ਪੜ੍ਹੋ ਪੂਰੀ ਖ਼ਬਰ ਤੇ ਦੇਖੋ ਨੌਜਵਾਨ ਡੇਰਾ ਸ਼ਰਧਾਲੂ ਦਾ ਭਲਾਈ ਕਾਰਜ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Welfare work : ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਦਾ 15 ਮੈਂਬਰ ਹੈਪੀ ਸ਼ਰਮਾ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਦਿਆਂ ਜ਼ਿਲ੍ਹਾ ਫਰੀਦਕੋਟ ਪਿੰਡ ਰੋੜੀਕਪੂਰਾ ਬਲਾਕ ਜੈਤੋਂ ਦੇ 15 ਮੈਂਬਰ ਹੈਪੀ ਸ਼ਰਮਾ ਕਿਸੇ ਦੇ ਘਰ ਬਿਜਲੀ ਠੀਕ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਡੇਲਿਆਂ ਵਾਲੀ ਨੇੜੇ ਪੋਲਟਰੀ ਫਾਰਮ ਕੋਲ ਦੋ ਮੋਟਰਸਾਇਕਲ ਵਿਚਕਾਰ ਟੱਕਰ ਹੋਣ ਕਾਰਨ ਤਿੰਨ ਨੌਜਵਾਨ ਗੰਭੀਰ ਜੱਖਮੀ ਹੋਏ ਸੜਕ ਕਿਨਾਰੇ ਤੜਫ ਰਹੇ ਸੀ।
ਹੈਪੀ ਸ਼ਰਮਾ ਨੇ ਅਪਣੇ ਮੋਟਰਸਾਇਕਲ ਨੂੰ ਰੋਕ ਕੇ ਪਹਿਲਾਂ ਜਖਮੀ ਹੋਏ ਨੂੰ ਦੋ ਨੋਜਵਾਨਾਂ ਨੂੰ ਨਕਲੀ ਪੰਪ ਛਾਤੀ ਦੱਬ ਦੱਬ ਕੇ ਸ਼ਾਹ ਲੈਣ ਵਿੱਚ ਮੱਦਦ ਕੀਤੀ ਅਤੇ ਐਬੂਲੈਂਸ ਨੂੰ ਫੋਨ ਕਰਕੇ ਅਤੇ ਹੋਰ ਸੇਵਾਦਾਰਾਂ ਨੂੰ ਮੌਕੇ ਤੇ ਬੁਲਾਇਆ ਤੇ ਗੰਭੀਰ ਜਖਮੀ ਹੋਏ ਨੌਜਵਾਨਾਂ ਨੂੰ ਚੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਜਾਇਆ ਗਿਆ। ਜਿੱਥੇ ਮੌਕੇ ’ਤੇ ਡਾਕਟਰ ਤੇ ਸਟਾਫ ਨਾ ਹੋਣ ਕਾਰਨ ਜਖਮੀ ਹੋਏ ਵਿਅਕਤੀਆਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤਾ ਗੰਭੀਰ ਜ਼ਖਮੀ ਹੋਏ ਨੌਜਵਾਨਾਂ ਦੀ ਪਛਾਣ ਜਸਕਰਨ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਠਿੰਡਾ, ਸੁਖਪਾਲ ਸਿੰਘ ਵਾਸੀ ਜੈਤੋ ਬਠਿੰਡਾ ਰੋਡ ਨੇੜੇ ਰਾਮਦਾਸ ਦੇ ਮੰਦਰ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹਨ ਅਤੇ ਦੀਪ ਸਿੰਘ ਪੁੱਤਰ ਬਾਜ ਸਿੰਘ ਪਿੰਡ ਰੋੜੀਕਪੂਰਾ ਦੀ ਮੌਤ ਹੋ ਗਈ ਹੈ। (Welfare work)
Also Read : ਦੂਜੇ ਗੇੜ ਤਹਿਤ ਝੋਨੇ ਦੀ ਲਵਾਈ ਅੱਜ ਤੋਂ, ਪਾਵਰਕੌਮ ਲਈ ਔਖਾ ਸਮਾਂ ਸ਼ੁਰੂ
ਇਸ ਮੌਕੇ ਸੇਵਾਦਾਰ ਮੀਤ ਸਿੰਘ ਮੀਤਾ, ਬੱਲੀ ਸਿੰਘ, ਸੋਨੂ ਲੂੰਬਾ ਤੇ 15 ਮੈਂਬਰ ਹੈਪੀ ਸ਼ਰਮਾ ਹਾਜ਼ਰ ਸਨ। ਫਤਿਹ ਜਖਮੀ ਹੋਏ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸੱਚਾ ਸੌਦਾ ਤੇ ਇਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੇਰਨਾ ਦਿੰਦੇ ਹਨ।