ਭਾਰਤ ’ਚ ਕਿਉਂ ਵਧ ਰਹੀ ਹੈ ਕੋਰੋਨਾ ਦੀ ਰਫ਼ਤਾਰ, ਸਾਢੇ ਤਿੰਨ ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ, 2812 ਦੀ ਮੌਤ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਲਗਾਤਾਰ ਪੰਜਵੇਂ ਦਿਨ ਤਿੰਨ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਹਨ। ਪਿਛਲੇ 24 ਘੰਟਿਆਂ ’ਚ ਰਿਕਾਰਡ 3.52 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਹਾਲਾਂਕਿ ਰਾਹਤ ਦੀ ਗੱਲ ਇਹ ਵੀ ਰਹੀ ਕਿ ਲਗਾਤਾਰ ਤੀਜੇ ਦਿਨ ਵੀ ਰਿਕਾਰਡ ਦੋ ਲੱਖ ਤੋਂ ਜ਼ਿਆਦਾ ਮਰੀਜ਼ਾਂ ਨੇ ਇਸ ਮਹਾਂਮਾਰੀ ਨੂੰ ਮਾਤ ਦਿੱਤੀ ਹੈ। ਦੇਸ਼ ’ਚ ਸੋਮਵਾਰ ਸਵੇਰੇ ਤੱਕ 14 ਕਰੋੜ 19 ਲੱਖ 11 ਹਜ਼ਾਰ 223 ਲੋਕਾਂ ਨੂੰ ਟੀਕਾਕਰਨ ਕੀਤਾ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਵੰਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 3, 52, 991 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦਾ ਅੰਕੜਾ ਵਧ ਕੇ ਇੱਕ ਕਰੋੜ 73 ਲੱਖ 13 ਹਜ਼ਾਰ 163 ਹੋ ਗਿਆ। ਇਸ ਦੌਰਾਨ 2, 19,272 ਮਰੀਜ ਤੰਦਰੁਸਤ ਹੋਏ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ 2, 17, 113 ਪੀੜਤ ਠੀਕ ਹੋਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਦੇਸ਼ ’ਚ ਹੁਣ ਤੱਕ ਇੱਕ ਕਰੋੜ 43 ਲੱਖ ਚਾਰ ਹਜ਼ਾਰ 382 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦੌਰਾਨ ਸਰਗਰਮ ਮਾਮਲਿਆਂ ’ਚ ਲਗਾਤਾਰ ਵਾਧੇ ਨਾਲ ਇਸਦੀ ਗਿਣਤੀ 28, 13, 658 ਹ ੋਗਈਹੈ ਤੇ 2812 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1, 95, 123 ਹੋ ਗਿਆ ਹੈ। ਦੇਸ਼ ’ਚ ਰਿਕਵਰੀ ਦਰ ਘਟ ਕੇ 82.62 ਦੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 16.25 ਫੀਸਦੀ ਹੋ ਗਈ ਹੈ, ਜਦੋਂ ਕਿ ਮ੍ਰਿਤਕ ਦਰ ਘੱਟ ਕੇ 1.13 ਫੀਸਦੀ ਰਹਿ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।