ਨਵੀਂ ਦਿੱਲੀ (ਏਜੰਸੀ)। Weather Update: ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ’ਚ ਮੌਸਮ ਦਾ ਰੂਪ ਬਦਲ ਗਿਆ ਹੈ। ਹੁਣ ਪੂਰੇ ਉੱਤਰੀ ਭਾਰਤ ’ਚ ਪਹਾੜਾਂ ’ਚ ਠੰਢ ਤੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਉੱਤਰੀ-ਪੱਛਮੀ ਭਾਰਤ ’ਚ ਕੜਾਕੇ ਦੀ ਠੰਢ ਹੋਰ ਮੁਸੀਬਤ ਪੈਦਾ ਕਰੇਗੀ। ਐਤਵਾਰ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਹਿਸਾਰ ਇੱਕ ਵਾਰ ਫਿਰ ਹਰਿਆਣਾ ਦਾ ਸਭ ਤੋਂ ਠੰਢਾ ਰਿਹਾ Weather Update
ਇੱਥੇ ਘੱਟੋ-ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਹਿੰਦਰਗੜ੍ਹ ’ਚ ਘੱਟੋ-ਘੱਟ ਤਾਪਮਾਨ 2.2 ਡਿਗਰੀ, ਸਰਸਾ ’ਚ 3.4, ਕਰਨਾਲ ਤੇ ਭਿਵਾਨੀ ’ਚ 4, ਕੁਰੂਕਸ਼ੇਤਰ ’ਚ 4.2, ਸੋਨੀਪਤ ’ਚ 4.5, ਰੋਹਤ ’ਚ 5.3 ਤੇ ਗੁਰੂਗ੍ਰਾਮ ’ਚ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਰਾਜਸਥਾਨ ਦੇ ਫਤਿਹਪੁਰ ’ਚ ਲਗਾਤਾਰ ਕਈ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : ਹਿੰਸਕ ਟਕਰਾਅ ਨਾਲ ਮਨੁੱਖੀ ਅਧਿਕਾਰਾਂ ’ਤੇ ਸੱਟ ਖ਼ਤਰਨਾਕ
ਸੂਬੇ ਭਰ ’ਚ ਸ਼ੀਤ ਲਹਿਰ ਜਾਰੀ | Weather Update
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਸਮੇਤ ਉੱਤਰ ਭਾਰਤ ਵਿੱਚ ਕੁਝ ਥਾਵਾਂ ’ਤੇ ਸੀਤ ਲਹਿਰ ਅਤੇ ਇੱਕ-ਦੋ ਥਾਵਾਂ ’ਤੇ ‘ਅਤਿਅੰਤ ਸੀਤ ਲਹਿਰ’ ਰਿਕਾਰਡ ਕੀਤੀ ਗਈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਵੀ 10 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਮੌਸਮ ’ਚ ਜ਼ਿਆਦਾ ਬਦਲਾਅ ਦੀ ਉਮੀਦ ਨਹੀਂ ਹੈ। ਹਾਲਾਂਕਿ ਕੜਾਕੇ ਦੀ ਠੰਢ ਲੋਕਾਂ ਲਈ ਪਰੇਸ਼ਾਨੀ ਪੈਦਾ ਕਰੇਗੀ।