ਧਾਰਮਿਕ ਯਾਤਰਾ ਤੋਂ ਜਦੋਂ ਵਾਪਸ ਪਰਤਿਆ ਪਰਿਵਾਰ ਤਾਂ ਮਕਾਨ ਦੀ ਹਾਲਤ ਦੇਖ ਉੱਡ ਗਏ ਹੋਸ਼!

ਪਿੱਛੋਂ ਚੋਰਾਂ ਨੇ ਕੀਤਾ ਘਰ ਦਾ ਸਫਾਇਆ, ਲੱਖ ਦਾ ਸਾਮਾਨ ਲੈ ਕੇ ਫਰਾਰ

ਲਹਿਰਾਗਾਗਾ (ਰਾਜ ਸਿੰਗਲਾ ) ਲਹਿਰਾਗਾਗਾ (Lehragaga News) ਦੇ ਵਾਰਡ ਨੰਬਰ ਇੱਕ ਵਿੱਚ ਨੈਸ਼ਨਲ ਪਬਲਿਕ ਸਕੂਲ ਦੀ ਪੁਰਾਣੀ ਬਿਲਡਿੰਗ ਨੇੜੇ ਚੋਰਾਂ ਵੱਲੋਂ ਕੋਠੀ ਦਾ ਦਰਵਾਜ਼ਾ ਤੋੜ ਕੇ ਉਸ ਅੰਦਰੋਂ ਸੋਨਾ, ਚਾਂਦੀ, ਨਗਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਖਬਰ ਮਿਲੀ ਹੈ।

Lehragaga-News
ਲਹਿਰਾਗਾਗਾ। ਚੋਰੀ ਸਬੰਧੀ ਜਾਣਕਾਰੀ ਦਿੰਦਾ ਹੋਇਆ ਮਕਾਨ ਮਾਲਕ।

ਅੰਮ੍ਰਿਤਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 14 ਜੂਨ ਨੂੰ ਲਹਿਰਾਗਾਗਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਮਗਰੋਂ ਜਦੋਂ ਦੇਰ ਸ਼ਾਮ ਆਪਣੇ ਘਰ ਪਰਤੇ ਤਾਂ ਦੇਖਿਆ ਤਾਂ ਚੋਰ ਖਿੜਕੀ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਦੀ ਕੋਠੀ ਵਿਚ ਦਾਖਲ ਹੋ ਗਏ ਤੇ ਕੋਠੀ ਵਿਚੋਂ ਕਰੀਬ 10 ਤੋਲੇ ਸੋਨਾ, ਚਾਂਦੀ ਦੇ ਬਰਤਨ, ਡੇਢ ਲੱਖ ਰੁਪਏ ਨਗਦ ਤੇ ਦੋ ਐਲ.ਸੀ.ਡੀ ਚੋਰੀ ਕਰਕੇ ਲੈ ਗਏ ਸਨ।

ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਗੁਰਦਾਸਪੁਰ ਤੇ ਸਰਸਾ ’ਚ ਵਿਰੋਧੀਆਂ ਨੂੰ ਘੇਰਿਆ

LEAVE A REPLY

Please enter your comment!
Please enter your name here