ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਮੌਸਮ: ਹਰਿਆਣਾ ...

    ਮੌਸਮ: ਹਰਿਆਣਾ ਸਮੇਤ ਦਿੱਲੀ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

    ਗਰਮੀ ਤੋਂ ਮਿਲੀ ਰਾਹਤ

    ਸੱਚ ਕਹੂੰ ਨਿਊਜ਼, ਦਿੱਲੀ/ਚੰਡੀਗੜ੍ਹ। ਦੇਸ਼ ਭਰ ’ਚ ਇਨ੍ਹਾਂ ਦਿਨੀਂ ਮਾਨਸੂਨ ਸਰਗਰਮ ਹੈ ਹਰਿਆਣਾ, ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਾਰੇ ’ਚ ਵੀ ਗਿਰਾਵਟ ਦਰਜ ਕੀਤੀ ਗਈ। ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕ ਘਰਾਂ ’ਚੋਂ ਬਾਹਰ ਗਲੀ-ਮੁਹੱਲਿਆਂ ਦੀਆਂ ਸੜਕਾਂ ’ਤੇ ਅਤੇ ਘਰਾਂ ਦੀ ਬਾਲਕੋਨੀ ’ਤੇ ਮੌਸਮ ਦਾ ਆਨੰਦ ਲੈਂਦੇ ਦਿਖਾਈ ਦਿੱਤੇ ਆਸਮਾਨ ’ਤੇ ਬੱਦਲ ਛਾਏ ਰਹੇ।  ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ ਅਗਲੇ 48 ਘੰਟਿਆਂ ਦੌਰਾਨ ਯੂਪੀ ਤੇ ਪੱਛਮੀ ਬੰਗਾਲ ’ਚ ਮੀਂਹ ਦੀ ਸੰਭਾਵਨਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ