ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?

ਕਲਾਊੁਡ ਸਟੋਰੇਜ ਕੀ ਹੈ ਅਤੇ ਇਸ ਦੀਆਂ ਕਿਸਮਾਂ?

ਅਸੀਂ ਹਰ ਰੋਜ਼ ਞਗ਼ਯ ਸੜਿੁਯ, ਖਲ਼ਲ਼ਲਫ਼ਯ ਸੜਿੁਯ ਵਰਗੀਆਂ ਸਰਵਿਸਾਂ ਦੀ ਵਰਤੋਂ ਆਪਣਾ ਡਾਟਾ ਆਨਲਾਈਨ ਸਟੋਰ ਕਰਨ ਲਈ ਕਰਦੇ ਹਾਂ ਅਸੀਂ ਅੱਜ ਇਹਨਾਂ ਪਿੱਛੇ ਕੀ ਤਕਨੀਕ ਕੰਮ ਕਰਦੀ ਹੈ ਜਾਂ ਸਾਡਾ ਆਨਲਾਈਨ ਡਾਟਾ ਕਿਵੇਂ ਸਟੋਰ ਹੁੰਦਾ ਹੈ, ਬਾਰੇ ਜਾਣਦੇ ਹਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕਲਾਊੂਡ ਸਟੋਰੇਜ ਹੁੰਦਾ ਕੀ ਹੈ? ਆਉ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਕਲਾਉੂਡ ਸਟੋਰੇਜ ਦੇ ਵਿੱਚ ਸਾਡਾ ਡਾਟਾ ਡਿਜ਼ੀਟਲ ਰੂਪ ਵਿੱਚ ਲੋਜੀਕਲ ਪੂਲ, ਜਿਨ੍ਹਾਂ ਨੂੰ ਕਲਾਊਡ ਕਿਹਾ ਜਾਂਦਾ, ਦੇ ਵਿੱਚ ਸਟੋਰ ਹੁੰਦਾ ਹੈ। ਭੋਤਿਕ ਸਟੋਰੇਜ ਵੱਖ-ਵੱਖ ਸਰਵਰਾਂ ’ਤੇ, ਜੋ ਵੱਖ-ਵੱਖ ਥਾਵਾਂ ’ਤੇ ਪਏ ਹੁੰਦੇ, ਦੇ ਵਿੱਚ ਵੰਡਿਆ ਹੁੰਦਾ ਹੈ

ਜਿਸ ਨੂੰ ਹੋਸਟਿੰਗ ਕੰਪਨੀ, ਭਾਵ ਜੋ ਸਾਨੂੰ ਸਾਡਾ ਡਾਟਾ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਜਿਵੇਂ:- ਮਾਈਕ੍ਰੋਸਾਫਟ, ਗੂਗਲ ਆਦਿ ਜੋ ਇਹਨਾਂ ਸਰਵਰਾਂ ਦਾ ਪ੍ਰੰਬਧਨ ਕਰਦੀ ਹੈ। ਇਹ ਕੰਪਨੀ ਹੀ ਡਾਟੇ ਦੀ ਆਨਲਾਈਨ ਉਪਲੱਬਧਤਾ ਅਤੇ ਡਾਟੇ ਨੂੰ ਸੁਰੱਖਿਅਤ ਰੱਖਣ ਲਈ ਜਿੰਮੇਵਾਰ ਹੁੰਦੀ ਹੈ। ਕਲਾਊਡ ਸਟੋਰੇਜ ਦੀ ਵਰਤੋਂ ਅਸੀਂ ਵੈੱਬ ਨਾਲ ਜਾਂ ਇਸ ਲਈ ਬਣੀਆਂ ਐਪਲੀਕੇਸ਼ਨਜ ਨਾਲ ਕਰ ਸਕਦੇ ਹਾਂ।
ਕਲਾਊਡ ਸਟੋਰੇਜ ਦੀਆਂ ਕਿਸਮਾਂ:-

ਕਲਾਊਡ ਸਟੋਰੇਜ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ:-

1. ਪਬਲਿਕ ਕਲਾਊਡ ਸਟੋਰੇਜ:- ਇਸ ਕਲਾਊਡ ਸਟੋਰੇਜ ਦੀ ਸਾਰੇ ਲੋਕ ਵਰਤੋਂ ਕਰ ਸਕਦੇ ਹਨ। ਇਸ ਲਈ ਨਿਧਾਰਿਤ ਫੀਸ ਦੇ ਕੇ ਕੋਈ ਵੀ ਇਸ ਦੀ ਵਰਤੋਂ ਕਰ ਸਕਦਾ ਹੈ। ਇਸ ਦੀ ਵਰਤੋਂ ਅਸੰਗਠਿਤ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਸਦੇ ਸਰਵਰ ਕਈ ਥਾਵਾਂ ’ਤੇ ਹੁੰਦੇ ਹਨ। ਇਸ ਅਧੀਨ ਯੂਜਰ ਆਪਣੀ ਵਰਤੋਂ ਦੇ ਹਿਸਾਬ ਨਾਲ ਜਾਂ ਆਪਣੇ ਪਲਾਨ ਦੇ ਹਿਸਾਬ ਨਾਲ ਭੁਗਤਾਨ ਕਰਦਾ ਹੈ। ਉਦਾਹਰਨ ਲਈ ਐਮਾਜੋਨ ਸਿੰਪਲ ਸਟੋਰੇਜ ਸਰਵਿਸ, ਮਾਈਕ੍ਰੋਸਾਫਟ ਐਜੁਰ ਆਦਿ। ਕੁਝ ਹੋਸਟਿੰਗ ਕੰਪਨੀਆਂ ਕੁਝ ਹੱਦ ਤੱਕ ਮੁਫਤ ਕਲਾਊਡ ਸਟੋਰੇਜ ਯੂਜਰ ਨੂੰ ਉਪਲੱਬਧ ਕਰਵਾਉਂਦੀਆਂ ਹਨ ਉਸ ਹੱਦ ਤੋਂ ਵੱਧ ਕਲਾਊਡ ਸਟੋਰੇਜ ਦੀ ਵਰਤੋਂ ਕਰਨ ’ਤੇ ਯੂਜਰ ਨੂੰ ਭੁਗਤਾਨ ਕਰਨਾ ਪੈਂਦਾ ਹੈ। ਉਦਾਹਰਨ ਲਈ ਮਾਈਕ੍ਰੋਸਾਫਟ ਵਨ ਡਰਾਈਵ, ਗੂਗਲ ਡਰਾਈਵ ਆਦਿ।

2. ਪ੍ਰਾਈਵੇਟ ਕਲਾਊਡ ਸਟੋਰੇਜ:- ਇਹ ਕਲਾਊਡ ਸਟੋਰੇਜ ਕੰਪਨੀਆਂ ਦੇ ਵੱਲੋਂ ਆਪ ਹੀ ਆਪਣੀ ਵਰਤੋਂ ਲਈ ਬਣਾਈ ਜਾਂਦੀ ਹੈ। ਇਸ ਦਾ ਪ੍ਰਬੰਧ ਅੰਦਰੂਨੀ ਤੌਰ ’ਤੇ ਕੰਪਨੀਆਂ ਵੱਲੋਂ ਆਪ ਹੀ ਕੀਤਾ ਜਾਂਦਾ ਹੈ। ਇਹ ਕੰਪਨੀਆਂ ਦੀ ਫਾਇਰਵਾਲ ਅਧੀਨ ਸੁਰੱਖਿਅਤ ਹੁੰਦੀ ਹੈ। ਇਸਦੇ ’ਚ ਕੁਝ ਗੁਣ ਪਬਲਿਕ ਕਲਾਊਡ ਸਟੋਰੇਜ ਵਾਲੇ ਵੀ ਹੁੰਦੇ ਹਨ ਤਾਂ ਕਿ ਇਹ ਆਪਣੇ ਵਪਾਰਕ ਉਪਭੋਗਤਾਵਾਂ ਲਈ ਸਟੋਰੇਜ ਸਰੋਤਾਂ ਤੱਕ ਅਸਾਨੀ ਨਾਲ ਪੁਹੰਚ ਬਣਾ ਸਕਣ।

3. ਹਾਈਬਿ੍ਰਡ ਕਲਾਊਡ ਸਟੋਰੇਜ:- ਇਸ ਕਲਾਊਡ ਸਟੋਰੇਜ ’ਚ ਪਬਲਿਕ ਤੇ ਪ੍ਰਾਈਵੇਟ ਕਲਾਊਡ ਸਟੋਰੇਜ ਦੇ ਗੁਣਾਂ ਦਾ ਸੁਮੇਲ ਹੁੰਦਾ ਹੈ। ਇਹ ਦੋ ਪਲੇਟਫਾਰਮਾਂ ਨੂੰ ਏਕੀਕਿ੍ਰਤ ਕਰਨ ਲਈ ਆਰਕੈਸਟ੍ਰੇਸ਼ਨ ਪ੍ਰਬੰਧਨ ਦੀ ਇੱਕ ਪਰਤ ਨਾਲ ਕੰਮ ਕਰਦੀ ਹੈ ਭਾਵ ਇਸਦੇ ’ਚ ਕੰਪਿਊਟਰ ਸਿਸਟਮ, ਐਪਲੀਕੇਸ਼ਨਜ ਅਤੇ ਸਰਵਿਸਜ ਦੇ ਵਿੱਚ ਤਾਲਮੇਲ ਸਥਾਪਿਤ ਕੀਤਾ ਜਾਂਦਾ ਹੈ। ਹਾਈਬਿ੍ਰਡ ਕਲਾਊਡ ਸਟੋਰੇਜ ਬਾਹਰੀ ਸੇਵਾਵਾਂ ’ਚ ਕਲਾਊਡ ਬਰਸਟਿੰਗ ਦੇ ਦੁਆਰਾ ਅੰਦਰੂਨੀ ਸਰੋਤਾਂ ਨੂੰ ਜੋੜਨ ਤੋਂ ਪਰਹੇਜ ਕਰਦਿਆਂ ਡਾਟਾ ਬਣਾਉਣ ਜਾਂ ਮੌਸਮੀ ਅਣਉਚਿਤ ਸਪਾਈਕਸ ਨੂੰ ਸੰਭਾਲਣਾ ਸੌਖਾ ਬਣਾ ਦਿੰਦਾ ਹੈ।
ਅੰਮ੍ਰਿਤਬੀਰ ਸਿੰਘ, ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ