Welfare Work: ਮਾਪਿਆਂ ਤੋਂ ਵਿੱਛੜੇ ਮੰਦਬੁੱਧੀ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ

Welfare Work
ਲੰਬੀ : ਮੰਦਬੁੱਧੀ ਵਿਅਕਤੀ ਬੀਤਾ ਪੁੱਤਰ ਪ੍ਰੇਮ ਸਿੰਘ ਵਾਸੀ ਈਨਾਖੇੜਾ ਨੂੰ ਉਸ ਦੀ ਭੈਣ ਰਮਨਦੀਪ ਕੌਰ ਤੇ ਪਿੰਡ ਦੇ ਸਾਬਕਾ ਸਰਪੰਚ ਸਾਰਜ ਸਿੰਘ ਦੇ ਹਵਾਲੇ ਕਰਨ ਸਮੇਂ ਤਸਵੀਰ : ਮੇਵਾ ਸਿੰਘ

ਲੰਬੀ (ਮੇਵਾ ਸਿੰਘ)। Welfare Work : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੂਹ ਸਾਧ-ਸੰਗਤ ਨੂੰ ਸਮਾਜ ’ਚ ਆਪਸੀ ਭਾਈਚਾਰਾ ਕਾਇਮ ਰੱਖਣ ਤੇ ਇਨਸਾਨੀਅਤ ਦੀ ਸੇਵਾ ਕਰਨ ਲਈ ਮਾਨਵਤਾ ਤੇ ਸਮਾਜ ਭਲਾਈ ਸੇਵਾ ਦੇ ਨਿਹਸਵਾਰਥ ਸੇਵਾ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸੇ ਦਿਸ਼ਾ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਲੰਬੀ ਦੇ ਪਿੰਡ ਬਾਦਲ ਦੀ ਸਮੂਹ ਸਾਧ-ਸੰਗਤ ਨੇ ਇੱਕ ਮੰਦਬੁੱਧੀ ਵਿਅਕਤੀ ਜਿਸ ਦੇ ਕੱਪੜੇ ਵੀ ਪੂਰੇ ਨਹੀਂ ਪਾਏ ਸਨ, ਤੇ ਜਦ ਇਸ ਨੂੰ ਪਿੰਡ ਬਾਦਲ ਦੀ ਰੋਡ ਤੇ ਘੁੰਮਦਾ ਪਿੰਡ ਬਾਦਲ ਦੇ ਪ੍ਰੇਮੀ ਸੇਵਕ ਜਗਦੀਪ ਸਿੰਘ ਹੈਪੀ ਇੰਸਾਂ ਨੇ ਦੇਖਿਆ ਤਾਂ ਉਸ ਨੇ ਪਿੰਡ ਦੀ ਸਮੂਹ ਸਾਧ-ਸੰਗਤ ਤੇ ਪਿੰਡ ਦੇ ਸਰਪੰਚ ਜਬਰਜੰਗ ਸਿੰਘ ਨਾਲ ਸੰਪਰਕ ਕੀਤਾ।

ਉਸ ਤੋਂ ਬਾਅਦ ਉਕਤ ਮੰਦਬੁੱਧੀ ਵਿਅਕਤੀ ਨੂੰ ਨਹਾਇਆ ਤੇ ਫਿਰ ਉਸ ਨੂੰ ਪੂਰੇ ਕੱਪੜੇ ਪਹਿਨਾਏ, ਤੇ ਉਸ ਨੂੰ ਖਾਣਾ ਖਵਾਉਣ ਤੋਂ ਬਾਅਦ ਉਸ ਦਾ ਨਾਂਅ ਪਤਾ ਪੁੱਛਿਆ। ਉਕਤ ਵਿਅਕਤੀ ਨੇ ਆਪਣਾ ਨਾਂਅ ਬੀਤਾ ਪੁੱਤਰ ਪ੍ਰੇਮ ਸਿੰਘ ਵਾਸੀ ਈਨਾਖੇੜਾ ਬਲਾਕ ਮਲੋਟ ਦੱਸਿਆ। ਪ੍ਰੇਮੀ ਸੇਵਕ ਹੈਪੀ ਇੰਸਾਂ ਨੇ ਦੱਸਿਆ ਇਸ ਤੋਂ ਬਾਅਦ ਉਨ੍ਹਾਂ ਪੰਜਾਬ ਦੇ 85 ਮੈਂਬਰ ਚਮਕੌਰ ਸਿੰਘ ਇੰਸਾਂ ਅਤੇ ਗੁਰਚਰਨ ਸਿੰਘ ਇੰਸਾਂ ਪਿੰਡ ਭਾਈਕੇਰਾ ਨਾਲ ਸੰਪਰਕ ਕਰਕੇ ਪਿੰਡ ਈਨਾਖੇੜਾ ਦੇ ਪ੍ਰੇਮੀ ਸੇਵਕ ਦਾ ਮੋਬਾਇਲ ਨੰਬਰ ਲਿਆ। ਈਨਾਖੇੜਾ ਦੇ ਪ੍ਰੇਮੀ ਸੇਵਕ ਰਾਹੀਂ ਉਕਤ ਮੰਦਬੁੱਧੀ ਵਿਅਕਤੀ ਦੀ ਭੈਣ ਰਮਨਦੀਪ ਕੌਰ ਤੇ ਪਿੰਡ ਈਨਾਖੇੜਾ ਦੇ ਸਾਬਕਾ ਸਰਪੰਚ ਸਾਰਜ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਕੇ ਉਕਤ ਵਿਅਕਤੀ ਬਾਰੇ ਦੱਸਿਆ।

Welfare Work

ਇਸ ਤੋਂ ਬਾਅਦ ਉਕਤ ਮੰਦਬੁੱਧੀ ਵਿਅਕਤੀ ਬੀਤਾ ਨੂੰ ਲੈਣ ਵਾਸਤੇ ਉਸ ਦੀ ਭੈਣ ਰਮਨਦੀਪ ਕੌਰ ਤੇ ਸਾਬਕਾ ਸਰਪੰਚ ਸਾਰਜ ਸਿੰਘ ਪਿੰਡ ਈਨਾਖੇੜਾ ਤੋਂ ਪਿੰਡ ਬਾਦਲ ਪਹੁੰਚੇ ਤੇ ਉਕਤ ਵਿਅਕਤੀ ਦੀ ਸੰਭਾਲ ਕਰਨ ਤੇ ਉਸ ਨੂੰ ਉਨ੍ਹਾਂ ਦਾ ਹਵਾਲੇ ਕਰਨ ਲਈ ਸਮੂਹ ਸਾਧ-ਸੰਗਤ ਪਿੰਡ ਬਾਦਲ ਤੇ ਪਿੰਡ ਦੇ ਸਰਪੰਚ ਜਬਰਜੰਗ ਸਿੰਘ ਤੇ ਹੋਰ ਮੋਹਤਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। (Welfare Work)

Also Read : Malout News: ਮਲੋਟ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ

ਇਸ ਦੇ ਨਾਲ ਹੀ ਉਕਤ ਮੰਦਬੁੱਧੀ ਵਿਅਕਤੀ ਬੀਤਾ ਨੂੰ ਸਮੂਹ ਸਾਧ-ਸੰਗਤ ਤੇ ਮੋਹਤਬਰਾਂ ਵੱਲੋਂ ਪਿੰਡ ਬਾਦਲ ਦੇ ਸਰਪੰਚ ਜਬਰਜੰਗ ਸਿੰਘ ਦੀ ਮੌਜ਼ੂਦਗੀ ਵਿੱਚ ਸਾਬਕਾ ਸਰਪੰਚ ਸਾਰਜ ਸਿੰਘ ਤੇ ਉਸ ਦੀ ਭੈਣ ਰਮਨਦੀਪ ਕੌਰ ਪਿੰਡ ਈਨਾਖੇੜਾ, ਬਲਾਕ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ ਜਬਰਜੰਗ ਸਿੰਘ, ਪ੍ਰੇਮੀ ਸੇਵਕ ਜਗਦੀਪ ਸਿੰਘ ਹੈਪੀ ਇੰਸਾਂ, ਰਘਬੀਰ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, ਅਮਨਦੀਪ ਸਰਮਾ ਤੇ ਬਾਬਾ ਹੀਰਾ ਦਾਸ ਅਕੈਡਮੀ ਬਾਦਲ ਦੇ ਨੌਜਵਾਨ ਖਿਡਾਰੀ ਤੇ ਕਬੱਡੀ ਕੋਚ ਨਿਰਵੈਰ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here