ਜ਼ਿਆਦਾਤਰ ਪੁੱਤਾਂ ਲਈ ਮਾਂ-ਬਾਪ ਬੋਝ ਕਿਉਂ ਬਣਦੇ ਜਾਂਦੇ ਹਨ?
ਜੇ ਕਿਸੇ ਨੂੰ ਪੁੱਛੀਏ ਕਿ ਆਪਣੇ ਮਾਂ-ਬਾਪ ਦੀ ਸੰਭਾਲ ਕਰਨਾ ਕਿਵੇਂ ਲੱਗਦਾ ਹੈ ਤਾਂ ਕੋਈ ਵੀ ਕਹੇਗਾ ਕਿ ਇਸ ਵਿੱਚ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ, ਇਹ ਉਨ੍ਹਾਂ ਦੀ ਜਿੰਮੇਵਾਰੀ ਵੀ ਹੈ ਅਤੇ ਮਾਂ-ਬਾਪ ਨੇ ਵੀ ਬਚਪਨ ਵਿੱਚ ਮੇਰਾ ਖਿਆਲ ਰੱਖਿਆ ਸੀ। ਹਾਲਾਂਕਿ ਬਜ਼ੁਰਗਾਂ ਲਈ ਕੰਮ ਕਰਨ ਵਾਲੇ ਸੰਗਠਨ ਹੈਲਪੇਜ ਇੰਡੀਆ ਦੇ ਇੱਕ ਸਰਵੇਖਣ ਮੁਤਾਬਕ 29 ਫੀਸਦੀ ਲੋਕਾਂ ਨੂੰ ਆਪਣੇ ਘਰ ਵਿੱਚ ਬਜੁਰਗਾਂ ਦੀ ਸਾਂਭ-ਸੰਭਾਲ ਕਰਨਾ ਬੋਝ ਲੱਗਦਾ ਹੈ। ਜਦਕਿ 15 ਫੀਸਦੀ ਨੂੰ ਤਾਂ ਇਹ ਬਹੁਤ ਹੀ ਜ਼ਿਆਦਾ ਬੋਝ ਲੱਗਦਾ ਹੈ। ਹੈਲਪੇਜ ਇੰਡੀਆ ਦੇ 2018 ਦੇ ਇੱਕ ਸਰਵੇਖਣ ਮੁਤਾਬਿਕ ਲਗਭਗ 25 ਫੀਸਦੀ ਬਜੁਰਗਾਂ ਦਾ ਮੰਨਣਾ ਸੀ ਕਿ ਘਰ ਵਿੱਚ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ।
ਬਜੁਰਗਾਂ ਦੀਆਂ ਸਮੱਸਿਆਵਾਂ ਨਾਲ ਹੀ ਜੁੜਿਆ ਹੋਇਆ ਇੱਕ ਪਹਿਲੂ ਹੈ, ਸੈਂਡਵਿਚ ਜਨਰੇਸ਼ਨ।
ਸੈਂਡਵਿਚ ਜਨਰੇਸ਼ਨ ਕੀ ਹੈ?
ਸੈਂਡਵਿਚ ਜਨਰੇਸ਼ਨ ਵਿੱਚ 30 ਤੋਂ 50 ਸਾਲ ਦੀ ਉਮਰ ਲੋਕ ਆਉਂਦੇ ਹਨ ਜੋ ਆਪਣੇ ਬੱਚਿਆਂ ਅਤੇ ਮਾਂ-ਬਾਪ ਦਾ ਨਾਲੋ-ਨਾਲ ਖਿਆਲ ਰੱਖਦੇ ਹਨ। ਇਹ ਲੋਕ ਨੌਕਰੀ, ਬੱਚਿਆਂ ਤੇ ਮਾਂ-ਬਾਪ ਦੀਆਂ ਜਿੰਮੇਵਾਰੀਆਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਵਿੱਚ ਕਦੇ ਤਾਂ ਉਹ ਸਫਲ ਹੋ ਜਾਂਦੇ ਹਨ ਤੇ ਕਦੇ ਫਸਿਆ ਹੋਇਆ ਮਹਿਸੂਸ ਕਰਦੇ ਹਨ।
ਮਾਂ-ਬਾਪ ਤੇ ਬੱਚਿਆਂ ਵਿੱਚ ਟਕਰਾਅ ਦੀ ਇੱਕ ਸਧਾਰਣ ਵਜ੍ਹਾ ਹੁੰਦੀ ਹੈ, ਸਮੇਂ ਦੀ ਕਮੀ, ਪੈਸੇ ਦੀ ਕਮੀ ਅਤੇ ਪੀੜ੍ਹੀ ਦਾ ਫਾਸਲਾ। ਅੰਕੜੇ ਦੱਸਦੇ ਹਨ ਕਿ 62% ਪੁੱਤਰ, 26% ਨੂੰਹਾਂ, 23% ਧੀਆਂ ਬਜੁਰਗਾਂ ਨੂੰ ਇੱਕ ਆਰਥਿਕ ਬੋਝ ਸਮਝਦੀਆਂ ਹਨ। ਘਰਾਂ ਵਿੱਚ ਰਹਿਣ ਵਾਲੇ ਸਿਰਫ 11% ਬਜੁਰਗ ਹੀ ਕਮਾਉਂਦੇ ਹਨ ਅਤੇ ਮੱਦਦ ਕਰਨ ਵਿੱਚ ਸਮਰੱਥ ਹੁੰਦੇ ਹਨ। ਔਸਤਨ ਇੱਕ ਪਰਿਵਾਰ ਮਹੀਨੇ ਵਿੱਚ 4,125 ਰੁਪਏ ਖਰਚ ਕਰਦਾ ਹੈ। ਸਮੇਂ ਦੀ ਗੱਲ ਕਰੀਏ ਤਾਂ 42.5% ਲੋਕ ਆਪਣੇ ਬਜੁਰਗਾਂ ਨੂੰ ਘਰੇ ਇਕੱਲਿਆਂ ਛੱਡ ਦਿੰਦੇ ਹਨ ਅਤੇ 56% ਉਨ੍ਹਾਂ ਨੂੰ ਘਰੇਲੂ ਮੱਦਦਗਾਰ ਦੇ ਸਹਾਰੇ ਛੱਡ ਕੇ ਜਾਂਦੇ ਹਨ। ਕਈ ਵਾਰ ਦੋਹਾਂ ਵਿੱਚ ਚੰਗੀ ਗੱਲਬਾਤ ਵੀ ਨਹੀਂ ਹੁੰਦੀ। ਦਫਤਰ, ਬੱਚੇ, ਬਜੁਰਗ ਅਤੇ ਘਰੇਲੂ ਕੰਮ ਸਮਾਂ ਵੰਡ ਲੈਂਦੇ ਹਨ। ਇਹ ਸਾਰੇ ਕਾਰਨ ਮਿਲ ਕੇ ਤਣਾਅ ਪੈਦਾ ਕਰਦੇ ਹਨ ਅਤੇ ਘਰ ਵਿੱਚ ਮਨ-ਮੁਟਾਵ ਪੈਦਾ ਹੋ ਜਾਂਦਾ ਹੈ।
ਅੰਕੜਿਆਂ ਮੁਤਾਬਕ 25.7% ਲੋਕ ਆਪਣੇ ਘਰ ਦੇ ਬਜੁਰਗਾਂ ਬਾਰੇ ਗੁੱਸਾ ਅਤੇ ਚਿੜਚਿੜਾਪਣ ਮਹਿਸੂਸ ਕਰਦੇ ਹਨ। ਇਹ ਲੋਕ ਬੱਚਿਆਂ ਤੇ ਮਾਂ-ਬਾਪ ਦੋਹਾਂ ਨਾਲ ਪੀੜ੍ਹੀ ਦੇ ਫਾਸਲੇ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੂੰ ਬੱਚਿਆਂ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਕਈ ਕਿਸਮ ਦੀਆਂ ਜਿੰਮੇਵਾਰੀਆਂ ਦਾ ਬੋਝ ਵੀ ਮੋਢਿਆਂ ਉੱਪਰ ਬੇਤਾਲ ਵਾਂਗ ਲਟਕਦੇ ਰਹਿਣ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਰੁੱਖਾਪਣ ਆ ਜਾਂਦਾ ਹੈ। ਹਾਲਾਂਕਿ ਬਜੁਰਗਾਂ ਦੇ ਨਾਲ ਮਾੜੇ ਵਿਹਾਰ ਨੂੰ ਕਿਸੇ ਵੀ ਹਾਲਤ ਵਿੱਚ ਸਹੀ ਨਹੀਂ ਕਿਹਾ ਜਾ ਸਕਦਾ। ਫਿਰ ਵੀ ਜੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲਿਆਂ ਦੀ ਜਿੰਦਗੀ ਵੀ ਕੁਝ ਸੌਖੀ ਹੋ ਜਾਵੇ ਤਾਂ ਬਜੁਰਗਾਂ ਦੀ ਜਿੰਦਗੀ ਵੀ ਕੁਝ ਸੁਖਾਲੀ ਹੋ ਜਾਵੇਗੀ।
ਹੱਲ ਕੀ ਹੋ ਸਕਦੈੈ?
ਇਸ ਵਿਸ਼ੇ ਵਿੱਚ ਹੈਲਪਏਜ ਇੰਡੀਆ ਦੇ ਸੀਓ ਮੈਥਿਊ ਚੈਰੀਅਨ ਕਹਿੰਦੇ ਹਨ, ਘਰ ਵਿੱਚ ਦੁਰ-ਵਿਹਾਰ ਝੱਲਣ ਦੇ ਬਾਵਜ਼ੂਦ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਅਤੇ ਬੱਚਿਆਂ ਵਿਚਕਾਰਲੀਆਂ ਸਮੱਸਿਆਵਾਂ ਘਟਾਈਆਂ ਜਾਣ। ਅਸੀਂ ਬਜੁਰਗਾਂ ਦੀ ਸਮੱਸਿਆਂ ਨੂੰ ਤਾਂ ਸਮਝੀਏ ਹੀ ਇਸ ਦੇ ਨਾਲ ਹੀ ਬੱਚਿਆਂ ਦੀਆਂ ਚੁਣੌਤੀਆਂ ਉੱਪਰ ਵੀ ਧਿਆਨ ਦੇਈਏ। ਇਸ ਲਈ ਕਈ ਪੱਖਾਂ ’ਤੇ ਕੰਮ ਕਰਨ ਦੀ ਲੋੜ ਹੈ। ਜਿਵੇਂ ਕਿ ਜੇ ਸਿਹਤ ਸੁਵਿਧਾਵਾਂ ਵਧੀਆ ਹੋਣ ਤਾਂ ਬਜ਼ੁਰਗਾਂ ਦਾ ਇਲਾਜ ਸੌਖਾ ਹੋਵੇਗਾ। ਜੇ ਦਫਤਰ ਵਿੱਚ ਪੇਰੈਂਟ ਲੀਵ ਦੀ ਸਹੂਲਤ ਹੋਵੇ ਤਾਂ ਛੁੱਟੀ ਲੈਣ ਵਿੱਚ ਸਹੂਲਤ ਹੋਵੇਗੀ। ਘਰ ਦੀ ਆਰਥਿਕ ਸਥਿਤੀ ਚੰਗੀ ਹੋਵੇ ਤਾਂ ਪੈਸਿਆਂ ਦੀ ਦਿੱਕਤ ਨਹੀਂ ਆਵੇਗੀ। ਸਰਵੇਖਣ ਵਿੱਚ ਸਾਂਭ-ਸੰਭਾਲ ਕਰਨ ਵਾਲਿਆਂ ਦੇ ਆਧਾਰ ’ਤੇ ਕੁਝ ਉਪਾਵਾਂ ਦਾ ਜਿਕਰ ਕੀਤਾ ਗਿਆ ਹੈ ਕਿ ਕਿਵੇਂ ਸਰਕਾਰ ਇਸ ਵਿੱਚ ਮੱਦਦ ਕਰ ਸਕਦੀ ਹੈ। ਦਵਾਈਆਂ ਉੱਪਰ ਸਬਸਿਡੀ ਦੇ ਕੇ, ਸਿਹਤ ਸਹੂਲਤਾਂ ਸੁਧਾਰ ਕੇ, ਸਰਕਾਰੀ ਸਹਿਯੋਗ ਵਾਲੇ ਬਿਰਧ ਆਸ਼ਰਮ ਬਣਾ ਕੇ, ਹੈਲਥ ਕਾਰਡ ਬਣਾ ਕੇ, ਮੈਡੀਕਲ ਬੀਮੇ ਦੀਆਂ ਪਾਲਿਸੀਆਂ ਦੇ ਕੇ ਸਿਹਤ ਸਬੰਧੀ ਸਮੱਸਿਆਵਾਂ ਘਟਾਈਆਂ ਜਾ ਸਕਦੀਆਂ ਹਨ।
ਸਹੇਲੀਆਂ ਵਰਗੀਆਂ ਸੱਸ-ਨੂੰਹ:
ਇਸ ਤੋਂ ਇਲਾਵਾ ਆਪਸੀ ਸੰਵਾਦ ਅਤੇ ਸਹਿਯੋਗ ਨਾਲ ਵੀ ਤਾਲਮੇਲ ਬਣਾਇਆ ਜਾ ਸਕਦਾ ਹੈ। ਦੋਹਾਂ ਪੱਖਾਂ ਨੂੰ ਇੱਕ-ਦੂਸਰੇ ਨੂੰ ਸਮਝਣ ਦੀ ਲੋੜ ਹੈ। ਜੇ ਘਰ ਵਿੱਚ ਇਤਫਾਕ ਨਾ ਹੋਵੇ ਤਾਂ ਵਾਕਈ ਸੈਂਡਵਿਚ ਵਾਲੀ ਹਾਲਤ ਹੋ ਸਕਦੀ ਹੈ। ਪਰ, ਮੇਰੀ ਸੱਸ ਨੇ ਮੈਨੂੰ ਐਨਾ ਸਹਿਯੋਗ ਦਿੱਤਾ ਕਿ ਮੈਂ ਜੋ ਵੀ ਕਰ ਪਾ ਰਹੀ ਹਾਂ ਉਨ੍ਹਾਂ ਦੀ ਮੱਦਦ ਕਾਰਨ ਹੀ ਹੈ। ਇੱਕ ਔਰਤ ਆਪਣੇ ਬੱਚਿਆਂ, ਪਤੀ ਅਤੇ ਸੱਸ-ਸਹੁਰੇ ਨਾਲ ਰਹਿ ਰਹੀ ਹੈ। ਉਸ ਨੂੰ ਪਰਿਵਾਰ ਦੋ ਪੱਖਾਂ ਤੋਂ ਸੰਭਾਲਣਾ ਪੈਂਦਾ ਹੈ। ਕਈ ਵਾਰ ਪੀੜ੍ਹੀ ਦੇ ਫਰਕ ਵਾਲੀ ਮੁਸ਼ਕਲ ਆਉਂਦੀ ਹੈ। ਜੋ ਬੱਚਿਆਂ ਨੂੰ ਵਧੀਆ ਲੱਗਦਾ ਹੈ, ਸੱਸ-ਸਹੁਰੇ ਨੂੰ ਵਧੀਆ ਨਹੀਂ ਲੱਗਦਾ। ਉਨ੍ਹਾਂ ਦਾ ਨਜਰੀਆ ਕੁਝ ਵੱਖਰਾ ਹੁੰਦਾ ਹੈ। ਕਈ ਵਾਰ ਬੱਚਿਆਂ ਤੇ ਵੱਡਿਆਂ ਨੇ ਵੱਖਰੀ-ਵੱਖਰੀ ਥਾਂ ਘੁੰਮਣਾ ਹੁੰਦਾ ਹੈ। ਪਰ, ਦੋਹਾਂ ਵਿੱਚ ਇੱਕ ਪੁਲ ਦੀ ਨਿਆਈਂ ਕੰਮ ਕਰਦੀ ਹੈ। ਉਸ ਨੂੰ ਦੋਹਾਂ ਨੂੰ ਸਮਝਾਉਣਾ ਪੈਂਦਾ ਹੈ।
ਇਸੇ ਤਰ੍ਹਾਂ ਸੱਸ ਵੀ ਉਨ੍ਹਾਂ ਨੂੰ ਧੀ ਤੋਂ ਘੱਟ ਨਹੀਂ ਸਮਝਦੀ। ਸੱਸ ਕਹਿੰਦੀ ਹੈ, ਜੇ ਅਸੀਂ ਸਾਰੀ ਜਿੰਮੇਵਾਰੀ ਬੱਚਿਆਂ ’ਤੇ ਪਾ ਦੇਵਾਂਗੇ ਤਾਂ ਉਨ੍ਹਾਂ ਦਾ ਬੋਝ ਵਧੇਗਾ ਹੀ। ਇਸ ਲਈ ਮੈਂ ਘਰ ਵਿੱਚ ਜੋ ਵੀ ਕੰਮ ਕਰ ਸਕਦੀ ਹਾਂ ਉਹ ਕਰਦੀ ਹਾਂ। ਅਸੀਂ ਸਹੇਲੀਆਂ ਵਾਂਗ ਰਹਿੰਦੀਆਂ ਹਾਂ। ਕਿਸ ਨੇ ਜ਼ਿਆਦਾ ਕੀਤਾ, ਕਿਸ ਨੇ ਥੋੜ੍ਹਾ, ਇਹ ਮਾਅਨੇ ਨਹੀਂ ਰੱਖਦਾ। ਖੁਦ ਨੂੰ ਵੀ ਬਿਠਾ ਕੇ ਨਹੀਂ ਰੱਖਣਾ ਚਾਹੀਦਾ। ਹਾਂ, ਜੇ ਮਾਂ-ਬਾਪ ਮੱਦਦ ਕਰਨ ਦੀ ਸਥਿਤੀ ਵਿੱਚ ਨਹੀਂ ਹਨ, ਤਾਂ ਜਰੂਰ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਆਪਣੇ ਬੱਚਿਆਂ ਤੇ ਸਹੁਰਿਆਂ ਨਾਲ ਰਹਿਣ ਵਾਲੀ ਤਮੰਨਾ ਸਿੰਘ ਦੱਸਦੇ ਹਨ ਕਿ ਬੰਦਾ ਬਜ਼ੁਰਗ ਹੋ ਕੇ ਬੱਚਿਆਂ ਵਰਗਾ ਹੋ ਜਾਂਦਾ ਹੈ। ਇਸ ਲਈ ਘਰ ਵਿੱਚ ਕਈ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ। ਸਾਡੇ ਦਬਾਅ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।
ਵਿਜੈ ਗਰਗ, ਸਾਬਕਾ ਪੀਈਐਸ-1
ਸੇਵਾ ਮੁਕਤ ਪਿ੍ਰੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ