22 ਜੁਲਾਈ ਨੂੰ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ
(ਸੱਚ ਕਹੂੰ ਨਿਊਜ਼) । ਭਾਰਤ ਖਿਲਾਫ ਤਿੰਨ ਇੱਕ ਰੋਜ਼ਾ ਮੈਚਾਂ ਲਈ ਵਸਟਇੰਡੀਜ਼ ਟੀਮ ਦਾ ਐਲਾਨ ਕੀਤਾ ਗਿਆ ਹੈ। ਵੈਟਸਇੰਡੀਜ਼ ਨੇ ਇੱਕ ਰੋਜ਼ਾ ਲੜੀ ਲਈ 13 ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ ਦੇ ਸਾਬਕਾ ਕਪਤਾਨ ਜੇਸਨ ਹੋਲਡਰ ਦੀ ਟੀਮ ’ਚ ਵਾਪਸੀ ਹੋਈ ਹੈ। ਦੋਵਾਂ ਟੀਮਾਂ ਦਰਮਿਆਨ ਪਹਿਲਾ ਇੱਕ ਰੋਜ਼ਾ ਮੁਕਾਬਲਾ 22 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਹਿਲਾਂ ਹੀ ਟੀਮ ਦਾ ਐਲਾਨ ਕਰ ਦਿੱਤਾ ਸੀ। ਵੈਸਟਇੰਡੀਜ਼ ਦੀ ਟੀਮ ਇਸ ਵਾਰ ਮਜ਼ਬੂਤ ਦਿਸ ਰਹੀ ਹੈ। ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਨਿਕੋਲਸ ਪੂਰਨ ਕਪਤਾਨੀ ਕਰ ਰਹੇ ਹਨ ਤੇ ਉਹ ਇਸ ਵਾਰੀ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। (West Indies Team Cricket)
ਵੈਸਇੰਡੀਜ਼ ਨੂੰ ਭਾਰਤ ਖਿਲਾਫ ਇੱਕ ਰੋਜ਼ਾ ਤੇ ਟੀ-20 ਲੜੀ ਖੇਡਣੀ ਹੈ
ਵੈਸਟਇੰਡੀਜ਼ ਦੀ ਟੀਮ ਭਾਰਤ ਖਿਲਾਫ ਇੱਕ ਰੋਜ਼ਾ ਮੈਚਾਂ ਦੀ ਲੜੀ ਤੇ ਟੀ-20 ਲੜੀ ਖੇਡੇਗੀ। ਪਹਿਲਾਂ ਤਿੰਨ ਇੱਕ ਰੋਜ਼ਾ ਮੈਚ ਖੇਡੇ ਜਾਣਗੇ ਜੋ 22, 24 ਤੇ 27 ਜੁਲਾਈ ਨੂੰ ਹੋਣਗੇ। ਇਸ ਤੋਂ ਬਾਅਦ 5 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ। ਦੋਵਾਂ ਟੀਮਾਂ ਚੰਗੀ ਫਾਰਮ ’ਚ ਦਿਸ ਰਹੀਆਂ ਹਨ। ਦੋਵਾਂ ਟੀਮਾਂ ਦਰਮਿਆਨ ਸਖ਼ਤ ਟੱਕਰ ਵੇਖਣ ਨੂੰ ਮਿਲੇਗੀ।
ਵੈਸਟਇੰਡੀਜ਼ ਟੀਮ:
ਨਿਕੋਲਸ ਪੂਰਨ (ਕਪਤਾਨ), ਸ਼ਾਈ ਹੋਪ, ਸ਼ੇਮਰ ਬਰੂਕਸ, ਕੀਸੀ ਕਾਰਟੀ, ਜੇਸਨ ਹੋਲਡਰ, ਅਕਿਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਕਾਇਲ ਮਾਇਰਸ, ਗੁਡਾਕੇਸ਼ ਮੋਤੀ, ਕੀਮੋ ਪਾਲ, ਰੋਵਮੈਨ ਪਾਵੇਲ, ਜੇਡਨ ਸੀਲਸ।
ਭਾਰਤੀ ਇੱਕ ਰੋਜ਼ਾ ਟੀਮ
ਸ਼ਿਖਰ ਧਵਨ (ਕਪਤਾਨ), ਰਵਿੰਦਰ ਜਡੇਜਾ (ਉਪ-ਕਪਤਾਨ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕੇਟ), ਸੰਜੂ ਸੈਮਸਨ (ਵਿਕੇਟ), ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਵੇਸ਼ ਖਾਨ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ