‘ਭਾਰਤੀ ਆਫ਼ਤ ਪ੍ਰਬੰਧ’ ਲਾਚਾਰ ਕਿਉਂ?

Indian Disaster Management

Indian Disaster Management

ਹੜ੍ਹ ਦੇ ਭਿਆਨਕ ਰੂਪ ਨੇ ਮਨੁੱਖੀ ਜੀਵਨ ਨੂੰ ਡਰਾ ਦਿੱਤਾ ਹੈ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਵਿਆਪਕ ਤਬਾਹੀ ’ਚ ਨਾਲ ਹੁਣ ਤੱਕ ਅੰਦਾਜ਼ਨ 600 ਕਰੋੜ ਦੇ ਨੁਕਸਾਨ ਦਾ ਮੁਲਾਂਕਣ ਹੋਇਆ ਹੈ ਇਸ ਦੇ ਵਧਣ ਦੀਆਂ ਹੋਰ ਸੰਭਾਵਨਾਵਾਂ ਹਨ, ਆਰਥਿਕ ਨੁਕਸਾਨ ਤੋਂ ਇਲਾਵਾ ਜਾਨਮਾਲ ਦੀ ਵੀ ਹਾਨੀ ਲਗਾਤਾਰ ਹੋ ਰਹੀ ਹੈ ਹੜ੍ਹ ਦੇ ਡਰ ਨਾਲ ਨਿਪਟਣ ਲਈ ਸਮਾਜ ਅੱਗੇ ਆਇਆ ਹੋਇਆ ਹੈ ਪਰ ਹੜ੍ਹ ਨਾਲ ਮੱਚੀ ਹਾਹਾਕਾਰ ਨੂੰ ਦੇਖ ਕੇ ‘ਭਾਰਤੀ ਆਫਤ ਪ੍ਰਬੰਧਨ’ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਰਾਹਤ ਬਚਾਅ ਦੇ ਯਤਨ ਰਾਹਤ ਕਾਫੀ ਨਹੀਂ ਹਨ ਭਿਆਨਕ ਹੜ੍ਹ ਦੇ ਡਰ ਨੇ ਚਾਰੇ ਪਾਸੇ ਕਹਿਰ ਵਰ੍ਹਾਇਆ ਹੋਇਆ ਹੈ ਜ਼ਮੀਨ ਦਾ ਭੂਭਾਗ ਪਾਣੀ-ਪਾਣੀ ਹੋਇਆ ਪਿਆ ਹੈ। Indian Disaster Management

ਸਾਰਿਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੋਰਚਾ ਸੰਭਾਲਿਆ ਹੋਇਆ ਹੈ

ਆਫ਼ਤ ਪ੍ਰਬੰਧਨ ਤੋਂ ਤਾਂ ਕਿਤੇ ਚੰਗਾ ਕੰਮ ਇਸ ਸਮੇਂ ਸਥਾਨਕ ਪ੍ਰਸ਼ਾਸਨ ਜਿਵੇਂ ਐਸਡੀਐਮ, ਤਹਿਸੀਲਦਾਰ, ਜਿਲ੍ਹਾ ਕਰਮਚਾਰੀਆਂ ਤੋਂ ਇਲਾਵਾ ਗ੍ਰਾਂਮ ਪ੍ਰਧਾਨ ਅਤੇ ਸਿਆਸੀ ਵਰਕਰ ਕਰਦੇ ਦਿਖ ਰਹੇ ਹਨ ਸਾਰਿਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੋਰਚਾ ਸੰਭਾਲਿਆ ਹੋਇਆ ਹੈ ਉਨ੍ਹਾਂ ਤੋਂ ਜੋ ਕੁਝ ਵੀ ਵੀ ਬਣ ਰਿਹਾ ਹੈ, ਇਮਾਨਦਾਰੀ ਨਾਲ ਕਰ ਰਹੇ ਹਨ ਅਜਿਹੇ ’ਚ ਆਫਤ ਪ੍ਰਬੰਧਨ ਅਮਲਾ ਸਫੈਦ ਹਾਥੀ ਸਾਬਤ ਬਣਿਆ ਹੋਇਆ ਹੈ ਆਫਤ ਪ੍ਰਬੰਧਨ ਦੀ ਹਮੇਸ਼ਾ ਤਰ੍ਹਾਂ ਇਸ ਵਾਰ ਵੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਪੋਲ ਖੋਲ੍ਹੀ ਹੈ ਜਦੋਂ ਕਿ, ਭਰ ਮਾਨਸੂਨ ਸੀਜਨ ਦਾ ਸਮਾਂ ਹਾਲੇ ਬਾਕੀ ਹੈ ਅੱਗੇ ਇਸ ਤੋਂ ਵੀ ਜ਼ਿਆਦਾ ਬਰਸਾਤ ਹੋਰ ਹੋਣ ਦੀਆਂ ਸੰਭਵਨਵਾ ਜਤਾਈ ਜਾ ਰਹੀ ਹੈ। Indian Disaster Management

ਫਿਲਹਾਲ ਐਨੀ ਹੀ ਬਰਸਾਤ ’ਚ ਪੂਰੇ ਹਿੰਦੂਸਤਾਨ ਨੂੰ ਪਾਣੀ ਪਾਣੀ ਕਰ ਦਿੱਤਾ ਹੈ

ਪਰ ਫਿਲਹਾਲ ਐਨੀ ਹੀ ਬਰਸਾਤ ’ਚ ਪੂਰੇ ਹਿੰਦੂਸਤਾਨ ਨੂੰ ਪਾਣੀ ਪਾਣੀ ਕਰ ਦਿੱਤਾ ਹੈ ਆਫਤ ਪ੍ਰਬੰਧਨ ਕੋਲ ਤਿਆਰੀਆਂ ਦਾ ਲੰਮਾ ਸਮਾਂ ਹੁੰਦਾ ਹੈ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਣ ਤਾਂ ਅਜਿਹੀਆਂ ਸਥਿਤੀਆਂ ਨਾਲ ਕਾਫੀ ਹੱਦ ਤੱਕ ਨਿਪਟਿਆ ਜਾ ਸਕਦਾ ਹੈ ਵਿਭਾਗੀ ਅਧਿਕਾਰੀ-ਕਰਮਚਾਰੀ ਤਿਆਰੀਆਂ ਕਿੰਨੀਆ ਕਰਦੇ ਹਨ ਅਤੇ ਕਿੰਨੀ ਗੰਭੀਰਤਾ ਨਾਲ ਕਰਦੇ ਹਨ? ਉਸ ਦੀ ਤਸਵੀਰ ਹੜ੍ਹ ਆਉਣ ’ਤੇ ਦਿਖਦੀ ਹੈ ਭਾਰਤੀ ਆਫਤ ਪ੍ਰਬੰਧਨ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਹਿੰਦੁਸਤਾਨ ਆਪਣੀ ਅਨੋਖੀ ਭੂ-ਜਲਵਾਯੂ ਸਥਿਤੀਆਂ ਕਾਰਨ ਕੁਦਰਤੀ ਆਫ਼ਤਾਂ ਪ੍ਰਤੀ ਸੰਵੇਦਨਸ਼ੀਲ ਹੈ। Indian Disaster Management

ਹੜ੍ਹ, ਸੋਕਾ, ਚੱਕਰਵਾਤ, ਭੂਚਾਲ ਅਤੇ ਜ਼ਮੀਨ ਧਸਣਾ ਵਾਰ ਵਾਰ ਹੋਣ ਵਾਲੀਆਂ ਘਟਨਾਵਾਂ ਸੁਭਾਵਿਕ ਹੁੰਦੀਆਂ ਹਨ

ਹੜ੍ਹ, ਸੋਕਾ, ਚੱਕਰਵਾਤ, ਭੂਚਾਲ ਅਤੇ ਜ਼ਮੀਨ ਧਸਣਾ ਵਾਰ ਵਾਰ ਹੋਣ ਵਾਲੀਆਂ ਘਟਨਾਵਾਂ ਸੁਭਾਵਿਕ ਹੁੰਦੀਆਂ ਹਨ ਲਗਭਗ 60 ਫੀਸਦੀ ਭੂ-ਭਾਗ ਵੱਖ ਵੱਖ ਤੀਵਰਤਾ ਦੇ ਭੂਚਾਲਾਂ ਲਈ ਹੈ, 40 ਮਿਲੀਅਨ ਹੈਕਟੇਅਰ ਤੋਂ ਜਿਆਦਾ ਖੇਤਰ ਹੜ੍ਹ ਲਈ ਹਨ, 8 ਫੀਸਦੀ ਚੱਕਰਵਾਤਾਂ ਲਈ ਅਤੇ 68 ਫੀਸਦੀ ਖੇਤਰ ਸੋਕੇ ਲਈ ਅਤੀਸੰਵੇਦਨਸ਼ੀਲ ਮੰਨੇ ਜਾਂਦੇ ਹਨ ਅਜਿਹੇ ’ਚ ਇਨ੍ਹਾਂ ਥਾਵਾਂ ’ਤੇ ਪਹਿਲਾਂ ਤੋਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਭਿਆਨਕ ਸਮੱਸਿਆਵਾਂ ’ਚ ਫੇਲ੍ਹ ਕਿਉਂ ਹੁੰਦੀਆਂ ਹਨ? ਇਸ ਦਾ ਜਵਾਬ ਆਫਤ ਪ੍ਰਬੰਧਨ ਨੂੰ ਅਜਿਹੇ ਸਮੇਂ ਦੇਣਾ ਚਾਹੀਦਾ ਹੈ ਇਸ ’ਚ ਕੋਈ ਦੋ ਰਾਇ ਨਹੀਂ। Indian Disaster Management

ਕਿ ਮਾਨਸੂਨ ਦੇ ਦੋ ਢਾਈ ਮਹੀਨੇ ਅਜਿਹੇ ਹੁੰਦੇ ਹਨ ਜੋ ਆਫਤ ਪ੍ਰਬੰਧਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੇ?

ਕਿ ਮਾਨਸੂਨ ਦੇ ਦੋ ਢਾਈ ਮਹੀਨੇ ਅਜਿਹੇ ਹੁੰਦੇ ਹਨ ਜੋ ਆਫਤ ਪ੍ਰਬੰਧਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੇ ਹਨ ਮਾਨਸੂਨ ਤੋਂ ਪਹਿਲਾਂ ਕਰੀਬ 10 ਮਹੀਨਿਆਂ ਦਾ ਕਾਫੀ ਸਮਾਂ ਉਨ੍ਹਾਂ ਕੋਲ ਤਿਆਰੀਆਂ ਦਾ ਹੁੰਦਾ ਹੈ ਚਾਹੇ ਕੇਂਦਰ ਸਰਕਾਰ ਹੋਵੇ, ਜਾਂ ਸੂਬੇ ਦੀਆਂ ਹਕੂਮਤਾਂ, ਪ੍ਰਬੰਧਨ ਵਿਭਾਗ ਨੂੰ ਧਨ ਤੋਂ ਲੈ ਕੇ ਜ਼ਰੂਰਤ ਦੀਆਂ ਤਮਾਮ ਵਸਤੂਆਂ ਮੁਹੱਈਆ ਕਰਵਾਉਣ ’ਚ ਕੋਈ ਕੋਰ ਕਸਰ ਨਹੀਂ ਛੱਡਦੀਆਂ, ਤਾਂ ਕਿ ਹੜ੍ਹ ਆਫਤ ਨਾਲ ਉਨ੍ਹਾਂ ਦਾ ਆਫਤ ਪ੍ਰਬੰਧਨ ਵਿੰਗ ਚੰਗੀ ਤਰ੍ਹਾਂ ਨਿਪਟ ਸਕੇ ਪਰ, ਅਫਸੋਸ ਵਿਭਾਗ ਉਮੀਦਾਂ ’ਤੇ ਖਰਾ ਨਹੀਂ ਉਤਰ ਪਾਉਂਦਾ ਮਾਨਸੂਨ ਦੀ ਪਹਿਲੀ ਹੀ ਬਰਸਾਤ ’ਚ ਉਨ੍ਹਾਂ ਦੇ ਤਮਾਮ ਕਾਗਜੀ ਯਤਨਾਂ ਦੀ ਪੋਲ ਖੁੱਲ੍ਹ ਜਾਂਦੀ ਹੈ। Indian Disaster Management

ਸਿੰਗਲ ਵਿਅਕਤੀ ਦੀ ਵੀ ਰੱਖਿਆ ਆਪਣੀਆਂ ਤਕਨੀਕਾਂ ਜਰੀਏ ਨਹੀਂ ਕਰ ਸਕਦੇ

ਸਥਿਤੀ ਬਿਗੜਨ ’ਤੇ ਬਚਾਅ-ਰਾਹਤ ਕਾਰਜਾਂ ’ਚ ਤਾਂ ਉਨ੍ਹਾਂ ਦੇ ਲੋਕ ਲੱਗਦੇ ਹਨ, ਪਰ ਸਿੰਗਲ ਵਿਅਕਤੀ ਦੀ ਵੀ ਰੱਖਿਆ ਆਪਣੀਆਂ ਤਕਨੀਕਾਂ ਜਰੀਏ ਨਹੀਂ ਕਰ ਸਕਦੇ ਆਫਤ ਪ੍ਰਬੰਧਨ ਨੂੰ ਸਰਕਾਰਾਂ ਮੂੰਹ ਮੰਗਿਆ ਬਜਟ ਦਿੰਦੀਆਂ ਹਨ ਪਰ ਇਸ ਦੇ ਬਾਵਜੂਦ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਫੌਜ, ਏਅਰਫੋਰਸ, ਸੀਆਰਪੀਐਫ ਦੀਆਂ ਟੁਕੜੀਆਂ ਲਾਉਣੀਆਂ ਪੈਂਦੀਆਂ ਹਨ ਸਰਕਾਰ ਦੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਮੋਰਚਾ ਸੰਭਾਲਣਾ ਪੈਂਦਾ ਹੈ ਆਫ਼ਤ ਪ੍ਰਬੰਧਨ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ ਵਿਭਾਗ ਨੂੰ ਆਧੁਨਿਕ ਕਰਕੇ ਕਈ ਤਕਨੀਕਾਂ ਅਪਣਾਉਣੀਆਂ ਹੋਣਗੀਆਂ ਲਗਭਗ 33 ਲੱਖ ਵਰਗ ਕਿ.ਮੀ. ਖੇਤਰ ਦੇ ਭੁਗੋਲਿਕ ਵਿਸਥਾਰ ਅਤੇ 140 ਤੋਂ ਜ਼ਿਆਦਾ ਆਬਾਦੀ ਵਾਲੇ ਭਾਰਤ ’ਚ ਸ਼ਾਇਦ ਹੀ ਇਸ ਸਮੇਂ ਕੋਈ ਅਜਿਹਾ ਭਾਗ ਬਚਿਆ ਹੋਵੇ। Indian Disaster Management

ਨੇਪਾਲ ਨੇ ਬਰਸਾਤ ਦਾ ਆਪਣਾ ਸਾਰਾ ਪਾਣੀ ਭਾਰਤ ਵੱਲ ਮੋੜ ਦਿੱਤਾ ਹੈ

ਜਿੱਥੇ ਹੜ੍ਹ ਜਾਂ ਬਰਸਾਤ ਆਫਤ ਦੀ ਸਥਿਤੀ ਨਾ ਪੈਦਾ ਹੋਈ ਹੋਵੇ ਨੇਪਾਲ ਨੇ ਬਰਸਾਤ ਦਾ ਆਪਣਾ ਸਾਰਾ ਪਾਣੀ ਭਾਰਤ ਵੱਲ ਮੋੜ ਦਿੱਤਾ ਹੈ ਜਿਸ ਨਾਲ ਭਾਰਤ ਦਾ ਤਰਾਈ ਖੇਤਰ ਅਤੇ ਆਸਪਾਸ ਲੱਗਦੇ ਜਿਲ੍ਹੇ ਅਤੇ ਪਿੰਡ ਜਿਲ੍ਹੇ ਅਤੇ ਪਿੰਡ ਕਸਬੇ ਪਾਣੀ ਨਾਲ ਲਬਾਲਬ ਭਰੇ ਹਨ ਉਨ੍ਹਾਂ ਨਾਲ ਨਿਪਟਣਾ ਜਲ ਆਫਤ ਪ੍ਰਬੰਧਨ ਦੇ ਵਸ ਦਾ ਨਹੀਂ ਪੂਰਵੀ ਬਿਹਾਰ ’ਚ ਬਹਿਣ ਵਾਲੀ ਕੋਸੀ ਨਦੀ ਉਫਾਨ ’ਤੇ ਹੈ ਦਰਜਨ ਜਿਲ੍ਹੇ ਸੜਕੀ ਮਾਰਗ ਤੋਂ ਕੱਟ ਗਏ ਹਨ ਹੜ੍ਹ ਪੀੜਤ ਲੋਕ ਬਮੁਸ਼ਕਿਲ ਸੁਰੱਖਿਅਤ ਥਾਵਾਂ ’ਤੇ ਪਨਾਹ ਲੈ ਰਹੇ ਹਨ ਤਰਾਈ ਖੇਤਰ ਦੇ ਜਿਲ੍ਹੇ ਪੀਲੀਭੀਤ, ਲਖੀਮਪੁਰ, ਬਲਰਾਮਪੁਰ, ਬਹਿਰਾਈਚ ਆਦਿ ਜਿਲ੍ਹਿਆਂ ਦੇ ਲੋਕ ਹਰ ਥਾਂ ਭੱਜ ਰਹੇ ਹਨ। Indian Disaster Management

ਪੀਲੀਭੀਤ ’ਚ ਹਾਲ ਹੀ ’ਚ ਵਿਛਾਇਆ ਗਿਆ ਨਵਾਂ ਰੇਲ ਟੈਕ ਵੀ ਪਾਣੀ ’ਚ ਬਹਿ ਗਿਆ

ਪੀਲੀਭੀਤ ’ਚ ਹਾਲ ਹੀ ’ਚ ਵਿਛਾਇਆ ਗਿਆ ਨਵਾਂ ਰੇਲ ਟੈਕ ਵੀ ਪਾਣੀ ’ਚ ਬਹਿ ਗਿਆ ਇਸ ਵਾਰ ਮਾਨਸੂਨ ਚੰਗਾ ਹੈ ਫਿਰ, ਤਕਰੀਬਨ ਸਮੁੱਚੇ ਹਿੰਦੁਸਤਾਨ, ’ਚ ਇਸ ਸਮੇਂ ਮੋਹਲੇਧਾਰ ਬਰਸਾਤ ਹੋ ਰਹੀ ਹੈ ਜਿਸ ਨਾਲ ਪੈਦਾ ਹੋਈ ਸਥਿਤੀ ਨੇ ਵਿਆਪਕ ਤਬਾਹੀ ’ਚ ਤਬਦੀਲ ਕਰ ਦਿੱਤਾ ਹੈ ਜਿਸ ਨੇ ਇਨਸਾਨੀ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ ਹੈ ਹੜ੍ਹ ਨਾਲ ਨਿਪਟਣ ਲਈ ਆਫਤ ਪ੍ਰਬੰਧਨ ਦੀਆਂ ਕਮਜ਼ੋਰ ਤਿਆਰੀਆਂ ਨਿਸ਼ਚਿਤ ਤੌਰ ’ਤੇ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਅਸਮ, ਉਤਰਾਖੰਡ, ਪੂਰਵੀ ਉਤਰ ਪ੍ਰਦੇਸ਼, ਹਿਮਾਚਲ, ਪੱਛਮੀ ਬੰਗਾਲ, ਬਿਹਾਰ ਵਰਗੇ 9 ਸੂਬੇ ਅਜਿਹੇ ਹਨ ਜੋ ਆਫਤ ਪ੍ਰਭਾਵਿਤ ਹਨ। Indian Disaster Management

ਇਨ੍ਹਾਂ ਸਮੱਸਿਆਵਾਂ ਨਾਲ ਨਿਪਟਣ ਦੀ ਪਹਿਲੀ ਜਿੰਮੇਵਾਰੀ ਆਫਤ ਪ੍ਰਬੰਧਨ ’ਤੇ ਹੁੰਦੀ ਹੈ ਪਰ ਅਜਿਹੇ ’ਚ ਉਥੇ ਸਿਰਫ ਕਮੀਆਂ ਹੀ ਦਿਖ ਰਹੀਆਂ ਹਨ ਉਨ੍ਹਾਂ ’ਚ ਆਪਸੀ ਤਾਲਮੇਲ ’ਚ ਘਾਟ, ਨਾਕਾਫੀ ਫੰਡਿੰਗ ਦਾ ਰੋਣਾ, ਸੀਮਿਤ ਜਨਤਕ ਭਾਗੀਦਾਰੀ ਅਤੇ ਨਾਕਾਫੀ ਵਸੀਲਿਆਂ ਦੀ ਦੁਹਾਈ ਦੇ ਰਹੇ ਹਨ ਆਫਤ ਇੱਕ ਅਚਾਨਕ, ਵਿੱਤੀ ਪੂਰਨ ਘਟਨਾ ਹੈ, ਜੋ ਜੀਵਨ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ, ਹਾਨੀ, ਵਿਨਾਸ਼ ਅਤੇ ਤਬਾਹੀ ’ਚ ਬਦਦਲੀ ਹੈ ਆਫਤਾਂ ਨਾਲ ਹੋਣ ਵਾਲਾ ਨੁਕਸਾਨ ਅਥਾਹ ਹੈ ਅਤੇ ਇਹ ਪ੍ਰਭਾਵਿਤ ਖੇਤਰ ਦੀ ਮਾਨਸਿਕ, ਸਮਾਜਿਕ-ਆਰਥਿਕ, ਸਿਆਸੀ ਅਤੇ ਸੰਸਕ੍ਰਿਤਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। Indian Disaster Management

ਆਫਤਾਂ ਅਜਿਹੀਆਂ ਘਟਨਾਵਾਂ ਹਨ ਜੋ ਬਹੁਤ ਜਿਆਦਾ ਨੁਕਸਾਨ, ਵਿਨਾਸ਼ ਅਤੇ ਮਨੁੱਖੀ ਦਰਦ ਪਹੁੰਚਾਉਂਦੀਆਂ ਹਨ, ਪਰ, ਇਹ ਆਧੁਨਿਕ ਵਿਕਸਿਤ ਭਾਰਤ ਹੈ ਜਿਸ ’ਚ ਅਸੀਂ ਚੰਦ ’ਤੇ ਵੀ ਪਹੁੰਚ ਚੁੱਕੇ ਹਾਂ ਪਰ, ਅਫਸੋਸ ਇਸ ਗੱਲ ਦਾ ਹੈ ਕਿ ਹੜ੍ਹ ਵਰਗੀਆਂ ਸਮੱਸਿਆਵਾਂ ਨਾਲ ਨਿਪਟਣ ’ਚ ਅਸੀਂ ਹਾਲੇ ਵੀ ਅਸਮਰੱਥ ਹਾਂ ਕੇਂਦਰੀ ਹਕੂਮਤ ਨੂੰ ਗੰਭੀਰਤਾ ਨਾਲ ਇਸ ਮਾਮਲੇ ’ਤੇ ਮੰਥਨ ਕਰਨਾ ਚਾਹੀਦਾ ਹੈ ਤਾਂ ਕਿ, ਭਵਿੱਖ ’ਚ ਅਜਿਹੀਆਂ ਸਮੱਸਿਆਵਾਂ ਨਾਲ ਸਫਲ ਮੁਕਾਬਲਾ ਕੀਤਾ ਜਾ ਸਕੇ। Indian Disaster Management

ਡਾ. ਰਮੇਸ਼ ਠਾਕੁਰ
ਇਹ ਲੇਖਕ ਦੇ ਆਪਣੇ ਵਿਚਾਰ ਹਨ