Train Accident: ਆਖ਼ਰ ਰੇਲ ਹਾਦਸਿਆਂ ਨੂੰ ਲੱਗੇ ਬਰੇਕ

West Bengal Train Accident

ਪੱਛਮੀ ਬੰਗਾਲ ’ਚ ਬੀਤੇ ਦਿਨੀਂ ਹੋਏ ਰੇਲ ਹਾਦਸੇ ’ਚ 10 ਯਾਤਰੀਆਂ ਦੀ ਜਾਨ ਚਲੀ ਗਈ ਕੰਚਨਜੰਗਾ ਐਕਸਪ੍ਰੈਸ ਰੇਲ ਸਿਆਲਦਾਹ ਜਾਣ ਵਾਲੀ ਸੀ, ਪਰ ਮਾਲਗੱਡੀ ਨੇ ਪਿੱਛੋਂ ਟੱਕਰ ਮਾਰੀ ਅਤੇ ਬਹੁਤ ਕੁਝ ਤਹਿਸ-ਨਹਿਸ ਹੋ ਗਿਆ ਪਿੱਛੇ ਦੀਆਂ ਦੋ ਬੋਗੀਆਂ ਕਬਾੜ ਬਣ ਗਈਆਂ ਕੁਝ ਬੋਗੀਆਂ ਪਟੜੀ ਤੋਂ ਹੇਠਾਂ ਉੱਤਰ ਕੇ ਪਲਟ ਗਈਆਂ ਜ਼ਖ਼ਮੀਆਂ ਦੀ ਗਿਣਤੀ ਵੀ 50-60 ਦੱਸੀ ਗਈ ਸੀ ਅਸੀਂ ਉਨ੍ਹਾਂ ਦੇ ਤੰਦਰੁਸਤ ਹੋਣ ਅਤੇ ਆਪਣੇ-ਆਪਣੇ ਘਰ ਪਰਤਣ ਦੀ ਦੁਆ ਕਰਦੇ ਹਾਂ ਹਾਦਸਾ ਕੋਈ ਵੀ ਹੋਵੇ, ਤਬਾਹਕਾਰੀ ਹੁੰਦਾ ਹੈ ਹਾਦਸੇ ਦੀਆਂ ਸ਼ੁਰੂਆਤੀ ਰਿਪੋਰਟਾਂ ਇਸ ਨੂੰ ‘ਮਨੁੱਖੀ ਭੁੱਲ’ ਕਰਾਰ ਦੇ ਰਹੀਆਂ ਹਨ ਸੰਭਵ ਹੈ। (West Bengal Train Accident)

ਕਿ ਅਜਿਹਾ ਹੀ ਹੋਵੇ, ਪਰ ਰੇਲਵੇ ਸੁਰੱਖਿਆ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਟੱਕਰ ਦਾ ਬੁਨਿਆਦੀ ਕਾਰਨ ਕੀ ਸੀ? ਜਾਂਚ ’ਚ ਇਹ ਤੱਥ ਵੀ ਵਿਚਾਰ ਅਧੀਨ ਹੋਣਾ ਚਾਹੀਦਾ ਹੈ ਕਿ ਮਾਲਗੱਡੀ ਦਾ ਲੋਕੋ ਪਾਇਲਟ ਲਗਾਤਾਰ ਚਾਰ ਰਾਤਾਂ ਤੋਂ ਸੁੱਤਾ ਨਹੀਂ ਸੀ ਇਹ ਵੀ ਅਣਮਨੁੱਖੀ ਨੌਕਰੀ ਹੈ ਨਿਯਮ ਜ਼ਿਆਦਾ ਤੋਂ ਜ਼ਿਆਦਾ ਦੋ ਰਾਤਾਂ ਲਗਾਤਾਰ ਡਿਊਟੀ ਕਰਨ ਦੀ ਆਗਿਆ ਦਿੰਦੇ ਹਨ ਇਹ ਵੀ ਅਣਮਨੁੱਖੀ ਨਿਯਮ ਹੈ ਬਦਲਵੇਂ ਲੋਕੋ ਪਾਇਲਟਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਇਹ ਕਿਵੇਂ ਹੋਵੇਗਾ, ਕਿਉਂਕਿ ਰੇਲਵੇ ’ਚ ਬੀਤੇ 10 ਸਾਲਾਂ ਤੋਂ ਕਰੀਬ ਤਿੰਨ ਲੱਖ ਅਸਾਮੀਆਂ ਖਾਲੀ ਪਈਆਂ ਹਨ। (West Bengal Train Accident)

ਉਨ੍ਹਾਂ ’ਚ 21 ਫੀਸਦੀ ਲੋਕੋ ਪਾਇਲਟ ਦੀਆਂ ਅਸਾਮੀਆਂ ਹਨ ਉਨ੍ਹਾਂ ਨੂੰ ਕਦੋਂ ਭਰਿਆ ਜਾਵੇਗਾ? ਉਹ ਤਾਂ ਪ੍ਰਵਾਨਿਤ ਅਤੇ ਅਧਿਕਾਰਤ ਅਸਾਮੀਆਂ ਹਨ, ਫਿਰ ਸਰਕਾਰ ਨੂੰ ਇਨ੍ਹਾਂ ਅਸਾਮੀਆਂ ਨੂੰ ਭਰਨ ’ਚ ਕੀ ਦਿੱਕਤ ਰਹੀ ਹੈ? ਖੁਦ ਰੇਲਵੇ ਬੋਰਡ ਦਾ ਮੰਨਣਾ ਹੈ ਕਿ ਲੋਕੋ ਪਾਇਲਟ ਦੀ ਲਗਾਤਾਰ ਕਈ ਘੰਟਿਆਂ, ਦਿਨਾਂ ਦੀ ਨੌਕਰੀ ਵੀ ਵੱਡੇ ਹਾਦਸਿਆਂ ਦਾ ਬੁਨਿਆਦੀ ਕਾਰਨ ਹੈ ‘ਕਵਚ’ ਇੱਕ ਆਟੋਮੈਟਿਕ ਰੇਲ ਸੁਰੱਖਿਆ ਸਿਸਟਮ ਹੈ, ਜਿਸ ਨੂੰ ਸਵਦੇਸ਼ੀ ਤੌਰ ’ਤੇ ਹੀ ਵਿਕਸਿਤ ਕੀਤਾ ਗਿਆ ਹੈ ਸਵਾਲ ਹੈ ਕਿ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਇੱਕ ਵੀ ਰੂਟ ’ਤੇ ਕਿਲੋਮੀਟਰ ‘ਕਵਚ’ ਪ੍ਰਣਾਲੀ ਸਥਾਪਿਤ ਕਿਉਂ ਨਹੀਂ ਕੀਤੀ ਜਾ ਸਕੀ। (West Bengal Train Accident)

ਇਸ ਦਾ ਜਵਾਬ ਰੇਲ ਮੰਤਰੀ ਦੇਣਗੇ ਨਹੀਂ ਤਾਂ ਜਾਂਚ ਤੋਂ ਬਾਅਦ ਕੋਈ ਯਥਾਰਥ ਸਾਹਮਣੇ ਆਵੇਗਾ! ਹਾਲੇ ਤੱਕ 1465 ਰੂਟ ਕਿ.ਮੀ. ਅਤੇ 139 ਰੇਲ ਇੰਜਣਾਂ ’ਤੇ ਹੀ ‘ਕਵਚ’ ਸਥਾਪਿਤ ਕੀਤਾ ਗਿਆ ਹੈ ਇਹ ਸਥਿਤੀ ਫਰਵਰੀ, 2024 ਦੀ ਹੈ ਅਤੇ ਦੱਖਣੀ ਮੱਧ ਰੇਲਵੇ ’ਚ ਹੀ ਇਹ ਵਿਵਸਥਾ ਕੀਤੀ ਗਈ ਹੈ ਸਵਾਲ ਇਹ ਹੈ ਕਿ ਰੇਲ ਮੰਤਰਾਲਾ ਮਨੁੱਖੀ ਭੁੱਲ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਟਾਲਣ ਲਈ ਗੰਭੀਰ ਪਹਿਲ ਕਿਉਂ ਨਹੀਂ ਕਰਦਾ ਕਿਉਂ ਰੇਲ ਹਾਦਸੇ ਰੋਕਣਾ ਸੱਤਾਧਾਰੀਆਂ ਦੀ ਪਹਿਲ ’ਚ ਸ਼ਾਮਲ ਨਹੀਂ ਹੁੰਦਾ? ਜਿਸ ਰੇਲ ਹਾਦਸਾ ਬਚਾਅ ਪ੍ਰਣਾਲੀ ‘ਕਵਚ’ ਨੂੰ ਗੇੜਬੱਧ ਤਰੀਕੇ ਨਾਲ ਜਲਦੀ ਤੋਂ ਲਾਗੂ ਕੀਤਾ ਜਾਣਾ ਚਾਹੀਦਾ ਸੀ। (West Bengal Train Accident)

IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

ਉਸ ’ਤੇ ਕੱਛੂ ਚਾਲ ਨਾਲ ਕੰਮ ਕਿਉਂ ਹੋ ਰਿਹਾ ਹੈ? ਇੱਕ ਪਾਸੇ ਦੇਸ਼ ਵਿਚ ਬੁਲਟ ਟਰੇਨ ਅਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਹੋਰ ਰੇਲਾਂ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਆਮ ਰਫ਼ਤਾਰ ਨਾਲ ਚੱਲਣ ਵਾਲੀਆਂ ਰੇਲਾਂ ਨੂੰ ਵੀ ਹਾਦਸਿਆਂ ਤੋਂ ਰਹਿਤ ਬਣਾਉਣ ’ਚ ਅਸੀਂ ਨਾਕਾਮ ਸਾਬਤ ਹੋ ਰਹੇ ਹਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਦੇਸ਼ ’ਚ ਫਾਸਟ ਟਰੇਨਾਂ ਦੀ ਚਕਾਚੌਂਧ ਅਤੇ ਗਲੈਮਰ ਦੀ ਬਜਾਇ ਆਮ ਰਫ਼ਤਾਰ ਦੀਆਂ ਰੇਲਾਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਕੀਤਾ ਜਾਵੇ ਉੱਥੇ ਵਿਰੋਧੀ ਧਿਰ ਦਾ ਦੋਸ਼ ਹੈ ਕਿ ਰੇਲਵੇ ’ਚ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਨਹੀਂ ਭਰਿਆ ਜਾ ਰਿਹਾ ਹੈ। (West Bengal Train Accident)

ਜਿਸ ਨਾਲ ਰੇਲਵੇ ਵਧਦੀ ਅਬਾਦੀ ਦੇ ਦਬਾਅ ’ਚ ਸੁਰੱਖਿਆ ਰੇਲ ਸੇਵਾ ਮੁਹੱਈਆ ਨਹੀਂ ਕਰਵਾ ਪਾ ਰਿਹਾ ਹੈ ਆਖ਼ਰ ਅਸੀਂ ਇਨ੍ਹਾਂ ਰੇਲ ਹਾਦਸਿਆਂ ਤੋਂ ਸਬਕ ਕਦੋਂ ਲਵਾਂਗੇ? ਸਵਾਲ ਇਹ ਵੀ ਹੈ ਕਿ ‘ਵੰਦੇ ਭਾਰਤ’ ਵਰਗੀ ਰੇਲ ਦੇ ਸ਼ਾਨਦਾਰ ਆਧੁਨਿਕੀਕਰਨ ’ਤੇ ਸਿਆਸੀ ਅਤੇ ਨੀਤੀਗਤ ਫੋਕਸ ਜ਼ਿਆਦਾ ਹੈ, ਲਿਹਾਜ਼ਾ ‘ਕਵਚ’ ਵਰਗੀਆਂ ਪਹਿਲਾਂ ਪਿੱਛੇ ਛੁੱਟ ਜਾਂਦੀਆਂ ਹਨ? ਕੀ ਰੇਲਵੇ ਦੀ ਸੁਰੱਖਿਆ ਨਾਲ ਅਜਿਹੇ ਸਮਝੌਤੇ ਕੀਤੇ ਜਾ ਸਕਦੇ ਹਨ? ਸਵਾਲ ਇਹ ਵੀ ਵਾਜ਼ਿਬ ਹੈ ਕਿ ਰਾਸ਼ਟਰੀ ਰੇਲ ਸੁਰੱਖਿਆ ਫੰਡ ’ਚ 75 ਫੀਸਦੀ ਫੰਡਿੰਗ ਘੱਟ ਕਿਉਂ ਕੀਤੀ ਗਈ? ਸੁਰੱਖਿਆ ਫੰਡ ਦੇ ਪੈਸੇ ਰੇਲ ਅਧਿਕਾਰੀ ਕਿਉਂ ਖਰਚ ਕਰ ਰਹੇ ਹਨ? ਰੇਲ ਹਾਦਸੇ ਹੁੰਦੇ ਹਨ। (West Bengal Train Accident)

ਤਾਂ ਅਜਿਹੇ ਸਵਾਲ ਵੀ ਚੁੱਕੇ ਜਾਂਦੇ ਹਨ ਇਸ ਪੂਰੇ ਦ੍ਰਿਸ਼ ’ਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ ਬਿਨਾਂ ਸ਼ੱਕ ਰੇਲ ਆਵਾਜਾਈ ਨੂੰ ਹਾਦਸਿਆਂ ਤੋਂ ਰਹਿਤ ਬਣਾਉਣ ਲਈ ਬੁਨਿਆਦੀ ਢਾਂਚੇ ’ਚ ਸੁਧਾਰ ਅਤੇ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਹੈ ਅਸੀਂ ਅਤੀਤ ਦੇ ਹਾਦਸਿਆਂ ਤੋਂ ਸਬਕ ਲੈ ਕੇ ਆਵਾਜਾਈ ਵਿਵਸਥਾ ਨੂੰ ਸੁਧਾਰਨ ਦਾ ਯਤਨ ਕਰੀਏ ਹਾਦਸਿਆਂ ਦੀ ਜਵਾਬਦੇਹੀ ਤੈਅ ਹੋਵੇ ਤਾਂ ਕਿ ਹਾਦਸਿਆਂ ਦਾ ਦੁਹਰਾਅ ਰੋਕਿਆ ਜਾ ਸਕੇ ਵਕਤ ਦੀ ਜ਼ਰੂਰਤ ਹੈ ਕਿ ਹਾਦਸਿਆਂ ਨੂੰ ਟਾਲਣ ਲਈ, ਜਿੰਨਾ ਜ਼ਲਦੀ ਹੋ ਸਕੇ ਜ਼ਿਆਦਾ ਦਬਾਅ ਵਾਲੇ ਇਲਾਕਿਆਂ ’ਚ ‘ਕਵਚ’ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇ। (West Bengal Train Accident)

ਇਸ ਤੋਂ ਇਲਾਵਾ ਪੱਟੜੀਆਂ ਦੇ ਰੱਖ-ਰਖਾਅ ਲਈ ਅਲਾਟ ਕੀਤੇ ਫੰਡ ਦੀ ਸਹੀ ਵਰਤੋਂ ਕੀਤੀ ਜਾਵੇ ਨਾਲ ਹੀ ਬੁਨਿਆਦੀ ਢਾਂਚੇ ’ਚ ਸੁਧਾਰ, ਹਾਦਸੇ ਟਾਲਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਨਵੀਆਂ ਚੁਣੌਤੀਆਂ ਨਾਲ ਮੁਕਾਬਲੇ ਲਈ ਰੇਲਵੇ ਕਰਮਚਾਰੀਆਂ ਨੂੰ ਸਿਖਲਾਈ ਦੀ ਜ਼ਰੂਰਤ ਹੈ ਇਹ ਵੀ ਕਿ ਰੇਲਵੇ ਦੇ ਆਧੁਨਿਕੀਕਰਨ ਲਈ ਵਿੱਤੀ ਵਸੀਲੇ ਇਕੱਠੇ ਕੀਤੇ ਜਾਣ ਤਾਂ ਕਿ ਇਹ ਨਾ ਕਿਹਾ ਜਾ ਸਕੇ ਕਿ ਅਸੁਰੱਖਿਅਤ ਪਟੜੀਆਂ ’ਤੇ ਲੱਚਰ ਸੰਚਾਲਨ ਪ੍ਰਣਾਲੀ ਹਾਦਸਿਆਂ ਦੀ ਵਜ੍ਹਾ ਬਣ ਰਹੀ ਹੈ ਹਾਦਸਿਆਂ ਦਾ ਸਿਲਸਿਲਾ ਫਿਰ ਰੁਕੇਗਾ ਜਦੋਂ ਯਾਤਰੀਆਂ ਦੀ ਸੁਰੱਖਿਆ ਰੇਲ ਮੰਤਰਾਲੇ ਤੇ ਸਰਕਾਰ ਦੀ ਪਹਿਲ ਬਣੇਗੀ। (West Bengal Train Accident)

ਵਧਦੇ ਰੇਲ ਹਾਦਸਿਆਂ ਦੀ ਵਜ੍ਹਾ ਨਾਲ ਰੇਲਵੇ ਦੇ ਪੂਰੇ ਤੰਤਰ ’ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਸਿਗਨਲ ਸਿਸਟਮ ’ਚ ਸੁਧਾਰ ਕਰਨਾ ਜ਼ਰੂਰੀ ਹੈ ਨਾਲ ਹੀ ਮਨੁੱਖੀ ਭੁੱਲਾਂ ਨਾ ਹੋਣ, ਇਸ ਲਈ ਰੇਲਵੇ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਵੇ ਪੱਟੜੀਆਂ ਦੇ ਰੱਖ-ਰਖਾਅ ’ਤੇ ਖਾਸ ਧਿਆਨ ਦਿੱਤਾ ਜਾਵੇ ਨਿਯਮਿਤ ਸੁਰੱਖਿਆ ਆਡਿਟ ਅਤੇ ਨਿਰੀਖਣ ਯਕੀਨੀ ਕੀਤਾ ਜਾਵੇ ਆਧੁਨਿਕ ਤਕਨੀਕ ਨੂੰ ਅਪਣਾਇਆ ਜਾਵੇ ਰੇਲਵੇ ਟਰੈਕ ਦਾ ਨਿਯਮਿਤ ਨਿਰੀਖਣ ਹੋਣਾ ਚਾਹੀਦਾ ਹੈ ਅਤੇ ਇਸ ਦੀ ਮੁਰੰਮਤ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਸਟਾਫ ਪੜਿ੍ਹਆ-ਲਿਖਿਆ ਅਤੇ ਚੌਕਸ ਹੋਣਾ ਚਾਹੀਦਾ ਹੈ ਆਧੁਨਿਕ ਕਮਿਊਨੀਕੇਸ਼ਨ ਸਿਸਟਮ ਦੀ ਵਰਤੋਂ ਕੀਤੀ ਜਾਵੇ। (West Bengal Train Accident)

ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਬਣਾਇਆ ਜਾਵੇ ਰੇਲਾਂ ਅਤੇ ਸਟੇਸ਼ਨਾਂ ’ਚ ਸੀਸੀਟੀਵੀ ਲਾਏ ਜਾਣ ਦੇਸ਼ ’ਚ ਪਿਛਲੇ ਤਿੰਨ ਵੱਡੇ ਰੇਲ ਹਾਦਸਿਆਂ ’ਚ ਸਿਗਨਲ ਸਿਸਟਮ ਤਕਨੀਕ ’ਚ ਆ ਰਹੀ ਖਰਾਬੀ ਇੱਕ ਵੱਡੀ ਵਜ੍ਹਾ ਉੱਭਰ ਕੇ ਸਾਹਮਣੇ ਆਈ ਹੈ ਇਸ ਲਈ ਇਸ ਵਿਚ ਸੁਧਾਰ ਦੀ ਲੋੜ ਹੈ ਸਵਾਲ ਇਹ ਵੀ ਹੈ ਕਿ ਵਾਰ-ਵਾਰ ਰੇਲ ਹਾਦਸੇ ਕਿਉਂ ਹੁੰਦੇ ਹਨ ਤੇ ਕੀ ਇਨ੍ਹਾਂ ਸਬੰਧੀ ਜਵਾਬਦੇਹੀ ਤੈਅ ਨਹੀਂ ਕੀਤੀ ਜਾ ਸਕਦੀ? ਵਾਰ-ਵਾਰ ਯਾਤਰੀਆਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪਵੇਗਾ, ਤਾਂ ਜਨਤਾ ’ਚ ਰੋਸ ਪੈਦਾ ਹੋਣਾ ਸੁਭਾਵਿਕ ਹੈ ਇਹ ਵੀ ਸਵਾਲ ਹੈ ਕਿ ਹਾਦਸਿਆਂ ਤੋਂ ਬਾਅਦ ਜਾਂਚ ਲਈ ਜੋ ਕਮੇਟੀਆਂ ਬਣਾਈਆਂ ਜਾਂਦੀਆਂ ਹਨ। (West Bengal Train Accident)

ਉਨ੍ਹਾਂ ਦੀਆਂ ਸਿਫਾਰਸ਼ਾਂ ਕਿਸ ਹੱਦ ਤੱਕ ਮੰਨੀਆਂ ਗਈਆਂ ਹਨ ਰੇਲ ਯਾਤਰਾ ਸੁਰੱਖਿਅਤ ਬਣਾਉਣ ਲਈ ਡਰਾਈਵਰਾਂ ਦੀ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕੀਤੀ ਜਾਵੇ ਅੱਠ ਘੰਟੇ ਬਾਅਦ ਉਨ੍ਹਾਂ ਨੂੰ ਅਰਾਮ ਦਿਓ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਸਿਰਫ਼ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਣ ਨਾਲ ਰੇਲਵੇ ਆਪਣੀ ਜਿੰਮੇਵਾਰੀ ਤੋਂ ਨਹੀਂ ਬਚ ਸਕਦਾ ਸਮੱਸਿਆ ਹੱਲ ਚਾਹੁੰਦੀ ਹੈ, ਨਾ ਕਿ ਪਾਰਟੀਬਾਜ਼ੀ ਦੀ ਰਾਜਨੀਤੀ। (West Bengal Train Accident)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਾਹੇਸ਼ਵਰੀ