ਜਦੋਂ ਸ਼ਿੰਦਰ ਕੌਰ ਇੰਸਾਂ ਅਮਰ ਰਹੇ ਦੇ ਲੱਗੇ ਨਾਅਰੇ

Shinder Kaur
ਤਪਾ : ਸਰੀਰਦਾਨੀ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਤੇ ਪਤਵੰਤੇ ਸਰੀਰਦਾਨੀ ਸ਼ਿੰਦਰ ਕੌਰ ਇੰਸਾਂ ਦੀ ਫਾਈਲ ਫੋਟੋ

ਬਲਾਕ ਤਪਾ-ਭਦੌੜ ਦੇ 157ਵੇਂ ਤੇ ਢਿੱਲਵਾਂ ਦੇ ਤੀਜੇ ਸਰੀਰਦਾਨੀ ਬਣੇ | Shinder Kaur

ਤਪਾ (ਸੁਰਿੰਦਰ ਮਿੱਤਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਿੰਦਰ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਸਰੀਰਦਾਨੀ ਸ਼ਿੰਦਰ ਕੌਰ ਇੰਸਾਂ (71) ਦੇ ਪਤੀ ਮੇਜਰ ਸਿੰਘ ਇੰਸਾਂ ਅਤੇ ਪੁੱਤਰ ਕੁਲਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਿੰਦਰ ਕੌਰ ਨੇ ਦੇਹਾਂਤ ਤੋਂ ਬਾਅਦ ਸਰੀਰਦਾਨੀ ਕਰਨ ਸਬੰਧੀ ਫਾਰਮ ਭਰਿਆ ਹੋਇਆ ਸੀ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਯੂਨਾਈਟਿਡ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਾਵਤਪੁਰ, ਪ੍ਰਯਾਗਰਾਜ (ਉੱਤਰ ਪ੍ਰਦੇਸ਼) ਉਨ੍ਹਾਂ ਦਾਨ ਕੀਤੀ ਗਈ ਹੈ।

ਸਰੀਰਦਾਨੀ ਦੀ ਅਰਥੀ ਨੂੰ ਮੋਢਾ ਦੇ ਕੇ ਧੀ ਸੁਖਚਰਨਜੀਤ ਕੌਰ ਇੰਸਾਂ ਪੱਖੋਂ ਕਲਾਂ, ਨੂੰਹ ਜਸਮੇਲ ਕੌਰ ਇੰਸਾਂ ਸਰਵਜੀਤ ਕੌਰ, ਪੁੱਤਰ ਗੁਰਮੀਤ ਸਿੰਘ ਇੰਸਾਂ ਕੁਲਦੀਪ ਸਿੰਘ ਇੰਸਾਂ ਨੇ ਫੁੱਲਾਂ ਨਾਲ ਸਜਾਈ ਗਈ ਐਂਬੂਲੈਂਸ ਵਿਚ ਰੱਖਿਆ। ਇਸ ਤੋਂ ਬਾਅਦ ਸਮੁੱਚੇ ਨਗਰ ’ਚ ‘ਮਾਤਾ ਸ਼ਿੰਦਰ ਕੌਰ ਇੰਸਾਂ ਅਮਰ ਰਹੇ, ‘ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰੇ ਬੋਲਦੇ ਹੋਏ 85 ਮੈਂਬਰ ਅਸ਼ੋਕ ਇੰਸਾਂ ਨੇ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਇਸ ਮੌਕੇ ਬਲਾਕ ਪ੍ਰੇਮੀ ਸੇਵਾਦਾਰ ਪ੍ਰਵੀਨ ਕੁਮਾਰ ਇੰਸਾਂ ਨੇ ਦੱਸਿਆ ਕਿ ਮਾਤਾ ਸ਼ਿੰਦਰ ਕੌਰ ਇੰਸਾਂ ਪਿੰਡ ਢਿੱਲਵਾਂ ਦੇ ਤੀਜੇ ਅਤੇ ਬਲਾਕ ਤਪਾ-ਭਦੌੜ ਦੇ 157 ਵੇਂ ਸਰੀਰਦਾਨੀ ਹਨ।

ਮਿ੍ਰਤਕ ਦੇਹ ’ਤੇ ਹੋਣਗੀਆਂ ਡਾਕਟਰੀ ਖੋਜਾਂ

ਇਸ ਮੌਕੇ ਸਰਪੰਚ 85 ਮੈਂਬਰ ਪੰਜਾਬ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ ਆਪਣੇ ਮੈਂਬਰ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨਾ ਪਰਿਵਾਰ ਦੀ ਬਹੁਤ ਵੱਡੀ ਸੇਵਾ ਅਤੇ ਕੁਰਬਾਨੀ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਲੋਕ ਸਮਾਜ, ਪਰਿਵਾਰ ਦੇ ਰਿਸ਼ਤੇਦਾਰਾਂ ਆਦਿ ਵੱਲੋਂ ਅਜਿਹੇ ਦਾਨ, ਪੁੰਨ ਵਾਲੇ ਮਹਾਨ ਸੇਵਾ ਕਾਰਜਾਂ ਤੇ ਬੇਤੁਕੀਆਂ ਟਿੱਪਣੀਆਂ ਕਰਨ ਕਾਰਨ ਸ਼ਰਮ ਮਹਿਸੂਸ ਕਰਦੇ ਰਹਿੰਦੇ ਹਨ ਪਰ ਉਕਤ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਧਿਆਨ ’ਚ ਰੱਖਿਆ ਅਤੇ ਸਮਾਜ ਦੀ ਪਰਵਾਹ ਨਹੀਂ ਕੀਤੀ। ਧੰਨ ਹਨ ਅਜਿਹੇ ਪਰਿਵਾਰ ਜੋ ਮਾਨਵਤਾ ਦੀ ਸੇਵਾ ਨੂੰ ਅਪਣਾ ਜ਼ਰੂਰੀ ਫਰਜ਼ ਸਮਝਦੇ ਹਨ। ਇਸ ਮੌਕੇ ਪ੍ਰੇਮੀ ਤਾਰਾ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਬਲੋਰ ਸਿੰਘ ਇੰਸਾਂ ਪ੍ਰੇਮੀ ਭੋਲਾ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਬਸੰਤ ਰਾਮ, ਕੁਲਵੰਤ ਰਾਏ ਤਪਾ, ਭੈਣ ਅੰਜੂੁ, ਭੈਣ ਅਨੀਤਾ ਤਪਾ, ਪਰਿਵਾਰ ਦੇ ਰਿਸ਼ਤੇਦਾਰ, ਮਿੱਤਰ ਸਬੰਧੀ ਅਤੇ ਵੱਡੀ ਗਿਣਤੀ ਬਲਾਕ ਦੇ ਪਿੰਡਾਂ ਦੀ ਸਾਧ-ਸੰਗਤ ਅਤੇ ਪ੍ਰੇਮੀ ਸੰਮਤੀਆਂ ਹਾਜ਼ਰ ਸਨ।

Also Read : ਉਪਰਾਲਾ : ਵਿਕਾਸ ਕਾਰਜਾਂ ਨਾਲ ਲਿਸ਼ਕਿਆ ਪਿੰਡ ਰਾਮਗੜ੍ਹ ਸੰਧੂਆਂ

LEAVE A REPLY

Please enter your comment!
Please enter your name here