ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ’ਚ 200 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ । ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ । ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ । ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ .ਜਿਵੇ ਸਿਆਣੇ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ । ਉਹੀ ਗੱਲ ਇਥੇ ਢੁਕਦੀ ਹੈ ਕਿ ਜਿਸ ਮੁਲਕ ਕੋਲ ਖਾਣ ਲਈ ਆਟਾ ਦਾਣਾ ਨਹੀਂ। ਉਹ ਫਿਰ ਕਿਵੇਂ ਅਰਬਾਂ ਖਰਬਾਂ ਦੀ ਹੈਰੋਇਨ ਸਾਡੇ ਵਾਲੇ ਪਾਸੇ ਭੇਜ ਰਿਹਾ ਹੈ । (Drug Definition)
ਇਹ ਵੀ ਇੱਕ ਗੰਭੀਰ ਸੋਚਣ ਦਾ ਵਿਸ਼ਾ ਬਣ ਗਿਆ ਹੈ । ਸਾਡੇ ਪੰਜਾਬ ਵਿੱਚ ਅੱਜ ਵੀ ਸਾਰੇ ਆਮ ਧੜਾਧੜ ਚਿੱਟਾ ਵਿਕ ਰਿਹਾ ਹੈ । ਪੀਣ ਵਾਲਿਆਂ ਨੂੰ ਕੋਈ ਨਾਂਹ ਨਹੀਂ । ਇੱਕ ਪਲ ਝਲਕਦੇ ਹੀ ਪੁੜੀਆਂ ਲੈ ਆਉਂਦੇ ਹਨ । ਸ਼ਰੇ੍ਹਆਮ ਟੀਕੇ ਲਾਉਣ ਦੀ ਕਵਾਇਦ ਨੂੰ ਜਾਰੀ ਰਖਿਆ ਹੋਇਆ ਹੈ । ਪੀਣ ਵਾਲੇ ਬਹੁਤੇ ਤਾਂ ਮਾਪਿਆਂ ਦੀ ਇਕਲੌਤੀ ਹੀ ਉਲਾਦ ਹੀ ਹਨ । ਜਿਸ ਕਰਕੇ ਉਹ ਮਾਪਿਆਂ ਦੀ ਭਲੇਮਾਨਸੀ ਦਾ ਫਾਇਦਾ ਉਠਾ ਰਹੇ ਹਨ । ਜੇ ਕਰ ਮਾਪੇ ਝਿੜਕਦੇ ਹਨ ਤੇ ਉਹ ਮੌਤ ਨੂੰ ਗਲੇ ਲਗਾਉਣ ਦੀ ਧਮਕੀ ਦੇ ਦਿੰਦੇ ਹਨ । ਜੇ ਨਹੀਂ ਝਿੜਕਦੇ ਫਿਰ ਉਹ ਘਰ ਨੂੰ ਬਰਬਾਦੀ ਦੀਆਂ ਬਰੂਹਾਂ ਤੇ ਲੈ ਕੇ ਆ ਰਹੇ ਹਨ । ਹੁਣ ਤਾਂ ਮੁਕਾਬਲਾ ਹੀ ਚੱਲ ਰਿਹਾ ਹੈ ਕਿ ਕੁੜੀਆਂ ਇਸ ਦੀ ਰੇਸ ਵਿੱਚ ਅਗੇ ਲੰਘਦੀਆਂ ਹਨ ਜਾਂ ਫਿਰ ਮੁੰਡੇ । ਚਿੱਟੇ ਨੇ 15 ਸਾਲ ਤੋਂ ਲੈ ਕੇ 25-30 ਸਾਲ ਦੇ ਨੌਜਵਾਨਾਂ ਨੂੰ ਹੀ ਸ਼ਿਕਾਰ ਬਣਾਇਆ ਹੈ ।
ਚਿੱਟੇ ਦਾ ਕਾਲਾ ਪਰਿਛਾਵਾਂ | Drug Definition
ਹੁਣ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਦੀ ਸਖਤ ਜ਼ਰੂਰਤ ਹੈ । ਆਪਣੇ ਬੱਚਿਆਂ ਦੇ ਦੋਸਤਾਂ ਉਤੇ ਨਿਗ੍ਹਾ ਤੇ ਨਿਗਰਾਨੀ ਰੱਖਣੀ ਸਾਡੀ ਮੁਖ ਲੋੜ ਹੈ । ਸਰਕਾਰਾਂ ਨੇ ਕੁਝ ਨਹੀਂ ਕਰਨਾ ਉਹ ਤਾਂ ਪੰਜ ਸਾਲ ਲਗਾਉਣ ਦੀਆਂ ਜੁਮੇਵਾਰ ਹੁੰਦੀਆਂ ਹਨ । ਫਿਰ ਅਗਲੇ ਸਮੇ ਅਗਲੀ ਸਰਕਾਰ ਆ ਕੇ ਵੇਖ ਲਉ .ਮੈ ਤਾਂ ਇਹੋ ਹੀ ਕਹਿੰਦਾ ਹਾਂ ਕਿ ਹੁਣ ਸਾਨੂੰ ਬਹੁਤੀ ਕਮਾਈ ਕਰਨ ਦੀ ਜ਼ਰੂਰਤ ਨਹੀਂ। ਜਿਹੜੀ ਕਮਾਈ ਕੀਤੀ ਹੈ ਉਸ ਨੂੰ ਸੰਭਾਲ ਲਈਏ ਇੰਨਾ ਹੀ ਬਥੇਰਾ ਹੈ .ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਨਾ ਹੋਵੇ । ਤੁਸੀਂ ਆਪਣੇ ਹੀ ਸੱਜੇ ਖੱਬੇ ਨਜ਼ਰ ਮਾਰ ਕੇ ਵੇਖ ਲਓ । ਜਿਹਨਾਂ ਘਰਾਂ ਪਰਿਵਾਰਾਂ ਉਤੇ ਚਿੱਟੇ ਦਾ ਕਾਲਾ ਪਰਿਛਾਵਾਂ ਪੈ ਗਿਆ ਹੈ ।
ਇਹ ਵੀ ਪੜ੍ਹੋ : 2 ਸਾਲਾਂ ਬਾਅਦ ਮੁੜ ਸ਼ੁਰੂ ਲੁਧਿਆਣਾ-ਦਿੱਲੀ ਉਡਾਨ, ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ
ਉਹਨਾਂ ਘਰਾਂ ਪਰਿਵਾਰਾਂ ਦੀ ਕੀ ਹਾਲਤ ਹੋ ਗਈ ਹੈ । ਘਰ ਖੰਡਰ ਹੋ ਗਏ ਹਨ । ਜੀਅ ਨਾਲ ਜੀਅ ਨਹੀਂ ਰਿਹਾ । ਕਈ ਮੌਤ ਨੂੰ ਗਲੇ ਲਗਾ ਚੁੱਕੇ ਹਨ ਤੇ ਕਈ ਮੌਤ ਦੀ ਇੰਤਜ਼ਾਰ ਕਰ ਰਹੇ ਹਨ । ਸਰਿੰਜ਼ਾਂ ਲੈ ਕੇ ਤੁਰਦੀਆਂ ਫਿਰਦੀਆਂ ਲਾਸ਼ਾਂ ਆਮ ਹੀ ਨਜ਼ਰ ਆਉਂਦੀਆਂ ਹਨ। ਨਸ਼ੇ ਦੇ ਸੁਦਾਗਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।
ਸੂਬੇ. ਜਸਵਿੰਦਰ ਸਿੰਘ ਭੁਲੇਰੀਆ,
ਮੋ : 75891-55501