ਸਾਡੇ ਨਾਲ ਸ਼ਾਮਲ

Follow us

11.8 C
Chandigarh
Wednesday, January 28, 2026
More
    Home Breaking News Sports News: ...

    Sports News: ਜ਼ਿਲ੍ਹਾ ਪੱਧਰੀ ਖੇਡਾਂ ’ਚ ਵੈਸਟ ਪੁਆਇੰਟ ਸਕੂਲ ਨੇ ਚੈਂਪੀਅਨ ਬਣ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ

    Sports-News

    ਜ਼ਿਲ੍ਹਾ ਪੱਧਰ ’ਤੇ ਸੋਨੇ ਦੇ 106, ਚਾਂਦੀ ਦੇ 15 ਅਤੇ ਕਾਂਸੀ ਦੇ 36 ਜਿੱਤ ਕੇ ਸਿਰਜਿਆ ਨਵਾਂ ਇਤਿਹਾਸ

    Sports News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਵੈਸਟ ਪੁਆਇੰਟ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਜ਼ਿਲ੍ਹਾ ਸਕੱਤਰ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈਆਂ ਜ਼ਿਲਾ ਪੱਧਰੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 157 ਮੈਡਲ, ਜਿਨ੍ਹਾਂ ’ਚ 106 ਸੋਨੇ ਦੇ, 15 ਚਾਂਦੀ ਦੇ ਅਤੇ 36 ਕਾਂਸੀ ਦੇ ਮੈਡਲ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।

    ਸਕੂਲ ਦੇ ਪ੍ਰਿੰਸੀਪਲ ਹਰਲੀਨ ਕੌਰ ਨਕੱਈ ਅਤੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਨੇ ਦੱਸਿਆ ਸਕੂਲ ਬਹੁਤ ਸਾਰੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲਿਆਂ ’ਚ ਆਪਣੀ ਜਗ੍ਹਾ ਪੱਕੀ ਕਰਦਿਆਂ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਪ੍ਰਾਪਤੀਆਂ ’ਚ ਗੁਰਨੂਰ ਸਿੰਘ ਅਤੇ ਸੁਖਮਨ ਸਿੰਘ ਅੰਡਰ-17 ਕੁਸ਼ਤੀ ’ਚ ਪਹਿਲਾ ਸਥਾਨ, ਪਰਵਾਜ ਸਿੰਘ ਅੰਡਰ -14 ਸੂਟਿੰਗ ’ਚ ਪਹਿਲਾ ਸਥਾਨ, ਰਾਦੇਸ਼ ਅੰਡਰ-14 ਕਿੱਕ-ਬਾਕਸਿੰਗ ’ਚ, ਹਰਗੁਨੀਤ ਕੌਰ ਅੰਡਰ-19 ਅਤੇ ਅਗਮ ਸਿੱਧੂ ਅੰਡਰ -17 ਤੈਰਾਕੀ ਚ ਪਹਿਲਾ ਸਥਾਨ, ਵੰਸ਼ਦੀਪ ਅੰਡਰ-14 ਤੈਰਾਕੀ ’ਚ ਦੂਜਾ ਸਥਾਨ, ਸੁਖਰੀਤ ਸਿੰਘ ਅਤੇ ਇਨਾਇਤ ਅੰਡਰ -14 ਸਤਰੰਜ ਚ ਪਹਿਲਾ ਸਥਾਨ ਸਥਾਨ ਪ੍ਰਾਪਤ ਕਰਕੇ ਇਹ ਸਾਰੇ ਖਿਡਾਰੀ ਰਾਜ ਪੱਧਰ ਲਈ ਚੁਣੇ ਗਏ।

    ਸ਼ਾਨਦਾਰ ਜਿੱਤਾਂ ਪ੍ਰਾਪਤ ਕਰਕੇ ਕਈ ਖਿਡਾਰੀ ਰਾਜ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਵੀ ਚੁਣੇ ਗਏ:ਨਕੱਈ

    ਟੀਮ ਮੁਕਾਬਲਿਆਂ ਦੌਰਾਨ ਫੁੱਟਬਾਲ ਲੜਕੇ ਅੰਡਰ-14, ਅੰਡਰ -17 ਪਹਿਲਾ ਸਥਾਨ, ਫੁੱਟਬਾਲ ਲੜਕੀਆਂ ਅੰਡਰ -14, ਅੰਡਰ -17 ਪਹਿਲਾ ਸਥਾਨ, ਬਾਸਕਟਬਾਲ ਲੜਕੀਆਂ ਅੰਡਰ -14, ਅੰਡਰ -17, ਅੰਡਰ -19 ਪਹਿਲਾ ਸਥਾਨ, ਹੈਂਡਬਾਲ ਲੜਕੇ ਅੰਡਰ -17 ਦੂਜਾ ਸਥਾਨ, ਬਾਸਕਟਬਾਲ ਲੜਕੇ ਅੰਡਰ-14, -17, ਅੰਡਰ -19 ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਉਣ ’ਚ ਸਫ਼ਲ ਰਹੇ ਹਨ।

    ਇਹ ਵੀ ਪੜ੍ਹੋ: Punjab Weather News: ਪੰਜਾਬ ’ਚ ਹੁੰਮਸ ਭਰੀ ਗਰਮੀ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ, ਹੁਣ ਪਵੇਗਾ ਮੀਂਹ…

    ਉਨ੍ਹਾਂ ਦੱਸਿਆ ਕਿ ਜੇਕਰ ਮੈਡਲ ਟੈਲੀ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪੱਧਰੀ ਖੇਡਾਂ ਸੋਨੇ ਦੇ ਤਗਮੇ 106, ਚਾਂਦੀ ਦੇ ਤਗਮੇ 15, ਕਾਂਸੀ ਦੇ ਤਗਮੇ 36 ਕੁੱਲ ਤਗਮੇ 157 ਜਿੱਤਣ ਦਾ ਮਾਣ ਸਕੂਲ ਦੇ ਖਿਡਾਰੀਆਂ ਸਿਰ ਜਾਂਦਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਅਤੇ ਪ੍ਰਿੰਸੀਪਲ ਹਰਲੀਨ ਨਕੱਈ ਨੇ ਖਿਡਾਰੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ‘ਵੈਸਟ ਪੁਆਇੰਟ ਸਕੂਲ ਦੇ ਖੇਡ ਮੈਦਾਨਾਂ ਅੰਦਰ ਸਿਰਫ ਚੈਂਪੀਅਨ ਹੀ ਨਹੀਂ ਸਗੋਂ ਸੱਚੇ ਨੇਤਾ ਵੀ ਤਿਆਰ ਹੁੰਦੇ ਹਨ’। ਉਨ੍ਹਾਂ ਨੇ ਆਪਣੇ ਸਕੂਲ ਦੇ ਕੋਚ ਸੰਦੀਪ ਖਾਨ, ਪ੍ਰਤਾਪ, ਰਸਪਾਲ ਸਿੰਘ ਅਤੇ ਮਿਸਟਰ ਥਾਮਸ ਨੂੰ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਕੀਤੀ ਅਣਥੱਕ ਮਿਹਨਤ ਲਈ ਵਧਾਈ ਦਿੰਦਿਆਂ ਕਿਹਾ, ਕੋਚ ਸਾਹਿਬਾਨ ਵੱਲੋਂ ਕੀਤੀ ਵਿਸ਼ੇਸ਼ ਯੋਜਨਾਬੰਦੀ ਨਾਲ ਕਰਵਾਈ ਕਰੜੀ ਮਿਹਨਤ ਰੰਗ ਲਿਆਈ ਹੈ।