ਦਿੱਲੀ ਵਾਸੀ ਕਦੋਂ ਲੈਣਗੇ ਸੁਖ ਦਾ ਸਾਹ!
ਦੀਵਾਲੀ ਦਾ ਤਿਉਹਾਰ ਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦੀ ਰਾਤ ਜਬਰਦਸਤ ਆਤਿਸ਼ਬਾਜ਼ੀ ਨਾਲ ਦੇਸ਼ ਦੇ ਕਈ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ’ਤੇ ਪਹੁੰਚ ਗਿਆ ਦੀਵਾਲੀ ’ਤੇ ਪਟਾਕਿਆਂ ਦੇ ਬੈਨ ਦਾ ਕੋਈ ਅਸਰ ਨਹੀਂ ਦਿਸਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੰਮ ਕੇ ਪਟਾਕੇ ਚਲਾਏ ਗਏ ਇਸ ਦਾ ਨਤੀਜਾ ਇਹ ਹੋਇਆ ਕਿ ਚਾਰੇ ਪਾਸੇ ਅਸਮਾਨ ’ਚ ਪ੍ਰਦੂਸ਼ਣ ਹੀ ਪ੍ਰਦੂਸ਼ਣ ਫੈਲ ਗਿਆ ਦੇਸ਼ ਦੀ ਰਾਜਧਾਨੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਪਟਾਕਿਆਂ ਦੇ ਧੂੰਏਂ ਨਾਲ ਹਵਾ ਬੇਹੱਦ ਪ੍ਰਦੂਸ਼ਿਤ ਹੋ ਗਈ ਦੀਵਾਲੀ ਦੇ ਦਸ ਦਿਨ ਬਾਅਦ ਹਵਾ ਹਾਲੇ ਵੀ ਸਾਫ਼ ਨਹੀਂ ਹੋਈ ਹੈ ਦਿੱਲੀ ਸਮੇਤ ਉੱਤਰ ਭਾਰਤ ਦੇ ਲਗਭਗ ਸਾਰੇ ਸੂਬਿਆਂ ’ਚ ਹਵਾ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ
ਸਭ ਤੋਂ ਬੁਰਾ ਹਾਲ ਰਾਜਧਾਨੀ ਦਿੱਲੀ ਦਾ ਹੈ ਦਿੱਲੀ ਗੈਸ ਚੈਂਬਰ ਬਣੀ ਹੋਈ ਹੈ ਚਾਰੇ ਪਾਸੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਕੋਹਰਾ ਜਿਹਾ ਛਾਇਆ ਹੋਇਆ ਹੈ ਦਿੱਲੀ ਸਰਕਾਰ ਨੇ ਪਟਾਕਿਆਂ ਦੀ ਵਿਕਰੀ ਅਤੇ ਉਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਲਾਈ ਸੀ, ਪਰ ਲੋਕਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਖੁੱਲ੍ਹੇਆਮ ਸੜਕਾਂ ’ਤੇ ਪਟਾਕੇ ਚਲਾਏ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਜਨਪਥ ’ਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ’ਤੇ ਮਾਪੀ ਗਈ ਪੀਐਮ 2.5 ਦਾ ਪੱਧਰ 655.07 ਤੱਕ ਪਹੁੰਚ ਗਿਆ ਸਰਕਾਰੀ ਮਾਨਕਾਂ ਮੁਤਾਬਿਕ, ਪੀਐਮ 2.5 ਦਾ ਪੱਧਰ 380 ਦੇ ਉੱਪਰ ਜਾਣਾ ਹੀ ਗੰਭੀਰ ਮੰਨਿਆ ਜਾਂਦਾ ਹੈ
ਸ਼ੁੱਕਰਵਾਰ ਨੂੰ ਦੁਪਹਿਰ 3.7 ਵਜੇ ਦਿੱਲੀ ’ਚ ਏਅਰ ਕੁਆਲਿਟੀ ਇੰਡੈਕਸ 531 ’ਤੇ ਮਾਪਿਆ ਗਿਆ ਹਰ ਸਾਲ ਦਿੱਲੀ ਅਤੇ ਦੇਸ਼ ਦੇ ਕਈ ਸ਼ਹਿਰਾਂ ਦੀ ਇਹੀ ਹਾਲਤ ਹੁੰਦੀ ਹੈ ਹਰ ਵਾਰ ਵਾਤਾਵਰਨ ਬਚਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਹਰ ਵਾਰ ਤਿਉਹਾਰ ਦੇ ਸਮੇਂ ਹਾਲਾਤ ਚਿੰਤਾਜਨਕ ਸਥਿਤੀ ਤੱਕ ਪਹੁੰਚ ਜਾਂਦੇ ਹਨ ਸੁਪਰੀਮ ਕੋਰਟ ਨੇ ਪਟਾਕਿਆਂ ’ਤੇ ਰੋਕ ਲਾਈ ਉਸ ਦਾ ਸਕਾਰਾਤਮਕ ਪ੍ਰਭਾਵ ਵੀ ਦਿਸਿਆ ਇਸ ਵਾਰ ਬਜ਼ਾਰ ’ਚ ਜ਼ਿਆਦਾ ਅਵਾਜ਼ ਅਤੇ ਧੂੰਆਂ ਫੈਲਾਉਣ ਵਾਲੇ ਪਟਾਕੇ ਘੱਟ ਹੀ ਦਿਸੇ ਗ੍ਰੀਨ ਪਟਾਕਿਆਂ ਦੀ ਮਾਤਰਾ ਬਜ਼ਾਰ ’ਚ ਇਸ ਵਾਰ ਪਹਿਲਾਂ ਤੋਂ ਜ਼ਿਆਦਾ ਦਿਸੀ ਕਾਫ਼ੀ ਕੁਝ ਬਦਲਿਆ ਹੈ, ਪਰ ਵਾਤਾਵਰਨ ਦੀ ਦ੍ਰਿਸ਼ਟੀ ਨਾਲ ਹਾਲੇ ਕਾਫ਼ੀ ਕੁਝ ਬਦਲਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ
ਯੂਪੀ ’ਚ ਨੋਇਡਾ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਨੰਬਰ ਇੱਕ ’ਤੇ ਹੈ ਤਾਂ ਉੱਥੇ ਵਾਰਾਣਸੀ ਦੀ ਹਵਾ ਸਭ ਤੋਂ ਸਾਫ਼ ਹੈ ਕਾਨ੍ਹਪੁਰ ਅਤੇ ਲਖਨਊ ਵਰਗੇ ਸ਼ਹਿਰਾਂ ’ਚ ਵੀ ਸਥਿਤੀ ਠੀਕ ਨਹੀਂ ਹੈ ਇੱਥੇ ਏਕਿਊਆਈ 200 ਤੋਂ ਉੁਪਰ ਹੈ ਜਿਸ ਨੂੰ ਸੁਧਾਰ ਦੀ ਕੈਟੇਗਰੀ ’ਚ ਪਾਇਆ ਗਿਆ ਹੈ ਚੰਡੀਗੜ੍ਹ ਸ਼ਹਿਰ ’ਚ ਪ੍ਰਸ਼ਾਸਨ ਦੇ ਆਦੇਸ਼ ਦਾ ਪਾਲਣ ਕਰਾਉਣ ਲਈ 600 ਤੋਂ ਜ਼ਿਆਦਾ ਪੁਲਿਸ ਜਵਾਨ ਤੈਨਾਤ ਕੀਤੇ ਸਨ ਪਰ ਕਿਤੇ ਵੀ ਉਨ੍ਹਾਂ ਦਾ ਕੋਈ ਡਰ ਨਜ਼ਰ ਨਹੀਂ ਆਇਆ ਲੋਕਾਂ ਨੇ ਜੰਮ ਕੇ ਆਤਿਸ਼ਬਾਜ਼ੀ ਕੀਤੀ 4 ਨਵੰਬਰ ਦੀ ਰਾਤ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ਦੇ ਧੂੰਏਂ ਦੀ ਵਜ੍ਹਾ ਨਾਲ 5 ਨਵੰਬਰ ਨੂੰ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 152 ਪੁਆਇੰਟ ’ਤੇ ਪਹੁੰਚ ਗਿਆ ਲਖਨਊ ’ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਪਿਛਲੇ 10 ਦਿਨਾਂ ਤੋਂ ਧੂੰਆਂ ਜਿਹਾ ਛਾਇਆ ਹੋਇਆ ਹੈ
ਹਵਾ ਦੀ ਕੁਆਲਿਟੀ ਮਾਪਣ ਲਈ ਏਅਰ ਕੁਆਲਿਟੀ ਇੰਡੈਕਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਇੱਕ ਇਕਾਈ ਹੈ, ਜਿਸ ਦੇ ਆਧਾਰ ’ਤੇ ਪਤਾ ਲੱਗ ਜਾਂਦਾ ਹੈ ਕਿ ਉਸ ਸਥਾਨ ਦੀ ਹਵਾ ਕਿੰਨੀ ਸਾਫ਼ ਹੈ ਅਤੇ ਸਾਹ ਲੈਣ ਯੋਗ ਹੈ ਜਾਂ ਨਹੀਂ, ਇਸ ’ਚ ਵੱਖ-ਵੱਖ ਕੈਟੇਗਰੀ ਹੁੰਦੀ ਹੈ, ਜਿਸ ਨਾਲ ਸਮਝ ਆ ਜਾਂਦਾ ਹੈ ਕਿ ਉਸ ਸਥਾਨ ਦੀ ਹਵਾ ’ਚ ਕਿੰਨਾ ਪ੍ਰਦੂਸ਼ਣ ਹੈ ਦਰਅਸਲ, ਏਅਰ ਕੁਆਲਿਟੀ ਇੰਡੈਕਟ ’ਚ 8 ਪ੍ਰਦੂਸ਼ਕ ਤੱਤਾਂ ਨੂੰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੀ ਮਾਤਰਾ ਕਿੰਨੀ ਹੈ
ਜੇਕਰ ਉਨ੍ਹਾਂ ਦੀ ਤੈਅ ਲਿਮਟ ਤੋਂ ਜ਼ਿਆਦਾ ਮਾਤਰਾ ਹੁੰਦੀ ਹੈ, ਤਾਂ ਸਮਝਿਆ ਜਾਂਦਾ ਹੈ ਕਿ ਉੱਥੋਂ ਦੀ ਹਵਾ ਪ੍ਰਦੂਸ਼ਿਤ ਹੈ ਇਨ੍ਹਾਂ ਤੱਤਾਂ ’ਚ ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਤੋਂ ਵੱਖ ਨਹੀਂ ਹੋਣੀ ਚਾਹੀਦੀ ਹਵਾ ਦੀ ਗੁਣਵੱਤਾ ਦੇ ਆਧਾਰ ’ਤੇ ਇਸ ਇੰਡੈਕਸ ’ਚ 6 ਕੈਟੇਗਰੀਆਂ ਹੁੰਦੀਆਂ ਹਨ ਇਸ ’ਚ ਚੰਗੀ, ਸੰਤੋਸ਼ਜਨਕ, ਥੋੜ੍ਹਾ ਪ੍ਰਦੂਸ਼ਿਤ, ਖਰਾਬ, ਬਹੁਤ ਖਰਾਬ ਅਤੇ ਗੰਭੀਰ ਵਰਗੀਆਂ ਕੈਟੇਗਰੀਆਂ ਸ਼ਾਮਲ ਹਨ ਜੇਕਰ ਚੰਗੀ ਰੈਂਕਿੰਗ ਦੀ ਗੱਲ ਕਰੀਏ ਤਾਂ ਇਸ ’ਚ 50 ਤੋਂ ਘੱਟ ਹੋਣਾ ਚਾਹੀਦਾ ਹੈ
ਇਸ ਤੋਂ ਬਾਅਦ ਇਹ ਪੱਧਰ ਵਧਦਾ ਜਾਂਦਾ ਹੈ ਅਤੇ 500 ਤੋਂ ਉੱਪਰ ਹੋ ਜਾਂਦਾ ਹੈ ਤਾਂ ਇਹ ਇੱਕ ਐਮਰਜੰਸੀ ਦੀ ਸਥਿਤੀ ਹੈ ਅਤੇ ਇਸ ਨਾਲ ਸਾਹ ਸਬੰਧੀ ਦਿੱਕਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਘਰ ਅੰਦਰ ਰਹਿਣ ਦਿੱਲੀ ’ਚ ਇੰਡੀਆ ਗੇਟ , ਨੈਸ਼ਨਲ ਸਟੇਡੀਅਮ, ਪਟਪੜਗੰਜ, ਸ੍ਰੀਨਿਵਾਸਪੁਰੀ, ਸ਼ਾਹਦਰਾ, ਆਨੰਦ ਵਿਹਾਰ, ਓਖਲਾ ਅਤੇ ਸੋਨੀਆ ਵਿਹਾਰ ਆਦਿ ਸਥਾਨਾਂ ਤੋਂ ਇਲਾਵਾ ਗਾਜੀਆਬਾਦ ਅਤੇ ਨੋਇਡਾ ਵਰਗੇ ਆਸ-ਪਾਸ ਦੇ ਇਲਾਕਿਆਂ ’ਚ ਵੀ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 999 ਤੱਕ ਪਹੁੰਚ ਗਿਆ ਸੀ ਇਹ ਅਤਿਅੰਤ ਭਿਆਨਕ ਤੇ ਜਾਨਲੇਵਾ ਬਿੰਦੂ ਹੈ
ਦਿੱਲੀ ’ਚ ਪਟਾਕਿਆਂ ਤੋਂ ਇਲਾਵਾ ਪਰਾਲੀ ਦੇ ਧੂੰਏਂ ਨੇ ਵੀ ਜਾਨਲੇਵਾ ਸਥਿਤੀ ਪੈਦਾ ਕਰਨ ’ਚ ਵੱਡੀ ਭੂਮਿਕਾ ਨਿਭਾਈ ਦਿੱਲੀ ’ਚ ਦੀਵਾਲੀ ਦੇ ਅਗਲੇ ਦਿਨ ਹੀ ਕਰੀਬ 40 ਫੀਸਦੀ ਪ੍ਰਦੂਸ਼ਣ ਪਰਾਲੀ ਦੇ ਹਿੱਸੇ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਉਦਯੋਗਿਕ, ਨਿਰਮਾਣ ਕਾਰਜਾਂ, ਆਵਾਜਾਈ ਅਤੇ ਹੋਰ ਕਾਰਨਾਂ ਤੋਂ ਵੀ ਪ੍ਰਦੂਸ਼ਣ ਫੈਲਦਾ ਅਤੇ ਵਧਦਾ ਰਿਹਾ ਹੈ ਪਟਾਕੇ ਅੱਗ ’ਚ ਘੀਓ ਦਾ ਕੰਮ ਕਰਦੇ ਰਹੇ ਹਨ ਦਿੱਲੀ ਦਾ ਹਵਾ ਪ੍ਰਦੂਸ਼ਣ ਭਿਆਨਕ ਪੱਧਰ ਨੂੰ ਛੂਹ ਕੇ ਪਰਤ ਰਿਹਾ ਹੈ
ਪ੍ਰਦੂਸ਼ਣ ਦਾ ਇਹ ਸਿਲਸਿਲਾ ਹੁਣ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ਤੱਕ ਚੱਲੇਗਾ ਉਦੋਂ ਤੱਕ ਨਾ ਤਾਂ ਪਰਾਲੀ ਸਾੜੀ ਜਾਂਦੀ ਹੈ ਤੇ ਨਾ ਪਟਾਕੇਬਾਜੀ ਹੋਵੇਗੀ ਜੋ ਪ੍ਰਦੂਸ਼ਣ ਬਾਹਰੀ ਇਲਾਕਿਆਂ ਤੋਂ ਆ ਕੇ ਦਿੱਲੀ ਦੀ ਹਵਾ ’ਚ ਘੁਲ-ਮਿਲ ਗਿਆ ਹੈ, ਉਸ ਦਾ ਅਸਰ ਫ਼ਰਵਰੀ ਤੱਕ ਵੀ ਮਹਿਸੂਸ ਕੀਤਾ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ ਮਹਿਸੂਸ ਕੀਤਾ ਹੈ ਕਿ ਹਰ ਸਾਲ ਅਕਤੂਬਰ ਮਹੀਨੇ ਤੋਂ ਹਾਹਾਕਾਰ ਸ਼ੁਰੂ ਹੁੰਦੀ ਹੈ ਸਰਕਾਰਾਂ ਅਤੇ ਵਿਰੋਧੀ ਧਿਰ ਵੱਖ-ਵੱਖ ਸੁਰਾਂ ’ਚ ਰੌਲਾ ਪਾਉਂਦੇ ਹਨ ਸੁਪਰੀਮ ਕੋਰਟ ਵੀ ਪਟਾਕਿਆਂ ’ਤੇ ਪਾਬੰਦੀ ਦੇ ਨਾਲ-ਨਾਲ ਤਲਖ ਟਿੱਪਣੀਆਂ ਕਰਦੀ ਰਹੀ ਹੈ ਦਿੱਲੀ ਦੀ ਕੇਜਰੀਵਾਲ ਸਰਕਾਰ ਤਰ੍ਹਾਂ-ਤਰ੍ਹਾਂ ਦੇ ਰੋਣੇ ਰੋਭਦੀ ਹੈ ਪਰ ਸਥਿਤੀ ’ਚ ਜ਼ਿਆਦਾ ਸੁਧਾਰ ਦਿਖਾਈ ਨਹੀਂ ਦਿੰਦਾ
ਦਿੱਲੀ ਸਰਕਾਰ ਨੇ ਵੀ ਕਰੋੜਾਂ ਰੁਪਏ ਖਰਚ ਕਰਕੇ ਸਮਾਗ ਟਾਵਰ ਸਥਾਪਿਤ ਕੀਤੇ ਸਨ ਉਹ ਵੀ ਪ੍ਰਦੂਸ਼ਣ ਨੂੰ ਨਹੀਂ ਰੋਕ ਸਕੇ ਸੂਬਾ ਸਰਕਾਰ ਨੇ ਪੂਸਾ ਇੰਸਟੀਚਿਊਟ ’ਚ ਪਰਾਲੀ ਸਬੰਧੀ ਡੀਕੰਪੋਜ਼ਰ ਦੇ ਪ੍ਰਯੋਗ ਕਰਾਏ ਸਨ ਫ਼ਿਰ ਵੀ ਦੀਵਾਲੀ ਦੇ ਆਸ-ਪਾਸ 3500 ਤੋਂ ਜ਼ਿਆਦਾ ਥਾਵਾਂ ’ਤੇ ਪਰਾਲੀ ਸਾੜੀ ਗਈ ਸੁਭਾਵਿਕ ਹੈ ਕਿ ਉਸ ਦਾ ਧੂੰਆਂ ਦਿੱਲੀ ਦੇ ਵਾਤਾਵਰਨ ਨੂੰ ਛਾਨਣੀ ਕਰੇਗਾ ਪਰ ਸਵਾਲ ਇਹ ਹੈ ਕਿ ਆਖ਼ਰ ਅਜਿਹਾ ਕਦੋਂ ਤੱਕ ਚੱਲੇਗਾ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਲੱਭ ਲੈਣਾ ਚਾਹੀਦਾ ਹੈ ਤਾਂ ਕਿ ਕਰੋੜਾਂ ਲੋਕਾਂ ਦੀ ਸਿਹਤ ਦੀ ਰੱਖਿਆ ਹੋ ਸਕੇ ਇਸ ਮਾਮਲੇ ’ਚ ਸਿਆਸਤ ਹੋਣੀ ਵੀ ਬੜਾ ਚਿੰਤਾਜਨਕ ਪਹਿਲੂ ਹੈ ਵਾਤਾਵਰਨ ਦੇ ਮਾਮਲੇ ’ਚ ਸਾਰੀਆਂ ਪਾਰਟੀਆਂ ਲਾਈਨ ਤੋਂ ਉੱਪਰ ਉੱਠ ਕੇ ਇਸ ਬਾਰੇ ਸੋਚਣਾ ਹੋਵੇਗਾ ਫ਼ਿਰ ਹੀ ਦਿੱਲੀ ਵਾਸੀ ਸੁਖ ਦਾ ਸਾਹ ਲੈ ਸਕਣਗੇ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ