ਪਿੰਡ ਦੇ ਸਰਪੰਚ ਨੇ ਕੀਤੀ ਸਾਧ-ਸੰਗਤ ਦੇ ਕਾਰਜਾਂ ਦੀ ਸਲਾਹੁਤਾ | Welfare Work
ਆਜ਼ਮਵਾਲਾ (ਅਬੋਹਰ) (ਮੇਵਾ ਸਿੰਘ)। ‘ਮੈਂ ਵੀ ਸਾਧ-ਸੰਗਤ ਨਾਲ ਵਾਅਦਾ ਕਰਦਾ ਹਾਂ ਕਿ ਆਪਣੇ ਘਰੇਲੂ ਕੰਮ-ਕਾਰ ਵਿੱਚੋਂ ਸਮਾਂ ਕੱਢਕੇ ਸਾਧ-ਸੰਗਤ ਨਾਲ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਵਿੱਚ ਜ਼ਰੂਰ ਹਿੱਸਾ ਲਿਆ ਕਰਾਂਗਾ’ ਇਹ ਬੋਲ ਸਨ ਬਲਾਕ ਅਬੋਹਰ ਦੇ ਪਿੰਡ ਆਜ਼ਮਵਾਲਾ ਦੇ ਪਰਮਜੀਤ ਸਿੰਘ ਉਰਫ ਪੰਮਾ ਦੇ, ਜਦੋਂ ਸਾਧ-ਸੰਗਤ ਵੱਲੋਂ ਉਸ ਨੂੰ ਉਸ ਦੇ ਖਾਲੀ ਪਏ ਥਾਂ ’ਚ ਮਕਾਨ ਬਣਾ ਕੇ ਦਿੱਤਾ ਗਿਆ ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਾਧ-ਸੰਗਤ ਵੱਲੋਂ ‘ਆਸ਼ਿਆਨਾ ਮੁਹਿੰਮ’ ਤਹਿਤ ਇਹ ਮਕਾਨ ਬਣਾ ਕੇ ਦਿੱਤਾ ਗਿਆ ਹੈ। (Welfare Work)
ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਮਕਾਨ ਤੋਂ ਬਾਅਦ ਭਾਵੁਕ ਹੋਇਆ ਪਰਮਜੀਤ ਪੰਮਾ, ਕੀਤਾ ਵਾਅਦਾ | Welfare Work
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਆਜ਼ਮਵਾਲਾ ਦੇ ਪ੍ਰੇਮੀ ਸੇਵਕ ਰਾਜ ਬਲੰਬਰ ਸਿੰਘ ਇੰਸਾਂ ਅਤੇ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ ਨੇ ਦੱਸਿਆ ਕਿ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਚੰਦ ਸਿੰਘ ਪਿੰਡ ਤੇ ਬਲਾਕ ਆਜਮਵਾਲਾ ਜੋ ਕਿ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਹੋਣ ਦੇ ਨਾਲ-ਨਾਲ ਆਰਥਿਕ ਪੱਖੋਂ ਵੀ ਕਮਜ਼ੋਰ ਸੀ ਉਸ ਕੋਲ ਆਪਣਾ ਸਿਰਫ ਥਾਂ ਸੀ ਤੇ ਉਸ ’ਚ ਮਕਾਨ ਬਣਾਉਣ ਦੀ ਪਹੁੰਚ ਨਹੀਂ ਸੀ ਇਸ ਸਮੇਂ ਉਹ ਕਿਸੇ ਦੇ ਮਕਾਨ ਵਿੱਚ ਬੈਠ ਕੇ ਵਕਤ ਲੰਘਾ ਰਿਹਾ ਸੀ। ਉਕਤ ਪਰਮਜੀਤ ਸਿੰਘ ਉਰਫ ਪੰਮਾ ਨੇ ਆਪਣਾ ਮਕਾਨ ਬਣਾਉਣ ਲਈ ਬਲਾਕ ਦੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਤਾਂ ਬਲਾਕ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਹੈਲਪ ਲਾਈਨ ’ਤੇ ਸੰਪਰਕ ਕੀਤਾ ਤੇ ਪਰਮਜੀਤ ਸਿੰਘ ਪੰਮਾ ਦੇ ਮਕਾਨ ਬਣਾਉਣ ਸਬੰਧੀ ਮਨਜ਼ੂਰੀ ਮੰਗੀ। (Welfare Work)
ਜਾਂਚ ਪੜਤਾਲ ਤੋਂ ਬਾਅਦ ਜਦੋਂ ਮਕਾਨ ਬਣਾਉਣ ਦੀ ਮਨਜ਼ੂਰੀ ਮਿਲ ਗਈ ਤਾਂ ਸਮੂਹ ਜਿੰਮੇਵਾਰਾਂ ਤੇ ਬਲਾਕ ਦੀ ਸਾਧ-ਸੰਗਤ ਨੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਪ੍ਰੇਮੀ ਸੇਵਕ ਰਾਜਬਲੰਬਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਹੁਕਮ ਅਨੁਸਾਰ ਪਿੰਡ ਤੇ ਇਲਾਕੇ ਵਿੱਚ ਆਪਸੀ ਭਾਈਚਾਰੇ ਦੀ ਕੜੀ ਨੂੰ ਹਮੇਸ਼ਾ ਮਜ਼ਬੂਤ ਰੱਖਣ ਲਈ ਮਕਾਨ ਦੀ ਨੀਂਹ ਪਿੰਡ ਦੀ ਸਰਪੰਚ ਮਨਕੀਰਤ ਕੌਰ ਦੇ ਪਤੀ ਪ੍ਰੀਤ ਗੌਰਵ ਸਰਾਂ ਪ੍ਰਤੀਨਿਧੀ ਸਰਪੰਚ, ਪ੍ਰਧਾਨ ਟਰੱਕ ਯੂਨੀਅਨ ਅਬੋਹਰ ਵੱਲੋਂ ਰਖਵਾਈ ਗਈ।
ਸਾਧ-ਸੰਗਤ ਨਾਲ ਮਿਲਕੇ ਸੇਵਾ ਵਿੱਚ ਹਿੱਸਾ ਪਾਇਆ | Welfare Work
ਮਕਾਨ ਬਣਾਉਣ ਦੀ ਸੇਵਾ ਸਮੇਂ ਪੰਜਾਬ ਦੇ 85 ਮੈਂਬਰਾਂ ਵਿੱਚ ਮਾ: ਗੁਰਚਰਨ ਸਿੰਘ ਇੰਸਾਂ, ਕ੍ਰਿਸ਼ਨ ਲਾਲ ਇੰਸਾਂ ਜੇਈ, 85 ਮੈਂਬਰ ਭੈਣ ਰੀਟਾ ਇੰਸਾਂ ਨੇ ਸਾਧ-ਸੰਗਤ ਨਾਲ ਮਿਲਕੇ ਸੇਵਾ ਵਿੱਚ ਹਿੱਸਾ ਪਾਇਆ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਗੁਰਮੁੱਖ ਇੰਸਾਂ, ਪਿੰਡ ਆਜਮਵਾਲਾ ਤੋਂ ਇਲਾਵਾ ਬਲਾਕ ਦੇ ਹੋਰ ਪਿੰਡਾਂ ਦੀ ਸਾਧ-ਸੰਗਤ ਤੇ ਪਿੰਡਾਂ ਦੀਆਂ ਕਮੇਟੀਆਂ ਦੇ 15 ਮੈਂਬਰਾਂ ਵਿੱਚ ਬਨਵਾਰੀ ਲਾਲ ਇੰਸਾਂ, ਦਰਬਾਰ ਸਿੰਘ ਇੰਸਾਂ, ਕੁਲਦੀਪ ਸਿੰਘ ਇੰਸਾਂ, ਦਇਆ ਰਾਮ ਇੰਸਾਂ, ਕਾਲੂ ਰਾਮ ਇੰਸਾਂ, ਕ੍ਰਿਸ਼ਨ ਲਾਲ ਇੰਸਾਂ 15 ਮੈਂਬਰ ਖਿੱਪਾਂਵਾਲੀ, ਨੀਸ਼ੂ ਗਰਗ, ਬੁੱਧ ਰਾਮ ਇੰਸਾਂ, ਪ੍ਰੇਮੀ ਸੇਵਕ ਨਿਹਾਲਖੇੜਾ, ਬਲਰਾਜ ਇੰਸਾਂ ਪ੍ਰੇਮੀ ਸੇਵਕ ਬਕੈਨ, ਐੱਮਐੱਸਜੀ ਆਈਟੀ ਵਿੰਗ ਦੇ ਮੈਂਬਰਾਂ ’ਚ ਰਾਜਪਿੰਦਰ ਇੰਸਾਂ, ਦਿਨੇਸ਼ ਇੰਸਾਂ, ਜਸਪ੍ਰੀਤ ਇੰਸਾਂ ਅਤੇ ਪਿੰਡ ਆਜ਼ਮਵਾਲਾ ਤੋਂ ਇਲਾਵਾ ਬਲਾਕ ਦੇ ਹੋਰ ਪਿੰਡਾਂ ਦੀ ਸਮੂਹ ਸਾਧ-ਸੰਗਤ ਨੇ ਵੀ ਮਕਾਨ ਬਣਾਉਣ ਦੀ ਸੇਵਾ ਵਿੱਚ ਹਿੱਸਾ ਪਾਇਆ।
ਮਕਾਨ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਸੌਂਪਣ ’ਤੇ ਪਰਮਜੀਤ ਸਿੰਘ ਉਰਫ ਪੰਮਾਂ ਤੇ ਉਸ ਦੇ ਪਰਿਵਾਰ ਨੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੁੱਲ ਮਾਲਕ ਅੱਗੇ ਅਰਦਾਸ ਕਰਕੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨਾਲ ਵਾਅਦਾ ਕੀਤਾ ਕਿ ਉਹ ਵੀ ਹੁਣ ਆਪਣੇ ਘਰੇਲੂ ਕੰਮਕਾਰ ਵਿੱਚੋਂ ਟਾਈਮ ਕੱਢਕੇ ਸਾਧ-ਸੰਗਤ ਦੇ ਨਾਲ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਵਿੱਚ ਹਿੱਸਾ ਲਿਆ ਕਰਨਗੇ।
ਸਾਧ-ਸੰਗਤ ਦੇ ਸੇਵਾ ਕਾਰਜ ਸ਼ਲਾਘਾਯੋਗ
ਇਸ ਮੌਕੇ ਪ੍ਰੀਤ ਗੌਰਵ ਸਰਾਂ ਅਤੇ ਉਨ੍ਹਾਂ ਦੇ ਨਾਲ ਹੋਰ ਪਿੰਡ ਦੇ ਮਜ਼ੂਦ ਮੋਹਤਵਰਾਂ ਸਾਬਕਾ ਪੰਚ ਹਰਜੀਤ ਸਿੰਘ ਰੋਮਾਣਾ, ਜਸਪ੍ਰੀਤ ਸਿੰਘ ਪੰਚ, ਬਲਕਾਰ ਸਿੰਘ ਸਰਾਂ, ਗੁਰਦਾਸ ਸਿੰਘ, ਮੁਖਤਿਆਰ ਸਿੰਘ ਸੰਘਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਅਜਿਹੇ ਮਾਨਵਤਾ ਤੇ ਸਮਾਜ ਭਲਾਈ ਦੇ ਸੇਵਾ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਜ ਸੇਵੀ ਕੰਮਾਂ ਵਿੱਚ ਹਰ ਕਿਸੇ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
Also Read : ਏਅਰਪੋਰਟ ’ਤੇ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ