Cold Wave Punjab: ਠੰਢ ਤੋਂ ਬਚਾਅ ਲਈ 245 ਵਿਅਕਤੀਆਂ ਨੂੰ ਗਰਮ ਕੱਪੜੇ ਵੰਡੇ
Cold Wave Punjab: ਲਹਿਰਾਗਾਗਾ (ਨੈਨਸੀ/ਰਾਜ ਸਿੰਗਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਜੋਨ ਏ ਵੱਲੋਂ ਪਿੰਡ ਚੋਟੀਆਂ, ਆਲਮਪੁਰ, ਅਲੀਸ਼ਰ ਦੇ ਨੇੜਲੇ ਭੱਠੇ ’ਤੇ ਅਤਿ ਜ਼ਰੂਰਤਮੰਦ ਲਗਭਗ 245 ਦੇ ਕਰੀਬ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਵੰਡੇ ਗਏ।
Read Also : Welfare Works 2024: ਮਨੁੱਖਤਾ ਦੀ ਸੇਵਾ ਲਈ ਇਹ ਨਵੇਂ ਭਲਾਈ ਕਾਰਜ ਦੇ ਗਿਆ ਵਰ੍ਹਾ 2024
ਇਸ ਮੌਕੇ ਪ੍ਰੇਮੀ ਸੇਵਕ ਰਜਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਇਹ ਸਾਰੀ ਸਿੱਖਿਆਵਾ ਸਾਨੂੰ ਪੂਜਨੀਕ ਗੁਰੂ ਜੀ ਨੇ ਦਿੱਤੀ ਹੈ ਕਿ ਜ਼ਰੂਰਤਮੰਦਾ ਦੀ ਹਮੇਸ਼ਾ ਮੱਦਦ ਕਰਨੀ ਚਾਹੀਦੀ ਹੈ ਅਤੇ ਸਾਨੂੰ ਸਾਰਿਆਂ ਵਧ-ਚੜ੍ਹ ਕੇ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋਨ ਏ ਦੀ ਸਾਧ-ਸੰਗਤ ਨੇ ਇਸ ਵਿਚ ਬਹੁਤ ਵਧੀਆ ਸਹਿਯੋਗ ਦਿੱਤਾ ਹੈ। Cold Wave Punjab
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਇੰਸਾਂ, ਪ੍ਰੇਮੀ ਸੰਮਤੀ ਮੈਂਬਰ, ਪ੍ਰੇਮੀ ਸੇਵਕ ਰਜਿੰਦਰ ਕੁਮਾਰ ਸੋਨੂੰ, ਹਰਦੇਵ ਇੰਸਾਂ, ਬੂਟਾ ਇੰਸਾਂ, ਗੁਰਦੀਪ ਇੰਸਾਂ, ਮਲਕੀਤ ਸਿੰਘ ਜੇ ਈ, ਬੱਲੀ ਇੰਸਾਂ, ਸਰਦਾਰਾ ਇੰਸਾਂ, ਨਰਿੰਦਰ ਕਾਕਾ ਇੰਸਾਂ, ਸੁਨੀਤਾ ਇੰਸਾਂ, ਸੁਮਨ ਇੰਸਾਂ, ਕਿਰਨ ਇੰਸਾਂ, ਸਿਖਾ ਇੰਸਾ, ਰਾਣੀ ਇੰਸਾਂ, ਅਮਰਜੀਤ ਇੰਸਾ, ਗੁਰਪ੍ਰੀਤ ਇੰਸਾਂ, ਇਹਸਾਸ ਬਾਂਸਲ, ਨਿਖਿਲ ਬਾਂਸਲ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ। Cold Wave Punjab