ਸਾਨੂੰ ਕਿੱਥੇ ਰਹਿਣਾ ਚਾਹੀਦਾ ਹੈ ਤੇ ਕਿੱਥੇ ਨਹੀਂ, ਕਿਨ੍ਹਾਂ ਥਾਵਾਂ ਤੋਂ ਸਾਨੂੰ ਤੁਰੰਤ ਚਲੇ ਜਾਣਾ ਚਾਹੀਦਾ ਹੈ। ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਜਿਸ ਦੇਸ਼ ’ਚ ਨਾ ਸਨਮਾਨ ਹੋਵੇ, ਨਾ ਰੋਜ਼ੀ ਹੋਵੇ, ਨਾ ਕੋਈ ਦੋਸਤ, ਭਰਾ ਜਾਂ ਰਿਸ਼ਤੇਦਾਰ ਹੋਵੇ, ਜਿੱਥੇ ਵਿੱਦਿਆ ਨਾ ਹੋਵੇ, ਜਿੱਥੇ ਕੋਈ ਗੁਣ ਨਾ ਹੋਵੇ ਅਜਿਹੀਆਂ ਥਾਵਾਂ ’ਤੇ ਰਹਿਣਾ ਨਹੀਂ ਚਾਹੀਦਾ। ਇਨ੍ਹਾਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ।
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਿਸ ਥਾਂ ਸਾਨੂੰ ਆਦਰ-ਸਨਮਾਨ ਨਾ ਮਿਲੇ, ਜਿਸ ਥਾਂ ’ਤੇ ਪੈਸਾ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਜਿੱਥੇ ਸਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਨਾ ਹੋਵੇ, ਜਿੱਥੇ ਕੋਈ ਗਿਆਨ ਨਾ ਹੋਵੇ ਅਤੇ ਜਿੱਥੇ ਕੋਈ ਗੁਣ ਜਾਂ ਚੰਗੇ ਕੰਮ ਨਾ ਹੋਣ, ਅਜਿਹੀਆਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਇਹੀ ਸਮਝਦਾਰ ਇਨਸਾਨ ਦੀ ਪਛਾਣ ਹੈ।
ਕੌਣ ਹਨ ਅਚਾਰੀਆ ਚਾਣੱਕਿਆ? (Who is Acharya Chanakya?)
ਅਚਾਰੀਆ ਚਾਣੱਕਿਆ ਤਕਸ਼ਿਲਾ ਦੇ ਗੁਰੂਕੁਲ ’ਚ ਅਰਥ-ਸ਼ਾਸਤਰ ਦੇ ਅਚਾਰੀਆ ਸਨ। ਪਰ ਉਨ੍ਹਾਂ ਦੀ ਰਾਜਨੀਤੀ ’ਚ ਡੂੰਘੀ ਪਕੜ ਸੀ। ਸੰਭਾਵ ਹੈ ਪਹਿਲੀ ਵਾਰ ਕੂਟਨੀਤੀ ਦਾ ਪ੍ਰਯੋਗ ਅਚਾਰੀਆ ਚਾਣੱਕਿਆ ਵੱਲੋਂ ਹੀ ਕੀਤਾ ਗਿਆ ਸੀ। ਉਨ੍ਹਾਂ ਨੇ ਸਮਰਾਟ ਸਿਕੰਦਰ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਇਲਾਵਾ ਕੂਟਨੀਤੀ ਨਾਲ ਹੀ ਉਨ੍ਹਾਂ ਨੇ ਚੰਦਰਗੁਪਤ ਨੂੰ ਅਖੰਡ ਭਾਰਤ ਦਾ ਬਾਦਸ਼ਾਹ ਵੀ ਬਣਾਇਆ।