ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News ਚਟਪਟੀ ਖਬਰ : ਪ...

    ਚਟਪਟੀ ਖਬਰ : ਪਤੀ ਨੇ 5 ਰੁਪਏ ਦਾ ਕੁਰਕੁਰਾ ਨਾ ਦਿਵਾਇਆ ਤਾਂ ਪਤਨੀ ਨੇ ਮੰਗ ਲਿਆ ਤਲਾਕ!

    Divorce

    Divorce on Kurkure: ਆਗਰਾ। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ ਕਿਉਂਕਿ ਉਸ ਦੇ ਪਤੀ ਨੇ ਉਸਨੂੰ 5 ਰੁਪਏ ਦੇ ਕੁਰਕੁਰੇ ਦਾ ਪੈਕੇਟ ਨਹੀਂ ਦਿਵਾਇਆ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ, ਔਰਤ ਰੋਜ਼ਾਨਾ ਕੁਰਕਰੇ ਖਾਣ ਦੀ ਆਦਤ ਤੋਂ ਲਾਚਾਰ ਸੀ। Uttar Pradesh News

    ਉਸ ਦੇ ਇਸ ਜੰਕ ਸਨੈਕ ਖਾਣ ਨੂੰ ਲੈ ਕੇ ਅਕਸਰ ਘਰ ’ਚ ਵਿਵਾਦ ਹੁੰਦਾ ਸੀ। ਰਿਪੋਰਟ ਅਨੁਸਾਰ ਇੱਕ ਦਿਨ ਜਦੋਂ ਉਹ ਘਰੇ ਨਾਸ਼ਤਾ ਲਿਆਉਣਾ ਭੁੱਲ ਗਏ, ਇਸ ਤੋਂ ਉਹ ਐਨੀ ਨਾਰਾਜ਼ ਹੋ ਗਈ ਕਿ ਉਸਨੇ ਕਥਿਤ ਤੌਰ ’ਤੇ ਘਰ ਛੱਡ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ। ਐਨਾ ਹੀ ਨਹੀਂ ਕੁਝ ਦਿਨਾਂ ਬਾਅਦ ਉਸਨੇ ਪੁਲਿਸ ਕੋਲ ਤਲਾਕ ਦੀ ਅਰਜ਼ੀ ਪਾ ਦਿੱਤੀ।

    ਇਹ ਵੀ ਪੜ੍ਹੋ: BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ

    ਪਿਛਲੇ ਸਾਲ ਹੀ ਵਿਆਹ ਬੰਧਨ ’ਚ ਬੱਝੇ ਇਸ ਜੋੜੇ ਦੀ ਸ਼ੁਰੂਆਤੀ ਮਹੀਨਿਆਂ ’ਚ ਮੈਰਿਜ਼ ਲਾਈਫ ਠੀਕ ਚੱਲ ਰਹੀ ਸੀ। ਪਰ ਪਤੀ ਆਪਣੀ ਪਤਨੀ ਦੀ ਹਰ ਦਿਨ ਕੁਰਕੁਰੇ ਖਾਣ ਦੀ ਆਦਤ ਤੋਂ ਚਿੰਤਤ ਸੀ। ਰਿਪੋਟਰ ’ਚ ਕਿਹਾ ਗਿਆ ਹੈ ਕਿ ਉਸਦੇ ਬਿਆਨ ਦੇ ਉਲਟ, ਪਤਨੀ ਨੇ ਦਾਅਵਾ ਕੀਤਾ ਕਿ ਉਹ ਆਪਣੇ ਪੇਕੇ ਗਈ ਸੀ ਕਿਉਂਕਿ ਉਸਦਾ ਪਤੀ ਉਸ ਨੂੰ ਕੁੱਟਦਾ ਸੀ। Uttar Pradesh News

    LEAVE A REPLY

    Please enter your comment!
    Please enter your name here