ਵੀਡੀਓ ਵਾਇਰਲ ਹੋਣ ’ਤੇ ਮੰਦਬੁੱਧੀ ਬਾਰੇ ਪਤਾ ਲੱਗਿਆ : ਜਗਰਾਜ ਇੰਸਾਂ
ਸੰਗਰੂਰ (ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਲੜੀ ਤਹਿਤ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬਜ਼ੁਰਗ ਮਾਤਾ ਨੂੰ ਪਰਿਵਾਰ ਨਾਲ ਮਿਲਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇਕ ਵੀਡੀਓ ਨੈੱਟ ’ਤੇ ਵਾਇਰਲ ਹੋ ਰਹੀ ਸੀ, ਜਿਸ ’ਚ ਇੱਕ ਬਜ਼ੁਰਗ ਮਾਤਾ ਲਾਵਾਰਿਸ ਹਾਲਤ ’ਚ ਘੁੰਮ ਰਹੀ ਸੀ, ਜਿਸਦੀ ਹਾਲਤ ਤਰਸਯੋਗ ਸੀ। (Welfare Work)
ਜਦੋਂ ਸਾਡੀ ਟੀਮ ਨੇ ਇਹ ਵੀਡੀਓ ਦੇਖੀ ਤਾਂ ਉਸ ਜਗ੍ਹਾ ਦਾ ਪਤਾ ਕਰਕੇ ਤੁਰੰਤ ਪੁਹੰਚ ਕੇ ਮੰਦਬੁੱਧੀ ਬਜ਼ੁਰਗ ਦੀ ਸਾਂਭ ਸੰਭਾਲ ਕੀਤੀ। ਜਿਸ ਨੂੰ ਅੱਖਾਂ ਤੋਂ ਘੱਟ ਦਿਸਦਾ ਸੀ ਤੇ ਕੰਨਾਂ ਤੋਂ ਘੱਟ ਸੁਣਦਾ ਸੀ ਤੇ ਉਸ ਦੀ ਕੁਝ ਸਮਝ ਵੀ ਨਹੀਂ ਆ ਰਹੀ ਸੀ। ਜਿਸ ਨੂੰ ਪ੍ਰੇਮੀ ਨਾਹਰ ਸਿੰਘ ਤੇ ਪ੍ਰਦੀਪ ਸਿੰਘ ਨੇ ਘਰ ਲਿਆਂਦਾ। ਇਸ ਨੂੰ ਸੇਵਾਦਾਰਾਂ ਭੈਣਾਂ ਨੇ ਨਹ੍ਹਾ ਧਵਾ ਕੇ ਨਵੇਂ ਕੱਪੜੇ ਪਹਿਨਾਏ ਤੇ ਉਸਨੂੰ ਖਾਣਾ ਖਵਾਇਆ।
ਕੋਈ ਵਾਰਸ ਨਾ ਹੋਣ ਕਰਕੇ ਘਰ ’ਚ ਇਕੱਲੀ ਰਹਿ ਰਹੀ ਸੀ | Welfare Work
ਇਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਮਾਤਾ ਨੂੰ ਉਸਦਾ ਨਾਂਅ ਤੇ ਰਿਹਾਇਸ਼ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਸੁਰਿੰਦਰ ਕੌਰ ਪਤਨੀ ਸਵ. ਸੰਤ ਸਿੰਘ ਵਾਸੀ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਮਾਲੇਰਕੋਟਲਾ ਦੱਸਿਆ।ਇਸ ਤੋਂ ਬਾਅਦ ਅਸੀਂ ਰੁੜਕੀ ਖੁਰਦ ਦੇ ਸਰਪੰਚ ਤੇ ਪ੍ਰੇਮੀ ਸੇਵਕ ਦੇ ਜਰੀਏ ਬਜ਼ੁਰਗ ਮਾਤਾ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮਾਤਾ ਜੀ ਦਾ ਕੋਈ ਵਾਰਸ ਨਾ ਹੋਣ ਕਰਕੇ ਘਰ ’ਚ ਇਕੱਲੀ ਰਹਿ ਰਹੀ ਸੀ।
ਜਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਰਿਸ਼ਤੇਦਾਰਾਂ ਨਾਲ ਫੋਨ ਰਾਹੀਂ ਸੰਪਰਕ ਕਰਨ ਤੇ ਮੰਦਬੁੱਧੀ ਬਜ਼ੁਰਗ ਦੇ ਰਿਸ਼ਤੇਦਾਰਾਂ ’ਚੋਂ ਕੇਸਰ ਸਿੰਘ ਤੇ ਕਗਵੰਤ ਸਿੰਘ ਉਸਦੇ ਕਰੀਬੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਪਹੁੰਚੇ। ਜਿਨ੍ਹਾਂ ਨੇ ਆਪਣਾ ਤੇ ਬਜ਼ੁਰਗ ਮਾਤਾ ਦੇ ਸਬੂਤ ਦਿੱਤੇ ਤੇ ਮੰਦਬੁੱਧੀ ਬਜ਼ੁਰਗ ਮਾਤਾ ਨੂੰ ਸਾਂਭ ਸੰਭਾਲ ਲਈ ਨਾਲ ਲੈ ਗਏ। ਉਨ੍ਹਾਂ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਸਤਪਾਲ ਇੰਸਾਂ, ਹਰਦੀਪ ਇੰਸਾਂ, ਪ੍ਰੇਮੀ ਕੁਲਵੰਤ ਇੰਸਾਂ, ਭੈਣ ਰਾਜ ਇੰਸਾਂ, ਭੈਣ ਰੇਖਾ ਇੰਸਾਂ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜ਼ੂਦ ਸਨ।