ਓਵਰ ਡੋਜ਼ ,ਓਵਰ ਸਪੀਡ ਤੇ ਓਵਰ ਲੋਡ ਨੂੰ ਕਦੋਂ ਪਵੇਗੀ ਨੱਥ
ਜੇ ਕਰ ਓਵਰ ਸ਼ਬਦ ਦਾ ਮਤਲਬ ਪੰਜਾਬੀ ਵਿੱਚ ਵੇਖੀਏ ਤਾਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਤਾਂ ਖਾਣਾ ਵੀ ਖਾਣਾ ਹਾਨੀਕਾਰਕ ਹੁੰਦਾ ਹੈ ਬਾਕੀ ਤਾਂ ਸਾਰੀਆਂ ਗੱਲਾਂ ਆਪਾਂ ਛੱਡ ਹੀ ਦੇਈਏ ਜੋ ਕੁੱਝ ਵੀ ਹਿਸਾਬ ਤੋਂ ਜ਼ਿਆਦਾ ਹੋਵੇ ਤਾਂ ਉਸਦੇ ਸਿੱਟੇ ਗੰਭੀਰ ਹੀ ਨਿਕਲਦੇ ਹਨ ਸ਼ਾਇਦ ਹੀ ਕੋਈ ਅਜਿਹਾ ਦਿਨ ਨਿੱਕਲਦਾ ਹੋਵੇਗਾ ਕਿ ਜਿਸ ਦਿਨ ਅਖਬਾਰਾਂ ਦੀਆਂ ਸੁਰਖੀਆਂ ਓਵਰ ਡੋਜ਼ ਨਾਲ ਕਿਸੇ ਦੀ ਮੌਤ ਦੀ ਖਬਰ ਨਾ ਹੋਈ ਛਪੀ ਹੋਵੇ ਓਵਰ ਸਪੀਡ ਨਾਲ ਹਾਦਸਾ ਨਾ ਹੋਇਆ ਹੋਵੇ ਜਾ ਫਿਰ ਓਵਰ ਲੋਡ ਨਾਲ ਗੱਡੀਆਂ ਨਾ ਪਲਟੀਆਂ ਹੋਣ ਨਹੀਂ ਤਾਂ ਕੋਈ ਦਿਨ ਵੀ ਖਾਲੀ ਨਹੀਂ ਨਿਕਲਦਾ ਜਿਸ ਦਿਨ ਇੱਕ ਦੋ ਮੌਤਾਂ ਨਹੀਂ ਹੁੰਦੀਆਂ ਪਹਿਲਾਂ ਗੱਲ ਕਰੀਏ ਚਿੱਟੇ, ਹੈਰੋਇਨ, ਸਮੈਕ ਤੇ ਸਿੰਥੈਟਿਕ ਨਸ਼ਿਆਂ ਦੀ ਜਿਹਨਾਂ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ
ਸਾਡੇ ਸਮਾਜ ਦੇ ਪੁਰਾਤਨ ਤੇ ਰਵਾਇਤੀ ਨਸ਼ਿਆਂ ਤੋਂ ਹੱਟ ਕੇ ਜਿਹਨਾਂ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਬੇਸ਼ੱਕ ਪੁਰਾਣੇ ਸਮਿਆਂ ਤੋਂ ਸ਼ਰਾਬ ਚਲਦੀ ਆ ਰਹੀ ਹੈ ਲੋਕ ਸ਼ਰਾਬ ਨੂੰ ਰਾਖਸ਼ਾਂ ਦੀ ਖ਼ੁਰਾਕ ਵੀ ਮੰਨਦੇ ਹਨ ਪਰ ਫਿਰ ਵੀ ਸ਼ਰਾਬ ਨੂੰ ਲੋਕ ਪ੍ਰਾਉਣਾਚਾਰੀ ਵਿੱਚ ਦੇਣਾ ਆਪਣੀ ਸੋਭਾ ਸਮਝਦੇ ਹਨ ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ ਕਿ ਜਦਂੋ ਅਸੀਂ ਕੁੜੀ ਦਾ ਵਰ ਲੱਭਦੇ ਹਾਂ ਸਾਡੀ ਸਭ ਤੋਂ ਪਹਿਲਾਂ ਖਾਹਸ਼ ਇਹੋ ਹੁੰਦੀ ਹੈ ਕਿ ਲੜਕਾ ਸ਼ਰਾਬੀ ਕਬਾਬੀ ਨਾ ਹੋਵੇ,
ਪਰ ਜਦੋ ਉਹ ਕੁੜੀ ਵਿਆਹੁਣ ਲਈ ਬਰਾਤ ਲੈ ਕੇ ਆਉਂਦਾ ਹੈ ਲਾਵਾਂ ਫੇਰਿਆ ਤੋਂ ਪਹਿਲਾਂ ਹੀ ਮੁੰਡੇ ਦੇ ਨਾਲ ਆਇਆ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਟੇਬਲਾਂ ਤੇ ਵੰਨ-ਸੁਵੰਨੀ ਸ਼ਰਾਬ ਪਲੋਸ ਕੇ ਰੱਖ ਦਿੱਤੀ ਜਾਂਦੀ ਹੈ ਜਿਸ ਨੂੰ ਵੇਖ ਕੇ ਮੁੰਡੇ ਦਾ ਯਾਨੀ ਕਿ ਲਾੜੇ ਦਾ ਵੀ ਦਿਲ ਕਰ ਪੈਂਦਾ ਹੈ ਘੁੱਟ ਪੀਣ ਨੂੰ ਬੱਸ ਸਾਰਿਆਂ ਦੇ ਸਾਹਮਣੇ ਇੱਕ ਵਾਰ ਮੋਹਰ ਜਿਹੀ ਲੱਗ ਜਾਂਦੀ ਹੈ ਉਸ ਸਮੇਂ ਸਾਰੀਆਂ ਸ਼ਰਤਾਂ ਖ਼ਤਮ ਹੋ ਜਾਂਦੀਆਂ ਹਨ ਫਿਰ ਉਹੀ ਮੁੰਡਾ ਇੱਕਲਾ ਸ਼ਰਾਬ ਪੀਣ ਤੱਕ ਸੀਮਤ ਨਹੀਂ ਰਹਿੰਦਾ ਰਵਾਇਤੀ ਨਸ਼ੇ ਤਾਂ ਦੂਰ ਦੀ ਗੱਲ ਫਿਰ ਜਿਹੜੇ ਉਸਦੇ ਦਾਦੇ ਪੜਦਾਦੇ ਨੇ ਸੁਣੇ ਵੇਖੇ ਨਹੀਂ ਹੁੰਦੇ ਉਹ ਕਰਨ ਲਗ ਜਾਂਦਾ ਹੈ ਹੌਲੀ ਹੌਲੀ ਕਰਕੇ ਫਿਰ ਉਹ ਇਹਨਾਂ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ
ਜਦੋਂ ਤੱਕ ਘਰਦਿਆਂ ਨੂੰ ਪਤਾ ਲੱਗਦਾ ਹੈ ਉਸ ਸਮੇਂ ਤੱਕ ਉਹ ਨਸ਼ੇ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਾ ਹੁੰਦਾ ਹੈ ਫਿਰ ਉਹ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ ਮੋਟੀ ਸਾਰੀ ਖ਼ਬਰ ਛੱਪਦੀ ਹੈ ਕਿ ਫਲਾਣੇ ਪਿੰਡ ਦਾ ਨੌਜਵਾਨ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਮਰ ਗਿਆ ਹੈ ਜੇ ਹੁਣ ਵੇਖੀਏ ਕਿ ਨਸ਼ਾ ਆਉਂਦਾ ਕਿੱਥੋਂ ਏ ਇਸ ਬਾਰੇ ਕਿਸੇ ਨੂੰ ਵੀ ਕੋਈ ਭੁੱਲ ਨਹੀਂ ਰਹੀ ਕਿ ਕੌਣ ਲਿਆਉਂਦਾ ਹੈ ਤੇ ਕੌਣ ਵਿਕਾਉਦਾ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਸ ਕਰਕੇ ਮੈਂ ਇਸ ਦੀ ਟਿੱਪਣੀ ਇਸ ਲੇਖ ਵਿੱਚ ਕਰਨਾ ਠੀਕ ਨਹੀਂ ਸਮਝਦਾ ਪਰ ਸ਼ਬਦ ਓਵਰ ਭਾਵ ਕਿ ਜਿਆਦਾ ਉਸ ਬਾਰੇ ਜ਼ਰੂਰ ਕਹਾਂਗਾ ਕਿ ਜਾਨ ਹੈ ਤੇ ਜਹਾਨ ਹੈ
ਅੱਜ ਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਰੋਟੀ ਵੀ ਪੂਰੀ ਨਹੀਂ ਹੋ ਰਹੀ ਤੇ ਫਿਰ ਵਿਦੇਸ਼ੀ ਨਸ਼ਿਆਂ ਦਾ ਖ਼ਰਚ ਕਿੱਥੋਂ ਆਵੇਗਾ ਇਹ ਸੋਚਣ ਦਾ ਵਿਸ਼ਾ ਹੈ ਹੁਣ ਗੱਲ ਕਰੀਏ ਓਵਰ ਸਪੀਡ ਦੀ ਜਿਸ ਨਾਲ ਸੈਕੜੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਸੜਕਾਂ ਭਾਰਤ ਦੀਆਂ, ਗੱਡੀਆਂ ਦੀਆਂ ਸਪੀਡਾਂ ਵਿਦੇਸ਼ਾਂ ਵਾਲੀਆਂ ਆਮ ਆਦਮੀ ਤਾਂ ਸੜ੍ਹਕ ਤੁਰ ਕੇ ਨਹੀਂ ਲੰਘ ਸਕਦਾ ਵੱਡੇ-ਵੱਡੇ ਪ੍ਰੈਸ਼ਰ ਹਾਰਨ ਤੇ ਹਵਾ ਵਿੱਚ ਉਡਦੀਆਂ ਗੱਡੀਆਂ ਦੀ ਸਪੀਡ ਜੇਕਰ ਕੋਈ ਹਿੰਮਤ ਕਰਕੇ ਕਿਸੇ ਅਗਲੇ ਜਾਣ ਵਾਲੇ ਨੂੰ ਬਚਾਉਣ ਦੀ ਕੋਸ਼ਿਸ ਵੀ ਕਰੇ ਤਾਂ ਪਿੱਛੋਂ ਆ ਰਿਹਾ ਆ ਕੇ ਠੋਕ ਦਿੰਦਾ ਹੈ
ਕਈਂ ਵਾਰੀ ਤਾਂ ਕਈ ਕਈ ਗੱਡੀਆਂ ਅੱਗੜ-ਪਿੱਛੜ ਵੱਜ ਜਾਂਦੀਆਂ ਹਨ ਜਿਸ ਕਰਕੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਜੋ ਕਿ ਅਸੀਂ ਆਮ ਹੀ ਵੇਖਦੇ ਹਾਂ ਬੇਸ਼ੱਕ ਸੜਕਾਂ ਦੇ ਕਿਨਾਰਿਆਂ ਤੇ ਸਪੀਡ ਬੋਰਡ ਲੱਗੇ ਹੁੰਦੇ ਹਨ ਪਰ ਉਹਨਾਂ ਵਲ ਵੇਖਦਾ ਕੌਣ ਹੈ ਇੱਥੋਂ ਤੱਕ ਕਿ ਲਾਲ ਬੱਤੀਆਂ ਤੇ ਲੋਕ ਰੁਕਣਾ ਆਪਣੀ ਬੇਇੱਜਤੀ ਸਮਝਦੇ ਹਨ ਜੇਕਰ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ ਟਰੈਫਿਕ ਕੰਟਰੋਲ ਕਰਨ ਵਾਲਿਆਂ ਕੋਲ ਤਾਂ ਰਿਸ਼ਤੇਦਾਰੀਆਂ ਤੇ ਦੋਸਤੀ ਨਿਭਾਉਣ ਤੋਂ ਵੇਹਲ ਨਹੀਂ ਮਿਲਦੀ ਅਗਰ ਓਵਰ ਸਪੀਡ ਦੇ ਚੰਗੇ ਮੋਟੇ ਚਲਾਨ ਕਰਨੇ ਸ਼ੁਰੂ ਕਰ ਦੇਣ ਤੇ ਵੇਖਿਓ ਕਿਵੇਂ ਨਹੀਂ ਓਵਰ ਸਪੀਡ ਤੇ ਕੰਟਰੋਲ ਹੁੰਦਾ ਫਿਰ ਨਾ ਹਾਦਸਾ ਹੋਵੇਗਾ ਤੇ ਨਾ ਕਿਸੇ ਘਰ ਦਾ ਚਿਰਾਗ ਬੁੱਝੇਗਾ ਅੱਜ ਲੋੜ ਹੈ
ਓਵਰ ਸਪੀਡ ਤੇ ਕੰਟਰੋਲ ਕਰਨ ਦੀ ਤੁਸੀਂ ਵੇਖਿਆ ਜਾ ਸੁਣਿਆ ਹੋਵੇਗਾ ਕਿ ਮਿਲਟਰੀ ਵਿੱਚ ਓਵਰ ਸਪੀਡ ਤੇ ਓਵਰ ਟੈਕਿੰਗ ਦੀ ਸਖ਼ਤ ਸਜ਼ਾ ਰੱਖੀ ਗਈ ਹੈ ਭਾਵੇਂ ਕਿਸੇ ਆਫ਼ਿਸਰ ਦੀ ਗੱਡੀ ਹੋਵੇ ਤੇ ਭਾਵੇਂ ਜਵਾਨਾਂ ਦੀ, ਲਿਮਿਟਡ ਸਪੀਡ ਤੇ ਹੀ ਚੱਲਦੀਆਂ ਹਨ ਪਰ ਸਿਵਲ ਵਿੱਚ ਬਿਲਕੁਲ ਉਸ ਦੇ ਉਲਟ ਹੈ ਜਿੱਡਾ ਮੰਤਰੀ ਤੇ ਅਫ਼ਸਰ ਵੱਡਾ ਓਨੀ ਸਪੀਡ ਜਿਆਦਾ ਭਾਵ ਕੇ ਓਵਰ ਜਦਂੋ ਕਨੂੰਨ ਬਣਾਉਣ ਵਾਲੇ ਹੀ ਕਨੂੰਨ ਤੋੜਨਗੇ ਤੇ ਫਿਰ ਕਨੂੰਨਾਂ ਤੇ ਚਲਣਾ ਕਿਸ ਨੇ ਹੈ ਜੋ ਸਾਡੇ ਦੇਸ਼ ਦੀ ਅੱਜ ਸਭ ਤੋਂ ਵੱਡੀ ਸਮੱਸਿਆ ਸਾਨੂੰ ਪਰੇਸ਼ਾਨ ਕਰ ਰਹੀ ਹੈ ਹੁਣ ਗੱਲ ਕਰੀਏ ਸਮਾਨ ਢੋਆ ਢੁਆਈ ਕਰਨ ਵਾਲਿਆ ਦੀ ਉਹ ਵੀ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਅਸਮਾਨ ਨੂੰ ਛੂਹਦੀਆਂ ਗੱਡੀਆਂ ਲੱਦ ਕੇ ਸੜਕਾਂ ’ਤੇ ਚੱਲ ਰਹੇ ਹਨ
ਡੀ ਟੀ ਓ ,ਆਰ ਟੀ ਓ ਤੇ ਟਰੈਫਿਕ ਪੁਲਿਸ ਜਿਸ ਦੀ ਜਿੰਮੇਵਾਰੀ ਹੁੰਦੀ ਹੈ ਓਵਰ ਲੋਡ ਤੇ ਕੰਟਰੋਲ ਕਰਨ ਦੀ ਉਹ ਵੀ ਰਿਸ਼ਵਤ ਲੈ ਕੇ ਉਹਨਾਂ ਦੇ ਓਵਰ ਲੋਡ ਨੂੰ ਅੰਡਰ ਲੋਡ ਕਹਿਣ ਲਗ ਜਾਂਦੇ ਹਨ ਜਦੋਂ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤੇ ਫਿਰ ਉਹ ਨਾ ਭੌਕੇ ਤੇ ਨਾ ਮਾਲਕ ਨੂੰ ਚੋਰਾਂ ਦਾ ਪਤਾ ਲੱਗੇ ਇਹ ਹਾਲਤ ਸਾਡੇ ਦੇਸ਼ ਦੀ ਹੋ ਰਹੀ ਹੈ ਜੇਕਰ ਅਸੀਂ ਸਾਰੇ ਇਸ ਵਲ ਥੋੜ੍ਹਾ- ਥੋੜ੍ਹਾ ਵੀ ਧਿਆਨ ਦੇਣਾ ਸ਼ੁਰੂ ਕਰੀਏ ਤਾਂ ਹਰ ਰੋਜ਼ ਜੋ ਹਾਦਸੇ ਵਾਪਰ ਰਹੇ ਹਨ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਆਉ! ਰਲ ਕੇ ਸਾਰੇ ਓਵਰ ਸ਼ਬਦ ਦਾ ਖਾਤਮਾ ਕਰੀਏ! ਇੱਕ ਨਵੇਂ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ
ਮਮਦੋਟ ਫਿਰੋਜ਼ਪੁਰ
ਮੋ :7589155501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.