ਕਦੋਂ ਤੇ ਕਿਵੇਂ ਲਈਏ ਸੰਤੁਲਿਤ ਖੁਰਾਕ
ਸਰੀਰ ਨੂੰ ਚੁਸਤ, ਸਿਹਤਮੰਦ ਤੇ ਮਜ਼ਬੂਤ ਰੱਖਣਾ ਸਭ ਨੂੰ ਚੰਗਾ ਲੱਗਦਾ ਹੈ, ਪਰ ਇਹ ਓਨਾ ਸੌਖਾ ਨਹੀਂ ਹੈ, ਜਿੰਨਾ ਦੇਖਣ-ਸੁਣਨ ’ਚ ਲੱਗਦਾ ਹੈ ਸਮੱਸਿਆ ਆਉਂਦੀ ਹੈ ਕਿ ਆਪਣੇ ਸਰੀਰ ਨੂੰ ਚੁਸਤ, ਸਿਹਤਮੰਦ ਤੇ ਮਜ਼ਬੂਤ ਕਿਵੇਂ ਬਣਾਈਏ? ਉਸ ਲਈ ਜ਼ਰੂਰਤ ਹੈ ਸੰਤੁਲਿਤ ਆਹਾਰ ਦੀ ਜਿਸ ’ਚ ਪ੍ਰੋਟੀਨ, ਲੋਹ ਤੱਤ, ਕੈਲਸ਼ੀਅਮ, ਕਾਰਬੋਹਾਈਡ੍ਰੇਟ ਆਦਿ ਸਭ ਹੋਣ
ਅੱਜ ਦੇ ਰੋਜ਼ਾਨਾ ਜੀਵਨ ’ਚ ਇਨ੍ਹਾਂ ਸਭ ਗੱਲਾਂ ’ਤੇ ਧਿਆਨ ਦੇਣਾ ਤੇ ਸਮੇਂ ’ਤੇ ਭੋਜਨਾ ਕਰਨਾ ਮੁਸ਼ਕਲ ਜਿਹਾ ਹੁੰਦਾ ਜਾ ਰਿਹਾ ਹੈ ਆਓ! ਦੇਖੀਏ ਕਿਸ ਤਰ੍ਹਾਂ ਅਸੀਂ ਸੰਤੁਲਿਤ ਖੁਰਾਕ ਲਈਏ ਇਸ ਦੇ ਲਈ ਸਮਾਂ ਸਾਰਨੀ ਬਣਾ ਲਓ ਤਾਂ?ਕਿ ਉਸ ’ਤੇ ਚੱਲ ਕੇ ਆਪਣੀ ਸਿਹਤ ਨੂੰ ਤਾਜ਼ਗੀ ਤੇ ਸਫੂਰਤੀ ਭਰਿਆ ਬਣਾ ਸਕੀਏ
ਨਾਸ਼ਤਾ ਸਵੇਰੇ ਜ਼ਰੂਰ ਲਓ ਦਿਨ ਭਰ ਦੀ ਭੱਜ-ਦੌੜ ਕਰਨ ਵਾਲੇ ਨੂੰ ਨਾਸ਼ਤਾ ਜ਼ਰੂਰੀ ਕਰਨੀ ਚਾਹੀਦਾ ਹੈ ਨਾਸ਼ਤੇ ਦਾ ਸਹੀ ਸਮਾਂ 8 ਵਜੇ ਤੋਂ 9 ਵਜੇ ਤੱਕ ਹੈ ਨਾਸ਼ਤੇ ’ਚ ਧਿਆਨ ਦਿਓ ਕਿ ਪ੍ਰੋਟੀਨ ਦੀ ਮਾਤਰਾ ਵਧੇਰੇ ਹੋਣੀ ਚਾਹੀਦੀ ਹੈ ਜਿਵੇਂ ਇੱਕ ਗਲਾਸ ਦੁੱਧ ਨਾਲ ਸੈਂਡਵਿਚ, ਕਾਰਨਫਲੈਕਸ, ਦੁੱਧ ਵਾਲਾ ਦਲੀਆ ਆਦਿ ਨਾਸ਼ਤੇ ਤੇ ਖਾਣੇ ਦਰਮਿਆਨ ਇੱਕ ਹਲਕੀ-ਫੁਲਕੀ ਸਰਵਿਸ ਹੋਰ ਲਓ ਲਗਭਗ 11, ਸਾਢੇ 11 ਵਜੇ ਫ਼ਲ, ਸਲਾਦ ਜਾਂ ਫਲਾਂ ਦਾ ਤਾਜ਼ਾ ਰਸ ਇੱਕ ਗਲਾਸ ਲਓ
ਦੁਪਹਿਰ ਦੇ ਭੋਜਨ ’ਚ ਇੱਕ ਕਟੋਰੀ ਦਾਲ, ਇੱਕ ਕਟੋਰੀ ਸਬਜ਼ੀ, ਇੱਕ ਕਟੋਰੀ ਦਹੀਂ, ਸਲਾਦ, ਦੋ-ਤਿੰਨ ਰੋਟੀਆਂ ਜਾਂ ਉਬਲੇ ਹੋਏ ਚੌਲ ਲਓ ਧਿਆਨ ਦਿਓ ਦਾਲ, ਸਬਜ਼ੀ ’ਚ ਕੋਲੇਸਟਰੋਲ ਦੀ ਮਾਤਰਾ ਘੱਟ ਤੋਂ ਘੱਟ ਹੋਵੇ ਦੁਪਹਿਰ ਦੇ ਭੋਜਨ ਤੇ ਰਾਤ ਦੇ ਭੋਜਨ ਦੌਰਾਨ ਸ਼ਾਮ ਦੇ 4:30 ਤੋਂ 5:30 ਵਜੇ ਦਰਮਿਆਨ ਤਲੇ ਹੋਏ ਸਨੈਕਸ ਨਾ ਲਓ ਪੁੰਗਰੀਆਂ ਦਾਲਾਂ ਦੀ ਚਾਟ, ਭੇਲਪੁਰੀ, ਢੋਕਲਾ, ਰੋਸਟਿਡ ਨਮਕੀਨ, ਇਡਲੀ ਆਦਿ ਲੈ ਸਕਦੇ ਹੋ,
ਜੋ ਪੌਸ਼ਟਿਕ ਵੀ ਹਨ ਤੇ ਕੋਲੇਸਟਰੋਲ ਰਹਿਤ ਵੀ ਹਨ ਰਾਤ ਦਾ ਭੋਜਨ ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਲਓ ਤਾਂ ਕਿ ਖਾਣਾ ਪਚ ਜਾਵੇ ਤੇ ਪੇਟ ’ਚ ਗੈਸ ਆਦਿ ਨਾ ਬਣੇ ਰਾਤ ਦੇ ਭੋਜਨ ’ਚ ਦੋ ਰੋਟੀਆਂ, ਇੱਕ ਕਟੋਰੀ ਦਾਲ, ਸਬਜ਼ੀ, ਸਲਾਦ ਤੇ ਇੱਕ ਕਟੋਰੀ ਦਹੀ ਲਓ ਇਸ ਤਰ੍ਹਾਂ ਪੋਸ਼ਟਿਕ ਆਹਾਰ ਸਮੇਂ ’ਤੇ ਲੈਣ ਨਾਲ ਸਰੀਰ ਚੁਸਤ, ਫੁਰਤੀਲਾ ਤੇ ਸਿਹਤਮੰਦ ਤਾਂ ਰਹਿੰਦਾ ਹੀ ਹੈ ਇਸ ਦੇ ਨਾਲ-ਨਾਲ ਸਰੀਰ ’ਤੇ ਵਾਧੂ ਮੋਟਾਪਾ ਵੀ ਨਹੀਂ ਆਉਂਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.