ਅਸੀਂ ਮੌਕੇ ਗੁਆਏ: ਵਿਰਾਟ

ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ

 

ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ

 

ਸਾਊਥੰਪਟਨ, 3 ਸਤੰਬਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਹਿਮਾਨ ਟੀਮ ਨੇ ਕਈ ਮੌਕੇ ਗੁਆਏ ਜੋ ਮੈਚ ‘ਚ ਬਦਲਾਅ ਪੈਦਾ ਕਰ ਸਕਦੇ ਸਨ ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਨਾਲ ਪੰਜ ਮੈਚਾਂ ਦੀ ਲੜੀ 1-3 ਨਾਲ ਉਸਦੇ ਹੱਥੋਂ ਨਿਕਲ ਗਈ  ਭਾਰਤ ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 184 ਦੌੜਾਂ ‘ਤੇ ਹੀ ਆਲ ਆਊਟ ਹੋ ਗਈ

 

ਕਪਤਾਨ ਵਿਰਾਟ ਅਤੇ ਉਪ ਕਪਤਾਨ ਰਹਾਣੇ ਨੇ ਖ਼ਰਾਬ ਸ਼ੁਰੂਆਤ ਤੋਂ ਉਭਾਰਦੇ ਹੋਏ ਟੀਮ ਨੂੰ ਮੁਕਾਬਲੇ ‘ਚ ਲਿਆ ਖੜਾ ਕੀਤਾ ਸੀ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 101 ਦੌੜਾਂ ਦੀ ਭਾਈਵਾਲੀ ਕੀਤੀ ਪਰ ਮੋਈਨ ਅਲੀ ਦੀਆਂ ਗੇਦਾਂ ਦਾ ਤਿੱਖਾਪਨ ਇਹਨਾਂ ਦੋਵਾਂ ਅਤੇ ਬਾਕੀਆਂ ‘ਤੇ ਵੀਹ ਸਾਬਤ ਹੋਇਆ ਨਤੀਜਾ ਇਹ ਰਿਹਾ ਕਿ ਭਾਰਤ ਨੇ 19 ਓਵਰਾਂ ‘ਚ 61 ਦੌੜਾਂ ਅੰਦਰ ਸੱਤ ਵਿਕਟਾਂ ਗੁਆ ਦਿੱਤੀਆਂ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਇੰਗਲੈਂਡ ਦੀ ਤਾਰੀਫ਼ ਕਰਨੀ ਹੋਵੇਗੀ ਜਿਸਨੇ ਮੁਸ਼ਕਲ ਹਾਲਤ ‘ਚ ਬਹਾਦੁਰੀ ਦਿਖਾਈ ਜਦੋਂਕਿ ਭਾਰਤ ਅਜਿਹਾ ਨਹੀਂ ਕਰ ਸਕਿਆ ਹੇਠਲੇ ਕ੍ਰਮ ‘ਤੇ ਯੋਗਦਾਨ ਅਹਿਮ ਸਾਬਤ ਹੋਇਆ ਵਿਰਾਟ ਨੇ ਇੰਗਲੈਂਡ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਮੇਰੇ ਹਿਸਾਬ ਨਾਲ ਇੰਗਲੈਂਡ ਨੇ ਸਾਨੂੰ ਚੰਗਾ ਟੀਚਾ ਦਿੱਤਾ ਪਿੱਚ ਨੂੰ ਦੇਖਦੇ ਹੋਏ ਇੱਥੇ ਜਿਸ ਤਰ੍ਹਾਂ ਗੇਂਦ ਘੁੰਮ ਰਹੀ ਸੀ ਉਹਨਾਂ ਦੀ ਬੱਲੇਬਾਜ਼ੀ ਕਾਬਿਲੇਤਾਰੀਫ਼ ਸੀ
ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਛੇਤੀ ਵਿਕਟਾਂ ਗੁਆਉਣ ‘ਤੇ ਕਾਫ਼ੀ ਆਲੋਚਨਾ ਵੀ ਝੱਲਣੀ ਪਈ ਹੈ ਹਾਲਾਂਕਿ ਕਪਤਾਨ ਨੇ ਖਿਡਾਰੀਆਂ ਦਾ ਬਚਾਅ ਕੀਤਾ ਉਹਨਾਂ ਅਜਿੰਕਾ ਰਹਾਣੇ ਨਾਲ ਭਾਈਵਾਲੀ ਦੌਰਾਨ ਦਬਾਅ ਬਾਰੇ ਕਿਹਾ ਕਿ ਜਦੋਂ ਵੀ ਤੁਸੀਂ ਟੀਚੇ ਦਾ ਪਿੱਛਾ ਕਰਨ ਲਈ ਵੱਡੀ ਭਾਈਵਾਲੀ ਕਰਨ ਨਿੱਤਰਦੇ ਹੋ ਤਾਂ ਦਬਾਅ ਮਹਿਸੂਸ ਹੁੰਦਾ ਹੈ ਅਸੀਂ ਲਗਾਤਾਰ ਦਬਾਅ ‘ਚ ਸੀ ਪਰ ਇਹ ਸੱਚ ਹੈ ਕਿ ਮੇਰਾ ਛੇਤੀ ਆਊਟ ਹੋਣਾ ਵੀ ਭਾਰੀ ਪਿਆ ਕਿਉਂਕਿ ਜੇਕਰ ਮੈਂ ਦੇਰ ਤੱਕ ਖੇਡਦਾ ਤਾਂ ਜ਼ਿਆਦਾ ਦੌੜਾਂ ਬਣ ਸਕਦੀਆਂ ਸਨ ਉਹਨਾਂ ਕਿਹਾ ਕਿ ਅਗਲੇ ਮੈਚ ‘ਚ ਵੀ ਅਸੀਂ ਹਮਲਾਵਰ ਹੋ ਕੇ ਜਿੱਤਣ ਲਈ ਹੀ ਖੇਡਾਂਗੇ ਵਿਰਾਟ ਨੇ ਕਿਹਾ ਕਿ ਅਸੀਂ ਇਸ ਲੜੀ ਤੋਂ ਕਾਫ਼ੀ ਕੁਝ ਸਿੱਖ ਰਹੇ ਹਾਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦਾ ਆਖ਼ਰੀ ਮੈਚ 7 ਤੋਂ 11 ਸਤੰਬਰ ਤੱਕ ਲੰਦਨ ‘ਚ ਖੇਡੇਗੀ ਜਿਸ ਦੇ ਨਾਲ ਹੀ ਜੁਲਾਈ ‘ਚ ਸ਼ੁਰੂ ਹੋਇਆ ਉਸਦਾ ਇੰਗਲਿਸ਼ ਦੌਰਾ ਵੀ ਸਮਾਪਤ ਹੋ ਜਾਵੇਗਾ

 

ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ

ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹਾਰ ਕੇ ਭਾਰਤ ਨੂੰ ਲੜੀ ਗੁਆਉਣੀ ਪਈ ਭਾਰਤ ਭਾਵੇਂ ਹੀ ਮੈਚ ਅਤੇ ਲੜੀ ਹਾਰ ਗਿਆ ਪਰ ਕਪਤਾਨ ਕੋਹਲੀ ਦੇ ਨਾਂਅ ਇਸ ਦੌਰਾਨ ਵੀ ਕਈ ਰਿਕਾਰਡ ਜੁੜ ਗਏ
ਇਸ ਪਾਰੀ ਦੌਰਾਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕੀਤੀਆਂ ਵਿਰਾਟ ਨੇ ਇਹ ਕਾਰਨਾਮਾ 39 ਟੈਸਟ ਦੀਆਂ 65 ਪਾਰੀਆਂ ‘ਚ ਕੀਤਾ ਇਸ ਤੋਂ ਪਹਿਲਾਂ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ 4 ਹਜਾਰ ਦੌੜਾਂ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ(71 ਪਾਰੀਆਂ) ਲਾਰਾ ਦੇ ਨਾਂਅ ਸੀ
ਵਿਰਾਟ ਕਪਤਾਨ ਦੇ ਤੌਰ ‘ਤੇ 4000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਕਪਤਾਨ ਹਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ 66.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ 16 ਸੈਂਕੜੇ ਵੀ ਜੜੇ ਹਨ ਵਿਰਾਟ ਇੰਗਲੈਂਡ ਦੇ ਇਸ ਦੌਰੇ ‘ਤੇ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ ਇੰਗਲੈਂਡ ਵਿਰੁੱਧ ਉਸਦੀ ਘਰੇਲੂ ਜਮੀਨ ‘ਤੇ ਅਜਿਹਾ ਕਰਨ ਵਾਲੇ ਉਹ ਨਾ ਸਿਰਫ਼ ਭਾਰਤ ਦੇ ਸਗੋਂ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਇੰਗਲੈਂਡ ‘ਚ ਇੱਕ ਲੜੀ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਤੀਸਰੇ ਭਾਰਤੀ ਬੱਲੇਬਾਜ਼ ਹਨ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੇ 2002 ‘ਚ ਅਤੇ ਸੁਨੀਲ ਗਾਵਸਕਰ ਨੇ 1979 ‘ਚ ਇਹ ਕਾਰਨਾਮਾ ਕੀਤਾ ਸੀ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ