IPL 2025 Re-Start: ਕਦੋਂ ਖੇਡੇ ਜਾਣਗੇ IPL ਦੇ ਬਾਕੀ ਮੈਚ? ਸਾਹਮਣੇ ਆਇਆ ਵੱਡਾ ਅਪਡੇਟ, BCCI ਨੇ ਫਰੈਂਚਇਜ਼ੀਆਂ ਨੂੰ ਦੱਸੀ ਇਹ ਗੱਲ, ਪੜ੍ਹੋ…

IPL 2025 Re-Start
IPL 2025 Re-Start: ਕਦੋਂ ਖੇਡੇ ਜਾਣਗੇ IPL ਦੇ ਬਾਕੀ ਮੈਚ? ਸਾਹਮਣੇ ਆਇਆ ਵੱਡਾ ਅਪਡੇਟ, BCCI ਨੇ ਫਰੈਂਚਇਜ਼ੀਆਂ ਨੂੰ ਦੱਸੀ ਇਹ ਗੱਲ, ਪੜ੍ਹੋ...

IPL 2025 Re-Start: ਸਪੋਰਟਸ ਡੈਸਕ। ਪਾਕਿਸਤਾਨ ਨਾਲ ਤਣਾਅ ਕਾਰਨ 9 ਮਈ ਨੂੰ ਆਈਪੀਐਲ 2025 ਨੂੰ ਮੁਅੱਤਲ ਕਰਨਾ ਪਿਆ। ਉਦੋਂ ਬੀਸੀਸੀਆਈ ਨੇ ਕਿਹਾ ਸੀ ਕਿ ਦੇਸ਼ ਇਸ ਸਮੇਂ ਜੰਗ ਦੀ ਸਥਿਤੀ ’ਚ ਹੈ ਤੇ ਅਜਿਹੀ ਸਥਿਤੀ ’ਚ ਕ੍ਰਿਕੇਟ ਟੂਰਨਾਮੈਂਟ ਕਰਵਾਉਣਾ ਸਹੀ ਨਹੀਂ ਹੈ। ਹੁਣ ਪਾਕਿਸਤਾਨ ਨਾਲ ਜੰਗਬੰਦੀ ਸਮਝੌਤਾ ਹੋ ਗਿਆ ਹੈ। ਅਜਿਹੀ ਸਥਿਤੀ ’ਚ, ਬੀਸੀਸੀਆਈ ਲੀਗ ਦੇ ਬਾਕੀ ਮੈਚਾਂ ਦੇ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਲਈ ਸਰਕਾਰ ਤੋਂ ਸੁਝਾਅ ਲਏ ਜਾ ਰਹੇ ਹਨ ਤੇ ਅਗਲੇ 48 ਘੰਟਿਆਂ ’ਚ ਇਸ ’ਤੇ ਫੈਸਲਾ ਲਿਆ ਜਾ ਸਕਦਾ ਹੈ। IPL 2025

ਇਹ ਵੀ ਪੜ੍ਹੋ : Amritsar Police: ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਸਰ ’ਚ ਕੀਤੀ ਵੱਡੀ ਕਾਰਵਾਈ

ਕਿੰਨੇ ਮੈਚ ਬਾਕੀ ਹਨ ਤੇ ਕਦੋਂ ਹੋ ਸਕਦੇ ਹਨ ਇਹ ਮੈਚ? | IPL 2025 Re-Start

ਆਈਪੀਐਲ 2025 ਦੇ ਤਹਿਤ 74 ਮੈਚ ਖੇਡੇ ਜਾਣੇ ਸਨ। 8 ਮਈ ਤੱਕ, 58 ਮੈਚ ਖੇਡੇ ਜਾ ਚੁੱਕੇ ਸਨ। ਇਸ ਦਾ ਮਤਲਬ ਹੈ ਕਿ ਹੁਣ 16 ਮੈਚ ਬਾਕੀ ਹਨ। ਇਨ੍ਹਾਂ ’ਚੋਂ 12 ਮੈਚ ਲੀਗ ਪੜਾਅ ਦੇ ਹਨ ਤੇ 4 ਮੈਚ ਪਲੇ-ਆਫ ਪੜਾਅ ਦੇ ਹਨ। ਬੀਸੀਸੀਆਈ ਮਈ ’ਚ ਹੀ ਲੀਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਦੇ ਸ਼ਡਿਊਲ ਅਨੁਸਾਰ, ਫਾਈਨਲ 25 ਮਈ ਨੂੰ ਹੋਣਾ ਸੀ। ਡਬਲ ਹੈਡਰ ਮੈਚ 11 ਤੇ 18 ਮਈ ਨੂੰ ਹੋਣੇ ਸਨ। ਇਸ ਦਾ ਮਤਲਬ ਹੈ ਕਿ ਇੱਕ ਦਿਨ ’ਚ 2 ਮੈਚ ਖੇਡੇ ਜਾਣ। ਹੁਣ ਮਈ ’ਚ ਹੀ ਲੀਗ ਖਤਮ ਕਰਨ ਲਈ, ਬੋਰਡ ਨੂੰ ਡਬਲ ਹੈਡਰਾਂ ਦੀ ਗਿਣਤੀ ਵਧਾਉਣੀ ਪੈ ਸਕਦੀ ਹੈ।

ਕਿਹੜੀਆਂ ਟੀਮਾਂ ਦੇ ਮੁਕਾਬਲੇ ਬਾਕੀ ਹਨ? | IPL 2025 Re-Start

ਮੁੰਬਈ, ਕੋਲਕਾਤਾ, ਰਾਜਸਥਾਨ ਤੇ ਚੇਨਈ ਦੇ ਦੋ-ਦੋ ਲੀਗ ਮੈਚ ਬਾਕੀ ਹਨ। ਬਾਕੀ ਟੀਮਾਂ ਨੇ ਅਜੇ ਤਿੰਨ-ਤਿੰਨ ਲੀਗ ਮੈਚ ਖੇਡਣੇ ਹਨ। ਟੀਮਾਂ ਦੀ ਸਥਿਤੀ ਹੇਠਾਂ ਦਿੱਤੀ ਗਈ ਅੰਕ ਸਾਰਣੀ ਤੋਂ ਸਮਝੀ ਜਾ ਸਕਦੀ ਹੈ। ਇੱਕ ਟੀਮ ਨੂੰ 14 ਲੀਗ ਮੈਚ ਖੇਡਣੇ ਪੈਂਦੇ ਹਨ।

ਕਿਹੜੀਆਂ ਟੀਮਾਂ ਪਲੇਆਫ ਦੀ ਦੌੜ ’ਚ ਸ਼ਾਮਲ ਹਨ?

ਆਈਪੀਐਲ ਦੀਆਂ 10 ’ਚੋਂ ਤਿੰਨ ਟੀਮਾਂ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਹ ਤਿੰਨ ਟੀਮਾਂ ਹੈਦਰਾਬਾਦ, ਰਾਜਸਥਾਨ ਤੇ ਚੇਨਈ ਹਨ। ਬਾਕੀ ਟੀਮਾਂ ਅਜੇ ਵੀ ਪਲੇਆਫ ਦੀ ਦੌੜ ’ਚ ਹਨ।

ਕਿਹੜੇ ਸ਼ਹਿਰਾਂ ’ਚ ਕਰਵਾਏ ਜਾ ਸਕਦੇ ਹਨ ਬਾਕੀ ਬਚੇ ਮੈਚ?

ਬਾਕੀ 16 ਮੈਚ ਪਹਿਲਾਂ ਦੇ ਸ਼ਡਿਊਲ ਅਨੁਸਾਰ 9 ਵੱਖ-ਵੱਖ ਸ਼ਹਿਰਾਂ ’ਚ ਹੋਣੇ ਸਨ। ਇਨ੍ਹਾਂ ’ਚ ਲਖਨਊ, ਹੈਦਰਾਬਾਦ, ਅਹਿਮਦਾਬਾਦ, ਦਿੱਲੀ, ਚੇਨਈ, ਬੰਗਲੁਰੂ, ਮੁੰਬਈ, ਜੈਪੁਰ ਤੇ ਕੋਲਕਾਤਾ ਸ਼ਾਮਲ ਹਨ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਹ ਮੈਚ ਇਨ੍ਹਾਂ ਸਾਰੇ ਸ਼ਹਿਰਾਂ ’ਚ ਹੋਣਗੇ ਜਾਂ ਇਨ੍ਹਾਂ ’ਚ ਕਟੌਤੀ ਕੀਤੀ ਜਾਵੇਗੀ। ਸ਼ਨਿੱਚਰਵਾਰ ਨੂੰ ਹਾਸਲ ਹੋਏ ਵੇਰਵਿਆਂ ਮੁਤਾਬਕ, ਬਾਕੀ ਮੈਚ ਤਿੰਨ ਦੱਖਣੀ ਭਾਰਤੀ ਸ਼ਹਿਰਾਂ : ਚੇਨਈ, ਬੰਗਲੁਰੂ ਤੇ ਹੈਦਰਾਬਾਦ ’ਚ ਆਯੋਜਿਤ ਕੀਤੇ ਜਾ ਸਕਦੇ ਹਨ। ਇਸ ਪਿੱਛੇ ਤਰਕ ਇਹ ਹੈ ਕਿ ਇਹ ਸ਼ਹਿਰ ਪਾਕਿਸਤਾਨ ਦੀ ਸਰਹੱਦ ਤੋਂ ਬਹੁਤ ਦੂਰ ਹਨ। ਭਾਵੇਂ ਤਣਾਅ ਦੁਬਾਰਾ ਵਧਦਾ ਹੈ, ਲੀਗ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ।

ਕੀ ਸਾਰੇ ਵਿਦੇਸ਼ੀ ਖਿਡਾਰੀ ਅਜੇ ਵੀ ਭਾਰਤ ’ਚ ਮੌਜ਼ੂਦ ਹਨ?

ਨਹੀਂ। ਜਦੋਂ ਬੀਸੀਸੀਆਈ ਨੇ ਲੀਗ ਨੂੰ ਮੁਅੱਤਲ ਕੀਤਾ ਸੀ, ਉਦੋਂ ਇਹ ਫੈਸਲਾ ਲਿਆ ਗਿਆ ਸੀ ਕਿ ਸਾਰੇ ਵਿਦੇਸ਼ ਆਪਣੇ-ਆਪਣੇ ਦੇਸ਼ ਪਰਤ ਜਾਣ। ਸਹਾਇਕ ਸਟਾਫ ਨੂੰ ਆਪਣੇ ਦੇਸ਼ਾਂ ਵਾਪਸ ਜਾਣ ਲਈ ਕਿਹਾ ਗਿਆ। ਇਨ੍ਹਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਆਪਣੇ ਘਰਾਂ ਨੂੰ ਵਾਪਸ ਆ ਗਏ ਹਨ। ਉਨ੍ਹਾਂ ਨੂੰ ਦੁਬਾਰਾ ਬੁਲਾਇਆ ਜਾਵੇਗਾ। ਇਸ ਸਮੇਂ ਦੁਨੀਆ ’ਚ ਕਿਤੇ ਵੀ ਕੋਈ ਹੋਰ ਵੱਡੀ ਲੜੀ ਨਹੀਂ ਚੱਲ ਰਹੀ ਹੈ, ਇਸ ਲਈ ਇਸ ’ਚ ਬਹੁਤੀ ਸਮੱਸਿਆ ਨਹੀਂ ਹੋਣੀ ਚਾਹੀਦੀ।

ਕਿਉਂ ਮਈ ’ਚ ਹੀ ਬਾਕੀ ਮੈਚ ਮਈ ’ਚ ਹੀ ਕਰਵਾਉਣਾ ਚਾਹੁੰਦਾ ਹੈ?

ਹਰ ਸਾਲ ਆਈਪੀਐਲ ਲਈ ਅਪਰੈਲ-ਮਈ ਵਿੰਡੋ ਉਪਲਬਧ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਦੁਨੀਆ ’ਚ ਕਿਤੇ ਵੀ ਕੋਈ ਵੱਡੀ ਲੜੀ ਨਹੀਂ ਹੋ ਰਹੀ ਹੈ। ਜੇਕਰ ਆਈਪੀਐਲ ਦੇ ਬਾਕੀ ਮੈਚ ਮਈ ’ਚ ਨਹੀਂ ਹੁੰਦੇ, ਤਾਂ ਬੋਰਡ ਨੂੰ ਸਤੰਬਰ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੂਨ ’ਚ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਣਾ ਹੈ। ਇਸ ਤੋਂ ਬਾਅਦ, ਭਾਰਤੀ ਟੀਮ ਨੂੰ ਇੰਗਲੈਂਡ ਦਾ ਦੌਰਾ ਕਰਨਾ ਹੈ, ਜਿੱਥੇ ਪੰਜ ਟੈਸਟ ਮੈਚਾਂ ਦੀ ਲੜੀ ਹੋਣੀ ਹੈ। ਬਾਕੀ ਟੀਮਾਂ ਵੀ ਅਗਸਤ ਤੱਕ ਵੱਖ-ਵੱਖ ਲੜੀਆਂ ’ਚ ਰੁੱਝੀਆਂ ਹੋਣਗੀਆਂ। IPL 2025 Re-Start