਇਸ ਲਈ ਉਸ ਤੋਂ ਹਟ ਕੇ ਇਸ ਪੂਰੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਕੋਈ ਮੁੱਖ ਮੰਤਰੀ ਆਪਣੇ ਸੂਬੇ ‘ਚ ਫ਼ਿਲਮ ਨਿਰਮਾਣ ਉਦਯੋਗ ਦਾ ਨਵਾਂ ਕੇਂਦਰ ਬਣਾਉਣਾ ਚਾਹੇ, ਇਸ ‘ਤੇ ਇਤਰਾਜ਼ ਕਰਨ ਲਾਇਕ ਤਾਂ ਕੋਈ ਗੱਲ ਹੀ ਨਹੀਂ ਹੈ
ਭਾਰਤ ਦੇ ਆਧੁਨਿਕ ਇਤਿਹਾਸ ਦੇ ਹਰ ਗੇੜ ਨਾਲ ਹਿੰਦੀ ਸਿਨੇਮਾ ਬਦਲਿਆ ਹੁਣ ਜੇਕਰ ਹਿੰਦੀ ਸਿਨੇਮਾ ਨਿਰਮਾਣ ਦੀ ਪ੍ਰਕਿਰਿਆ ਨਾਲ ਜੁੜਿਆ ਫ਼ਿਲਮ ਸਿਟੀ ਦੇ ਏਕਾ-ਅਧਿਕਾਰ ‘ਚ ਬਦਲਾਅ ਅਤੇ ਆਧੁਨਿਕੀਕਰਨ ਆ ਰਿਹਾ ਹੈ, ਤਾਂ ਇਸ ਨੂੰ ਇੱਕ ਲੋਕਤੰਤਰਿਕ ਉਪਰਾਲਾ ਹੀ ਮੰਨਾਂਗੇ ਦਰਅਸਲ, ਪੂਰੀ ਫ਼ਿਲਮੀ ਦੁਨੀਆ ਹੌਲੀ-ਹੌਲੀ ਅਤੇ ਇੱਕ ਗੇੜਬੱਧ ਪ੍ਰਕਿਰਿਆ ਨਾਲ ਆਧੁਨਿਕ ਹੋਈ ਆਧੁਨਿਕ ਹੋਣ ਦੀ ਆਪਣੀ ਇਸ ਯਾਤਰਾ ‘ਚ ਉਸ ਨੇ ਸਾਹਿਤ, ਵਿਗਿਆਨ, ਕਲਾ ਅਤੇ ਵਿਚਾਰ ਦੇ ਵੱਖ-ਵੱਖ ਰੂਪਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਦੀ ਰੌਸ਼ਨੀ ‘ਚ ਉਸ ਨੇ ਖੁਦ ਨੂੰ ਪੀੜ੍ਹੀ ਦਰ ਪੀੜ੍ਹੀ ਬਣਾਇਆ, ਢਾਲਿਆ ਹੈ, ਘੜਿਆ ਹੈ
ਮਾੜੀ ਕਿਸਮਤ ਨੂੰ ਫ਼ਿਲਮ ਸਿਟੀ ‘ਚ ਅਜਿਹੀ ਕੋਈ ਗੇੜਬੱਧ ਪ੍ਰਕਿਰਿਆ ਨਹੀਂ ਹੋਈ ਅਜਿਹੇ ‘ਚ ਜੇਕਰ ਉੱਤਰ ਪ੍ਰਦੇਸ਼ ਨੇ ਤੇਜ਼ੀ ਨਾਲ ਫ਼ਿਲਮ ਸਿਟੀ ਦੇ ਨਵੇਂ ਮਾਇਨੇ ਲੱਭਣ ਦਾ ਰਸਤਾ ਤੈਅ ਕੀਤਾ ਤਾਂ ਉਸ ਦਾ ਸਵਾਗਤ ਹੋਣਾ ਚਾਹੀਦਾ ਹੈ ਯੋਗੀ ਸਰਕਾਰ ਨੇ ਫ਼ਿਲਮ ਇੰਡਸਟਰੀ ਲਈ ਹਰ ਤਰ੍ਹਾਂ ਦੀਆਂ ਵਿਸ਼ਵ ਪੱਧਰੀ ਤਕਨੀਕੀ ਸੁਵਿਧਾਵਾਂ ਅਤੇ ਸਾਧਨ ਮੁਹੱਈਆ ਕਰਾਉਣ ਦਾ ਇਰਾਦਾ ਪ੍ਰਗਟ ਕੀਤਾ ਹੈ ਇਸ ਮਹੱਤਵਪੂਰਨ ਯੋਜਨਾ ਅਤੇ ਇਸ ‘ਤੇ ਕੰਮ ਸ਼ੁਰੂ ਕਰਨ ਦੀ ਤੱਤਪਰਤਾ ਲਈ ਯੋਗੀ ਸਰਕਾਰ ਦੀ ਤਾਰੀਫ਼ ਕਰਦਿਆਂ ਵੀ ਇੱਕ ਵਾਰ ਇਹ ਦੇਖ ਲੈਣਾ ਸਹੀ ਹੋਵੇਗਾ ਕਿ ਜੋ ਕੰਮ ਹੱਥ ‘ਚ ਲਿਆ ਗਿਆ ਹੈ,
ਉਸ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ ਯਕੀਨਨ ਹੀ ਇਸ ਨਵੇਂ ਪ੍ਰਸਥਾਨ ਨਾਲ ਹਿੰਦੀ ਸਿਨੇਮਾ ਅਤੇ ਉਸ ਦੇ ਨਿਰਮਾਣ ਨੂੰ ਨਵਾਂ ਮਾਹੌਲ ਅਤੇ ਖੇਤਰ ਤੋਂ ਨਵੀਂ ਊਰਜਾ ਮਿਲੇਗੀ, ਨਵੀਂ ਸਫ਼ਲਤਾ ਦੇ ਕੀਰਤੀਮਾਨ ਸਥਾਪਿਤ ਹੋਣਗੇ ਸਾਹਿਤ, ਕਲਾ, ਵਿਚਾਰ, ਮਨੋਰੰਜਨ ਸਭ ਕੁਝ ਨਵੇਂ ਬਦਲਾਅ ਦੇ ਨਾਲ ਨਵੇਂ ਮੁੱਲਾਂ ਅਤੇ ਮਾਪਦੰਡਾਂ ਨੂੰ ਸਥਾਪਿਤ ਕਰੇਗਾ ਫ਼ਿਲਮਾਂ ਦੀ ਸ਼ੂਟਿੰਗ ਤਾਂ ਕਿਸੇ ਵੀ ਸਹੀ ਲੋਕੇਸ਼ਨ ‘ਤੇ ਹੁੰਦੀ ਹੈ ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਬਣਦੀਆਂ ਹਨ, ਪਰ ਗੱਲ ਫ਼ਿਲਮ ਇੰਡਸਟਰੀ ਦੀ ਹੋਵੇ ਤਾਂ ਮਹਾਂਰਾਸ਼ਟਰ ਤੋਂ ਇਲਾਵਾ ਪੰਜਾਬ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼, ਤਿੰਨ ਸੂਬੇ ਹੀ ਅਜਿਹੇ ਹਨ
ਜਿਨ੍ਹਾਂ ਨੂੰ ਬਕਾਇਦਾ ਆਤਮ-ਨਿਰਭਰ ਫ਼ਿਲਮ ਇੰਡਸਟਰੀ ਵਿਕਸਿਤ ਕਰਨ ਦਾ ਸਿਹਰਾ ਦਿੱਤਾ ਜਾ ਸਕਦਾ ਹੈ ਅਜ਼ਾਦੀ ਦੇ ਸੱਤ ਦਹਾਕਿਆਂ ਦੌਰਾਨ ਜੇਕਰ ਅਸੀਂ ਹੋਰ ਸੂਬਿਆਂ ‘ਚ ਫ਼ਿਲਮ ਸਿਟੀ ਬਣਾਉਣ ‘ਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੇ ਤਾਂ ਇਸ ਸਥਿਤੀ ਦੇ ਕਾਰਨਾਂ ‘ਤੇ ਮੰਥਨ ਜ਼ਰੂਰੀ ਹੈ ਹਿੰਦੀ ਸਿਨੇਮਾ ਬਣਾਉਣ ਦੀ ਇਹ ਦਾਸਤਾਨ ਭਾਰਤ ਦੇ ਕਸਬਿਆਂ, ਸ਼ਹਿਰਾਂ ਨੇ ਆਪਣੇ ਮਨ ਦੇ ਕਿਸੇ ਕੋਨਿਆਂ ‘ਚ ਬਹੁਤ ਸੰਜੋਅ ਕੇ ਸੁਣੀ ਅਤੇ ਜੀ ਹੈ ਹੁਣ ਭਾਵ ਉਹ ਨਹੀਂ ਹੈ, ਜੋ ਉਹ ਕੱਲ੍ਹ ਤੱਕ ਸੀ ਅਤੇ ਆਉਣ ਵਾਲੇ ਕੱਲ੍ਹ ‘ਚ ਉਹ ਕੁਝ ਹੋਰ ਹੀ ਹੋਣ ਜਾ ਰਿਹਾ ਹੈ ਸਮੇਂ ਦੇ ਇਸ ਮੁਕਾਮ ‘ਤੇ ਯੋਗੀ ਸਰਕਾਰ ਦੀ ਇਹ ਅਨੌਖੀ ਪਹਿਲਾ ਸੱਚਮੁੱਚ ਥੋੜ੍ਹੀ ਸਿੱਖਿਆਦਾਇਕ ਵੀ ਹੋਵੇਗੀ ਅਤੀਤ ਅਤੇ ਵਰਤਮਾਨ ਦੇ ਇਸ ਸਿਨੇਮਾਈ ਸੰਸਾਰ ਦੀਆਂ ਤਮਾਮ ਪ੍ਰਤਿਭਾਵਾਂ ਅਤੇ ਪ੍ਰਕਿਰਿਆਵਾਂ ਨੂੰ ਯਾਦਾਂ ਦੀ ਨਿਗ੍ਹਾ ਨਾਲ ਤਾਂ ਵਿਸ਼ਲੇਸ਼ਣ ਦੇ ਨਜਰੀਏ ਨਾਲ ਜਾਂ ਫ਼ਿਰ ਖੁਦ ਨੂੰ ਜਾਂਚਣ ਦੀ ਭਾਵਨਾ ਨਾਲ ਦੇਖਣਾ
ਇਹ ਤੈਅ ਹੈ ਕਿ ਫ਼ਿਲਮ ਸਿਟੀ ਨਿਰਮਾਣ ਦਾ ਇਹ ਉਪਰਾਲਾ ਸਿਆਸੀ ਨਫ਼ੇ-ਨੁਕਸਾਨ ਨਾਲ ਜੁੜਿਆ ਹੋ ਕੇ ਵੀ ਭਾਰਤ ਦੀ ਸੰਸਕ੍ਰਿਤੀ, ਕਲਾ, ਸਾਹਿਤ, ਸੰਗੀਤ, ਮਨੋਰੰਜਨ ਦਾ ਇੱਕ ਹਿੰਸਾ ਹੈ ਉੱਤਰ ਪ੍ਰਦੇਸ਼ ‘ਚ ਦੁਨੀਆ ਦੀ ਸਭ ਤੋਂ ਖੂਬਸੂਰਤ ‘ਫ਼ਿਲਮ ਸਿਟੀ’ ਬਣਾਉਣ ਦੀ ਵਿਰੋਧਤਾ ‘ਸਭ ਦਾ ਸਾਥ-ਸਭ ਦਾ ਵਿਕਾਸ’ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦਾ ਪ੍ਰਤੀਕ ਹੈ ਇਹ ਜ਼ਬਰਦਸਤੀ ਕਿਸੇ ਸੂਬੇ ਦੀ ਫ਼ਿਲਮ ਸਿਟੀ ਨੂੰ ਹਥਿਆਉਣ ਦਾ ਮਾਮਲਾ ਕਿਵੇਂ ਹੋ ਸਕਦਾ ਹੈ? ਇਹ ਇੱਕ ਨਵੀਂ ਫ਼ਿਲਮ ਸਿਟੀ ਦੇ ਨਿਰਮਾਣ ਦਾ ਮਾਮਲਾ ਹੈ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਸ਼ਿਵਸੈਨਾ ਦੇ ਸੰਜੇ ਰਾਊਤ ਦੇ ਸਾਹਮਣੇ ਇਹ ਖੁੱਲ੍ਹਾ ਮੁਕਾਬਲਾ ਹੈ
ਜੋ ਪ੍ਰਤਿਭਾ ਨੂੰ ਉੱਭਰਨ ਲਈ ਸਹੀ ਮਾਹੌਲ ਅਤੇ ਸੁਰੱਖਿਆ ਦੇ ਸਕੇਗਾ, ਉਸ ਨੂੰ ਨਿਵੇਸ਼ ਮਿਲੇਗਾ, ਪਣਪਣ ਦਾ ਮੌਕਾ ਮਿਲੇਗਾ ਹਰ ਵਿਅਕਤੀ ਨੂੰ ਵੱਡਾ ਬਣਨਾ ਪਵੇਗਾ, ਵੱਡੀ ਸੋਚ ਪੈਦਾ ਕਰਨੀ ਹੋਵੇਗੀ ਅਤੇ ਬਿਹਤਰ ਸੁਵਿਧਾਵਾਂ ਦੇਣੀਆਂ ਹੋਣਗੀਆਂ ਜੋ ਸੁਵਿਧਾਵਾਂ ਦੇ ਸਕਣਗੇ, ਲੋਕ ਉੱਥੇ ਜਾਣਗੇ ਅਤੇ ਉੱਤਰ ਪ੍ਰਦੇਸ਼ ਇਸ ਲਈ ਤਿਆਰ ਹੈ ਤਾਂ ਮਹਾਂਰਾਸ਼ਟਰ ਸਰਕਾਰ ਉਸ ਤੋਂ ਬਿਹਤਰ ਸੁਵਿਧਾਵਾਂ ਦੇਣ ਨੂੰ ਤੱਤਪਰ ਕਿਉਂ ਨਹੀਂ ਹੁੰਦੀ?
ਉੱਤਰ ਪ੍ਰਦੇਸ਼ ‘ਚ ਫ਼ਿਲਮ ਸਿਟੀ ਦੇ ਐਲਾਨ ‘ਤੇ ਹਾਲ ਹੀ ‘ਚ ਪ੍ਰਦਰਸ਼ਿਤ ਮਿਰਜਾਪੁਰ ਵੈੱਬ ਸੀਰੀਜ ਨੂੰ ਜੋੜਨਾ ਸਹੀ ਨਹੀਂ ਹੈ, ਘਟੀਆ ਸੋਚ ਹੈ ਮੁੰਬਈ ਗੈਂਗਵਾਦ, ਗੁੰਡਾਗਰਦੀ, ਅੱਤਵਾਦ, ਨਸ਼ਾ ਮਾਫ਼ੀਆ, ਭੂ-ਮਾਫ਼ੀਆ, ਆਰਥਿਕ ਅਪਰਾਧਾਂ, ਮਹਿਲਾ ਸੋਸ਼ਣ ‘ਤੇ ਤਾਂ ਸੈਂਕੜਿਆਂ ਫ਼ਿਲਮਾਂ ਬਣੀਆਂ ਹਨ ਜਿਆਦਾਤਰ ਉੱਤਰ ਪ੍ਰਦੇਸ਼ ਦੀ ਹਾਲਤ ਮਿਰਜਾਪੁਰ ਵਰਗੀ ਹੋਣ ਦਾ ਦੋਸ਼ ਲਾਉਣ ਵਾਲੇ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਵਿਰੋਧੀ ਧਿਰ ਆਗੂ ਹਨ,
ਇਸ ਵੈਬ ਸੀਰੀਜ ‘ਚ ਦਿਖਾਈ ਗਈ ਅਪਰਾਧਿਕ ਸੱਚਾਈ ਅਤੇ ਕਾਨੂੰਨ ਵਿਵਸਥਾ ਬੇਸ਼ੱਕ ਹੀ ਉੱਤਰ ਪ੍ਰਦੇਸ਼ ਦੀ ਹੋਵੇ, ਪਰ ਉਹ ਉੱਤਰ ਪ੍ਰਦੇਸ਼ ਅੱਜ ਦਾ ਉੱਤਰ ਪ੍ਰਦੇਸ਼ ਨਹੀਂ ਹੈ, ਇਸ ਸੱਚਾਈ ਨੂੰ ਸਵੀਕਾਰਨਾ ਹੋਵੇਗਾ ਉਂਜ ਵੀ ਫ਼ਿਲਮਾਂ ਪੂਰੀਆਂ ਯਥਾਰਥ ਨਹੀਂ ਹੁੰਦੀਆਂ ਹਨ ਆਲੋਚਨਾ ਤੰਦਰੁਸਤ ਹੋਵੇ, ਫ਼ਿਰ ਹੀ ਪ੍ਰਭਾਵੀ ਹੁੰਦੀ ਹੈ ਸਾਨੂੰ ਵਹਿਮਾਂ, ਸੰਸਿਆਂ ਤੋਂ ਮੁਕਤ ਹੋ ਕੇ ਰਾਸ਼ਟਰੀ ਜੀਵਨ ਦੀ ਸ਼ੁੱਭਤਾ ਨੂੰ ਖੁਸ਼ਹਾਲੀ ਪ੍ਰਦਾਨ ਕਰਨ ਵਾਲੇ ਨਵੀਂ ਫ਼ਿਲਮ ਸਿਟੀ ਨਿਰਮਾਣ ਦੇ ਉਪਰਾਲਿਆਂ ਅਤੇ ਯਤਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.