ਉਦਯੋਗ ਆਰਥਿਕਤਾ ਦੀ ਰੀੜ੍ਹ ਹਨ ਪਰ ਪ੍ਰਦੂਸ਼ਣ ਸਬੰਧੀ ਜੋ ਹਾਲਾਤ ਬਣੇ ਹੋਏ ਹਨ ਉਹ ਵੱਡੇ ਸੁਧਾਰ ਦੀ ਮੰਗ ਕਰਦੇ ਹਨ। ਦਿੱਲੀ, ਐੱਨਸੀਅਰ ਸਮੇਤ ਹੋਰ ਬੁਹਤ ਸਾਰੇ ਸ਼ਹਿਰ ਜ਼ਿਆਦਾ ਪ੍ਰਦੂਸ਼ਣ ਵਾਲੇ ਹਨ। ਕੇਂਦਰ ਸਰਕਾਰ ਨੂੰ 131 ਸ਼ਹਿਰਾਂ ਦੇ ਵਾਯੂ ਪ੍ਰਦੂਸ਼ਣ ’ਤੇ ਖਾਸ ਨਜ਼ਰ ਰੱਖਣੀ ਪੈ ਰਹੀ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਸੰਸਦ ਨੂੰ ਦਿੱਤੀ ਹੈ। ਅਸਲ ਵਿੱਚ ਇਨ੍ਹਾਂ ’ਚ ਬਹੁਤੇ ਸ਼ਹਿਰ ਉਦਯੋਗਿਕ ਹਨ।
ਕੋਰੋਨਾ ਦੌਰਾਨ ਹੋਏ ਲਾਕਡਾਊਨ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਹਵਾ ਪ੍ਰਦੂਸ਼ਣ ਕਿੰਨੇ ਵੱਡੇ ਪੱਧਰ ’ਤੇ ਪਹੰੁਚ ਗਿਆ ਹੈ। ਲਾਕਡਾਊਨ ’ਚ ਅਸਮਾਨ ਨੀਲਾ-ਨੀਲਾ ਨਜ਼ਰ ਆਉਣ ਲੱਗਾ ਸੀ ਤੇ ਜਲੰਧਰ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਪਹਾੜ ਨਜ਼ਰ ਆਉਣ ਲੱਗੇ ਸਨ। ਅਸਲ ’ਚ ਆਵਾਜਾਈ ਦੇ ਸਾਧਨ ਬੰਦ ਹੋ ਜਾਣ ਕਾਰਨ ਕਾਲਾ ਧੂੰਆਂ ਤੇ ਧੂੜ ਮਿੱਟੀ ਹੇਠਾਂ ਉੱਤਰ ਗਈ ਸੀ ਜਿਸ ਨਾਲ ਹਵਾ ਸ਼ੁੱਧ ਤੇ ਸਾਫ ਹੋ ਗਈ। ਉਦਯੋਗ ਦੇ ਨਾਲ-ਨਾਲ ਤੇਲ ਨਾਲ ਚੱਲਣ ਵਾਲੇ ਵਾਹਨਾਂ ਦੀ ਵੀ ਸਮੱਸਿਆ ਹੈ, ਜਿਸ ਕਾਰਨ ਦਿੱਲੀ ਵਰਗੇ ਮਹਾਂਨਗਰ ਭੱਠੀ ਵਾਗ ਤਪ ਜਾਂਦੇ ਹਨ ਅਤੇ ਸਕੂਲ ਬੰਦ ਰੱਖਣ ਦੀ ਨੌਬਤ ਆ ਜਾਂਦੀ ਹੈ। ਪੰਜਾਬ ਦੇ ਗੋਬਿੰਦਗੜ੍ਹ ਵਰਗੇ ਸ਼ਹਿਰਾਂ ’ਚ ਸ਼ਾਹ ਲੈਣਾ ਔਖਾ ਹੋ ਜਾਂਦਾ ਹੈ।
ਉਦਯੋਗ ਬੰਦ ਨਹੀਂ ਕੀਤੇ ਜਾ ਸਕਦੇ | Pollution
ਹਵਾ ਪ੍ਰਦੂਸ਼ਣ ਬਿਮਾਰੀਆਂ ਲਿਆ ਰਿਹਾ ਹੈ। ਇਹ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਕਿ ਪੇਂਡੂ ਲੋਕਾਂ ਦੇ ਮੁਕਾਬਲੇ ਸ਼ਹਿਰੀ ਵਧੇਰੇ ਬਿਮਾਰ ਹੁੰਦੇ ਹਨ। ਮਹਾਂਨਗਰਾਂ ’ਚ ਹਸਪਤਾਲ ਲਗਾਤਾਰ ਵਧ ਰਹੇ ਹਨ। ਉਦਯੋਗ ਬੰਦ ਨਹੀਂ ਕੀਤੇ ਜਾ ਸਕਦੇ ਪਰ ਪ੍ਰਦੂਸ਼ਣ ਜ਼ਰੂਰ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਰਾਂ ਅੰਦਰ ਹਰੀ ਪੱਟੀ ਉਸਾਰਨ ਦੀ ਖਾਸ ਜ਼ਰੂਰਤ ਹੈ। ਟਾਊਨ ਪਲਾਨਿੰਗ ’ਚ ਪਾਰਕ ਬਣਾਉਣ ਤੇ ਰੁੱਖ ਲਗਾਉਣ ਦਾ ਕੰਮ ਯਕੀਨੀ ਬਣਨਾ ਚਾਹੀਦਾ ਹੈ।
ਨਜਾਇਜ਼ ਕਲੋਨੀਆਂ ਦੀ ਉਸਾਰੀ ਤੇ ਰਿਹਾਇਸ਼ੀ ਖੇਤਰ ’ਚ ਉਦਯੋਗ ਲਾਉਣ ਨਾਲ ਵੀ ਪ੍ਰਦੂਸ਼ਣ ਵਧਦਾ ਹੈ। ਅਸਲ ’ਚ ਉਦਯੋਗ ’ਚ ਲੱਗਣ ਵਾਲੇ ਟਰੀਟਮੈਂਟ ਪਲਾਂਟ ਤੇ ਕੂੜਾ ਨਿਪਟਾਨ ਦਾ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਹੰੁਦਾ। ਉਦਯੋਗਾਂ ’ਚ ਕਾਨੂੰਨ ਲਾਗੂ ਕੀਤੇ ਜਾਣ ਤੇ ਉਦਯੋਗਪਤੀ ਵੀ ਵਾਤਾਵਰਨ ਤੇ ਮਨੁੱਖਤਾ ਪ੍ਰਤੀ ਆਪਣਾ ਫਰਜ ਸਮਝਣ ਤਾਂ ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋ ਸਕਦੀ ਹੈ। ਉਦਯੋਗ ਆਰਥਿਕਤਾ ਲਈ ਵਰਦਾਨ ਸਾਬਤ ਹੋਣ, ਇਸ ਵਾਸਤੇ ਪੂਰੇ ਸਿਸਟਮ ਨੂੰ ਚੁਸਤ-ਦਰੁਸਤ ਕੀਤਾ ਜਾਣਾ ਚਾਹੀਦਾ ਹੈ।
ਅਸਲ ’ਚ ਪ੍ਰਦੂਸ਼ਣ ਦੀ ਵਜ੍ਹਾ ਭਿ੍ਰਸ਼ਟਾਚਾਰ ਵੀ ਹੈ। ਜੇਕਰ ਕਾਨੂੰਨ ਨਿਰਪੱਖਤਾ ਤੇ ਅਜ਼ਾਦੀ ਨਾਲ ਲਾਗੂ ਹੋਣ ਤਾਂ ਪ੍ਰਦੂਸ਼ਣ ਰੋਕਣਾ ਅਸਾਨ ਹੋ ਸਕਦਾ ਹੈ। ਅਬਾਦੀ ਤੇ ਉਦਯੋਗ ਨੂੰ ਵੱਖ-ਵੱਖ ਰੱਖਣ ਦੇ ਨਾਲ ਹੀ ਨਵੀਂ ਤਕਨੀਕ ਦੀ ਵਰਤੋਂ ’ਤੇ ਜ਼ੋਰ ਦੇਣਾ ਪਵੇਗਾ। ਇਲੈਕਟਿ੍ਰਕ ਵਾਹਨਾਂ ਦੀ ਗਿਣਤੀ ’ਚ ਵਾਧਾ ਵੀ ਲਾਭਕਾਰੀ ਸਾਬਤ ਹੋ ਸਕਦਾ ਹੈ।