ਕਿਉਂ ਧੁਖ਼ਦੀ ਰਹਿੰਦੀ ਐ ਸ਼ਿਲਾਂਗ ‘ਚ ਹਿੰਸਾ ਦੀ ਅੱਗ?

Violence Burning

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਆਪਣੀ ਕੁਦਰਤੀ (Violence Burning) ਖੂਬਸੂਰਤੀ ਕਾਰਨ ਹਮੇਸ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪੂਰਵੀ ਸਕਾਟਲੈਂਡ ਵੀ ਕਿਹਾ ਜਾਂਦਾ ਹੈ। ਪਹਾੜਾਂ ‘ਤੇ ਵੱਸਿਆ ਛੋਟਾ ਅਤੇ ਖੂਬਸੂਰਤ ਸ਼ਹਿਰ ਸ਼ਿਲਾਂਗ ਪਿਛਲੀ 31 ਮਈ ਤੋਂ ਲੈ ਕਈ ਦਿਨ ਹਿੰਸਾ ਦੀ ਅੱਗ ‘ਚ ਝੁਲਸਦਾ ਰਿਹਾ। ਇੱਥੇ ਸਿੱਖਾਂ ਅਤੇ ਸਥਾਨਕ ਖਾਸੀ ਜਨਜਾਤੀ ਵਿਚਕਾਰ  ਤਣਾਅ ਐਨਾ ਵਧ ਗਿਆ ਸੀ ਕਿ ਫੌਜ ਦੀ ਵੀ ਸਹਾਇਤਾ ਲੈਣੀ ਪਈ। ਹਾਲਾਤ ਕਿੰਨੇ ਤਣਾਅਪੂਰਨ ਸਨ, ਉਸਦਾ ਅੰਦਾਜਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਭੀੜ ਨੇ ਮੁੱਖ ਮੰਤਰੀ ਦੀ ਮੌਜੂਦਗੀ ‘ਚ  ਪ੍ਰਬੰਧਕੀ ਕੰਪਲੈਕਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

21 ਜਨਵਰੀ 1972 ਨੂੰ ਮੇਘਾਲਿਆ ਰਾਜ ਹੋਂਦ ਵਿਚ ਆਇਆ । ਭਾਰਤ (Violence Burning) ਦੇ ਪੂਰਵੀ ਸਿਰੇ ‘ਤੇ ਬੰਗਲਾਦੇਸ਼ ਨਾਲ ਲੱਗਦਾ ਇਹ ਇੱਕ ਛੋਟਾ ਜਿਹਾ ਰਾਜ ਹੈ। ਇਸਾਈ ਅਬਾਦੀ ਦੀ ਬਹੁਗਿਣਤੀ ਵਾਲੇ ਇਸ ਰਾਜ ਵਿਚ ਸਭ ਤੋਂ ਜਿਆਦਾ ਅਬਾਦੀ ਖਾਸੀ, ਜਿਅੰਤੀਆ ਅਤੇ ਗਾਰੋ ਜਨਜਾਤੀ ਦੀ ਹੈ। ਇੱਥੋਂ ਦੀ ਜਨਜਾਤੀ ਅਬਾਦੀ ‘ਚ ਕ੍ਰਮਵਾਰ 34 ਫੀਸਦੀ, 30.5 ਫੀਸਦੀ ਅਤੇ 18.5 ਫੀਸਦੀ ਹਨ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਜਨਜਾਤੀਆਂ ਦਾ ਆਪਣਾ ਅਲੱਗ-ਅਲੱਗ ਇਤਿਹਾਸ ਸੀ।

ਕਿਉਂ ਧੁਖ਼ਦੀ ਰਹਿੰਦੀ ਐ ਸ਼ਿਲਾਂਗ ‘ਚ ਹਿੰਸਾ ਦੀ ਅੱਗ?

1835 ‘ਚ ਬ੍ਰਿਟਿਸ਼ ਸਾਮਰਾਜ ਨੇ ਇਨ੍ਹਾਂ ਤਿੰਨਾਂ ਨੂੰ ਅਸਾਮ ਦਾ ਹਿੱਸਾ ਬਣਾ ਦਿੱਤਾ। 1905 ਦੀ ਬੰਗਾਲ ਵੰਡ ਤੋਂ ਬਾਅਦ ਮੇਘਾਲਿਆ ਪੂਰਵੀ ਬੰਗਾਲ ਦਾ ਹਿੱਸਾ ਬਣਾ ਦਿੱਤਾ ਗਿਆ, ਪਰ 1912 ‘ਚ ਜਦੋਂ ਬੰਗਾਲ ਵੰਡ ਦਾ ਫੈਸਲਾ ਵਾਪਸ ਲਿਆ ਗਿਆ ਤਾਂ ਮੇਘਾਲਿਆ ਫਿਰ ਤੋਂ ਅਸਾਮ ਦਾ ਹਿੱਸਾ ਬਣ ਗਿਆ। 1921 ‘ਚ ਬ੍ਰਿਟਿਸ਼ ਸਾਮਰਾਜ ਨੇ ਜਿਅੰਤੀਆ ਅਤੇ ਗਾਰੋ ਜਨਜਾਤੀਆਂ ਨੂੰ ਪੱਛੜਿਆ ਐਲਾਨ ਕਰ ਦਿੱਤਾ, ਪਰ ਖਾਸੀ ਜਨਜਾਤੀ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਅੱਜ ਮੇਘਾਲਿਆ ‘ਚ ਕਰੀਬ 74 ਡੀਸਦੀ ਅਬਾਦੀ ਹਿੰਦੂਆਂ ਦੀ ਹੈ, ਜਦਕਿ  ਮੁਸਲਿਮ ਅਬਾਦੀ 4 ਫੀਸਦੀ ਹੈ। ਇਸ ਤੋਂ ਇਲਾਵਾ ਸਿੱਖਾਂ ਦੀ ਵੀ ਚੰਗੀ ਗਿਣਤੀ ਮੌਜੂਦ ਹੈ। ਇਨ੍ਹਾਂ ਸਿੱਖਾਂ ਨੂੰ ਅੰਗਰੇਜ ਸਫਾਈ ਕਰਮਚਾਰੀਆਂ ਦੇ ਰੂਪ ‘ਚ  ਪੰਜਾਬ ਤੋਂ ਲੈ ਕੇ ਆਏ ਸਨ।

ਕਿਉਂ ਧੁਖ਼ਦੀ ਰਹਿੰਦੀ ਐ ਸ਼ਿਲਾਂਗ ‘ਚ ਹਿੰਸਾ ਦੀ ਅੱਗ?

ਲਗਭਗ 150 ਸਾਲ ਤੋਂ ਇਹ ਸਿੱਖ ਮੇਘਾਲਿਆ ‘ਚ ਰਹਿ ਰਹੇ ਹਨ। ਮੇਘਾਲਿਆ (Violence Burning) ਦੀ ਹਿੰਸਾ ਦਾ ਮੂਲ ਕਾਰਨ ਹੀ ਇਹੀ ਹੈ। ਮੇਘਾਲਿਆ ਦੇ ਖਾਸੀ, ਜਿਅੰਤੀਆ ਤੇ ਗਾਰੋ ਲੋਕ ਖੁਦ ਨੂੰ ਰਾਜ ਦਾ ਮੂਲ ਨਿਵਾਸੀ ਮੰਨਦੇ ਹਨ, ਜਦਕਿ ਹਿੰਦੂ, ਮੁਸਲਿਮ, ਜੈਨ, ਬੌਧ ਅਤੇ ਸਿੱਖਾਂ ਨੂੰ ਬਾਹਰੀ ਮੰਨਦੇ ਹਨ। ਉਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਥਿਤ ਘੁਸਪੈਠੀਆਂ ਨੂੰ ਰਾਜ ‘ਚੋਂ ਬਾਹਰ ਕੱਢ ਦਿੱਤਾ ਜਾਵੇ।  ਇਸ ਲਈ ਲੋਕ ਹਿੰਸਾ ਦਾ ਵੀ ਸਹਾਰਾ ਲੈਂਦੇ ਰਹੇ ਹਨ।  ਮੇਘਾਲਿਆ ‘ਚ ਇਸ ਹਿੰਸਾ ਦੀ ਸ਼ੁਰੂਆਤ 1979 ‘ਚ ਦੁਰਗਾ ਪੂਜਾ ਤੋਂ ਹੋਈ। ਦੁਰਗਾ ਪੂਜਾ ਦੇ ਦਿਨ ਕਿਸੇ ਨੇ ਮੂਰਤੀ ‘ਤੇ ਪੱਥਰ ਸੁੱਟ ਦਿੱਤਾ। ਇਸ ਤੋਂ ਨਰਾਜ ਹੋਏ ਲੋਕ ਹਿੰਸਾ ‘ਤੇ ਉਤਾਰੂ ਹੋ ਗਏ ਅਤੇ ਕੁਝ ਸਮੇਂ ਦੀ ਸ਼ਾਂਤੀ ਤੋਂ ਬਾਅਦ 1988 ਦੀਆਂ ਚੋਣਾਂ ਨਾਲ ਮੇਘਾਲਿਆ ‘ਚ ਲੁਕਿਆ-ਛੁਪਿਆ ਵਿਦਰੋਹ ਸ਼ੁਰੂ ਹੋ ਗਿਆ।

ਇਸ ਵਿਦਰੋਹ ਦਾ ਕਾਰਨ ਸੀ ਬਾਹਰਲਿਆਂ ਦੀ ਅਬਾਦੀ ‘ਚ ਵਾਧਾ।  ਇਸ ਵਿਦਰੋਹ ਦੀ ਅਗਵਾਈ  ਹਾਈਨਿਟਵਰਪ ਅਚਿੱਕ ਲਿਬਰੇਸ਼ਨ ਕਾਊਂਸਲ ਨੇ ਕੀਤੀ, ਜਿਸ ਨੂੰ ਗਾਰੋ ਅਤੇ ਖਾਸੀ  ਜਨਜਾਤੀ ਦਾ ਸਮੱਰਥਨ ਪ੍ਰਾਪਤ ਸੀ। ਮੇਘਾਲਿਆ ‘ਚ ਬਾਹਰੀ ਲੋਕਾਂ ਨੂੰ ਡਖਾਰ ਕਿਹਾ ਜਾਂਦਾ ਹੈ। ਇਸ ਕਾਊਂਸਲ ਨੇ ਮੰਗ ਕੀਤੀ ਕਿ ਦੂਜੇ ਰਾਜਾਂ ਤੋਂ ਆਏ ਲੋਕਾਂ ਨੂੰ ਬਾਹਰ ਕੀਤਾ ਜਾਵੇ। ਇਸ ਅੰਦੋਲਨ ਦੇ ਸ਼ੁਰੂ ਹੁੰਦੇ ਹੀ ਹਾਈਨਿਟਵਰਪ ਅਚਿੱਕ ਲਿਬਰੇਸ਼ਨ ਕਾਊਂਸਲ ‘ਚ ਫੁੱਟ ਪੈ ਗਈ ਤੇ ਗਾਰੋ ਲੋਕਾਂ ਨੇ ਖੁਦ ਨੂੰ ਇਸ ਕਾਊਂਸਲ ਤੋਂ ਦੂਰ ਕਰ ਲਿਆ। ਗਾਰੋ ਲੋਕਾਂ ਨੇ ਅਚਿੱਕ ਲਿਬਰੇਸ਼ਨ ਆਰਮੀ ਬਣਾਈ, ਜਦਕਿ ਬਚੇ ਹੋਏ ਖਾਸੀ ਲੋਕਾਂ ਵਾਲਾ ਗੁੱਟ ਹਾਈਨਿਟਵਰਪ ਅਚਿੱਕ ਲਿਬਰੇਸ਼ਨ ਕਾਊਂਸਲ ਦੇ ਰੂਪ ‘ਚ ਕੰਮ ਕਰਦਾ ਰਿਹਾ। ਇਸ ਤੋਂ ਕੁਝ ਸਮੇਂ ਬਾਅਦ ਲਿਬਰੇਸ਼ਨ ਆਰਮੀ ‘ਚ ਫੁੱਟ ਪੈ ਗਈ ਤੇ ਅਚਨਿੱਕ ਨੈਸ਼ਨਲ ਵਲੰਟੀਅਰਜ ਕਾਊਂਸਲ ਨੇ ਇਸਦੀ ਥਾਂ ਲੈ ਲਈ। ਗਾਰੋ ਅਤੇ ਖਾਸੀ ਵਿਚਕਰਾਰ ਪੈਦਾ ਹੋਏ ਵਿਵਾਦ ਤੋਂ ਬਾਅਦ  ਹਾਈਨਿਟਵਰਪ ਨੈਸ਼ਨਲ ਲਿਬਰੇਸ਼ਲ ਕਾਊਂਸਲ ਨੇ ਮੇਘਾਲਿਆ ਨੂੰ ਖਾਸੀ ਲੋਕਾਂ ਲਈ ਅਲੱਗ ਰਾਜ ਬਣਾਉਣ  ਦੀ ਮੰਗ ਕਰ ਦਿੱਤੀ। ਇਨ੍ਹਾਂ ‘ਚ ਵੀ ਅਚਨਿੱਕ ਨੈਸ਼ਨਲ ਵਲੰਟੀਅਰ ਕਾਊਂਸਲ ਜ਼ਿਆਦਾ ਹਿੰਸਕ ਹੋ ਗਿਆ।

ਇਹ ਵੀ ਪੜ੍ਹੋ : ਦੁਨੀਆ ’ਚ ਵਧਿਆ ਭਾਰਤ ਦਾ ਮਾਣ

ਸਾਲ 2000 ਤੋਂ ਬਾਅਦ ਇਸ ਗੁੱਟ ਨੇ ਕਈ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ, ਆਮ ਲੋਕਾਂ ਦੇ ਨਾਲ ਪੁਲਿਸ ਵਾਲੇ ਵੀ ਮਾਰੇ ਗਏ। ਇਸ ਗਰੁੱਪ ਨੂੰ ਅਸਾਮ ਦੇ ਉਗਰਵਾਦੀ ਗੁੱਟਾਂ ਦਾ ਵੀ ਸਮੱਰਥਨ ਮਿਲਿਆ। ਹਿੰਸਾ ਦਾ ਇਹ ਸਿਲਸਿਲਾ 2004 ਤੱਕ ਇੰਝ ਹੀ ਜਾਰੀ ਰਿਹਾ। ਇਸ ਤੋਂ ਬਾਅਦ ਅਚਨਿੱਕ ਨੈਸ਼ਨਲ ਵਲੰਟੀਅਰਜ ਕਾਊਂਸਲ ਨੇ ਸੰਘਰਸ਼ ਵਿਰਾਮ ਦਾ ਐਲਾਨ ਕਰ ਦਿੱਤਾ। ਹਾਲਾਂਕਿ ਨਜਾਇਜ਼ ਵਸੂਲੀ ਆਦਿ ਦੇ ਰੂਪ ‘ਚ ਹੋਰ ਦੂਜੀਆਂ ਗਤੀਵਿਧੀਆਂ ਚਲਦੀਆਂ ਰਹੀਆਂ। 24 ਜੁਲਾਈ 2007 ਨੂੰ ਅਚਾਨਕ ਵਲੰਟੀਅਰ ਕਾਊਂਸਲ ਦੇ ਅਗੂਆ ਜੂਲੀਅਸ ਡੋਰਫਾਂਗ ਨੇ ਆਪਣੇ ਚਾਰ ਸਾਥੀਆਂ ਨਾਲ ਸ਼ਿਲਾਂਗ ‘ਚ ਆਤਮ-ਸਮੱਰਪਣ ਕਰ ਦਿੱਤਾ।

ਇਸ ਘਟਨਾ ਨਾਲ ਅੰਦੋਲਨ ਨੂੰ ਜਬਰਦਸਤ ਝੱਟਕਾ ਲੱਗਾ।  2004 ‘ਚ ਅਚਾਨਕ ਨੈਸ਼ਨਲ ਵਲੰਟੀਅਰਜ ਕਾਊਂਸਲ ਦੇ ਸੰਘਰਸ਼ ਵਿਰਾਮ ਦੇ ਐਲਾਨ ਤੋਂ ਬਾਅਦ ਰਿਟ੍ਰਾਈਵਲ ਇੰਡੀਜੀਨਸ ਯੂਨੀਫਾਈਡ ਫਰੰਟ, ਯੂਨਾਈਟਿਡ ਅਚਨਿੱਕ ਨੈਸ਼ਨਲ ਫਰੰਟ, ਹਜੋਂਗੋ ਯੂਨਾਈਟਿਡ ਲਿਬਰੇਸ਼ਨ ਆਰਮੀ ਜਿਹੇ ਗੁੱਟਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ।  2006 ‘ਚ ਲਿਬਰੇਸ਼ਨ ਅਚਰਿੱਕ ਏਲੀਟ ਫੋਰਸ ਦਾ ਗਠਨ ਸਾਬਕਾ ਕਮਾਂਡਰ ਪੀਟਰ ਮਾਰਕ ਨੇ ਕੀਤਾ। ਇਸਨੇ ਇੱਕ ਵਿਸ਼ੇਸ਼ ਰਣਨੀਤੀ ਦੇ ਤਹਿਤ ਕਈ ਉਗਰਵਾਦੀ ਸੰਗਠਨਾਂ ਨਾਲ ਹੱਥ ਮਿਲਾਇਆ, ਪਰ ਅਗਸਤ 2007 ‘ਚ ਹੀ ਪੀਟਰ ਅਤੇ ਉਸਦੇ ਦੋ ਸਾਥੀ ਪੁਲਿਸ ਮੁਕਾਬਲੇ ‘ਚ ਮਾਰੇ ਗਏ । 2008 ‘ਚ ਹੀ ਇਸ ਸੰਗਠਨ ਦੇ ਕਮਾਂਡਰ ਕਿਮਰੀ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਦਿੱਤਾ।  ਇਸ ਤੋਂ ਬਾਅਦ ਮੇਘਾਲਿਆ ‘ਚ ਸ਼ਾਂਤੀ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ਦਾ ਇਹ ਅਸਰ ਹੋਇਆ ਕਿ ਪੂਰਵ ਉੱਤਰੀ ਰਾਜਾਂ ਅਤੇ ‘ਚ ਮੇਘਾਲਿਆ ‘ਚ ਥੋੜ੍ਹੀ ਸ਼ਾਂਤੀ ਰਹੀ।

ਹੁਣ ਇੱਕ ਵਾਰ ਫਿਰ 31 ਮਈ ਦੀ ਰਾਤ ਤੋਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਫਿਰ ਤੋਂ ਹਿੰਸਾ ਦੀ ਚਪੇਟ ‘ਚ ਆ ਗਿਆ ਸੀ। ਇੱਥੋਂ ਦੇ ਦੇਮ ਲਿਊ ਮਾਗਲਾਂਗ ਇਲਾਕੇ ‘ਚ ਇੱਕ ਪੰਜਾਬੀ ਬਸਤੀ ਹੈ, ਜਿਸ ਵਿਚ ਸਿੱਖ ਲਗਭਗ 150 ਸਾਲ ਤੋਂ ਰਹਿ ਰਹੇ ਹਨ। ਇੱਥੇ ਖਾਸੀ ਬਰਾਦਰੀ ਅਤੇ ਸਿੱਖਾਂ ਵਿਚਕਾਰ ਇੱਕ ਛੋਟੀ ਜਿਹੀ ਨੋਕ-ਝੋਕ ਨੇ ਹਿੰਸਾ ਦਾ ਰੂਪ ਲੈ ਲਿਆ। ਜਦੋਂਕਿ ਸ਼ੁਰੂਆਤ ‘ਚ ਹੀ ਪੁਲਿਸ ਨੇ ਇਸ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਸੀ, ਪਰ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਨੇ ਹਾਲਾਤਾਂ ਨੂੰ ਵਿਗਾੜ ਦਿੱਤਾ। ਸੋਸ਼ਲ ਮੀਡੀਆ ‘ਚ ਪੰਜਾਬੀ ਬਸਤੀ ਦੇ ਲੋਕਾਂ ਲਈ ਅਫ਼ਵਾਹ ਫੈਲੀ ਕਿ ਖਾਸੀ ਬਰਾਦਰੀ ਦੇ ਲੋਕਾਂ ਨੇ ਇੱਕ ਪੰਜਾਬੀ ਲੜਕੀ ਨੂੰ ਛੇੜ ਦਿੱਤਾ ਹੈ, ਉੱਥੇ ਹੀ ਖਾਸੀ ਲੋਕਾਂ ਵਿਚ ਅਫਵਾਹ ਫੈਲੀ ਕਿ ਪੰਜਾਬੀ ਬਸਤੀ ਦੇ ਲੋਕਾਂ ਨੇ ਖਾਸੀ ਬਰਾਦਰੀ ਦੇ ਇੱਕ ਨੌਜਵਾਨ ਨੂੰ ਕੁੱਟ ਕੇ ਮਾਰ ਦਿੱਤਾ ਹੈ।

ਦੋਵੇਂ ਹੀ ਪਾਸੇ ਇਹ ਅਫਵਾਹ ਅੱਗ ਵਾਂਗ ਫੈਲ ਗਈ। ਪੁਲਿਸ ਨੇ ਦੋਹਾਂ ਧਿਰਾਂ ਨੂੰ ਰੋਕਿਆ, ਪਰ 31 ਮਈ ਨੂੰ ਪੂਰੀ ਰਾਤ ਪੁਲਿਸ ਅਤੇ ਖਾਸੀ ਲੋਕਾਂ  ਵਿਚਕਾਰ  ਟਕਰਾਅ ਹੁੰਦਾ ਰਿਹਾ। ਫੌਜ ਨੇ ਹਿੰਸਾ ਦੌਰਾਨ 200 ਮਹਿਲਾਵਾਂ ਅਤੇ ਬੱਚਿਆਂ ਸਮੇਤ 500 ਲੋਕਾਂ ਨੂੰ ਬਚਾਇਆ ਵੀ ਮੌਜੂਦਾ ਸਮੇਂ ‘ਚ ਹਾਲਾਤ ਕਾਬੂ ‘ਚ ਹੈ। ਸਥਾਨਕ ਲੋਕਾਂ ਦਾ ਇੱਕ ਸਮੂਹ ਬਾਹਰੀ ਲੋਕਾਂ ਨੰੂੰ ਮੇਘਾਲਿਆ ਤੋਂ ਬਾਹਰ ਕੱਢਣਾ ਚਾਹੁੰਦਾ ਹੈ, ਜਦਕਿ ਜਿਨ੍ਹਾਂ ਨੂੰ ਬਾਹਰਲੇ ਕਿਹਾ ਜਾ ਰਿਹਾ ਹੈ ਉਹ ਲਗਭਗ 150 ਸਾਲ ਅਤੇ ਚਾਰ ਪੁਸ਼ਤਾਂ ਤੋਂ ਉੱਥੇ ਹੀ ਰਹਿ ਰਹੇ ਹਨ।

ਅਜਿਹੇ ‘ਚ ਦੋਹਾਂ ਪੱਖਾਂ ਦੇ ਵਿਵਾਦ ਨੂੰ ਨਿਪਟਾਉਣਾ ਸੌਖਾ ਨਹੀਂ ਹੈ। ਇਹ ਇੱਕ ਵੱਡਾ ਭਾਵਨਾਤਮਕ ਮੁੱਦਾ ਹੈ, ਜੋ ਹਮੇਸ਼ਾ ਸੁਲਗਦਾ ਰਹਿੰਦਾ ਹੈ। ਇਸ ਨੂੰ ਕਦੇ ਵੀ ਸਿਰਫ ਇੱਕ ਛੋਟੀ ਜਿਹੀ ਚਿੰਗਾਰੀ ਸੁਲਗਾ ਦਿੰਦੀ ਹੈ। ਸੋ ਇਹ ਅੱਗ ਹਾਲੇ  ਬੁਝੀ ਨਹੀਂ ਹੈ। ਦਰਅਸਲ, ਜਰੂਰੀ ਇਹ ਹੈ ਕਿ ਸਾਰੇ ਪੱਖ ਇੱਕ-ਦੂਜੇ ਦਾ ਸਨਮਾਨ ਕਰਦੇ ਹੋਏ ਆਪਸੀ ਪਿਆਰ ਅਤੇ ਵਿਸ਼ਵਾਸ ਬਣਾਈ ਰੱਖਣ। ਨਾਲ ਹੀ ਸਿਆਸੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਸਕਾਰਾਤਮਕ ਰੁਖ਼ ਰੱਖਦੇ ਹੋਏ ਲੋਕਾਂ ਨੂੰ ਜੋੜਨ ਦਾ ਕੰਮ ਕਰਨਾ ਚਾਹੀਦੈ,ਨਾ ਕਿ ਛੋਟੇ ਸਿਆਸੀ ਫਾਇਦਿਆਂ ਲਈ ਮਾਮਲੇ ਦਾ ਸਿਆਸੀਕਰਨ ਕਰਨਾ ਚਾਹੀਦੈ।