ਕਰੀਮਾ ਬਲੋੋਚ ਤੋਂ ਕਿਉਂ ਡਰਦਾ ਸੀ ਪਾਕਿਸਤਾਨ

Karima Baloch | ਕਰੀਮਾ ਬਲੋੋਚ ਤੋਂ ਕਿਉਂ ਡਰਦਾ ਸੀ ਪਾਕਿਸਤਾਨ

ਕਰੀਮਾ ਬਲੋਚ ਤੋਂ ਕਿਉਂ ਡਰਦਾ ਸੀ ਪਾਕਿਸਤਾਨ? ਪਾਕਿਸਤਾਨ ਨੇ ਕਰੀਮਾ ਬਲੋਚ ਦੀ ਹੱਤਿਆ ਕਿਉਂ ਕਰਵਾਈ? ਕਰੀਮਾ ਬਲੋਚ ਕੀ ਪਾਕਿਸਤਾਨ ਦੀ ਕੂਟਨੀਤੀ ਲਈ ਵੱਡਾ ਖ਼ਤਰਾ ਸੀ? ਕੀ ਪਾਕਿਸਤਾਨ ਦੀ ਕੂਟਨੀਤੀ ਕਰੀਮਾ ਬਲੋਚ ਦੀ ਸੰਸਾਰਿਕ ਸਰਗਰਮੀ ਤੋਂ ਹਮੇਸ਼ਾ ਦਬਾਅ ਮਹਿਸੂਸ ਕਰਦੀ ਸੀ? ਕੀ ਕਰੀਮਾ ਬਲੋਚ ਦੀ ਸੰਸਾਰਿਕ ਸਰਗਰਮੀ ਤੋਂ ਪਾਕਿਸਤਾਨ ਦਾ ਕੌਮੀ ਮਾਣ ਅਤੇ ਰਾਸ਼ਟਰੀ ਅਖੰਡਤਾ ਨੂੰ ਇੱਕ ਵੱਡੀ ਚੁਣੌਤੀ ਮਿਲਦੀ ਸੀ? ਕੀ ਕਰੀਮਾ ਬਲੋਚ ਆਪਣੀ ਸੰਸਾਰਿਕ ਸਰਗਰਮੀ ਨਾਲ ਬਲੋਚ ਅੰਦੋਲਨ ਨੂੰ ਇੱਕ ਵੱਡੀ ਅਤੇ ਪ੍ਰਭਾਵਸ਼ਾਲੀ ਸ਼ਕਤੀ ਪ੍ਰਦਾਨ ਕਰਦੀ ਸੀ? ਕੀ ਕਰੀਮਾ ਬਲੋਚ ਬਲੋਚਿਸਤਾਨ ਰਾਜ ਨਿਰਮਾਣ ਦਾ ਸੁਫ਼ਨਾ ਦੇਖਣ ਵਾਲੀ ਵੱਡੀ ਹਸਤੀ ਸੀ?

Karima Baloch | ਕੀ ਕਰੀਮਾ ਬਲੋਚ ਨੇ ਆਪਣੇ ਅੰਦੋਲਨ ਅਤੇ ਸੰਸਾਰਿਕ ਸਰਗਰਮੀ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਚੀਨ ਦੀ ਵੀ ਨੀਂਦ ਹਰਾਮ ਕਰ ਰੱਖੀ ਸੀ? ਕੀ ਕਰੀਮਾ ਬਲੋਚ ਨੇ ਚੀਨ ਅਤੇ ਪਾਕਿਸਤਾਨ ਦੀ ਬਸਤੀਵਾਦੀ ਨੀਤੀ ਅਤੇ ਕਰਤੂਤ ਨੂੰ ਦੁਨੀਆ ਦੇ ਸਾਹਮਣੇ ਬੇਪਰਦ ਕਰਨ ਦੀ ਅਹਿਮ ਭੂਮਿਕਾ ਨਿਭਾਈ ਸੀ? ਕੀ ਕਰੀਮਾ ਬਲੋਚ ਪਾਕਿਸਤਾਨ ਅੰਦਰ ਚੀਨੀ ਪ੍ਰੋਜੈਕਟ ਖਿਲਾਫ਼ ਮਜ਼ਬੂਤ ਲੋਕ-ਅੰਦੋਲਨ ਨੂੰ ਲਗਾਤਾਰ ਸ਼ਕਤੀ ਪ੍ਰਦਾਨ ਕਰ ਰਹੀ ਸੀ? ਕੀ ਕਰੀਮਾ ਬਲੋਚ ਦੀ ਹੱਤਿਆ ਕਰਾਉਣ ’ਚ ਪਾਕਿਸਤਾਨ ਦੇ ਨਾਲ ਹੀ ਨਾਲ ਚੀਨੀ ਦੀ ਵੀ ਕੋਈ ਭੂਮਿਕਾ ਹੈ? ਕੀ ਕਰੀਮਾ ਬਲੋਚ ਦੀ ਹੱਤਿਆ ਮਨੁੱਖੀ ਅਧਿਕਾਰ ਲਈ ਇੱਕ ਖ਼ਤਰੇ ਦੀ ਘੰਟੀ ਹੈ? ਕੀ ਕਰੀਮਾ ਬਲੋਚ ਦੀ ਹੱਤਿਆ ’ਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਗੰਭੀਰ ਸਰਗਰਮੀ ਨਹੀਂ ਦਿਖਾਉਣੀ ਚਾਹੀਦੀ?

ਕੀ ਕਰੀਮਾ ਬਲੋਚ ਦੀ ਹੱਤਿਆ ਖਿਲਾਫ਼ ਸੰਯੁਕਤ ਰਾਸ਼ਟਰ ਸੰਘ ਵੱਲੋਂ ਨਿਰਪੱਖ ਅਤੇ ਪ੍ਰਭਾਵਸ਼ਾਲੀ ਜਾਂਚ ਨਹੀਂ ਕਰਾਈ ਜਾਣੀ ਚਾਹੀਦੀ? ਕੀ ਕਰੀਮਾ ਬਲੋਚ ਦੀ ਹੱਤਿਆ ਨਾਲ ਭਾਰਤ ਦੀ ਕੂਟਨੀਤੀ ਨੂੰ ਵੀ ਕੋਈ ਧੱਕਾ ਲੱਗਾ ਹੈ? ਇਹ ਸਾਰੇ ਸਵਾਲ ਅਤੀ ਮਹੱਤਵਪੂਰਨ ਹਨ ਦੁਨੀਆ ਦੇ ਨਿਆਮਕਾਂ ਦੀ ਚੁੱਪ ਚਿਤਾਜਨਕ ਹੈ ਜਦੋਂਕਿ ਕਰੀਮਾ ਬਲੋਚ ਦੀ ਹੱਤਿਆ ਨੂੰ ਦੁਨੀਆ ’ਚ ਪ੍ਰਗਟਾਵੇ ਦੀ ਅਜ਼ਾਦੀ, ਮਨੁੱਖੀ ਅਧਿਕਾਰ ਦੀ ਲੜਾਈ ਦੇ ਖੇਤਰ ’ਚ ਇੱਕ ਗੰਭੀਰ ਸੰਕਟ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ ਕਰੀਮਾ ਬਲੋਚ ਕੌਣ ਸੀ? ਕਰੀਮਾ ਬਲੋਚ ਦੀ ਹੱਤਿਆ ਕਿੱਥੇ ਹੋਈ? ਕਰੀਮਾ ਬਲੋਚ ਦੀ ਹੱਤਿਆ ਨਾਲ ਕਿਵੇਂ ਮਨੁੱਖੀ ਅਧਿਕਾਰ ਨੂੰ ਗੰਭੀਰ ਧੱਕਾ ਲੱਗਾ ਹੈ ਕਰੀਮਾ ਬਲੋਚ ਇੱਕ ਮਨੁੱਖੀ ਅਧਿਕਾਰ ਵਰਕਰ ਸੀ ਉਹ ਹਿੰਮਤ ਦਾ ਪਹਾੜ ਸੀ

ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨਦੀ ਸੀ ਕਹਿੰਦੀ ਸੀ ਕਿ ਸਾਰੀਆਂ ਬਲੋਚ ਔਰਤਾਂ ਮੋਦੀ ਨੂੰ ਆਪਣਾ ਭਰਾ ਮੰਨਦੀਆਂ ਹਨ ਕਰੀਮਾ ਬਲੋਚ ਨੇ ਪਾਕਿਸਤਾਨ ਦੀ ਬਸਤੀਵਾਦੀ ਨੀਤੀ ਖਿਲਾਫ਼ ਦੁਨੀਆ ਭਰ ’ਚ ਸਰਗਰਮੀ ਦੀ ਨੀਂਹ ਰੱਖੀ ਸੀ ਅਤੇ ਪਾਕਿਸਤਾਨ ਦੀ ਲਗਾਤਾਰ ਪੋਲ ਖੋਲ੍ਹ ਰਹੀ ਸੀ? ਬਲੂਚ ਅੰਦੋਲਨ ਦੀ ਉਹ ਸਭ ਤੋਂ ਵੱਡੀ ਹਸਤੀ ਅਤੇ ਵਿਚਾਰਕ ਸ਼ਕਤੀ ਸੀ ਬਲੂਚ ਰਾਸ਼ਟਰਵਾਦ ਦੀ ਉਹ ਅਗਵਾਈ ਕਰਦੀ ਸੀ ਕਰੀਮਾ ਬਲੋਚ ਦੀ ਹਸਤੀ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਸਾਨੂੰ ਬਲੂਚ ਰਾਸ਼ਟਰਵਾਦ ਦੇ ਇਤਿਹਾਸ ਨੂੰ ਜਾਣਨਾ ਹੋਵੇਗਾ ਤੇ ਬਲੂਚ ਰਾਸ਼ਟਰਵਾਦ ਦਾ ਮੁਲਾਂਕਣ ਕਰਨਾ ਹੋਵੇਗਾ ਬਲੂਚ ਅਬਾਦੀ ਦਾ ਵਿਚਾਰ ਹੈ ਕਿ ਬਲੋਚਿਸਤਾਨ ’ਤੇ ਪਾਕਿਸਤਾਨ ਦਾ ਨਜਾਇਜ਼ ਕਬਜਾ ਹੈ, ਪਾਕਿਸਤਾਨ ਉਨ੍ਹਾਂ ਦਾ ਆਪਣਾ ਦੇਸ਼ ਨਹੀਂ ਹੈ

ਜਿਸ ਤਰ੍ਹਾਂ ਅੰਗਰੇਜ਼ ਉਨ੍ਹਾਂ ਲਈ ਵਿਦੇਸ਼ੀ ਹਮਲਾਵਰ ਸਨ ਉਸੇ ਤਰ੍ਹਾਂ ਪਾਕਿਸਤਾਨ ਵੀ ਵਿਦੇਸ਼ੀ ਹਮਲਾਵਰ ਹਨ ਹਮਲਾਵਰ ਚਾਹੇ ਬ੍ਰਿਟਿਸ਼ ਹੋਣ ਜਾਂ ਫ਼ਿਰ ਪਾਕਿਸਤਾਨ, ਇਹ ਕਦੇ ਵੀ ਲੋਕ-ਉਮੀਦਾਂ ਦੀ ਅਗਵਾਈ ਨਹੀਂ ਕਰਦੇ ਹਨ ਉਨ੍ਹਾਂ ਦਾ ਇਤਿਹਾਸ ਵੀ ਇਹੀ ਕਹਿੰਦਾ ਹੈ ਕਿ ਬਲੋਚਿਸਤਾਨ ਬ੍ਰਿਟਿਸ਼ ਕਾਲ ’ਚ ਵੀ ਇੱਕ ਵੱਖਰੇ ਮਾਣ ਅਤੇ ਦੇਸ਼ ਲਈ ਸਰਗਰਮ ਅਤੇ ਅੰਦੋਲਨ ਕਰਦਾ ਸੀ, ਭਾਰਤ ਵੰਡ ’ਚ ਬਲੂਚ ਅਬਾਦੀ ਦੀ ਕੋਈ ਦਿਲਚਸਪੀ ਜਾਂ ਭੂਮਿਕਾ ਨਹੀਂ ਸੀ ਮਜ਼ਹਬ ਦੇ ਨਾਂਅ ’ਤੇ ਪਾਕਿਸਤਾਨ ਦੇ ਨਿਰਮਾਣ ’ਚ ਵੀ ਬਲੂਚ ਆਬਾਦੀ ਦੀ ਕੋਈ ਇੱਛਾ ਨਹੀਂ ਸੀ ਜਦੋਂ ਭਾਰਤ ’ਚ ਅੰਗਰੇਜ਼ ਆਪਣਾ ਬੋਰੀਆ-ਬਿਸਤਰ ਸਮੇਟਣ ਦੀ ਸਥਿਤੀ ’ਚ ਸਨ ਉਦੋਂ ਵੱਖ ਬਲੋਚਿਸਤਾਨ ਪ੍ਰਤੀ ਕਦਮ ਚੁੱਕੇ ਸਨ

ਅੰਗਰੇਜ਼ ਇਸ ਨਤੀਜੇ ’ਤੇ ਪਹੁੰਚੇ ਸਨ ਕਿ ਬਲੋਚਿਸਤਾਨ ਨੂੰ ਵੱਖ ਖੇਤਰ ਦੇ ਰੂਪ ’ਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ 1944 ’ਚ ਬਲੋਚਿਸਤਾਨ ਦੀ ਅਜ਼ਾਦੀ ਦਾ ਵਿਚਾਰ ਬ੍ਰਿਟਿਸ਼ ਜਨਰਲ ਮਨੀ ਨੇ ਪ੍ਰਗਟ ਕੀਤਾ ਸੀ ਮਜ਼ਹਬ ਦੇ ਨਾਂਅ ’ਤੇ ਭਾਰਤ ਵੰਡ ਦੇ ਨਾਲ ਹੀ ਬਲੋਚਿਸਤਾਨ ਦੀ ਵੀ ਕਿਸਮਤ ’ਤੇ ਵਾਰ ਹੋਇਆ ਸੀ ਪਾਕਿਸਤਾਨ ’ਚ ਬਲੂਚ ਅਬਾਦੀ ਕਦੇ ਮਿਲਣਾ ਨਹੀਂ ਚਾਹੁੰਦੀ ਸੀ, ਬਲੂਚ ਅਬਾਦੀ ਆਪਣੀ ਵੱਖਰੀ ਹੋਂਦ ਕਾਇਮ ਰੱਖਣਾ ਚਾਹੁੰਦੀ ਸੀ ਪਰ ਪਾਕਿਸਤਾਨ ਨੇ ਬਲਪੂਰਵਕ ਬਲੋਚਿਸਤਾਨ ’ਤੇ ਅਧਿਕਾਰ ਕਰ ਲਿਆ ਸੀ ਸ਼ੁਰੂਆਤ ’ਚ ਵੀ ਵਿਰੋਧ ਹੋਇਆ ਸੀ ਅਤੇ ਇਸ ਅਧਿਕਾਰ ਦੀ ਕਾਰਵਾਈ ਨਾਲ ਪਾਕਿਸਤਾਨ ਨੂੰ ਬਸਤੀਵਾਦੀ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ ਪਰ ਕੌਮਾਂਤਰੀ ਸਮੱਰਥਨ ਨਾ ਮਿਲਣ ਕਾਰਨ ਬਲੂਚ ਰਾਸ਼ਟਰਵਾਦ ਦਾ ਅੰਦੋਲਨ ਸ਼ਕਤੀ-ਹੀਣ ਹੀ ਰਿਹਾ

1970 ਦੇ ਦਹਾਕੇ ’ਚ ਬਲੂਚ ਰਾਸ਼ਟਰਵਾਦ ਦਾ ਸਵਾਲ ਪ੍ਰਮੁੱਖਤਾ ਨਾਲ ਉੱਠਿਆ ਅਤੇ ਦੁਨੀਆ ਜਾਣਦੀ ਹੈ ਕਿ ਬਲੂਚ ਰਾਸ਼ਟਰਵਾਦ ਦੀ ਵੀ ਕੋਈ ਮਜ਼ਬੂਤ ਹੋਂਦ ਹੈ ਜਿਸ ਨੂੰ ਪਾਕਿਸਤਾਨ ਫੌਜੀ ਤਾਕਤ ਨਾਲ ਦਬਾ ਰਿਹਾ ਹੈ, ਕੁਚਲ ਰਿਹਾ ਹੈ ਬਲੋਚਿਸਤਾਨ ਸਭ ਤੋਂ ਪੱਛੜਿਆ ਹੋਇਆ ਪ੍ਰਾਂਤ ਹੈ ਇਸ ਲਈ ਕਿ ਪਾਕਿਸਤਾਨ ਨੇ ਬਸਤੀਵਾਦੀ ਨੀਤੀ ’ਤੇ ਚੱਲ ਕੇ ਬਲੋਚਿਸਤਾਨ ਦਾ ਸ਼ੋਸ਼ਣ ਕੀਤਾ, ਦੋਹਨ ਕੀਤਾ ਅਤੇ ਲੋੜੀਂਦੇ ਵਿਕਾਸ ਨੂੰ ਰੋਕੀ ਰੱਖਿਆ ਕਰੀਮਾ ਬਲੋਚ ਇੱਕ ਮਹਿਲਾ ਸਨ

ਮਜ਼ਹਬੀ ਤਾਨਾਸ਼ਾਹੀ ਵਾਲੇ ਦੇਸ਼ਾਂ ਅਤੇ ਸਮਾਜ ਵਿਚ ਇੱਕ ਮਹਿਲਾ ਇੱਕ ਮਨੁੱਖੀ ਅਧਿਕਾਰ ਵਰਕਰ ਅਤੇ ਹਸਤੀ ਬਣ ਜਾਣਾ ਕੋਈ ਮਾਮੂਲੀ ਗੱਲ ਨਹੀਂ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ ਕੀ ਇਹ ਅਸੀਂ ਨਹੀਂ ਜਾਣਦੇ ਹਾਂ ਕਿ ਮਜਹਬੀ ਦੇਸ਼ ਅਤੇ ਸਮਾਜ ’ਚ ਮਹਿਲਾਵਾਂ ਨੂੰ ਮਜ਼ਹਬੀ ਕੁਰੀਤੀਆਂ ਖਿਲਾਫ਼, ਮਜਹਬੀ ਸੱਤਾ ਖਿਲਾਫ਼ ਜਾਂ ਫ਼ਿਰ ਮਨੁੱਖੀ ਅਧਿਕਾਰ ਦੀ ਸੁਰੱਖਿਆ ਦੀ ਗੱਲ ਕਰਨ ’ਤੇ ਉਨ੍ਹਾਂ ਨੂੰ ਗਾਜਰ-ਮੂਲੀ ਵਾਂਗ ਨਹੀਂ ਕੱਟਿਆ ਜਾਂਦਾ ਹੈ?

ਬਲੋਚਿਸਤਾਨ ’ਚ ਤਿੰਨ ਪਾਸਿਓਂ ਕਰੀਮਾ ਬਲੂਚ ਵਰਗੀਆਂ ਬਹਾਦਰ ਮਹਿਲਾਵਾਂ ਤ੍ਰਾਸਦੀ ਝੱਲੀਆਂ ਹਨ ਇੱਕ ਮਜਹਬੀ ਸਮਾਜ, ਦੂਜਾ ਪਾਕਿਸਤਾਨ ਦਾ ਫੌਜੀ ਤਬਕਾ ਅਤੇ ਤੀਜਾ ਅਲਕਾਇਦਾ-ਤਾਲੀਬਾਨ ਵਰਗੇ ਅੱਤਵਾਦੀ ਸੰਗਠਨਾਂ ਦੀ ਹਿੰਸਾ ਮੂੰਹ ਖੋਲ੍ਹਣ ਵਾਲੀਆਂ ਜਾਂ ਫ਼ਿਰ ਸਮਾਜ ’ਚ ਅਗਵਾ ਬਣਨ ਦੀ ਕੋਸ਼ਿਸ਼ ਕਰਨ ਵਾਲੀਆਂ ਮਹਿਲਾਵਾਂ ਸਿੱਧੇ ਤੌਰ ’ਤੇ ਮਜਹਬੀ ਸਮਾਜ, ਫੌਜੀ ਤਬਕੇ ਅਤੇ ਅੱਤਵਾਦੀ ਸੰਗਠਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਬਣਾ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਜਿੰਦਗੀ ਹਿੰਸਕ ਤੌਰ ’ਤੇ ਖ਼ਤਮ ਕਰ ਦਿੱਤੀ ਜਾਂਦੀ ਹੈ ਕਰੀਮਾ ਬਲੋਚ ਦੀ ਹੱਤਿਆ ਦੀ ਨਿਰਪੱਖ ਜਾਂਚ ਦੀ ਲੋੜ ਹੈ

ਦੁਨੀਆ ਭਰ ਦੇ ਨਿਆਂਮਕਾਂ ਲਈ ਵੀ ਇਹ ਜ਼ਰੂਰੀ ਹੈ ਸੰਯੁਕਤ ਰਾਸ਼ਟਰਸੰਘ ਇਸ ਹੱਤਿਆ ਕਾਂਡ ਦੀ ਨਿਰਪੱਖ ਜਾਂਚ ਕਰਵਾ ਸਕਦਾ ਹੈ ਨਿਰਪੱਖ ਜਾਂਚ ਲਈ ਅਮਰੀਕਾ, ਯੂਰਪ ਅਤੇ ਭਾਰਤ ਨੂੰ ਸਰਗਰਮ ਹੋਣਾ ਜ਼ਰੂਰੀ ਹੈ ਸਾਡੇ ਲਈ ਤਾਂ ਕਰੀਮਾ ਬਲੋਚ ਦਾ ਸਰਗਰਮ ਰਹਿਣਾ ਅਤੇ ਜਿੰਦਾ ਰਹਿਣਾ ਬੇਹੱਦ ਜ਼ਰੂਰੀ ਸੀ, ਅਸੀਂ ਪਾਕਿਸਤਾਨ ਦੇ ਪ੍ਰੋਪੇਗੰਡਾ ਦਾ ਜਵਾਬ ਬਲੋਚਿਸਤਾਨ ’ਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਦੇ ਉਲੰਘਣ ਨਾਲ ਦਿੰਦੇ ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਲੋਚਿਸਤਾਨ ਦੀ ਅਜ਼ਾਦੀ ਦੀ ਹਮਾਇਤ ਕੀਤੀ ਹੈ ਜੇਕਰ ਕਰੀਮਾ ਬਲੋਚ ਦੀ ਹੱਤਿਆ ਦਾ ਪ੍ਰਸੰਗ ਦੱਬ ਗਿਆ ਤਾਂ ਫ਼ਿਰ ਪਾਕਿਸਤਾਨ ਅੰਦਰ ਮਨੁੱਖੀ ਅਧਿਕਾਰ ਇਸੇ ਤਰ੍ਹਾਂ ਰੋਲਿਆ ਜਾਵੇਗਾ ਅਤੇ ਬਲੋਚਿਸਤਾਨ ਦੀ ਅਜ਼ਾਦੀ ਵੀ ਇਸ ਤਰ੍ਹਾਂ ਕੁਚਲੀ ਜਾਂਦੀ ਰਹੇਗੀ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.