ਰੂਸ ‘ਚ ਪੁਤਿਨ ਤੋਂ ਬਿਹਤਰ ਕੌਣ

ਰੂਸ ‘ਚ ਪੁਤਿਨ ਤੋਂ ਬਿਹਤਰ ਕੌਣ

ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਰੂਸ ਦੀ ਖੁਸ਼ਹਾਲੀ ਤੇ ਤਰੱਕੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਰਾਸ਼ਟਰਪਤੀ ਅਹੁਦੇ ‘ਤੇ ਕੰਮ ਕਰਨਾ ਚਾਹੀਦਾ ਹੈ ਪੁਤਿਨ ਦੇ ਰਾਸ਼ਟਰਪਤੀ ਅਹੁਦੇ ਦਾ ਦੂਜਾ ਕਾਰਜਕਾਲ ਸਾਲ 2024 ‘ਚ ਪੂਰਾ ਹੋਣ ਵਾਲਾ ਸੀ, ਪਰ ਹੁਣ ਸੰਵਿਧਾਨ ਸੋਧ ਤੋਂ ਬਾਅਦ ਉਹ ਸਾਲ 2036 ਤੱਕ ਅਹੁਦੇ ‘ਤੇ ਬਣੇ ਰਹਿ ਸਕਦੇ ਹਨ

ਜੇਕਰ ਪੁਤਿਨ 2036 ਤੱਕ ਇਸ ਅਹੁਦੇ ‘ਤੇ ਰਹਿ ਜਾਂਦੇ ਹਨ, ਤਾਂ ਉਹ ਰੂਸ ਦੀ ਸੱਤਾ ‘ਤੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਆਗੁ ਬਣ ਜਾਣਗੇ ਇਸ ਤੋਂ ਪਹਿਲਾਂ ਜੋਸਫ਼ ਸਟਾਲਿਨ ਤਿੰਨ (1922-1953) ਦਹਾਕਿਆਂ ਤੱਕ ਸੱਤਾ ‘ਚ ਰਹੇ ਸਨ ਵਰਤਮਾਨ ਸੋਧ ਦੇ ਲਾਗੂ ਹੋਣ ਤੋਂ ਪਹਿਲਾਂ ਤੱਕ ਰੂਸੀ ਸੰਵਿਧਾਨ ‘ਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਸੀ ਕਿ ਕੋਈ ਵਿਅਕਤੀ ਲਗਾਤਾਰ ਦੋ ਕਾਰਜਕਾਲ ਤੋਂ ਜ਼ਿਆਦਾ ਰਾਸ਼ਟਰਪਤੀ ਅਹੁਦੇ ‘ਤੇ ਨਹੀਂ ਸਕਦਾ ਹੈ

ਪੁਤਿਨ 2000 ਤੋਂ 2008 ਤੱਕ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਹਨ ਬਾਦ ‘ਚ ਉਨ੍ਹਾਂ ਨੇ ਆਪਣੇ ਨਜ਼ਦੀਕੀ ਮੇਦਵੇਦੇਵ ਨੂੰ ਰਾਸ਼ਟਰਪਤੀ ਅਹੁਦਾ ਸੌਂਪ ਕੇ, ਖੁਦ ਪ੍ਰਧਾਨ ਮੰਤਰੀ ਬਣ ਗਏ ਇਸ ਵਿਚਕਾਰ ਸੰਵਿਧਾਨ ‘ਚ ਸੋਧ ਕਰਕੇ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਤੋਂ ਵਧਾ ਕੇ 6 ਸਾਲ ਕਰ ਦਿੱਤਾ ਗਿਆ ਪੁਤਿਨ 2012 ‘ਚ ਫ਼ਿਰ ਤੋਂ ਰਾਸ਼ਟਰਪਤੀ ਬਣੇ 2018 ਦੀਆਂ ਆਮ ਚੋਣਾਂ ‘ਚ ਵੀ ਉਨ੍ਹਾਂ ਦੀ ਸ਼ਾਨਦਾਰ ਜਿੱਤ ਹੋਈ ਅਤੇ ਉਹ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ

ਸੰਵਿਧਾਨਕ ਤਜ਼ਵੀਜਾਂ ਦੇ ਚੱਲਦਿਆਂ 2024 ਤੋਂ ਬਾਅਦ ਪੁਤਿਨ ਦਾ ਰਾਸ਼ਟਰਪਤੀ ਅਹੁਦੇ ‘ਤੇ ਬਣੇ ਰਹਿਣਾ ਮੁਸ਼ਕਲ ਸੀ ਪਰ ਹੁਣ ਸੋਧੀ ਤਜ਼ਵੀਜ ਪਾਸ ਹੋ ਜਾਣ ਤੋਂ ਬਾਅਦ ਪੁਤਿਨ ਨੂੰ ਦੋ ਹੋਰ ਕਾਰਜਕਾਲ ਲਈ ਅਹੁਦੇ ‘ਤੇ ਰਹਿਣ ਦੀ ਮਨਜ਼ੂਰੀ ਮਿਲ ਜਾਵੇਗੀ ਤੇ ਉਹ 2036 ਤੱਕ ਰਾਸ਼ਟਰਪਤੀ ਅਹੁਦੇ ‘ਤੇ ਬਣੇ ਰਹਿਣਗੇ ਹਾਲਾਂਕਿ ਪੁਤਿਨ ਰੂਸੀ ਪਰੰਪਰਾਵਾਂ ਦੀ ਪਾਲਣਾ ਕਰਨ ਵਾਲੇ ਅਜਿਹੇ ਰਾਸ਼ਟਰਵਾਦੀ ਆਗੂ ਦੇ ਰੂਪ ‘ਚ ਜਾਣੇ ਜਾਂਦੇ ਹਨ, ਜੋ ਸੰਵਿਧਾਨ ਨੂੰ ਭਾਵੁਕਤਾ ਅਤੇ ਜਲਦਬਾਜ਼ੀ ‘ਚ ਬਦਲਣ ਦੇ ਵਿਰੋਧੀ ਰਹੇ ਹਨ

ਉਹ ਅਕਸਰ ਇਸ ਗੱਲ ਦਾ ਦਮ ਭਰਦੇ ਰਹੇ ਹਨ ਕਿ ਉਹ ਰੂਸ ਦੇ ਅਜਿਹੇ ਇਕਲੌਤੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਸੰਵਿਧਾਨ ‘ਚ ਕੋਈ ਬਦਲਾਅ ਨਹੀਂ ਕੀਤਾ ਪਰ ਹੁਣ ਕੋਰੋਨਾ ਸੰਕਟ ਵਿਚਕਾਰ ਉਨ੍ਹਾਂ ਨੇ ਜਿਸ ਤਰ੍ਹਾਂ ਸੰਵਿਧਾਨ ‘ਚ ਮਹੱਤਵਪੂਰਨ ਬਦਲਾਅ ਕੀਤੇ ਹਨ, ਉਸ ਨੂੰ ਦੇਖਦਿਆਂ ਸਵਾਲ ਉੱਠ ਰਿਹਾ ਹੈ ਕਿ ਇਨ੍ਹਾਂ ਸੋਧਾਂ ਜਰੀਏ ਪੁਤਿਨ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ

ਇੱਕ ਸਵਾਲ ਇਹ ਵੀ ਹੈ ਕਿ ਜਦੋਂ ਰੂਸ ਦੀ ਸੰਸਦ ਅਤੇ ਸੰਵਿਧਾਨਕ ਕੋਰਟ ਨੇ ਸੋਧੀਆਂ ਤਜ਼ਵੀਜ਼ਾਂ ਨੂੰ ਪਾਸ ਕਰ ਦਿੱਤਾ ਸੀ, ਤਾਂ ਪੁਤਿਨ ਨੂੰ ਜਨਮਤ ਰੈਲੀ ਦੀ ਲੋੜ ਕਿਉਂ ਪਈ?   ਦਰਅਸਲ, ਪੁਤਿਨ ਜਿਸ ਸਮੇਂ ਆਪਣੇ ਸੰਵਿਧਾਨ ਸੋਧ ਵਿਚਾਰ ‘ਤੇ ਅੱਗੇ ਵਧ ਰਹੇ ਸਨ ਉਸ ਸਮੇਂ ਉਨ੍ਹਾਂ ਦੇ ਦਿਲੋ-ਦਿਮਾਗ ‘ਚ ਇਹ ਸਵਾਲ ਜ਼ਰੂਰ ਰਿਹਾ ਹੋਵੇਗਾ ਕਿ ਸਾਲ 2024 ‘ਚ ਜਦੋਂ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਜਾਵੇਗਾ ਉਦੋਂ ਰੂਸ ਦਾ ਕੀ ਹੋਵੇਗਾ ਹੋ ਸਕਦੈ,

ਪੁਤਿਨ ਇਸ ਗੱਲ ਨੂੰ ਲੈ ਕੇ ਵੀ ਸੰਸੇ ‘ਚ ਰਹੇ ਹੋਣ ਕਿ ਜਿਸ ਮਿਹਨਤ ਤੇ ਲਗਨ ਨਾਲ ਉਨ੍ਹਾਂ ਨੇ ਨਵੇਂ ਰੂਸ ਦੀ ਰਚਨਾ ਕੀਤੀ ਹੈ, ਉਸ ਨੂੰ ਉਨ੍ਹਾਂ ਦੇ ਉੱਤਰਾ-ਅਧਿਕਾਰੀ ਉਸ ਰੂਪ ‘ਚ ਬਣਾਈ ਰੱਖ ਸਕਣਗੇ ਜਾਂ ਨਹੀਂ ਕਿਤੇ ਅਜਿਹਾ ਤਾਂ ਨਾ ਹੋਵੇ ਕਿ ਮਜ਼ਬੂਤ ਅਗਵਾਈ ਦੀ ਘਾਟ ‘ਚ ਸੁਪਰ ਪਾਵਰ ਰੂਸ ਇੱਕ ਵਾਰ ਫ਼ਿਰ ਖੇਤਰੀ ਸ਼ਕਤੀ ਦੇ ਰੂਪ ‘ਚ ਸਿਮਟ ਕੇ ਰਹਿ ਜਾਵੇ ਪੱਛਮੀ ਸ਼ਕਤੀਆਂ ਨਾਲ ਰੂਸ ਦੀ ਖਿੱਚੋਤਾਣ ਨੂੰ ਦੇਖਦਿਆਂ ਪੁਤਿਨ ਦੀ ਚਿੰਤਾ ਜਾਇਜ਼ ਵੀ ਹੈ

ਸੋਧੀਆਂ ਤਜ਼ਵੀਜਾਂ ‘ਤੇ ਜਨਮਤ ਸੰਗ੍ਰਹਿ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਧਾਂ ਜਰੀਏ ਪੁਤਿਨ ਦੇਸ਼ ਅੰਦਰ ਆਪਣੀ ਹਰਮਨਪਿਆਰਤਾ ਦਾ ਅਨੁਮਾਨ ਲਾਉਣਾ ਚਾਹੁੰਦੇ ਹਨ ਮਾਰਚ 2018 ‘ਚ ਘੱਟੋ-ਘੱਟ ਮਜ਼ੂਦਰੀ ਅਤੇ ਪੈਨਸ਼ਨ ਸੁਧਾਰ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਪੁਤਿਨ ਦੀ ਪ੍ਰਵਾਨਗੀ ਰੇਟਿੰਗ ਲਗਾਤਾਰ ਘਟ ਰਹੀ ਸੀ

ਇਸ ਤੋਂ ਇਲਾਵਾ ਸੰਵਿਧਾਨ ਦੇ ਮੌਜ਼ੂਦਾ ਤਜ਼ਵੀਜ਼ਾਂ ਉਨ੍ਹਾਂ ਦੇ ਸੱਤਾ ਵਿਸਥਾਰ ਦੇ ਵਿਚਾਰ ‘ਚ ਕਿਤੇ ਨਾ ਕਿਤੇ ਅੜਿੱਕਾ ਬਣ ਰਹੀਆਂ ਸਨ, ਹੁਣ ਸੋਧਾਂ ਜਰੀਏ ਉਨ੍ਹਾਂ ਨੇ ਉਨ੍ਹਾਂ ਅੜਿੱਕਿਆਂ ਨੂੰ ਦੂਰ ਕਰ ਲਿਆ ਹੈ ਹਾਲਾਂਕਿ ਵਿਰੋਧੀ ਧਿਰ ਸੋਧੀਆਂ ਤਜ਼ਵੀਜਾਂ ਤੇ ਰੈਲੀ ਦੀ ਪ੍ਰਕਿਰਿਆ ‘ਤੇ ਲਗਾਤਾਰ ਸਵਾਲ ਕਰ ਰਹੀ ਹੈ ਵਿਰੋਧੀ ਧਿਰ ਦਾ ਦੋਸ਼ ਹੈ ਕਿ ਮਨਚਾਹੇ ਨਤੀਜੇ ਹਾਸਲ ਕਰਨ ਲਈ ਵੋਟਿੰਗ ‘ਚ ਘਪਲਾ ਕੀਤਾ ਗਿਆ ਹੈ

ਵਿਰੋਧੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਜਨਮਤ ਰੈਲੀ ਸਿਰਫ਼ ਰਸਮੀ ਤੇ ਦਿਖਾਵਾ ਮਾਤਰ ਸੀ ਵਿਰੋਧੀ ਧਿਰ ਦੇ ਦੋਸ਼ਾਂ ‘ਚ ਕੁਝ ਸੱਚਾਈ ਵੀ ਹੈ ਪ੍ਰਸਤਾਵਿਤ ਰੈਲੀ ਲਈ ਵੋਟਿੰਗ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ ਦੋ ਹਫ਼ਤੇ ਪਹਿਲਾਂ ਹੀ ਮਾਸਕੋ ਦੇ ਕਈ ਵੱਡੇ ਬੁੱਕਸ਼ਾਪ ‘ਤੇ ਨਵੀਆਂ ਸੋਧਾਂ ਦੇ ਨਾਲ ਰੂਸੀ ਸੰਵਿਧਾਨ ਦੀਆਂ ਕਾਪੀਆਂ ਵੇਚੀਆਂ ਜਾ ਰਹੀਆਂ ਸਨ ਅਜਿਹੇ ‘ਚ ਪੁਤਿਨ ਨੇ ਪੱਖ ‘ਚ ਆਏ ਵੋਟਿੰਗ ਦੇ ਅੰਕੜੇ ਸ਼ੱਕ ਦੇ ਘੇਰੇ ‘ਚ ਤਾਂ ਆਉਂਦੇ ਹੀ ਹਨ

ਸਾਲ 1952 ‘ਚ ਸੇਂਟ ਪੀਟਰਸਬਰਗ ‘ਚ ਪੈਦਾ ਹੋਏ ਪੁਤਿਨ ਨੇ ਆਪਣੇ ਦੋ ਦਹਾਕਿਆਂ ਦੇ ਕਾਰਜਕਾਲ ‘ਚ ਦੇਸ਼ਵਾਸੀਆਂ ਨੂੰ ਇੱਕ ਅਜਿਹਾ ਰੂਸ ਦਿੱਤਾ, ਜੋ ਨਾ ਸਿਰਫ਼ ਅਦਰੂਨੀ ਅਤੇ ਬਾਹਰੀ ਤੌਰ ‘ਤੇ ਮਜ਼ਬੂਤ ਹੋਇਆ ਹੈ, ਸਗੋਂ ਸੰਸਾਰਿਕ ਪ੍ਰਸਥਿਤੀਆਂ ਨੂੰ ਵੀ ਮਨਚਾਹਿਆ ਰੂਪ ਦੇਣ ਦੀ ਹੈਸੀਅਤ ਰੱਖਦਾ ਹੈ ਸੀਰੀਆਈ ਯੁੱਧ ‘ਚ ਪੁਤਿਨ ਨੇ ਜਿਸ ਤਰ੍ਹਾਂ ਪੱਛਮੀ ਸ਼ਕਤੀਆਂ ਦਾ ਵਿਰੋਧ ਕਰਦਿਆਂ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥ ਦਿੱਤਾ,

ਇਸ ਨਾਲ ਨਾ ਸਿਰਫ਼ ਸੀਰੀਆ ‘ਚ ਸਗੋਂ ਪੂਰੇ ਮੱਧ ਪੂਰਬ ‘ਚ ਰੂਸ ਦਾ ਪ੍ਰਭਾਵ ਵਧਿਆ ਇਨ੍ਹਾਂ ਸਾਲਾਂ ‘ਚ ਪੁਤਿਨ ਨੇ ਚੀਨ ਨਾਲ ਵੀ ਸਬੰਧ ਮਜ਼ਬੂਤ ਬਣਾਏ ਹਨ 2014 ‘ਚ ਪੁਤਿਨ ਨੇ ਗੁਆਂਢੀ ਦੇਸ਼ ਯੁਕ੍ਰੇਨ ਦੇ ਪ੍ਰਾਇਦੀਪ ਕ੍ਰੀਮੀਆ ਨੂੰ ਰੂਸ ‘ਚ ਮਿਲਾ ਕੇ ਪੱਛਮੀ ਸ਼ਕਤੀਆਂ ਨੂੰ ਵੱਡਾ ਝਟਕਾ ਦਿੱਤਾ ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਸਾਲ 2007 ‘ਚ ਪਰਸਨ ਆਫ਼ ਦਾ ਈਅਰ ਚੁਣਿਆ ਫੋਬਰਸ ਨੇ ਉਨ੍ਹਾਂ ਨੂੰ (2013-2016) ‘ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਆਗੂ ਮੰਨਿਆ   ਕੁੱਲ ਮਿਲਾ ਕੇ ਕਹੀਏ ਤਾਂ ਅੱਜ ਰੂਸ ਇੱਕ ਹੱਦ ਤੱਕ ਅਮਰੀਕੀ ਅਗਵਾਈ ਵਾਲੀ ਦੁਨੀਆ ਨੂੰ ਸਿੱਧੀ ਚੁਣੌਤੀ ਦੇਣ ਦੀ ਸਥਿਤੀ ‘ਚ ਆ ਗਿਆ ਹੈ

ਮਾਰਚ 2000 ‘ਚ ਜਦੋਂ ਪੁਤਿਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ ਉਸ ਸਮੇਂ ਉਹ 48 ਸਾਲ ਦੇ ਸਨ, ਅੱਜ ਉਹ 68 ਸਾਲ ਦੇ ਹੋ ਗਏ ਹਨ ਬੀਤੇ 20 ਸਾਲਾਂ ‘ਚ ਰੂਸ ‘ਚ ਕਾਫ਼ੀ ਕੁਝ ਬਦਲਿਆ ਹੈ ਕਰਵਟ ਲੈਂਦੀ ਕੌਮਾਂਤਰੀ ਵਿਵਸਥਾ ਅਨੁਸਾਰ ਰੂਸ ਨੂੰ ਸੰਸਾਰਿਕ ਅਸਮਾਨ ‘ਤੇ ਮੁੜ ਸਥਾਪਿਤ ਕਰਨ ‘ਚ ਪੁਤਿਨ ਦਾ ਅਹਿਮ ਯੋਗਦਾਨ ਰਿਹਾ ਹੈ ਪੁਤਿਨ ਦੀ ਛਵੀ ਇੱਕ ਰਾਸ਼ਟਰਵਾਦੀ ਆਗੂ ਦੀ ਹੈ, ਉਹ ਰੂਸ ਨੂੰ ਦੁਬਾਰਾ ਮਹਾਂਸ਼ਕਤੀ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸੰਵਿਧਾਨਕ ਸੁਧਾਰਾਂ ਜਰੀਏ ਉਹ ਰੂਸ ‘ਚ ਬਿਹਤਰ ਲੋਕਤੰਤਰ ਅਤੇ ਚੰਗੀ ਸਰਕਾਰ ਦੀ ਸਥਾਪਨਾ ਕਰਨਗੇ

ਬਿਨਾਂ ਸ਼ੱਕ ਪੁਤਿਨ ਇਸ ਸਮੇਂ ਰੂਸ ਦੇ ਸਰਵਉੱਚ ਤੇ ਲੋਕਪ੍ਰਿਯ ਆਗੂ ਹਨ ਪਿਛਲੇ ਦੋ ਦਹਾਕਿਆਂ ਤੋਂ ਉਹ ਰੂਸ ‘ਤੇ ਰਾਜ ਕਰ ਰਹੇ ਹਨ ਰੂਸ ਦੀ ਰਾਜਨੀਤੀ, ਉਸ ਦੀ ਅਰਥਵਿਵਸਥਾ ਤੇ ਸੰਸਕ੍ਰਿਤੀ ‘ਤੇ ਉਨ੍ਹਾਂ ਦੀ ਡੂੰਘੀ ਛਾਪ ਹੈ ਜਨਤਾ ਵੀ ਪੁਤਿਨ ਦੀ ਮੁਰੀਦ ਹੈ, ਉਹ ਚਾਹੁੰਦੀ ਹੈ ਕਿ ਰੂਸ ਦੀ ਅਗਵਾਈ ਇੱਕ ਅਜਿਹੇ ਸ਼ਕਤੀਸ਼ਾਲੀ ਅਤੇ ਦਬੰਗ ਵਿਅਕਤੀ ਦੇ ਹੱਥ ‘ਚ ਹੋਵੇ ਜੋ ਕਿਸੇ ਵੀ ਸੂਰਤ ‘ਚ ਪੱਛਮੀ ਦੇਸ਼ਾਂ ਦੇ ਸਾਹਮਣੇ ਨਾ ਝੁਕੇ ਪੁਤਿਨ ਇਸ ਸ਼ਰਤ ਨੂੰ ਪੂਰਾ ਕਰਨ ਦਾ ਮਾਦਾ ਰੱਖਦੇ ਹਨ ਉਂਜ ਵੀ ਹਾਲ ਦੀ ਘੜੀ ਰੂਸ ਦੀ ਜਨਤਾ ਦੇ ਸਾਹਮਣੇ ਪੁਤਿਨ ਤੋਂ ਬਿਹਤਰ ਕੋਈ ਬਦਲ ਨਹੀਂ ਹੈ
ਐਨ. ਕੇ . ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ