Air Pollution: ਦੀਵਾਲੀ ਦੇ ਨੇੜੇ-ਤੇੜੇ ਹੀ ਕਿਉਂ ਪੈਂਦੈ ਪ੍ਰਦੂਸ਼ਣ ਦਾ ਰੌਲਾ

Air Pollution
Air Pollution: ਦੀਵਾਲੀ ਦੇ ਨੇੜੇ-ਤੇੜੇ ਹੀ ਕਿਉਂ ਪੈਂਦੈ ਪ੍ਰਦੂਸ਼ਣ ਦਾ ਰੌਲਾ

Pollution: ਭਾਰਤ ’ਚ ਦੀਵਾਲੀ ਨਾ ਸਿਰਫ਼ ਇੱਕ ਤਿਉਹਾਰ ਹੈ ਸਗੋਂ ਰੌਸ਼ਨੀ ਅਤੇ ਖੁਸ਼ੀਆਂ ਦਾ ਇੱਕ ਵਿਸ਼ੇਸ਼ ਤਿਉਹਾਰ ਹੁੰਦਾ ਹੈ ਇਸ ਤਿਉਹਾਰ ਨੂੰ ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ’ਚ ਘਰਾਂ ਨੂੰ ਸਜਾਉਣਾ, ਦੀਵੇ ਜਗਾਉਣਾ ਅਤੇ ਮਠਿਆਈਆਂ ਦਾ ਲੈਣ-ਦੇਣ ਮੁੱਖ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ’ਚ ਦੀਵਾਲੀ ਦੇ ਨਾਲ-ਨਾਲ ਪ੍ਰਦੂਸ਼ਣ ਅਤੇ ਵਾਤਾਵਰਨ ਸੁਰੱਖਿਆ ਸਬੰਧੀ ਵੀ ਚਰਚਾ ਤੇਜ਼ ਹੋ ਗਈ ਹੈ ਹਰ ਸਾਲ ਦੀਵਾਲੀ ਦੇ ਨੇੜੇ ਪ੍ਰਦੂਸ਼ਣ ਨਾਲ ਜੁੜੀਆਂ ਚਿੰਤਾਵਾਂ ਦਾ ਰੌਲਾ ਪੈਂਦਾ ਹੈ, ਜਿਸ ਨਾਲ ਇਸ ਤਿਉਹਾਰ ਦਾ ਆਨੰਦ ਕਿਤੇ ਨਾ ਕਿਤੇ ਸੀਮਿਤ ਹੁੰਦਾ ਦਿਖਾਈ ਦਿੰਦਾ ਹੈ ਇਹ ਸਵਾਲ ਉੱਠਦਾ ਹੈ। Air Pollution

Read This : Pension Scheme: ਪੈਨਸ਼ਨ ਧਾਰਕਾਂ ਦੀ ਹੋਈ ਬੱਲੇ! ਬੱਲੇ!, ਸਰਕਾਰ ਨੇ ਪੈਨਸ਼ਨ ਕੀਤੀ ਦੁੱਗਣੀ

ਕਿ ਪ੍ਰਦੂਸ਼ਣ ਨੂੰ ਲੈ ਕੇ ਇਹ ਰੌਲਾ ਸਿਰਫ਼ ਦੀਵਾਲੀ ’ਤੇ ਕਿਉਂ ਹੁੰਦਾ ਹੈ, ਜਦੋਂਕਿ ਪ੍ਰਦੂਸ਼ਣ ਇੱਕ ਸਾਲ ਭਰ ਦੀ ਸਮੱਸਿਆ ਹੈ ਭਾਰਤ ’ਚ ਪ੍ਰਦੂਸ਼ਣ ਦੀ ਸਮੱਸਿਆ ਸਿਰਫ਼ ਦੀਵਾਲੀ ਤੱਕ ਸੀਮਿਤ ਨਹੀਂ ਹੈ ਵੱਡੇ ਸ਼ਹਿਰਾਂ ’ਚ ਸਾਲ ਭਰ ਫੈਕਟਰੀਆਂ, ਵਾਹਨ ਅਤੇ ਨਿਰਮਾਣ ਕਾਰਜਾਂ ਨਾਲ ਭਾਰੀ ਪ੍ਰਦੂਸ਼ਣ ਹੁੰਦਾ ਹੈ ਪਰ ਉਸ ’ਤੇ ਉਨੀ ਸਖਤੀ ਜਾਂ ਚਰਚਾ ਨਹੀਂ ਹੁੰਦੀ ਜਿੰਨੀ ਦੀਵਾਲੀ ਵੇਲੇ ਪਟਾਕਿਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਹੁੰਦੀ ਹੈ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਤੋਂ ਹੀ ਖਤਰਨਾਕ ਸਥਿਤੀ ’ਚ ਰਹਿੰਦਾ ਹੈ ਸੜਕਾਂ ’ਤੇ ਵਾਹਨਾਂ ਨਾਲ ਹੋਣ ਵਾਲਾ ਪ੍ਰਦੂਸ਼ਣ, ਕਾਰਖਾਨਿਆਂ ਦਾ ਧੂੰਆਂ, ਧੂੜ ਅਤੇ ਨਿਰਮਾਣ ਕਾਰਜਾਂ ਕਾਰਨ ਪੂਰਾ ਸਾਲ ਹਵਾ ਦੀ ਗੁਣਵੱਤਾ ’ਤੇ ਉਲਟ ਅਸਰ ਪੈਂਦਾ ਹੈ, ਪਰ ਇਨ੍ਹਾਂ ਸਮੱਸਿਆਵਾਂ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।

ਇੱਕ ਪਾਸੇ ਦੀਵਾਲੀ ਨੇੜੇ ਪ੍ਰ੍ਰਦੂਸ਼ਣ ਦੀ ਚਰਚਾ ਹੁੰਦੀ ਹੈ, ਉੱਥੇ ਪੂਰੇ ਸਾਲ ਦੌਰਾਨ ਹੋਰ ਪ੍ਰਦੂਸ਼ਣਕਾਰੀ ਸਰੋਤਾਂ ’ਤੇ ਕੋਈ ਠੋਸ ਨੀਤੀ ਜਾਂ ਜਾਗਰੂਕਤਾ ਦੀ ਪਹਿਲ ਨਹੀਂ ਕੀਤੀ ਜਾਂਦੀ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਦੀਵਾਲੀ ਦਾ ਤਿਉਹਾਰ ਹੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਫਿਰ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਜਨਤਾ ਦੀਆਂ ਭਾਵਨਾਵਾਂ ਦੀ ਵਰਤੋਂ ਕਰਕੇ ਪ੍ਰਦੂਸ਼ਣ ਵੱਲ ਧਿਆਨ ਖਿੱਚਿਆ ਜਾਂਦਾ ਹੈ ਦੀਵਾਲੀ ’ਤੇ ਪ੍ਰਦੂਸ਼ਣ ਦੇ ਰੌਲੇ ਦਾ ਇੱਕ ਵੱਡਾ ਕਾਰਨ ਪਟਾਕਿਆਂ ’ਤੇ ਪਾਬੰਦੀ ਦਾ ਮੁੱਦਾ ਵੀ ਹੈ ਵਾਤਾਵਰਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪਟਾਕਿਆਂ ਦਾ ਧੂੰਆਂ ਅਤੇ ਅਵਾਜ਼ ਪ੍ਰਦੂਸ਼ਣ ਦਾ ਅਸਰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ’ਤੇ ਬਹਿਸ ਇਹ ਵੀ ਹੈ ਕਿ ਕੀ ਇਹ ਸਮੱਸਿਆ ਸਿਰਫ਼ ਦੀਵਾਲੀ ਤੱਕ ਸੀਮਿਤ ਹੈ?

Read This : WTC Final 2025: ਭਾਰਤ ਦਾ WTC ਫਾਈਨਲ ’ਚ ਪਹੁੰਚਣਾ ਮੁਸ਼ਕਲ

ਹੋਰ ਤਿਉਹਾਰਾਂ, ਸਮਾਰੋਹਾਂ ਅਤੇ ਸਿਆਸੀ ਪ੍ਰੋਗਰਾਮਾਂ ’ਚ ਵੀ ਪਟਾਕਿਆਂ ਦੀ ਵਰਤੋਂ ਹੁੰਦੀ ਹੈ ਸ਼ਾਦੀ-ਵਿਆਹਾਂ ’ਚ ਆਤਿਸ਼ਬਾਜ਼ੀ, ਨਵੇਂ ਸਾਲ ਦਾ ਜਸ਼ਨ ਅਤੇ ਹੋਰ ਮੌਕਿਆਂ ’ਤੇ ਪਟਾਕਿਆਂ ਦੀ ਵਰਤੋਂ ਇੱਕ ਆਮ ਗੱਲ ਹੈ ਫਿਰ ਵੀ, ਇਨ੍ਹਾਂ ਮੌਕਿਆਂ ’ਤੇ ਪਾਬੰਦੀ ਲਾਉਣ ਦੀ ਮੰਗ ਨਹੀਂ ਹੁੰਦੀ ਇਸ ਇੱਕਤਰਫਾ ਰਵੱਈਏ ਕਾਰਨ ਸਮਾਜ ਦਾ ਇੱਕ ਵੱਡਾ ਵਰਗ ਖੁਦ ਨੂੰ ਪ੍ਰੇਸ਼ਾਨ ਮਹਿਸੂਸ ਕਰਦਾ ਹੈ ਅਤੇ ਇਹ ਸਵਾਲ ਉੱਠਦਾ ਹੈ ਕਿ ਕੀ ਪ੍ਰਦੁੂਸ਼ਣ ਦੀ ਸਮੱਸਿਆ ਨੂੰ ਧਾਰਮਿਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ? ਦੀਵਾਲੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹੈ, ਜਿਸ ’ਚ ਪਰੰਪਰਾਵਾਂ ਦਾ ਵਿਸ਼ੇਸ਼ ਮਹੱਤਵ ਹੈ ਇਸ ਨੂੰ ਸਿਰਫ ਰੌਸ਼ਨੀ ਦਾ ਤਿਉਹਾਰ ਨਹੀਂ ਸਗੋਂ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Read This : Bathinda News: ਮਲਬੇ ਹੇਠ ਦਬਿਆ ਮਿਹਨਤ ਦਾ ‘ਫਲ’: ਫਰੂਟ ਮੰਡੀ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸਾਰੇ ਇਸ ਤਿਉਹਾਰ ’ਚ ਪੂਰੀ ਸ਼ਰਧਾ ਨਾਲ ਭਾਗ ਲੈਂਦੇ ਹਨ ਪਰ ਜਦੋਂ ਪ੍ਰਦੂਸ਼ਣ ਨੂੰ ਲੈ ਕੇ ਦੀਵਾਲੀ ’ਤੇ ਪਾਬੰਦੀ ਲਾਈ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਇਸ ਨਾਲ ਸਾਡੀਆਂ ਪਰੰਪਰਾਵਾਂ ਪ੍ਰਭਾਵਿਤ ਹੁੰਦੀਆਂ ਹਨ ਇਹ ਸੱਚ ਹੈ ਕਿ ਬਦਲਦੇ ਸਮੇਂ ਦੇ ਨਾਲ ਸਾਨੂੰ ਵਾਤਾਵਰਨ ਦੀ ਰੱਖਿਆ ਪ੍ਰਤੀ ਜਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ, ਪਰ ਕੀ ਸਿਰਫ ਇੱਕ ਹੀ ਤਿਉਹਾਰ ਨੂੰ ਨਿਸ਼ਾਨਾ ਬਣਾ ਕੇ ਇਹ ਮਕਸਦ ਪੂਰਾ ਕੀਤਾ ਜਾ ਸਕਦਾ ਹੈ? ਕਈ ਮਾਹਿਰ ਮੰਨਦੇ ਹਨ ਕਿ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਹੱਲ ਨਹੀਂ ਹੈ, ਸਗੋਂ ਲੋੜ ਹੈ ਜਾਗਰੂਕਤਾ ਫੈਲਾਉਣ ਦੀ ਨਾਲ ਹੀ, ਪ੍ਰਦੂਸ਼ਣ ’ਤੇ ਕੰਟਰੋਲ ਲਈ ਅਜਿਹੀਆਂ ਯੋਜਨਾਵਾਂ ਬਣਾਉਣ ਦੀ ਜੋ ਪੂਰੇ ਸਾਲ ਲਾਗੂ ਹੋਣ ਸਿਰਫ਼ ਦੀਵਾਲੀ ’ਤੇ ਪ੍ਰਦੂਸ਼ਣ ਖਿਲਾਫ ਅਵਾਜ ਉਠਾਉਣਾ ਨਾ ਤਾਂ ਭਰਪੂਰ ਹੈ। Air Pollution

ਨਾ ਹੀ ਸਹੀ ਦੀਵਾਲੀ ਮੌਕੇ ਪ੍ਰਦੂਸ਼ਣ ’ਤੇ ਰੌਲਾ ਪਾਉਣਾ ਉਦੋਂ ਤੱਕ ਸਾਰਥਿਕ ਨਹੀਂ ਹੈ ਜਦੋਂ ਤੱਕ ਕਿ ਪੂਰਾ ਸਾਲ ਪ੍ਰਦੂਸ਼ਣ ਕੰਟਰੋਲ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਸਾਨੂੰ ਇਹ ਸਮਝਣਾ ਹੋਵੇਗਾ ਕਿ ਪ੍ਰਦੂਸ਼ਣ ਦੀ ਸਮੱਸਿਆ ਕਿਸੇ ਇੱਕ ਦਿਨ ਦੀ ਨਹੀਂ ਸਗੋਂ ਸਾਲ ਭਰ ਰਹਿਣ ਵਾਲੀ ਸਮੱਸਿਆ ਹੈ ਇਸ ਲਈ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜੋ ਪ੍ਰਦੂਸ਼ਣ ਨੂੰ ਸਥਾਈ ਰੂਪ ਨਾਲ ਘੱਟ ਕਰਨ ’ਚ ਸਹਾਇਕ ਹੋਣ ਵਾਹਨਾਂ ਦੀ ਗਿਣਤੀ ਨੂੰ ਕੰਟਰੋਲ ਕਰਨਾ, ਜਨਤਕ ਆਵਾਜਾਈ ਨੂੰ ਹੱਲਾਸ਼ੇਰੀ ਦੇਣਾ, ਸੌਰ ਊਰਜਾ ਵਰਗੇ ਸਵੱਛ ਊਰਜਾ ਸਰੋਤਾਂ ਦੀ ਵਰਤੋਂ ਵਧਾਉਣਾ, ਅਤੇ ਕਚਰਾ ਪ੍ਰਬੰਧਨ ’ਚ ਸੁਧਾਰ ਕਰਨ ਵਰਗੇ ਉਪਾਅ ਲੰਮੇ ਸਮੇਂ ਤੱਕ ਕਾਰਗਰ ਹੋ ਸਕਦੇ ਹਨ।

Read This : London: ਪਵਿੱਤਰ MSG ਅਵਤਾਰ ਮਹੀਨੇ ’ਚ ਡੇਰਾ ਪ੍ਰੇਮੀਆਂ ਨੇ ਲੰਦਨ ਨੂੰ ਦਿੱਤਾ ਹਰਿਆਲੀ ਦਾ ਤੋਹਫਾ, ਲਾਏ 1160 ਪੌਧੇ

ਪ੍ਰਦੂਸ਼ਣ ਦੀ ਸਮੱਸਿਆ ਦੇ ਸਥਾਈ ਹੱਲ ਦੀ ਲੋੜ ਹੈ ਇਸ ਲਈ ਸਿਰਫ਼ ਕਿਸੇ ਇੱਕ ਤਿਉਹਾਰ ਜਾਂ ਇੱਕ ਭਾਈਚਾਰੇ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰ, ਸਮਾਜ ਅਤੇ ਨਿੱਜੀ ਪੱਧਰ ’ਤੇ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ ਸੜਕਾਂ ’ਤੇ ਲੱਗੇ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਕਾਰਗਰ ਆਵਾਜਾਈ ਸਾਧਨਾਂ ਦਾ ਵਿਕਾਸ, ਈਂਧਨ ਦੀ ਗੁਣਵੱਤਾ ’ਚ ਸੁਧਾਰ ਅਤੇ ਹਰਿਆਲੀ ਵਧਾਉਣ ਦੇ ਯਤਨ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ ਦੀਵਾਲੀ ’ਤੇ ਪ੍ਰਦੂਸ਼ਣ ਦਾ ਰੌਲਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਅਸੀਂ ਅਸਲ ਵਿਚ ਗੰਭੀਰਤਾ ਨਾਲ ਲੈ ਰਹੇ ਹਾਂ। Air Pollution

ਜਾਂ ਫਿਰ ਇਹ ਇੱਕ ਮੌਕਾ ਬਣ ਗਿਆ ਹੈ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਪਰੰਪਰਾ ਨੂੰ ਨਿਸ਼ਾਨਾ ਬਣਾਉਣ ਦਾ ਵਾਤਾਵਰਨ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦਾ ਸਾਰਿਆਂ ’ਤੇ ਬਰਾਬਰ ਲਾਗੂ ਹੋਣਾ ਜ਼ਰੂਰੀ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਿਸੇ ਇੱਕ ਤਿਉਹਾਰ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਸਗੋਂ, ਸਮਾਜ ਦੇ ਹਰ ਵਰਗ ਨੂੰ ਪ੍ਰਦੂਸ਼ਣ ਕੰਟਰੋਲ ’ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਦੀਵਾਲੀ ਇੱਕ ਤਿਉਹਾਰ ਹੈ ਜੋ ਸਾਨੂੰ ਖੁਸ਼ੀ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ, ਅਤੇ ਇਸ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦਾ ਮੌਕਾ ਬਣਾ ਕੇ ਅਸੀਂ ਇਸ ਨੂੰ ਹੋਰ ਵੀ ਅਰਥਪੂਰਨ ਬਣਾ ਸਕਦੇ ਹਾਂ। Air Pollution

ਸੱਚ ਕਹੂੰ ਡੈਸਕ