BCCI: ਆਖਿਰ ਕਿਉਂ ਹਟਾਇਆ BCCI ਨੇ ਖੇਡ ਸਟਾਫ ਦੇ ਇਹ ਮੈਂਬਰਾਂ ਨੂੰ, ਜਾਣੋ ਪੂਰਾ ਮਾਮਲਾ

BCCI
BCCI: ਆਖਿਰ ਕਿਉਂ ਹਟਾਇਆ BCCI ਨੇ ਖੇਡ ਸਟਾਫ ਦੇ ਇਹ ਮੈਂਬਰਾਂ ਨੂੰ, ਜਾਣੋ ਪੂਰਾ ਮਾਮਲਾ

BCCI: ਸਪੋਰਟਸ ਡੈਸਕ। ਬਾਰਡਰ ਗਾਵਸਕਰ ਟਰਾਫੀ ’ਚ ਟੀਮ ਇੰਡੀਆ ਦੀ 1-3 ਨਾਲ ਹਾਰ ਅਤੇ ਡਰੈਸਿੰਗ ਰੂਮ ਦੀਆਂ ਗੱਲਾਂ ਲੀਕ ਹੋਣ ਤੋਂ ਬਾਅਦ ਬੀਸੀਸੀਆਈ ਨੇ ਤਿੰਨ ਕੋਚਿੰਗ ਸਟਾਫ ਮੈਂਬਰਾਂ ਨੂੰ ਹਟਾ ਦਿੱਤਾ ਹੈ। ਸਹਾਇਕ ਕੋਚ ਅਭਿਸ਼ੇਕ ਨਾਇਰ (Abhishek Nair) ਤੋਂ ਇਲਾਵਾ, ਇਸ ’ਚ ਫੀਲਡਿੰਗ ਕੋਚ ਟੀ ਦਿਲੀਪ ਤੇ ਟਰੇਨਰ ਸੋਹਮ ਦੇਸਾਈ ਸ਼ਾਮਲ ਹਨ। ਹਾਲਾਂਕਿ, ਬੀਸੀਸੀਆਈ ਵੱਲੋਂ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਕੋਚਿੰਗ ਸਟਾਫ ਨੂੰ ਹਟਾਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਾਇਰ ਦੀ ਜਗ੍ਹਾ ਕਿਸੇ ਨੂੰ ਵੀ ਨਿਯੁਕਤ ਨਹੀਂ ਕੀਤਾ ਜਾਵੇਗਾ ਕਿਉਂਕਿ ਸੀਤਾਂਸ਼ੂ ਕੋਟਕ ਪਹਿਲਾਂ ਹੀ ਟੀਮ ਇੰਡੀਆ ਨਾਲ ਬੱਲੇਬਾਜ਼ੀ ਕੋਚ ਵਜੋਂ ਜੁੜੇ ਹੋਏ ਹਨ। ਦਿਲੀਪ ਦਾ ਕੰਮ ਸਹਾਇਕ ਕੋਚ ਰਿਆਨ ਟੈਨ ਡੇਸਕੇਟ ਵੱਲੋਂ ਵੇਖਿਆ ਜਾਵੇਗਾ।

ਇਹ ਖਬਰ ਵੀ ਪੜ੍ਹੋ : Gold Price Today: ਸੋਨੇ ਦੀਆਂ ਕੀਮਤਾਂ ਨੇ ਫਿਰ ਤੋੜਿਆ ਰਿਕਾਰਡ, ਜਾਣੋ ਅੱਜ ਦੇ ਨਵੇਂ ਰੇਟ

BGT ਦੌਰਾਨ ਡਰੈਸਿੰਗ ਰੂਮ ’ਚ ਗੰਭੀਰ ਦੀ ਬੋਲੀ ਗੱਲ ਲੀਕ ਹੋਈ ਸੀ | BCCI

ਬੀਜੀਟੀ ਦੌਰਾਨ, ਮੈਲਬੌਰਨ ਟੈਸਟ ’ਚ ਹਾਰ ਤੋਂ ਬਾਅਦ, ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਡਰੈਸਿੰਗ ਰੂਮ ’ਚ ਵਾਪਸ ਆਉਣ ਤੋਂ ਤੁਰੰਤ ਬਾਅਦ, ਉਨ੍ਹਾਂ ਪੂਰੀ ਟੀਮ ਨੂੰ ਕਿਹਾ ਕਿ ਹੁਣ ਬਹੁਤ ਹੋ ਗਿਆ। ਗੰਭੀਰ ਨੇ ਖਿਡਾਰੀਆਂ ਦੀ ਗਲਤ ਸ਼ਾਟ ਚੋਣ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਕਿਸੇ ਦਾ ਨਾਂਅ ਲਏ ਬਿਨਾਂ, ਉਨ੍ਹਾਂ ਕਿਹਾ ਕਿ ਜੋ ਖਿਡਾਰੀ ਕੁਦਰਤੀ ਖੇਡ ਖੇਡਣ ਦਾ ਬਹਾਨਾ ਬਣਾਉਂਦੇ ਹਨ, ਉਨ੍ਹਾਂ ਨੂੰ ਹਾਲਾਤ ਅਨੁਸਾਰ ਖੇਡਣਾ ਪਵੇਗਾ। ਗੰਭੀਰ ਦਾ ਇਹ ਬਿਆਨ ਲੀਕ ਹੋ ਗਿਆ ਸੀ। ਇਸ ਤੋਂ ਬਾਅਦ ਗੰਭੀਰ ਨੇ ਕਿਹਾ ਸੀ ਕਿ ਖਿਡਾਰੀਆਂ ਤੇ ਕੋਚ ਵਿਚਕਾਰ ਗੱਲਬਾਤ ਸਿਰਫ਼ ਡਰੈਸਿੰਗ ਰੂਮ ਤੱਕ ਸੀਮਤ ਹੋਣੀ ਚਾਹੀਦੀ ਹੈ। ਇਹ ਬਾਹਰ ਨਹੀਂ ਆਉਣਾ ਚਾਹੀਦਾ। ਗੰਭੀਰ ਨੇ ਡਰੈਸਿੰਗ ਰੂਮ ’ਚ ਤਣਾਅ ਦੀਆਂ ਰਿਪੋਰਟਾਂ ਤੋਂ ਵੀ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਇਹ ਸਿਰਫ ਰਿਪੋਰਟਾਂ ਹਨ ਤੇ ਇਨ੍ਹਾਂ ’ਚ ਕੋਈ ਸੱਚਾਈ ਨਹੀਂ ਹੈ। BCCI