ਸਿਰਫ਼ 15 ਜਾਂ 20 ਦਿਨ ਪਹਿਲਾਂ ਦਿੱਲੀ ’ਚ ਪਾਣੀ ਦੀ ਕਮੀ ਨਾਲ ਹਾਹਾਕਾਰ ਮੱਚੀ ਹੋਈ ਸੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ’ਤੇ ਪਾਣੀ ਨਾ ਦੇਣ ਦਾ ਦੋਸ਼ ਲਾ ਰਹੀ ਸੀ ਭਾਜਪਾ ਵੱਲੋਂ ਵੀ ਦਿੱਲੀ ’ਚ ਪਾਣੀ ਲਈ ਦਿੱਲੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਉੱਥੇ ਦਿੱਲੀ ਦੇ ਪਾਣੀ ਮੰਤਰੀ ਆਤਿਸ਼ੀ ਪਾਣੀ ਦੀ ਮੰਗ ਸਬੰਧੀ ਖੁਦ ਧਰਨੇ ’ਤੇ ਬੈਠ ਗਏ ਸਨ। ਇਹ ਘਟਨਾਚੱਕਰ ਹਰ ਸਾਲ ਹੁੰਦਾ ਹੈ ਮਈ-ਜੂਨ ’ਚ ਪਾਣੀ ਦੀ ਕਿੱਲਤ ਫਿਰ ਜੂਨ-ਜੁਲਾਈ ’ਚ ਮਾਨਸੂਨ ਨਾਲ ਪਾਣੀ ਵੱਲੋਂ ਤਬਾਹੀ ਇਹ ਹਾਲ ਇਕੱਲੇ ਦਿੱਲੀ ਦਾ ਨਹੀਂ ਸਗੋਂ ਲਗਭਗ ਸਾਰੇ ਸੂਬਿਆਂ ਦਾ ਹੈ। (Delhi Water Crisis)
ਮਾਨਸੂਨ ਦੀ ਪਹਿਲੀ ਬਰਸਾਤ ’ਚ ਹੀ ਦਿੱਲੀ ਡਾਵਾਂਡੋਲ ਨਜ਼ਰ ਆਈ। ਹਰਿਆਣਾ, ਪੰਜਾਬ ’ਚ ਵੀ ਜਿੱਥੇ-ਜਿੱਥੇ ਮਾਨਸੂਨ ਦੀ ਬਰਸਾਤ ਹੋਈ ਕਿਤੇ ਸੜਕਾਂ ਨਦੀ ਦਾ ਰੂਪ ਧਾਰਨ ਕਰ ਰਹੀਆਂ ਹਨ, ਤਾਂ ਕਿਤੇ ਦੁਕਾਨਾਂ, ਘਰਾਂ ’ਚ ਪਾਣੀ ਵੜਿਆ, ਰੁੱਖ ਡਿੱਗੇ, ਬਿਜਲੀ ਦੇ ਖੰਭੇ ਟੁੱਟੇ ਜਨ-ਜੀਵਨ ਉੰਘੜ-ਦੁੱਘੜ ਹੋਇਆ ਇਹ ਠੀਕ ਹੈ ਕਿ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਕੁਝ ਸਾਵਧਾਨੀਆਂ ਅਤੇ ਪ੍ਰਬੰਧਾਂ ਦੁਆਰਾ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸਮਾਂ ਰਹਿੰਦੇ ਪਾਣੀ ਨਿਕਾਸੀ ਦੇ ਪ੍ਰਬੰਧ ਦਰੁਸਤ ਕਰ ਲਏ ਜਾਣ, ਪਾਣੀ ਨਿਕਾਸੀ ਦੇ ਨਾਲਿਆਂ ਦੀ ਸਹੀ ਢੰਗ ਨਾਲ ਸਾਫ-ਸਫਾਈ ਹੋਵੇ। (Delhi Water Crisis)
ਇਹ ਵੀ ਪੜ੍ਹੋ : ਕੰਜਰਵੇਟਿਵ ਪਾਰਟੀ ਦੀ ਹਾਰ
ਬਿਜਲੀ ਦੇ ਕਮਜ਼ੋਰ ਖੰਭਿਆਂ ਨੂੰ ਸਮੇਂ ਅਨੁਸਾਰ ਬਦਲਿਆ ਜਾਵੇ ਆਦਿ ਉਪਾਵਾਂ ਦੁਆਰਾ ਕਾਫੀ ਹੱਦ ਤੱਕ ਆਮ ਜਨਤਾ ਦੇ ਜੀਵਨ ਨੂੰ ਉਲਟ ਹਾਲਾਤਾਂ ਤੋਂ ਬਚਾਇਆ ਜਾ ਸਕਦਾ ਹੈ। ਪਾਣੀ ਸੰਕਟ ਇੱਕ ਗੰਭੀਰ ਅਤੇ ਸੰਸਾਰ-ਪੱਧਰੀ ਚਿੰਤਾ ਦਾ ਵਿਸ਼ਾ ਹੈ ਇਸ ਵਿਸ਼ੇ ’ਤੇ ਸਰਕਾਰ ਨੂੰ ਵਿਸਥਾਰਿਤ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਤਾਂ ਕਿ ਗਰਮੀਆਂ ’ਚ ਪਾਣੀ ਦੀ ਘਾਟ ਨਾ ਹੋਵੇ ਅਤੇ ਮਾਨਸੂਨ ’ਚ ਪਾਣੀ ਦੀ ਵਜ੍ਹਾ ਨਾਲ ਨੁਕਸਾਨ ਨਾ ਹੋਵੇ ਇਸ ਲਈ ਮੀਂਹ ਦੇ ਪਾਣੀ ਦੀ ਸੰਭਾਲ, ਨਦੀਆਂ-ਦਰਿਆਵਾਂ ਨੂੰ ਜੋੜਨ ਦੀ ਯੋਜਨਾ ਆਦਿ ’ਤੇ ਗੰਭੀਰਤਾ ਨਾਲ ਯੋਜਨਾ ਬਣਾ ਕੇ ਅਮਲ ’ਚ ਲਿਆਉਣ ਦੀ ਲੋੜ ਹੈ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਨਾ ਸਿਰਫ਼ ਪਾਣੀ ਦੀ ਕਮੀ ਤੋਂ ਬਚਿਆ ਜਾ ਸਕੇਗਾ ਸਗੋਂ ਹੜ੍ਹ ਆਦਿ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। (Delhi Water Crisis)