ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਫਸਲ ਜ਼ਮੀਨ ’ਤੇ ਡਿੱਗੀ
Punjab Weather Update: (ਗੁਰਤੇਜ ਜੋਸ਼ੀ) ਮਲੇਰਕੋਟਲਾ। ਪਿਛਲੇ ਦਿਨੀਂ ਇੱਕ ਦਮ ਵਧੀ ਗਰਮੀ ਤੋਂ ਇਹ ਲੱਗ ਰਿਹਾ ਸੀ ਕਿ ਪੰਜਾਬ ਦੇ ਅੰਦਰ ਕਰੀਬ ਇੱਕ ਮਹੀਨੇ ਤੋਂ ਪਹਿਲਾਂ ਹੀ ਕਣਕ ਦੀ ਫਸਲ ਦੀ ਵਢਾਈ ਸ਼ੁਰੂ ਹੋ ਜਾਵੇਗੀ, ਜਿਸ ਨੂੰ ਲੈ ਕੇ ਕਿਸਾਨ ਭਾਈਚਾਰੇ ਨੇ ਤਿਆਰੀਆਂ ਵੀ ਆਰੰਭ ਦਿੱਤੀਆਂ ਸਨ, ਪਰ ਬੀਤੇ ਕੱਲ੍ਹ ਤੋਂ ਮੌਸਮ ਦੇ ਵਿਗੜੇ ਮਿਜਾਜ ਨੇ ਕਿਸਾਨਾਂ ਨੂੰ ‘ਮੁਸ਼ਕਲਾਂ ਦੇ ਗਹਿਰੇ ਸਮੁੰਦਰ’ ’ਚ ਧੱਕ ਦਿੱਤਾ ਹੈ। ਮੀਂਹ ਤੇ ਤੇਜ਼ ਹਵਾਵਾਂ ਦੇ ਕਹਿਰ ਨੇ ਪੱਕਣ ਵੱਲ ਵੱਧ ਰਹੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ’ਚ ਹੋਏ ਜ਼ਬਰਦਸਤ ਵਾਧੇ ਨੂੰ ਵੇਖ ਕੇ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਗਲੇ ਦਿਨਾਂ ਨੂੰ ਮੌਸਮ ਵਿਗੜ ਸਕਦਾ ਹੈ, ਜਿਸ ਦੇ ਚੱਲਦਿਆਂ ਬੀਤੇ ਕੱਲ੍ਹ ਤੋਂ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ: MLA Anmol Gagan Maan: ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ ’ਤੇ ਰੋਕ
ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਕੁਲਵਿੰਦਰ ਸਿੰਘ ਭੁਦਨ, ਗੁਰਪ੍ਰੀਤ ਸਿੰਘ ਹਥਨ, ਚਰਨਜੀਤ ਸਿੰਘ ਨੇ ਕਿਹਾ ਕਿ ਮੌਜ਼ੂਦਾ ਸਮੇਂ ਪੰਜਾਬ ਅੰਦਰ ਕਣਕ ਦੀ ਫਸਲ ਪੱਕ ਰਹੀ ਹੈ ਪ੍ਰੰਤੂ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਬੀਤੇ ਕੱਲ੍ਹ ਤੋਂ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਫਸਲ ਜ਼ਮੀਨ ’ਤੇ ਵਿਛ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਕਣਕ ਨੂੰ ਆਖਰੀ ਪਾਣੀ ਚੱਲ ਰਿਹਾ ਜਿਹੜੇ ਕਿਸਾਨਾਂ ਵੱਲੋਂ ਫਸਲ ਦੀ ਸਿੰਚਾਈ ਕੀਤੀ ਗਈ ਸੀ ਉੱਥੇ ਬਹੁਤ ਨੁਕਸਾਨ ਵੇਖਿਆ ਗਿਆ।
ਖੇਤਾਂ ਦੇ ਖੇਤ ਕਣਕ ਜ਼ਮੀਨ ’ਤੇ ਡਿੱਗ ਪਈ। ਕਿਸਾਨ ਵਰਗ ਦਾ ਤਰਕ ਹੈ ਕਿ ਕੁਝ ਦਿਨ ਪਹਿਲਾਂ ਤਾਂ ਗਰਮੀ ਜ਼ਿਆਦਾ ਹੋਣ ਕਾਰਨ ਝਾੜ ਘਟਣ ਦਾ ਖਦਸ਼ਾ ਸੀ ਕਿਉਂਕਿ ਤਾਪਮਾਨ ਦੇ ਵਾਧੇ ਕਾਰਨ ਦਾਣਾ ਮਾਜੂ ਹੋਣ ਦੀ ਸੰਭਾਵਨਾ ਬਣ ਰਹੀ ਸੀ ਪਰੰਤੂ ਹੁਣ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਜੜ੍ਹ ਤੋਂ ਹਿਲਾ ਦਿੱਤਾ ਹੈ। ਜਿਹੜੇ ਖੇਤਾਂ ਅੰਦਰ ਉੱਥੇ ਫਸਲ ਦਾ ਕਾਫੀ ਨੁਕਸਾਨ ਹੋਣ ਦਾ ਖਦਸਾ ਹੈ। ਅੱਜ ਜਿਸ ਵੇਲੇ ਕਣਕ ਦੀ ਵਢਾਈ ਦੇ ’ਚ ਗਿਣਤੀ ਦੇ ਦਿਨ ਬਾਕੀ ਬਚੇ ਹਨ ਤਾਂ ਮੌਸਮ ਦਾ ਵਿਗੜਿਆ ਮਿਜਾਜ ਕਿਸਾਨ ਭਾਈਚਾਰੇ ’ਤੇ ਭਾਰੀ ਪੈਦਾ ਨਜ਼ਰ ਆ ਰਿਹਾ ਹੈ। Punjab Weather Update













