ਵਿਦਿਆਰਥੀ ਮੋਟਰਸਾਇਕਲ ਮਾਰਚ ਦਾ ਬੁਢਲਾਡਾ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ

ਹੁਸੈਨੀਵਾਲਾ ਤੋਂ ਸਿੰਘੂ ਬਾਰਡਰ ਤੱਕ ਦੇ ਵਿਦਿਆਰਥੀ ਮਾਰਚ ’ਚ ਸ਼ਾਮਲ ਨੇ 14 ਸੂਬਿਆਂ ਦੇ 2 ਸੌ ਵਿਦਿਆਰਥੀ ਆਗੂ

ਬੁਢਲਾਡਾ (ਸੰਜੀਵ ਤਾਇਲ) ਕੇਂਦਰੀ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਸਮੇਤ ਹਰ ਵਰਗ ਦਾ ਰੋਹ ਦਿਨੋ-ਦਿਨ ਭਖਦਾ ਜਾ ਰਿਹਾ ਹੈ ਜਿਸ ਵਿੱਚਹੁਣ ਵਿਦਿਆਰਥੀ ਵੀ ਅੱਗੇ ਹੋ ਕੇ ਯੋਗਦਾਨ ਪਾ ਰਹੇ ਹਨ ਇਸ ਸਿਲਸਿਲੇ ਤਹਿਤ ਆਲ ਇੰਡੀਆਂ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ (ਏਆਈਡੀਐਸਓ) ਵੱਲੋਂ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਇੰਨ੍ਹਾਂ ਕਾਨੂੰਨਾਂ ਖਿਲਾਫ ਜਾਗਰੂਕ ਕਰਨ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਸਮਾਰਕ ਹੁਸੈਨੀਵਾਲਾ (ਫਿਰੋਜਪੁਰ) ਤੋਂ ਮੋਟਰਸਾਇਕਲ ਮਾਰਚ ਕਰਕੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਪੁੱਜਿਆ ਜਾਵੇਗਾ। ਇਸ ਜੱਥੇ ’ਚ 200 ਦੇ ਕਰੀਬ ਲੜਕੇ-ਲੜਕਆਂ ਸ਼ਾਮਲ ਹਨ ਜਿੰਨ੍ਹਾਂ ਦਾ ਬੁਢਲਾਡਾ ਪੁੱਜਣ ’ਤੇ ਗਰੂਦੁਆਰਾ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਆਲ ਇੰਡੀਆਂ ਜਨਰਲ ਸਕੱਤਰ ਸੌਰਭ ਘੋਸ਼ ਨੇ ਦੱਸਿਆ ਕਿ 15 ਜਨਵਰੀ ਤੋਂ ਸ਼ੁਰੂ ਕੀਤਾ

ਇਹ ਮਾਰਚ 19 ਜਨਵਰੀ ਨੂੰ ਸਿੰਘੂ ਬਾਰਡਰ ਪੁੱਜੇਗਾ ਜਿਸ ਵਿੱਚ ਦੇਸ਼ ਦੇ ਤਕਰੀਬਨ 14 ਸੂਬਿਆਂ ਦੇ ਵਿਦਿਆਰਥੀ ਆਗੂ ਸ਼ਾਮਲ ਹਨ।ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਉਦਤ ਭਟਨਾਗਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਦੇਸ਼ ਦੀ ਸਰਕਾਰ ਨੂੰ ਇਹ ਦਿਖਾਉਣਾ ਹੈ ਕਿ ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦਾ ਹੈ

ਜਿਸ ਵੱਚ ਵਿਦਿਦਆਰਥੀਆਂ ਦੀ ਵੀ ਅਹਿਮ ਭੂਮਿਕਾ ਹੈ।ਸੰਸਥਾ ਦੇ ਦਿੱਲੀ ਪ੍ਰਦੇਸ਼ ਸਕੱਤਰ ਸ਼ਿ੍ਰਆਂ ਤੇ ਝਾਰਖੰਡ ਰਾਜ ਦੀ ਵਿਦਿਆਰਥਣ ਰਿੰਕੀ ਬੰਸੀਆਰ ਨੇ ਕਿਹਾ ਕਿ ਉਹ ਇੰਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲੈਣਗੇ ਕਿਉਂ ਕਿ ਉਹ ਕਿਸਾਨ-ਮਜਦੂਰਾਂ ਦੇ ਬੱਚੇ ਹਨ ਅਤੇ ਜੇਕਰ ਖੇਤੀਬਾੜੀ ਨਹੀਂ ਰਹੇਗੀ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਵਰਗੇ ਲੱਖਾਂ ਬੱਚਿਆ ਦੀ ਪੜ੍ਹਾਈ ਵੀ ਖੁਸ ਜਾਵੇਗੀ।ਇੰਨ੍ਹਾਂ ਵਿਦਿਆਰਥੀਆਂ ਨੇ ਬੱਸ ਅੱਡੇ ਤੋਂ ਰੇਲਵੇ ਸ਼ਟੇਸ਼ਨ ਤੱਕ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।ਬੁਢਲਾਡਾ ਪੁੱਜਣ ਤੇ ਇਸ ਜਥੇ ਦਾ ਸਵਾਗਤ ਕਰਨ ਵਾਲਿਆ ਚ ਆਰਗਨਾਈਜੇਸ਼ਨ ਦੇ ਸੂਬਾ ਕਨਵੀਨਰ ਪ੍ਰੋ: ਅਮਰਿੰਦਰਪਾਲ ਸਿੰਘ ਗਰੇਵਾਲ, ਸਵਰਨ ਸਿੰਘ ਮੱਲ ਸਿੰਘ ਵਾਲਾ, ਜਥੇਦਾਰ ਗਿਆਨ ਸਿੰਘ ਗਿੱਲ,ਬਾਬਾ ਦਰਸ਼ਨ ਸਿੰਘ,ਅਮਪ੍ਰੀਤ ਸਿੰਘ ਅਨੇਜਾ, ਜਥੇਦਾਰ ਤਾਰਾ ਸਿੰਘ,ਸਾਬਕਾ ਕੌਸਲਰ ਦਿਲਰਾਜ ਸਿੰਘ ਰਾਜੂ ਆਦਿ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.