ਮਾਲੇਰਕੋਟਲਾ (ਗੁਰਤੇਜ ਜੋਸੀ)। ਨਗਰ ਕੌਂਸਲ ਮਾਲੇਰਕੋਟਲਾ (Malerkotla News) ਵੱਲੋਂ ਸਾਲਾਨਾ ਖਰਚਿਆਂ ਅਤੇ ਆਮਦਨੀ ਦਾ ਬਜਟ ਪਾਸ ਕਰਨ ਸਬੰਧੀ ਨਗਰ ਕੌਂਸਲ ਦਫਤਰ ਦੇ ਮੀਟਿੰਗ ਹਾਲ ’ਚ ਕੌਂਸਲ ਪ੍ਰਧਾਨ ਬੀਬੀ ਨਸਰੀਨ ਅਸਰਫ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਹਾਊਸ ਮੈਂਬਰਾਂ ਦੀ ਮੀਟਿੰਗ ’ਚ ਸਾਲ 2023-24 ਦੇ ਸਾਲਾਨਾ 38 ਕਰੋੜ ਰੁਪਏ ਦੇ ਬਜਟ ਨੂੰ ਪੇਸ਼ ਕੀਤਾ।
38 ਕਰੋੜ ਆਮਦਨੀ ਤੇ ਖਰਚਿਆਂ ਦਾ ਸਲਾਨਾ ਬਜ਼ਟ ਸਰਬਸੰਮਤੀ ਨਾਲ ਕੀਤਾ ਪਾਸ | Malerkotla News
ਇਸ ਮੀਟਿੰਗ ਵਿੱਚ ਵਿਧਾਇਕ ਗੱਜਣਮਾਜਰਾ ਅਤੇ 4 ਕੌਂਸਲਰ ਗੈਰ ਹਾਜਰ ਰਹੇ। ਵਿਧਾਇਕ ਡਾ. ਜਮੀਲ ਓਰ ਰਹਿਮਾਨ ਦੀ ਹਾਜ਼ਰੀ ‘ਚ ਹੋਈ ਇਸ ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਹਾਊਸ ਦੇ ਸੈਕਟਰੀ ਕਾਰਜਸਾਧਕ ਅਫਸਰ ਮਨਿੰਦਰਪਾਲ ਸਿੰਘ ਨੇ ਸਾਲ 2023-24 ਦੇ ਸਾਲਾਨਾ ਖਰਚਿਆਂ ਅਤੇ ਆਮਦਨੀ ਵਾਲਾ 38 ਕਰੋੜ ਰੁਪਏ ਦਾ ਬਜਟ ਪੇਸ਼ ਕਰਦਿਆਂ ਵਿਚਾਰ ਚਰਚਾ ਦੌਰਾਨ ਦਿੱਤੇ ਗਏ ਸੁਝਾਵਾਂ ਨੂੰ ਨੋਟ ਕਰਦੇ ਹੋਏ ਉਨ੍ਹਾਂ ਬਜਟ ਪਾਸ ਕਰ ਦਿੱਤਾ ਗਿਆ। (Malerkotla News)
ਇਸ ਮੌਕੇ ਵਿਧਾਇਕ ਜਮੀਲ-ਓਰ-ਰਹਿਮਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ ਤੇ ਚੱਲਦਾ ਹੈ ਮਨਿਉਰਟੀ ਹਾਲ ਬਣਾਏ ਜਾਣ ਤੋਂ ਇਲਾਵਾ ਚਾਂਦ ਕਾਲਨੀ ਤੋਂ ਖੁਸਹਾਲ ਬਸਤੀ ’ਚ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਬਾਕੀ ਰਹਿੰਦੇ ਕੰਮ ਵੀ ਜਲਦੀ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ। ਮਲੇਰਕਟਲਾ ਸ਼ਹਿਰ ਨੂੰ ਵੀ ਚੰਡੀਗੜ੍ਹ ਵਾਂਗ ਨਮੂਨ ਦਾ ਸ਼ਹਿਰ ਬਣਾਵਾਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਕਮਲ ਸਿਨੇਮਾ ਵਾਲੀ ਨਵੀਂ ਬਣਾਈ ਜਾ ਰਹੀ ਸੜਕ ਨੂੰ ਮਜ਼ਬੂਤ ਅਤੇ ਖੁੱਲ੍ਹੀ ਟਰੈਫਿਕ ਸਮੱਸਿਆ ਤੋਂ ਮੁਕਤ ਬਣਾਉਣ ਲਈ ਪੂਰੀ ਨਿਰਪੱਖਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਜਿਸ ਦੇ ਸਾਈਡਾਂ ਤੇ ਲਾਈਟਾਂ ਲਗਾਈਆ ਜਾਣਗੀਆਂ। ਇਸ ਤਰ੍ਹਾਂ ਇਹ ਸੜਕ ਖੂਬਸੂਰਤ ਦਿਸਣ ਲੱਗ ਜਾਵੇਗੀ। ਉਨ੍ਹਾਂ ਕਿ ਉਕਤ ‘ਤੇ ਦੁਕਾਨਦਾਰਾਂ ਦੇ ਬਣੇ ਹੋਏ ਨਾਜਾਇਜ਼ ਥੜੇ ਤੋੜਣ ਤੇ ਆਮ ਲੋਕਾਂ ਦੇ ਨਾਜਾਇਜ਼ ਕਬਜ਼ੇ ਖਤਮ ਕਰਨ ਤੋਂ ਪਹਿਲਾਂ ਮੈਂ ਖੁਦ ਆਪਣੇ ਰਿਸ਼ਤੇਦਾਰਾ ਜਾਂ ਸਬੰਧੀਆਂ ਦੇ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ ਖਤਮ ਕਰਵਾ ਕੇ ਆਪਣੇ ਘਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਵਿਧਾਇਕ ਜਮੀਲ ਨੇ ਦੱਸਿਆ ਕਿ ਮਾਲੇਰਕੋਟਲਾ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਬਣਾਉਣ ਕੰਮ ਚੱਲ ਰਿਹਾ ਹੈ।ਜੋ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।