ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਸਟਰੀ ਰਾਜਧਾਨੀ ਦਿੱਲੀ, (Punjab Weather) ਹਰਿਆਣਾ ਅਤੇ ਪੰਜਾਬ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ-ਤੂਫਾਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ, (Punjab Weather) ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਸੋਮਵਾਰ ਨੂੰ ਕਈ ਇਲਾਕਿਆਂ ’ਚ ਪਿਆ ਮੀਂਹ | Punjab Weather Today
ਸੋਮਵਾਰ ਸਵੇਰੇ 8.30 ਵਜੇ ਤੋਂ ਪਹਿਲਾਂ 24 ਘੰਟਿਆਂ ਦੌਰਾਨ (Punjab Weather) ਦਿੱਲੀ, ਉੱਤਰ ਪ੍ਰਦੇਸ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਤੱਟਵਰਤੀ ਖੇਤਰਾਂ ਤੋਂ ਇਲਾਵਾ ਹਲਕੇ ਤੋਂ ਦਰਮਿਆਨੀ ਮੀਂਹ ਪਿਆ। ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ ’ਚ ਵੀ 60-70 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।
ਆਈਐੱਮਡੀ ਸਲਾਹ | Punjab Weather Today
ਆਈਐਮਡੀ ਨੇ ਕਿਹਾ ਹੈ ਕਿ ਜਿਨ੍ਹਾਂ ਖੇਤਰਾਂ ’ਚ ਤੂਫਾਨ (Punjab Weather) ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਲੋਕਾਂ ਨੂੰ ਸਿਰਫ ਜਰੂਰੀ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮੀਂਹ ਦੌਰਾਨ ਲੋਕਾਂ ਨੂੰ ਦਰਖਤਾਂ ਹੇਠਾਂ ਵੀ ਨਹੀਂ ਰਹਿਣਾ ਚਾਹੀਦਾ।
ਇਹ ਵੀ ਪੜ੍ਹੋ : ਹਰਿਆਣਾ ’ਚ ਇਸ ਵਾਰ 32 ਦਿਨ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੂਕੀ | Punjab Weather Today
ਉਤਰਾਖੰਡ ਦੇ ਜੋਸੀਮਠ ਦੇ ਅਟਲਕੁੜੀ ਵਿਖੇ (Punjab Weather) ਸੋਮਵਾਰ ਨੂੰ ਹੇਮਕੁੰਟ ਸਾਹਿਬ ਯਾਤਰਾ ਦੇ ਰੂਟ ’ਤੇ ਇਕ ਗਲੇਸੀਅਰ ਖਿਸਕ ਗਿਆ, ਜਿਸ ਕਾਰਨ ਯਾਤਰਾ ਲਗਭਗ ਦੋ ਘੰਟੇ ਤੱਕ ਪ੍ਰਭਾਵਿਤ ਹੋਈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਅਤੇ ਐਸਡੀਆਰਐਫ ਦੇ ਜਵਾਨਾਂ ਨੇ ਬਰਫ ਸਾਫ ਕੀਤੀ, ਜਿਸ ਤੋਂ ਬਾਅਦ 1900 ਦੇ ਕਰੀਬ ਸ਼ਰਧਾਲੂਆਂ ਨੂੰ ਹੇਮਕੁੰਟ ਸਾਹਿਬ ਭੇਜਿਆ ਗਿਆ। ਹੇਮਕੁੰਟ ਸਾਹਿਬ ਲਈ 800 ਸ਼ਰਧਾਲੂਆਂ ਦਾ ਜੱਥਾ ਸਵੇਰੇ 5 ਵਜੇ ਘੰਘੜੀਆ ਤੋਂ ਰਵਾਨਾ ਹੋਇਆ ਸੀ ਪਰ ਸਵੇਰੇ 6 ਵਜੇ ਚਾਰ ਕਿਲੋਮੀਟਰ ਦੂਰ ਅਟਲਕੁਡੀ ਵਿਖੇ ਗਲੇਸੀਅਰ ਫਿਸਲਣ ਕਾਰਨ ਯਾਤਰਾ ਰੋਕ ਦਿੱਤੀ ਗਈ।