ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Uncategorized ਜਦੋਂ ਨੈਨ ਸਿੰਘ...

    ਜਦੋਂ ਨੈਨ ਸਿੰਘ ਰਾਵਤ ਨੇ ਰੱਸੀ ਨਾਲ ਨਾਪਿਆ ਤਿੱਬਤ

    Nain Singh Rawat

    ਪਿਥੌਰਾਗੜ੍ਹ ਖੇਤਰ ਦੇ ਵਸਨੀਕ ਨੈਨ ਸਿੰਘ ਨੇ ਜੋ ਕੰਮ ਕੀਤਾ, ਉਸ ਨੂੰ ਗੂਗਲ ਨੇ ਵੀ ਸਰਾਹਿਆ ਹੈ ਗੂਗਲ ਡੂਡਲ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਰਾਇਲ ਜਿਓਗ੍ਰੈਫਿਕਲ ਸੁਸਾਇਟੀ ਅਤੇ ਸਰਵੇ ਆਫ ਇੰਡੀਆ ਲਈ ਪੰ. ਨੈਨ ਸਿੰਘ ਰਾਵਤ ਭੀਸ਼ਮ ਪਿਤਾਮਾ ਦੇ ਰੂਪ ਵਿੱਚ ਮੰਨੇ ਜਾਂਦੇ ਹਨ ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਦੀ ਉਪਲੱਬਧੀ ਤੋਂ 139 ਸਾਲ ਬਾਅਦ 27 ਜੂਨ 2004 ਨੂੰ ਉਨ੍ਹਾਂ ‘ਤੇ ਡਾਕ ਟਿਕਟ ਜਾਰੀ ਕੀਤਾ ਸੀ।

    ਪੰ. ਨੈਨ ਸਿੰਘ ਦਾ ਜਨਮ 21 ਅਕਤੂਬਰ 1830 ਨੂੰ ਅਮਰ ਸਿੰਘ ਮਿਲਵਵਾਲ ਦੇ ਘਰ ਹੋਇਆ

    ਭਾਰਤ-ਚੀਨ ਸੀਮਾ ‘ਤੇ ਸਥਿਤ ਮੁਨਸਿਆਰੀ ਤਹਿਸੀਲ ਦੇ ਆਖ਼ਰੀ ਪਿੰਡ ਮਿਲਮ ਨਿਵਾਸੀ ਪੰ. ਨੈਨ ਸਿੰਘ ਦਾ ਜਨਮ 21 ਅਕਤੂਬਰ 1830 ਨੂੰ ਅਮਰ ਸਿੰਘ ਮਿਲਵਵਾਲ ਦੇ ਘਰ ਹੋਇਆ ਇਹ ਪਰਿਵਾਰ ਆਮ ਪਰਿਵਾਰ ਸੀ ਅਲਬੱਤਾ ਨੈਨ ਸਿੰਘ ਦੇ ਦਾਦੇ ਧਾਮ ਸਿੰਘ ਰਾਵਤ ਨੂੰ ਕੁਮਾਊਂ ਦੇ ਰਾਜਾ ਦੀਪ ਚੰਦ ਨੇ 1735 ਵਿੱਚ ਗੋਲਮਾ ਅਤੇ ਕੋਟਲ ਪਿੰਡ ਜਾਗੀਰ ਵਿੱਚ ਬਖਸ਼ੇ ਸਨ ਪੰ. ਨੈਨ ਸਿੰਘ ਰਾਵਤ ਦੀ ਸਿੱਖਿਆ ਮੁੱਢਲੇ ਪੱਧਰ ਤੱਕ ਹੀ ਹੋਈ ਸੀ, ਬਾਅਦ ਵਿੱਚ ਇਸ ਸਕੂਲ ਵਿੱਚ ਉਹ ਅਧਿਆਪਕ ਲੱਗ ਗਏ ਸਨ ਅਧਿਆਪਕ ਬਣਨ ‘ਤੇ ਉਨ੍ਹਾਂ ਨੂੰ ਲੋਕਾਂ ਨੇ ਪੰਡਿਤ ਦੀ ਉਪਾਧੀ ਦੇ ਦਿੱਤੀ ਉਨ੍ਹਾਂ ਨੂੰ ਇਸ ਨਾਂਅ ਨਾਲ ਜਾਣਿਆ ਜਾਂਦਾ ਹੈ ਇਨ੍ਹਾਂ ਦੇ ਚਚੇਰੇ ਭਰਾ ਸਵ. ਕਿਸ਼ਨ ਸਿੰਘ ਰਾਵਤ ਵੀ ਅਧਿਆਪਕ ਸਨ ਦੋਵਾਂ ਭਰਾਵਾਂ ਨੂੰ ਪੰਡਿਤ ਦੀ ਉਪਾਧੀ ਮਿਲੀ ਸੀ।

    ਇਹ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ WTC ਫਾਈਨਲ : ਦੂਜੇ ਦਿਨ ਦਾ ਖੇਡ ਦੁਪਹਿਰ 3 ਵਜੇ ਤੋਂ

    ਪੰ. ਨੈਨ ਸਿੰਘ ਰਾਵਤ ਨੇ ਆਪਣੇ ਜੀਵਨ ਵਿੱਚ ਉਪਲੱਬਧੀ ਸਾਲ 1955-56 ਤੋਂ ਸ਼ੁਰੂ ਕੀਤੀ ਤਿੱਬਤੀ ਭਾਸ਼ਾ ਦਾ ਗਿਆਨ ਤੇ ਇਹਨਾਂ ਦੀ ਮੁਹਾਰਤ ਤੋਂ ਪ੍ਰਭਾਵਿਤ ਜਰਮਨ ਭਰਾ ਇਨ੍ਹਾਂ ਨੂੰ ਆਪਣੇ ਨਾਲ ਯੂਰਪ ਲਿਜਾਣਾ ਚਾਹੁੰਦੇ ਸਨ ਨੈਨ ਸਿੰਘ ਰਾਵਤ ਰਾਵਲਪਿੰਡੀ ਤੱਕ ਤਾਂ ਪੁੱਜੇ ਪਰ ਆਪਣੀ ਮਿੱਟੀ ਦੀ ਯਾਦ ਆਉਂਦੇ ਹੀ ਵਾਪਸ ਪਰਤ ਆਏ ਬ੍ਰਿਟਿਸ਼ ਭਾਰਤ ਦੌਰਾਨ ਅੰਗਰੇਜਾਂ ਨੇ ਗੁਪਤ ਰੂਪ ਨਾਲ ਤਿੱਬਤ ਅਤੇ ਰੂਸ ਦੇ ਦੱਖਣ ਭਾਗ ਦੇ ਸਰਵੇਖਣ ਦੀ ਯੋਜਨਾ ਬਣਾਈ ਇਸ ਕੰਮ ਲਈ ਅੰਗਰੇਜਾਂ ਨੂੰ ਪੰ. ਨੈਨ ਸਿੰਘ ਰਾਵਤ ਦਾ ਨਾਂਅ ਸੁੱਝਿਆ ਅੰਗਰੇਜਾਂ ਨੇ ਉਨ੍ਹਾਂ ਨੂੰ ਮਾਪਣ ਦਾ ਕੰਮ ਸੌਂਪਿਆ ਉਨ੍ਹਾਂ ਨੇ ਬ੍ਰਹਮਪੁੱਤਰ ਘਾਟੀ ਤੋਂ ਲੈ ਕੇ ਯਾਰਕੰਦ ਇਲਾਕੇ ਤੱਕ ਮਾਪਣ ਦਾ ਕੰਮ ਕਰਨਾ ਸੀ।

    ਇਸ ਕਾਰਜ ਲਈ ਉਨ੍ਹਾਂ ਦੇ ਭਰਾ ਕਿਸ਼ਨ ਸਿੰਘ ਰਾਵਤ ਤੇ ਪੰਜ ਲੋਕ ਸ਼ਾਮਿਲ ਕੀਤੇ ਗਏ ਗੁਪਤ ਰੂਪ ਨਾਲ ਹੋਣ ਵਾਲੇ ਸਰਵੇ ਲਈ ਨੈਨ ਸਿੰਘ ਰਾਵਤ ਨੇ ਤਿੱਬਤੀ ਲਾਮਾ ਦਾ ਪਹਿਰਾਵਾ ਧਾਰਨ ਕੀਤਾ ਤੇ ਆਪਣੇ ਕਦਮਾਂ ਦੀ ਗਿਣਤੀ ਗਿਣਦੇ ਹੋਏ ਸਾਲ 1865 ਵਿੱਚ ਮਾਪਣ ਦਾ ਕਾਰਜ ਆਰੰਭ ਕੀਤਾ ਲਾਮਾ ਦੇ ਰੂਪ ਵਿੱਚ ਸਰਵੇ ਕਰਦੇ ਹੋਏ ਕਈ ਵਾਰ ਉਨ੍ਹਾਂ ਨੂੰ ਭੁੱਖਾ-ਪਿਆਸਾ ਵੀ ਰਹਿਣਾ ਪਿਆ ਛੋਲੇ ਚਬਾ ਕੇ ਦਿਨ ਬਿਤਾਏ ਸਰਵੇ ਦੌਰਾਨ ਉਹ ਖੇਤਰ ਦੇ ਲੋਕਾਂ ਦੇ ਰਹਿਣ-ਸਹਿਣ, ਰੀਤੀ-ਰਿਵਾਜ਼ ਅਤੇ ਆਰਥਿਕ ਹਾਲਤ ਦੀ ਵੀ ਜਾਣਕਾਰੀ ਲੈਂਦੇ ਰਹਿੰਦੇ ਸਨ ਇਨ੍ਹਾਂ ਜਾਣਕਾਰੀਆਂ ਨੂੰ ਆਪਣੀ ਡਾਇਰੀ ਵਿੱਚ ਨੋਟ ਕਰਦੇ ਸਨ।

    ਪੰਡਤ ਨੈਨ ਸਿੰਘ ਦੁਆਰਾ ਸਾਲ 1865 ਤੋਂ 1885 ਦੇ ਵਿਚਕਾਰ ਲਿਖੇ ਗਏ ਯਾਤਰਾ ਵਰਣਨ ਵਿੱਚ ਹਿਮਾਲਿਆ ਤਿੱਬਤ ਅਤੇ ਮੱਧ ਏਸ਼ੀਆ ਦੀ ਤੱਤਕਾਲੀਨ ਭਾਸ਼ਾ ਦੇ ਨਾਲ ਅਨੇਕ ਏਸ਼ਿਸਾਈ ਸਮਾਜਾਂ ਦੀ ਝਲਕ ਮਿਲਦੀ ਹੈ ਇਸ ਦੌਰਾਨ ਉਨ੍ਹਾਂ ਨੇ 1865-66 ਵਿੱਚ ਕਾਠਮੰਡੂ-ਲਹਾਸਾ-ਮਾਨਸਰੋਵਰ, 1967 ਸਤਲੁਜ ਨਦੀ ਸਿੱਧੂ ਉਦਗਮ ਅਤੇ ਥੇਕ ਜਾਲੁੰਗ, 1870 ਡਗਲਸ ਫੋਰਸਿਥ ਦਾ ਪਹਿਲਾ ਯਾਰਕੰਦ-ਕਾਸ਼ਗਰ ਮਿਸ਼ਨ, 1873 ਡਗਲਸ ਫੋਰਸਿਥ ਦਾ ਦੂਜਾ ਯਾਰਕੰਦ-ਕਾਸ਼ਗਰ ਮਿਸ਼ਨ, 1874-75 ਲੇਹ- ਲਹਾਸਾ, ਤਵਾਂਗ ਸੀ।

    ਪੰ. ਨੈਨ ਸਿੰਘ ਰਾਵਤ ਦੁਆਰਾ ਤਿੰਨ ਕਿਤਾਬਾਂ ਠੋਕ-ਜਿਆਲੁੰਗ ਦੀ ਯਾਤਰਾ, ਯਾਰਕੰਦ ਯਾਤਰਾ ਅਤੇ ਅਕਸ਼ਾਂਸ ਦਰਪਣ 1871 ਤੋਂ 73 ਦੇ ਵਿਚਕਾਰ ਪ੍ਰਕਾਸ਼ਿਤ ਹੋਈਆਂ

    ਪੰ. ਨੈਨ ਸਿੰਘ ਰਾਵਤ ਦੁਆਰਾ ਤਿੰਨ ਕਿਤਾਬਾਂ ਠੋਕ-ਜਿਆਲੁੰਗ ਦੀ ਯਾਤਰਾ, ਯਾਰਕੰਦ ਯਾਤਰਾ ਅਤੇ ਅਕਸ਼ਾਂਸ ਦਰਪਣ 1871 ਤੋਂ 73 ਦੇ ਵਿਚਕਾਰ ਪ੍ਰਕਾਸ਼ਿਤ ਹੋਈਆਂ ਸਨ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਜੀਵਨੀ ਵੀ ਲਿਖੀ ਸੀ, ਪਰ ਉਹ ਗੁਆਚ ਗਈ ਤਿੱਬਤ ਦੀ ਰਾਜਧਾਨੀ ਲਹਾਸਾ ਦਾ ਇਸ ਵਿੱਚ ਸੁੰਦਰ ਵਰਣਨ ਸੀ ਸਾਲ 1890 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਇੱਕ ਪੜਤਾਲਕਾਰ ਦੇ ਰੂਪ ਵਿੱਚ ਪੰ. ਨੈਨ ਸਿੰਘ ਰਾਵਤ ਨੇ 16 ਸਾਲ ਦਾ ਬਨਵਾਸ ਕੱਟਿਆ ਤਦ ਸੰਚਾਰ ਦਾ ਕੋਈ ਮਾਧਿਅਮ ਨਹੀਂ ਸੀ ਦੇਸ਼ ਦੀ ਸੀਮਾ ਨੋਕ ਵਿੱਚ ਸਥਿਤ ਸਰਵੇਅਰ ਦਾ ਪਿੰਡ ਅਤਿ ਦੁਰਾਡਾ ਸੀ ਦੱਸਿਆ ਜਾਂਦਾ ਹੈ ਕਿ ਪਿੰਡ ਦੇ ਲੋਕ ਉਨ੍ਹਾਂ ਨੂੰ ਮ੍ਰਿਤਕ ਹੀ ਸਮਝ ਗਏ ਸਨ ਪਰ ਉਨ੍ਹਾਂ ਦੀ ਧਰਮਪਤਨੀ ਨੂੰ ਉਨ੍ਹਾਂ ਦੇ ਪਰਤਣ ਦਾ ਵਿਸ਼ਵਾਸ ਸੀ।

    ਇਹ ਵੀ ਪੜ੍ਹੋ : ਪੰਜਾਬ ‘ਚ ਇੰਜ ਹੋ ਰਿਹੈ ਸਮਾਰਟ ਮੀਟਰਾਂ ਦਾ ਜ਼ਬਰਦਸਤ ਵਿਰੋਧ

    ਮਾਇਗ੍ਰੇਸ਼ਨ ਕਰਨ ਵਾਲੇ ਪਿੰਡ ਦੇ ਨਿਵਾਸੀ ਨੈਨ ਸਿੰਘ ਰਾਵਤ ਦੀ ਪਤਨੀ ਜਰ ਸਾਲ ਪਰੰਪਰਾ ਦੇ ਅਨੁਸਾਰ ਆਪ ਉਣ ਕੇ ਉਨ੍ਹਾਂ ਲਈ ਹਰ ਸਾਲ ਉਨ ਦਾ ਇੱਕ ਪਜ਼ਾਮਾ ਅਤੇ ਕੋਟ ਬਣਾਉਂਦੀ ਸੀ ਉਨ੍ਹਾਂ ਦੀ ਧਰਮਪਤਨੀ ਦਾ ਕਿਹਾ ਸੱਚ ਸਾਬਤ ਹੋਇਆ ਜਦੋਂ 16 ਸਾਲ ਬਾਅਦ ਪੰ. ਨੈਨ ਸਿੰਘ ਰਾਵਤ ਘਰ ਪਰਤੇ ਤਾਂ ਪਤਨੀ ਨੇ ਉਨ੍ਹਾਂ ਨੂੰ ਆਪ ਆਪਣੇ ਹੱਥ ਨਾਲ ਬਣਾਏ 16 ਪਜ਼ਾਮੇ ਅਤੇ 16 ਕੋਟ ਦਿੱਤੇ।

    ਸਰਚ ਇੰਜਣ ਗੂਗਲ ਨੇ ਨੈਨ ਸਿੰਘ ਰਾਵਤ ਦਾ ਡੂਡਲ ਬਣਾਇਆ ਹੈ, ਜਿਨ੍ਹਾਂ ਨੂੰ ਬਿਨਾਂ ਕਿਸੇ ਆਧੁਨਿਕ ਸਮੱਗਰੀ ਦੇ ਪੂਰੇ ਤਿੱਬਤ ਦਾ ਨਕਸ਼ਾ ਤਿਆਰ ਕਰਨ ਦਾ ਸਿਹਰਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਹਕੂਮਤ ਦੇ ਲੋਕ ਵੀ ਉਨ੍ਹਾਂ ਦਾ ਨਾਂਅ ਪੂਰੇ ਸਨਮਾਨ ਨਾਲ ਲੈਂਦੇ ਸਨ ਉਸ ਸਮੇਂ ਤਿੱਬਤ ਵਿੱਚ ਕਿਸੇ ਵਿਦੇਸ਼ੀ ਸ਼ਖਸ ਦੇ ਜਾਣ ‘ਤੇ ਸਖ਼ਤ ਮਨਾਹੀ ਸੀ ਜੇਕਰ ਕੋਈ ਚੋਰੀ-ਛਿਪੇ ਤਿੱਬਤ ਪਹੁੰਚ ਵੀ ਜਾਵੇ ਤਾਂ ਫੜੇ ਜਾਣ ‘ੱਤੇ ਉਸਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾਂਦੀ ਸੀ।

    ਅਜਿਹੇ ਵਿੱਚ ਸਥਾਨਕ ਨਿਵਾਸੀ ਨੈਨ ਸਿੰਘ ਰਾਵਤ ਆਪਣੇ ਭਰਾ ਦੇ ਨਾਲ ਰੱਸੀ, ਥਰਮਾਮੀਟਰ ਅਤੇ ਕੰਪਸ ਲੈ ਕੇ ਪੂਰਾ ਤਿੱਬਤ ਮੇਚ ਆਏ ਦਰਅਸਲ 19ਵੀਂ ਸ਼ਤਾਬਦੀ ਵਿੱਚ ਅੰਗਰੇਜ਼ ਭਾਰਤ ਦਾ ਨਕਸ਼ਾ ਤਿਆਰ ਕਰ ਰਹੇ ਸਨ ਪਰ ਤਿੱਬਤ ਦਾ ਨਕਸ਼ਾ ਬਣਾਉਣ ਵਿੱਚ ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਸੀ ਤੱਦ ਉਨ੍ਹਾਂ ਨੇ ਕਿਸੇ ਭਾਰਤੀ ਨਾਗਰਿਕ ਨੂੰ ਹੀ ਉੱਥੇ ਭੇਜਣ ਦੀ ਯੋਜਨਾ ਬਣਾਈ ਜਿਸ ‘ਤੇ ਸਾਲ 1863 ਵਿੱਚ ਅੰਗਰੇਜ਼ ਸਰਕਾਰ ਨੂੰ ਦੋ ਅਜਿਹੇ ਲੋਕ ਮਿਲ ਗਏ ਜੋ ਤਿੱਬਤ ਜਾਣ ਲਈ ਤਿਆਰ ਹੋ ਗਏ ਕਹਿੰਦੇ ਹਨ ਨੈਨ ਸਿੰਘ ਰਾਵਤ ਹੀ ਦੁਨੀਆ ਦੇ ਪਹਿਲੇ ਸ਼ਖਸ ਸਨ ਜਿਨ੍ਹਾਂ ਨੇ ਲਹਾਸਾ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ, ਦੱਸੀ ਉਨ੍ਹਾਂ ਨੇ ਵਿਥਕਾਰ ਅਤੇ ਲੰਬਕਾਰ ਕੀ ਹਨ, ਦੱਸਿਆ ਇਸ ਦੌਰਾਨ ਕਰੀਬ 800 ਕਿ.ਮੀ. ਪੈਦਲ ਯਾਤਰਾ ਕੀਤੀ ਅਤੇ ਦੁਨੀਆ ਨੂੰ ਇਹ ਵੀ ਦੱਸਿਆ ਕਿ ਬ੍ਰਹਮਪੁੱਤਰ ਅਤੇ ਸਵਾਂਗ ਇੱਕ ਹੀ ਨਦੀ ਹੈ ਰਾਵਤ ਨੇ ਦੁਨੀਆ ਨੂੰ ਕਈ ਅਣਦੇਖੀਆਂ ਅਤੇ ਅਣਸੁਣੀਆਂ ਸੱਚਾਈਆਂ ਨਾਲ ਰੂ-ਬ-ਰੂ ਕਰਾਇਆ।

    ਇਹ ਵੀ ਪੜ੍ਹੋ : ਇਸ ਜਿਲ੍ਹੇ ‘ਚ ਚਮੜੀ ਦੇ ਰੋਗੀਆਂ ਲਈ ਸਿਵਲ ਹਸਪਤਾਲ ਬਣ ਰਿਹੈ ਵਰਦਾਨ

    LEAVE A REPLY

    Please enter your comment!
    Please enter your name here