Punjab-Haryana Weather: ਪੰਜਾਬ-ਹਰਿਆਣਾ ’ਚ ਬਦਲੇਗਾ ਮੌਸਮ, ਦੋ ਦਿਨਾਂ ਤੱਕ ਪਵੇਗਾ ਮੀਂਹ, ਵਧੇਗੀ ਠੰਢ

Punjab-Haryana Weather
Punjab-Haryana Weather: ਪੰਜਾਬ-ਹਰਿਆਣਾ ’ਚ ਬਦਲੇਗਾ ਮੌਸਮ, ਦੋ ਦਿਨਾਂ ਤੱਕ ਪਵੇਗਾ ਮੀਂਹ, ਵਧੇਗੀ ਠੰਢ

Punjab-Haryana Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਇਸ ਵੇਲੇ ਪੰਜਾਬ ’ਚ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਮੌਸਮ ਵਿਭਾਗ ਨੇ ਵੀ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਠੰਢ ਆਪਣੇ ਚਰਮ ’ਤੇ ਹੋਵੇਗੀ। ਵਿਭਾਗ ਅਨੁਸਾਰ ਤਰਨਤਾਰਨ ਤੋਂ ਲੈ ਕੇ ਫਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਫ਼ਰੀਦੀਕੋਟ, ਬਠਿੰਡਾ, ਬਰਨਾਲਾ, ਮਾਨਸਾ ਸੰਗਰੂਰ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਇਹ ਖਬਰ ਵੀ ਪੜ੍ਹੋ : Shaheed Bhagat Singh: ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ

ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ 15-16 ਨਵੰਬਰ ਦੇ ਆਸ-ਪਾਸ ਪੰਜਾਬ ’ਚ ਹਲਕੀ ਬਾਰਿਸ਼ ਤੋਂ ਬਾਅਦ ਠੰਢ ਹੋਰ ਤੇਜ਼ ਹੋ ਜਾਵੇਗੀ। ਇਸ ਨਾਲ ਧੂੰਏਂ ਤੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਇਸ ਦੇ ਨਾਲ ਹੀ ਮੌਸਮ ’ਚ ਠੰਡ ਵਧਣ ਕਾਰਨ ਲੋਕਾਂ ਨੂੰ ਕੋਟ ਤੇ ਸਵੈਟਰ ਵੀ ਪਹਿਨਣੇ ਪੈਣਗੇ। ਆਉਣ ਵਾਲੇ ਦਿਨਾਂ ’ਚ ਕੜਾਕੇ ਦੀ ਠੰਢ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਸਕਦੀ ਹੈ। punjab-Haryana Weather

ਹਰਿਆਣਾ ’ਚ ਦੋ ਦਿਨ ਤੱਕ ਰਹੇਗੀ ਬੱਦਲਵਾਈ | punjab-Haryana Weather

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਚੰਗੀ ਖ਼ਬਰ ਇਹ ਹੈ ਕਿ ਅੱਜ ਭਾਵ ਮੰਗਲਵਾਰ ਤੋਂ ਹਰਿਆਣਾ ’ਚ ਦੋ ਦਿਨ ਬੱਦਲ ਛਾਏ ਰਹਿਣਗੇ। ਇਸ ਤੋਂ ਬਾਅਦ 15 ਤੇ 16 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਅੰਬਾਲਾ, ਪੰਚਕੂਲਾ ਤੇ ਚੰਡੀਗੜ੍ਹ ’ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇੱਕ ਪੱਛਮੀ ਗੜਬੜ ਹਰਿਆਣਾ ਵੱਲ ਆ ਰਹੀ ਹੈ, ਜਿਸ ਕਾਰਨ ਪਹਾੜਾਂ ’ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਇਸ ਗੜਬੜੀ ਦਾ ਅਸਰ 11-12 ਨਵੰਬਰ ਨੂੰ ਦਿਖਾਈ ਦੇ ਸਕਦਾ ਹੈ। ਇੱਕ ਹੋਰ ਗੜਬੜ 15 ਨਵੰਬਰ ਤੋਂ ਸਰਗਰਮ ਹੋਵੇਗੀ, ਜਿਸ ਕਾਰਨ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। punjab-Haryana Weather