ਕਰਣੀ ਸੈਨਾ ਦਾ ਪ੍ਰਧਾਨ ਮੰਤਰੀ ਨੂੰ ਸਵਾਲ
ਜੈਪੁਰ (ਏਜੰਸੀ) ਫਿਲਮ ਪਦਮਾਵਤ 25 ਜਨਵਰੀ ਨੂੰ ਭਾਵੇਂ ਰਿਲੀਜ਼ ਹੋ ਗਈ ਹੋਵੇ ਪਰ ਕਰਣੀ ਸੈਨਾ ਹਜੇ ਤੱਕ ਚੁੱਪ ਨਹੀਂ ਹੋਈ ਹੈ ਇੱਥੋਂ ਤੱਕ ਕਿ ਹੁਣ ਕਰਣੀ ਸੈਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦਾ ਸਟੈਂਡ ਪੁੱਛ ਰਹੀ ਹੈ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਰਣੀ ਸੈਨਾ ਨੇ ਫਿਲਮ ਪਦਮਾਵਤ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਨੂੰ ਲੈ ਕੇ ਸਵਾਲ ਚੁੱਕੇ ਜੈਪੁਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਰਣੀ ਸੈਨਾ ਦੇ ਨੁਮਾਇੰਦਿਆਂ ਨੇ ਫਿਲਮ ਪਦਮਾਵਤ ਦਾ ਵਿਰੋਧ ਕਰਨ ਵਾਲੀਆਂ ਸੂਬਾ ਸਰਕਾਰਾਂ ਦਾ ਧੰਨਵਾਦ ਕੀਤਾ ਦੂਜੇ ਪਾਸੇ ਕਰਣੀ ਸੈਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕੀਤਾ ਕਿ ਉਹ ਇਸ ਮੁੱਦੇ ‘ਤੇ ਚੁੱਪ ਕਿਉਂ ਹਨ ਕਿਉਂ ਪ੍ਰਧਾਨ ਮੰਤਰੀ ਕੁਝ ਨਹੀਂ ਬੋਲ ਰਹੇ ਹਨ ਜ਼ਿਕਰਯੋਗ ਹੈ ਕਿ ਫਿਲਮ ਪਦਮਾਵਤ ਨੂੰ ਰਾਜਪੂਤ ਸਮਾਜ।
ਖਿਲਾਫ਼ ਦੱਸਦਿਆਂ ਕਈ ਸੂਬਿਆਂ ‘ਚ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ ਹਾਲਾਂਕਿ, ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਨੂੰ 25 ਜਨਵਰੀ ਨੂੰ ਫਿਲਮ ਰਿਲੀਜ਼ ਕਰਨ ਦਾ ਆਦੇਸ਼ ਦਿੱਤਾ ਸੀ ਬਾਵਜ਼ੂਦ ਇਸ ਦੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ‘ਚ ਇਹ ਫਿਲਮ ਰਿਲੀਜ਼ ਨਹੀਂ ਹੋਈ ਦੂਜੇ ਸੂਬਿਆਂ ਦੇ ਕਈ ਇਲਾਕਿਆਂ ‘ਚ ਕਰਣੀ ਸੈਨਾ ਤੇ ਫਿਲਮ ਦੇ ਵਿਰੋਧ ‘ਚ ਉੱਤਰੇ ਲੋਕਾਂ ਨੇ ਰੱਜ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਹੁਣ ਕਰਨੀ ਸੈਨਾ ਨੇ ਅਜਿਹੀਆਂ ਸੂਬਾ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਪੂਰੇ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਿਸ ‘ਤੇ ਕਰਣੀ ਸੈਨਾ ਨੇ ਸਵਾਲ ਚੁੱਕੇ ਹਨ।