ਪੱਛਮੀ ਬੰਗਾਲ ਦੀ ਸੀਐਮ ਦੇ ਸਲਾਹਕਾਰ ਨੂੰ ਮਾਰਨ ਦੀ ਧਮਕੀ, ਤਿੰਨ ਗ੍ਰਿਫ਼ਤਾਰ

ਪੱਛਮੀ ਬੰਗਾਲ ਦੀ ਸੀਐਮ ਦੇ ਸਲਾਹਕਾਰ ਨੂੰ ਮਾਰਨ ਦੀ ਧਮਕੀ, ਤਿੰਨ ਗ੍ਰਿਫ਼ਤਾਰ

ਕੋਲਕਾਤਾ। ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਅਲਪਨ ਬੰਦੋਪਾਧਿਆਏ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਗਾਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਅਲਪਨ ਬੰਦੋਪਾਧਿਆਏ ਦੀ ਪਤਨੀ ਸੋਨਾਲੀ ਚੱਕਰਵਰਤੀ ਨੂੰ ਪਿਛਲੇ ਮਹੀਨੇ ਧਮਕੀ ਭਰਿਆ ਪੱਤਰ ਮਿਲਿਆ ਸੀ। ਚਿੱਠੀ ‘ਚ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸੋਨਾਲੀ ਕਲਕੱਤਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਹੈ। ਚਿੱਠੀ ਵਿੱਚ ਧਮਕੀ ਦਿੱਤੀ ਗਈ ਸੀ ਕਿ ਮੈਡਮ ਤੁਹਾਡੇ ਪਤੀ ਨੂੰ ਮਾਰ ਦਿੱਤਾ ਜਾਵੇਗਾ। ਤੇਰੇ ਪਤੀ ਦੀ ਜਾਨ ਕੋਈ ਨਹੀਂ ਬਚਾ ਸਕਦਾ।

ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਬਾਲੀਗੰਜ ਇਲਾਕੇ ਤੋਂ ਇਕ ਟਾਈਪਿਸਟ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਟਾਈਪਿਸਟ ਨੇ ਮੰਨਿਆ ਹੈ ਕਿ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲਾ ਪੱਤਰ ਟਾਈਪ ਕੀਤਾ ਸੀ। ਇਸ ਦੋਸ਼ੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਬਾਅਦ ‘ਚ ਸ਼ਹਿਰ ਦੇ ਹੀ ਇਕ ਮੈਡੀਕਲ ਕਾਲਜ ‘ਚ ਕੰਮ ਕਰਦੇ ਇਕ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਰਾਜਾ ਰਾਮਮੋਹਨ ਸਰਾਨੀ ਇਲਾਕੇ ਤੋਂ ਗ੍ਰਿਫ਼ਤਾਰ ਕੀਤੇ ਉਕਤ ਡਾਕਟਰ ਨੇ ਆਪਣੇ ਡਰਾਈਵਰ ਨੂੰ ਪੱਤਰ ਦਾ ਖਰੜਾ ਦੇ ਕੇ ਟਾਈਪਿਸਟ ਕੋਲ ਭੇਜਿਆ ਸੀ।

ਪੁਲਿਸ ਨੇ ਦੱਸਿਆ ਕਿ ਡਾਕਟਰ ਇਸ ਤਰ੍ਹਾਂ ਦੀ ਚਿੱਠੀ ਪਹਿਲਾਂ ਵੀ ਕਈ ਲੋਕਾਂ ਨੂੰ ਭੇਜ ਚੁੱਕਾ ਹੈ। ਸ਼ਾਇਦ ਡਾਕਟਰ ਕਿਸੇ ਮਾਨਸਿਕ ਰੋਗ ਤੋਂ ਪੀੜਤ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜ਼ਿਕਰਯੋਗ ਹੈ ਕਿ ਅਲਪਨ ਬੰਦੋਪਾਧਿਆਏ ਪੱਛਮੀ ਬੰਗਾਲ ਕੇਡਰ ਦੇ 1987 ਬੈਚ ਦੇ ਉਹੀ ਆਈਏਐਸ ਅਧਿਕਾਰੀ ਹਨ। ਯਾਸ ਚੱਕਰਵਾਤ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੀਖਿਆ ਬੈਠਕ ਲਈ ਬੰਗਾਲ ਪਹੁੰਚੇ ਤਾਂ ਇਸ ਬੈਠਕ ੋਚ ਪੀਐੱਮ ਮੋਦੀ ਨੂੰ ਸੀਐੱਮ ਮਮਤਾ ਬੈਨਰਜੀ ਦਾ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ। ਅਲਪਨ ਬੰਦੋਪਾਧਿਆਏ, ਜੋ ਉਸ ਸਮੇਂ ਸੂਬੇ ਦੇ ਮੁੱਖ ਸਕੱਤਰ ਸਨ, ਵੀ ਮੀਟਿੰਗ ਵਿੱਚ ਦੇਰ ਨਾਲ ਪੁੱਜੇ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਅਲਪਨ ਬੰਦੋਪਾਧਿਆਏ ਨੂੰ ਦਿੱਲੀ ਤਲਬ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ