Border Road | ਸਰਹੱਦੀ ਸੜਕ ਨੂੰ ਲੈ ਕੇ ਕਿੱਥੇ ਖੜ੍ਹਾ ਹੈ ਭਾਰਤ

Border Road | ਸਰਹੱਦੀ ਸੜਕ ਨੂੰ ਲੈ ਕੇ ਕਿੱਥੇ ਖੜ੍ਹਾ ਹੈ ਭਾਰਤ

ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਚੀਨ ਨਾਲ ਵਧਦੇ ਤਣਾਅ ਵਿਚਕਾਰ ਭਾਰਤ ਨੇ ਸਰਹੱਦ ‘ਤੇ ਸੜਕਾਂ ਦੇ ਨਿਰਮਾਣ ‘ਚ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਹੈ ਜੰਗੀ ਨਜ਼ਰੀਏ ਨਾਲ ਇਹ ਸਵਾਲ ਵਾਜਿਬ ਹੈ ਕਿ ਭਾਰਤ ਚੀਨ ਦੇ ਮੁਕਾਬਲੇ ਸਰਹੱਦੀ ਸੜਕ ਦੇ ਮਾਮਲੇ ‘ਚ ਕਿੱਥੇ ਖੜ੍ਹਾ ਹੈ ਸਰਹੱਦ ‘ਤੇ ਸੜਕਾਂ ਦੇ ਜਾਲ ਨੂੰ ਲੈ ਕੇ ਜੋ ਕੰਮ ਚੀਨ ਨੇ ਕੀਤਾ ਹੈ ਉਸ ਤੋਂ ਭਾਰਤ ਹਾਲੇ ਮੀਲਾਂ ਪਿੱਛੇ ਹੈ ਦਰਅਸਲ ਸਰਹੱਦੀ ਸੜਕ ਸੰਗਠਨ (ਬੀਆਰਓ) ਨੇ ਸਰਹੱਦ ‘ਤੇ 2018 ‘ਚ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਸੀ

ਇਸ ਪ੍ਰੋਜੈਕਟ ਤਹਿਤ 5 ਸਾਲ ‘ਚ ਲਗਭਗ 3323 ਕਿ.ਮੀ. ਲੰਮੀਆਂ 272 ਸੜਕਾਂ ਦਾ ਨਿਰਮਾਣ ਕਰਨਾ ਸੀ ਪਰ ਢਾਈ ਸਾਲ ‘ਚ ਹੀ 2304 ਕਿ.ਮੀ. ਸੜਕਾਂ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਵਿਆ ਜਿਨ੍ਹਾਂ ‘ਚੋਂ  61 ਸੜਕਾਂ ਰਣਨੀਤਿਕ ਦ੍ਰਿਸ਼ਟੀ ਤੋਂ ਬੜੀਆਂ ਅਹਿਮ ਹਨ ਇਹੀ ਵਜ੍ਹਾ ਹੈ ਕਿ ਭਾਰਤ ਦੀ ਇਸ ਮਾਮਲੇ ‘ਚ ਮਜ਼ਬੂਤ ਹੁੰਦੀ ਸਥਿਤੀ ਨੂੰ ਦੇਖਦੇ ਹੋਏ ਚੀਨ ਨੂੰ ਸਖ਼ਤ ਚੁਣੌਤੀ ਦਾ ਡਰ ਸਤਾਉਣ ਲੱਗਾ ਅਤੇ ਦੋਸ਼ ਮੜ ਦਿੱਤਾ ਕਿ ਭਾਰਤੀ ਫੌਜ ਲੱਦਾਖ ਕੋਲ ਚੀਨ ਦੀ ਸੀਮਾ ਸਥਿਤ ਬਾਇਜਿੰਗ ਅਤੇ ਲੁਜਿਨ ਦੁਆਨ ਸੈਕਸ਼ਨ ‘ਚ ਨਜਾਇਜ਼ ਤੌਰ ‘ਚ ਪ੍ਰਵੇਸ਼ ਕੀਤਾ ਹੈ ਅਤੇ ਨਜਾਇਜ਼ ਨਿਰਮਾਣ ‘ਚ ਲੱਗੀ ਹੈ ਜਦੋਂ ਕਿ ਸੜਕ ਦਾ ਨਿਰਮਾਣ ਭਾਰਤ ਵੱਲੋਂ ਗਲਵਾਨ ਨਦੀ ਦੇ ਕਿਨਾਰੇ ਆਪਣੀ ਸੀਮਾ ‘ਚ ਕੀਤਾ ਜਾ ਰਿਹਾ ਹੈ

Border Road

ਦਾਰਬੁੱਕ-ਸਿਓਕ-ਦੌਲਤ ਬੇਗ ਓਲਡੀ ਸੜਕ ਨੂੰ ਲੈ ਕੇ ਚੀਨ ਨੂੰ ਹਮੇਸ਼ਾ ਦਿੱਕਤ ਰਹੀ ਹੈ ਮੌਜੂਦਾ ਵਿਵਾਦ ਵੀ ਗਲਵਾਨ ਨਦੀ ਤੇ ਪੈਂਗੋਂਗ ਸੋ ਝੀਲ ਦੇ ਆਸਪਾਸ ਦੇ ਚਾਰ ਇਲਾਕਿਆਂ ‘ਚ ਨਿਰਮਾਣ ਨੂੰ ਲੈ ਕੇ ਦੇਖਿਆ ਜਾ ਸਕਦਾ ਹੈ ਦੇਖਿਆ ਜਾਵੇ ਤਾਂ ਦੋਵੇਂ ਦੇਸ਼ਾਂ ਵਿਚਕਾਰ 3488 ਕਿ.ਮੀ. ਲੰਮੀ ਸੀਮਾ ‘ਤੇ ਕਈ ਅਜਿਹੇ ਬਿੰਦੂ ਹਨ ਜਿਸ ‘ਤੇ ਚੀਨ ਵਿਵਾਦ ਖੜ੍ਹਾ ਕਰਦਾ ਰਹਿੰਦਾ ਹੈ ਸਾਲ 1962 ‘ਚ ਦੋਵੇਂ ਦੇਸ਼ ਵੱਖ-ਵੱਖ ਮੋਰਚਿਆਂ ‘ਤੇ ਯੁੱਧ ਲੜ ਚੁੱਕੇ ਹਨ 1993 ਤੋਂ 2014 ਵਿਚਕਾਰ ਅੱਧੀ ਦਰਜਨ ਤੋਂ ਜਿਆਦਾ ਸਮਝੌਤੇ ਹੋ ਚੁੱਕੇ ਹਨ ਇਸ ਦੇ ਬਾਵਜੂਦ ਇਸ ਸਮੱਸਿਆ ਦਾ ਭੋਰਾ ਵੀ ਹੱਲ ਨਹੀਂ ਹੋਇਆ

Border Road | ਦਰਅਸਲ ਚੀਨ ਦੀ ਕਮਿਊਨਿਸਟ ਸਰਕਾਰ ਭਾਰਤ ਨੂੰ ਸੁਪਰ ਪਾਵਰ ਬਣਨ ਤੋਂ ਰੋਕਣਾ ਚਾਹੁੰਦੀ ਹੈ ਤੇ ਇਸ ਲਈ ਉਸ ਕੋਲ ਸੀਮਾ ਵਿਵਾਦ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ ਬੀਤੀ 17 ਜੂਨ ਨੂੰ ਗ੍ਰਹਿ ਮੰਤਰਾਲੇ ਦੀ ਬੈਠਕ ‘ਚ ਬੀਆਰਓ, ਆਈਟੀਬੀਪੀ, ਆਰਮੀ, ਸੀਪੀਡਬਲਯੂਡੀ ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀ ਮੌਜ਼ਦੂ ਸਨ ਜਿਸ ‘ਚ ਸੜਕ ਨਿਰਮਾਣ ਦੇ ਮਾਮਲੇ ‘ਚ ਤੇਜ਼ੀ ਲਿਆਉਣ ਦਾ ਫੈਸਲਾ ਹੋਇਆ ਸੀ

ਜਿਕਰਯੋਗ ਹੈ ਕਿ ਕੇਂਦਰ ਸਰਕਾਰ ਜੂਨ 2017 ‘ਚ ਡੋਕਲਾਮ ‘ਚ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਪਹਿਲ ਕਰ ਚੁੱਕੀ ਹੈ
ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਦੀ ਜਨਵਰੀ 2019 ‘ਚ ਜਾਰੀ ਸਾਲਾਨਾ ਰਿਪੋਰਟ 2018-19 ‘ਚ ਪੀ ਸਪੱਸ਼ਟ ਸੀ ਕਿ ਭਾਰਤ-ਚੀਨ ਸੀਮਾ ‘ਤੇ ਇਹ ਸੜਕਾਂ ਬਣਾਈਆਂਆਂ ਜਾਣਗੀਆਂ ਤਾਂ ਕਿ ਸੰਘਰਸ਼ ਦੀ ਸਥਿਤੀ ‘ਚ ਫੌਜ ਨੂੰ ਤੁਰੰਤ ਭੇਜਣ ‘ਚ ਅਸਾਨੀ ਹੋਵੇ

ਜਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਸਾਢੇ ਤਿੰਨ ਹਜ਼ਾਰ ਕਿਲੋ ਮੀਟਰ ਦੀ ਅਸਲ ਕੰਟਰੋਲ ਰੇਖਾ ਜੰਮੂ ਕਸ਼ਮੀਰ ਹੁਣ ਕੇਂਦਰ ਸ਼ਾਸਿਤ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਫੈਲੀ ਹੈ ਤਿੰਨ ਸਾਲ ਪਹਿਲਾਂ ਡੋਕਲਾਮ ‘ਚ ਚੀਨ ਦੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਾਉਣ ਤੋਂ ਬਾਅਦ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਵਿਰੋਧ ਪੈਦਾ ਹੋਇਆ ਸੀ ਜੋ 73 ਦਿਨਾਂ ਤੱਕ ਚੱਲਿਆ ਵਿਰੋਧ ਏਨਾ ਵਧ ਗਿਆ ਕਿ ਚੀਨ ਨੇ ਯੁੱਧ ਤੱਕ ਦੀ ਧਮਕੀ ਦਿੱਤੀ ਪਰ ਭਾਰਤ ਇਸ ਦਾ ਕੂਟਨੀਤਿਕ ਹੱਲ ਕੱਢਣ ‘ਚ ਸਫ਼ਲ ਰਿਹਾ ਪਰੰਤੂ ਹੱਲ ਪੂਰੀ ਤਰ੍ਹਾਂ ਹਾਲੇ ਵੀ ਨਹੀਂ ਹੋਇਆ ਹੈ

ਭਾਰਤ ਅਤੇ ਚੀਨ ਵਿਚਕਾਰ ਸੀਮਾ ਵਿਵਾਦ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਦੋਵੇਂ ਦੇਸ਼ ਅਸਲ ਸੀਮਾ ਰੇਖਾ ‘ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਤੇ ਇੱਕ-ਦੂਜੇ ਦੇ ਪ੍ਰਾਜੈਕਟਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਰਹੇ ਹਨ ਸੜਕਾਂ, ਪੁਲਾਂ, ਰੇਲ ਲਿੰਕ, ਹਵਾਈ  ਅੱਡਾ ਆਦਿ ਨੂੰ ਲੈ ਕੇ ਦੋਵਾਂ ਨੇ ਤਾਕਤ ਝੋਕੀ ਹੈ

ਚੀਨ ਭਾਰਤ ਨਾਲ ਲੱਗਦੇ ਖੇਤਰਾਂ ‘ਚ ਕਈ ਏਅਰਬੇਸ ਹੀ ਨਹੀਂ ਸਗੋਂ 5 ਹਜ਼ਾਰ ਕਿ.ਮੀ. ਰੇਲ ਨੈਟਵਰਕ ਅਤੇ 50 ਹਜ਼ਾਰ ਕਿ.ਮੀ. ਤੋਂ ਜਿਆਦਾ ਲੰਮੀਆਂ ਸੜਕਾਂ ਦਾ ਨਿਰਮਾਣ ਕਰ ਚੁੱਕਾ ਹੈ ਫ਼ਿਲਹਾਲ ਚੀਨ ਦੀ ਤੁਲਨਾ ‘ਚ ਭਾਰਤ ਕਾਫ਼ੀ ਪਿੱਛੇ ਹੈ ਏਨਾ ਹੀ ਨਹੀਂ ਭਾਰਤ ਨਾਲ ਲੱਗਦੀ ਸੀਮਾ ‘ਤੇ ਚੀਨ ਦੇ 15 ਹਵਾਈ ਅੱਡੇ ਹਨ ਜਦੋਂ ਕਿ 27 ਛੋਟੀਆਂ ਹਵਾਈ ਪੱਟੀਆਂ ਦਾ ਨਿਰਮਾਣ ਉਹ ਕਰ ਚੁੱਕਾ ਹੈ

Border Road | ਤਿੱਬਤ ਦਾ ਗੋਂਚਰ ਹਵਾਈ ਅੱਡਾ ਕਿਸੇ ਵੀ ਮੌਸਮ ‘ਚ ਉਹ ਵਰਤਦਾ ਹੈ ਜਿੱਥੇ ਲੜਾਕੂ ਜਹਾਜਾਂ ਦੀ ਤੈਨਾਤੀ ਕੀਤੀ ਗਈ ਹੈ ਤਿੱਬਤ ਅਤੇ ਯੁਨਾਨ ਪ੍ਰਾਂਤ ਨੇ ਵੱਡੀ ਮਾਤਰਾ ‘ਚ ਸੜਕ ਤੇ ਰੇਲ ਨੈਟਵਰਕ ਦਾ ਸਿੱਧਾ ਮਤਲਬ ਹੈ ਕਿ ਚੀਨੀ ਫੌਜ ਸਿਰਫ਼ 48 ਘੰਟਿਆਂ ‘ਚ ਭਾਰਤ-ਚੀਨ ਸੀਮਾ ‘ਤੇ ਆਸਾਨੀ ਨਾਲ ਪਹੁੰਚ ਸਕਦੀ ਹੈ ਹਲਾਂਕਿ ਭਾਰਤ ਵੀ ਲੱਦਾਖ ਨਾਲ ਜੁੜੀ ਸੀਮਾ ‘ਤੇ ਜਹਾਜ਼ ਉਤਾਰਨ ਦੀ ਵਿਵਸਥਾ, ਪੁਲ ਨਿਰਮਾਣ ਅਤੇ ਮਜ਼ਬੂਤ ਸੜਕ ਬਣਾਉਣ ਦਾ ਕੰਮ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਭਾਰਤੀ ਫੌਜ 8 ਘੰਟਿਆਂ ਅੰਦਰ ਸੀਮਾ ‘ਤੇ ਪਹੁੰਚ ਸਕਦੀ ਹੈ ਜਾਹਿਰ ਹੈ ਕਿ ਚੀਨ ਨੂੰ ਭਾਰਤ ਦੀ ਇਹ ਸਕਾਰਾਤਮਕਤਾ ਪਚ ਨਹੀਂ ਰਹੀ ਹੈ

ਜਿਕਰਯੋਗ ਹੈ ਕਿ ਭਾਰਤ ਨੇ ਡੇਢ ਸਾਲ ਪਹਿਲਾਂ ਸਿਰਫ਼ 981 ਕਿ.ਮੀ. ਸੜਕ ਨਿਰਮਾਣ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਇਸ ਨੂੰ ਇੱਕ ਹੌਲੀ ਤਰੱਕੀ ਦਾ ਨਾਂਅ ਦਿੱਤਾ ਜਾਣਾ ਵਾਜਿਬ ਹੋਵੇਗਾ ਇਹੀ ਵਜ੍ਹਾ ਹੈ ਕਿ ਭਾਰਤ ਚੀਨ ਸੀਮਾ ਸੜਕ ਪ੍ਰਾਜੈਕਟ ਜਿਸਦੀ ਮੂਲ ਸਮਾਂ ਸੀਮਾ 2012 ਸੀ, ਉਸ ਨੂੰ ਵਧਾ ਕੇ 2022 ਕੀਤਾ ਗਿਆ ਹੈ ਦੋ ਸਾਲ ਪਹਿਲਾਂ ਸੜਕਾਂ ਦੀ ਸਥਿਤੀ ਨੂੰ ਦੇਖੀਏ ਤਾਂ ਚੀਨ ਦੀ ਸੀਮਾ ਨੂੰ ਛੂਹਣ ਵਾਲੀਆਂ 27 ਸੜਕਾਂ ਹਿਮਾਚਲ ‘ਚ ਜਦੋਂ ਕਿ ਜੰਮੂ ਕਸ਼ਮੀਰ ‘ਚ 12 ਅਤੇ 14 ਸੜਕਾਂ ਉੱਤਰਾਖੰਡ ਸਮੇਤ 3 ਸਿੱਕਿਮ ‘ਚ ਹਨ

ਹਲਾਂਕਿ ਨੇਪਾਲ ‘ਚ ਵੀ ਸੜਕ ਨਿਰਮਾਣ ਨੂੰ ਲੈ ਕੇ ਕਾਲਾਪਾਣੀ ਅਤੇ ਲਿਪੁਲੇਖ ‘ਚ ਨੇਪਾਲ ਨੇ ਇੱਕ ਨਵੀਂ ਮੁਸੀਬਤ ਖੜ੍ਹੀ ਕਰ ਰੱਖੀ ਹੈ ਜਿੱਥੇ 80 ਕਿ.ਮੀ. ਦੇ ਭਾਰਤੀ ਖੇਤਰ ਨੂੰ ਨੇਪਾਲ ਆਪਣੀ ਸੀਮਾ ‘ਚ ਸ਼ਾਮਲ ਕਰਨ ‘ਤੇ ਉਤਾਰੂ ਹੈ ਜਿਕਰਯੋਗ ਹੈ ਭਾਰਤ ਅਤੇ ਚੀਨ ਵਿਚਕਾਰ ਆਵਾਜਾਈ ਸਦੀਆਂ ਪੁਰਾਣੀ ਹੈ ਦੂਜੀ ਸ਼ਤਾਬਦੀ ‘ਚ ਚੀਨ ਨੇ ਭਾਰਤ, ਫ਼ਾਰਸ (ਵਰਤਮਾਨ ਇਰਾਨ) ਤੇ ਰੋਮਨ ਸਾਮਰਾਜ ਨੂੰ ਜੋੜਨ ਲਈ ਸਿਲਕ ਮਾਰਗ ਬਣਾਇਆ ਸੀ

ਉਸ ਦੌਰ ‘ਚ ਰੇਸ਼ਮ ਸਮੇਤ ਕਈ ਚੀਜਾਂ ਦਾ ਇਸ ਰਸਤੇ ਵਪਾਰ ਹੁੰਦਾ ਸੀ ਹੁਣ ਵਨ ਬੈਲਟ ਵਨ ਰੋਡ ਇਸ ਤਰਜ਼ ‘ਤੇ ਬਣਾਇਆ ਜਾ ਰਿਹਾ ਹੈ ਜੋ ਸਦੀਆਂ ‘ਚ ਬਣੇਗਾ ਏਨਾ ਹੀ ਨਹੀਂ ਵਨ ਬੈਲਟ, ਵਨ ਰੋਡ ਤਹਿਤ ਚੀਨ ਬੁਨਿਆਦੀ ਢਾਂਚਾ, ਆਵਾਜਾਈ ਅਤੇ ਊਰਜਾ ‘ਚ ਨਿਵੇਸ਼ ਕਰ ਰਿਹਾ ਹੈ ਇਸ ਤਹਿਤ ਪਾਕਿਸਤਾਨ ‘ਚ ਗੈਸ ਪਾਇਪਲਾਈਨ, ਹੰਗਰੀ ‘ਚ ਇੱਕ ਹਾਈਵੇ ਅਤੇ ਥਾਈਂਲੈਂਡ ‘ਚ ਹਾਈਸਪੀਡ ਲਿੰਕ ਰੋਡ ਵੀ ਬਣਾਈ ਜਾ ਰਹੀ ਹੈ

Border Road

ਤੱਥ ਇੱਥੇ ਖ਼ਤਮ ਨਹੀਂ ਹੁੰਦੇ ਚੀਨ ਤੋਂ ਪੋਲੈਂਡ ਤੱਕ 9800 ਕਿ.ਮੀ. ਰੇਲ ਲਾਈਨ ਵੀ ਵਿਛਾਉਣ ਦੀ ਤਜ਼ਵੀਜ਼ ਹੈ ਚੀਨ ਦਾ ਸੜਕ ਅਤੇ ਰੇਲ ਨੈੱਟਵਰਕ ਭਾਰਤ ਲਈ ਖ਼ਤਰਾ ਸਾਬਤ ਹੋ ਰਿਹਾ ਹੈ ਜਿੱਥੇ ਵਨ ਬੈਲਟ, ਵਨ ਰੋਡ ਵਪਾਰਕ ਨਜ਼ਰੀਏ ਨਾਲ ਭਾਰਤ ਲਈ ਸਮੱਸਿਆ ਪੈਦਾ ਕਰੇਗਾ ਉੱਥੇ ਪੀਓਕੇ ਤੋਂ ਲੰਘਣਾ ਭਾਰਤ ਦੀ ਮਰਿਆਦਾ ਦਾ ਵੀ ਉਲੰਘਣ ਹੈ ਇਸ ਯੋਜਨਾ ਦੀ 60 ਦੇਸ਼ਾਂ ਤੱਕ ਸਿੱਧੀ ਪਹੁੰਚ ਹੋਣਾ ਅਤੇ ਇਨ੍ਹਾਂ ਦੇ ਜਰੀਏ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਚਿੰਤਾ ਦਾ ਵਿਸ਼ਾ ਹੈ

ਜਾਹਿਰ ਹੈ ਕਿ ਸੜਕ ਨਿਰਮਾਣ ‘ਚ ਤੇਜ਼ੀ ਲਿਆਉਣਾ, ਸੀਮਾ ‘ਤੇ ਰੇਲ ਲਾਈਨ ਅਤੇ ਹਵਾਈ ਪੱਟੀ ਸਮੇਤ ਕਈ ਪ੍ਰਾਜੈਕਟਾਂ ਨੂੰ ਵਿਸਥਾਰ ਦੇਣ ਭਾਰਤ ਲਈ ਜ਼ਰੂਰੀ ਹੋ ਗਿਆ ਹੈ ਭਾਰਤ ਦੀ ਸੁਰੱਖਿਆ ਸੀਮਾ ਦੇ ਮਾਮਲੇ ‘ਚ ਕਈ ਗੁਣਾਂ ਵਧਾਉਣ ਦੀ ਜ਼ਰੂਰਤ ਵੀ ਵਧਦੀ ਦਿਖਾਈ ਦੇ ਰਹੀ ਹੈ ਇਸ ਲਈ ਵੱਡੇ ਧਨ ਦੀ ਜ਼ਰੂਰਤ ਹੋਵੇਗੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੀ ਜੀਡੀਪੀ ਭਾਵੇਂ ਚੀਨ ਦੀ ਤੁਲਨਾ ‘ਚ 4 ਗੁਣਾ ਘੱਟ ਹੈ ਪਰ ਜਰੂਰੀ ਖਰਚ ਤਾਂ ਕਰਨਾ ਹੀ ਪਵੇਗਾ
ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ